|

Jaswant Singh Kharag (Killa
Hans)
H.No.26, St.No.2, Area 24-A,
Saheed Bhagat Singh Nagar,
Ludhiana (Punjab) India.
Mobile: 91-98146-66057
91-9779791011
Email:kharagkillahans@sify.com
info@khedkabaddi.com
ਮਾਂ-ਖੇਡ ਕਬੱਡੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਤੇ ਪਿਛਲੇ 6 ਸਾਲ ਤੋਂ ਮੈਂ ਪੰਜਾਬੀ
ਦੇ ਵੱਖ-ਵੱਖ ਅਖਬਾਰਾਂ ਵਿਚ ਖਿਡਾਰੀਆਂ,ਪ੍ਰਮੋਟਰਾਂ ਅਤੇ ਕਬੱਡੀ ਕੱਪਾਂ ਬਾਰੇ ਆਰਟੀਕਲ
ਲਿਖ ਰਿਹਾ ਹਾਂ। ਮੇਰੇ ਹੁਣ ਤੱਕ ਸਭ ਤੋਂ ਵੱਧ ਆਰਟੀਕਲ ਰੋਜ਼ਾਨਾ ਅਜੀਤ ਵਿਚ ਛਪ ਚੁੱਕੇ ਹਨ
ਇਸ ਲਈ ਮੈਂ ਅਖਬਾਰ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਅਤੇ ਖੇਡ ਜਗਤ ਮੈਗਜ਼ੀਨ
ਸੈਕਸਨ ਦੇ ਉੱਪ ਸੰਪਾਦਕ ਸ.ਗੁਰਵਿੰਦਰ ਸਿੰਘ ਢਿੱਲੋਂ ਦਾ ਤਹਿ ਦਿੱਲੋਂ ਧੰਨਵਾਦ ਕਰਦਾ
ਹਾਂ।
ਮੈਂ 28 ਅਤੇ 29 ਅਕਤੂਬਰ
2006 ਤੋਂ ਪਿੰਡ ਪਰਸਰਾਮਪੁਰ (ਜਲੰਧਰ) ਦੀ ਕਬੱਡੀ
ਚੈਂਪੀਅਨਸ਼ਿਪ ਤੋਂ ਲੈ ਕੇ 9 ਮਾਰਚ 2007 ਹਕੀਮਪੁਰ (ਨਵਾਂ ਸ਼ਹਿਰ) ਦੇ ਕਬੱਡੀ ਕੱਪ ਤੱਕ
ਮੈਂ ਇਕੱਲੇ-ਇਕੱਲੇ ਕਬੱਡੀ ਕੱਪ ਤੇ ਜਾ ਕੇ ਜਿਨ੍ਹਾਂ ਦਾ ਪਹਿਲਾ ਇਨਾਮ ਇੱਕ ਲੱਖ ਰੁਪਏ
ਜਾਂ ਇਸ ਤੋਂ ਵੱਧ ਸੀ ਉਸ ਕਬੱਡੀ ਕੱਪ ਵਿੱਚ ਜਾ ਕੇ ਇਕੱਲੇ-ਇਕੱਲ ਖਿਡਾਰੀ ਦਾ ਲੇਖਾ-ਜੋਖਾ
ਕੀਤਾ ਅਤੇ ਮਈ 2007 ਵਿੱਚ ‘ਉੱਤਮ ਖੇਡ ਕਬੱਡੀ’ ਦੇ ਨਾਂਅ ਦਾ ਮੈਗਜ਼ੀਨ ਤਿਆਰ ਕੀਤਾ। ਜਿਸ
ਨੂੰ ਪੰਜਾਬ ਦੇ ਕਬੱਡੀ ਪ੍ਰੇਮੀਆਂ ਅਤੇ ਕਬੱਡੀ ਪ੍ਰਮੋਟਰਾਂ ਜਿਨ੍ਹਾਂ ਕੋਲ ਮੈਗਜ਼ੀਨ
ਪਹੁੰਚਿਆ ਉਨ੍ਹਾਂ ਨੇ ਭਰਪੂਰ ਹੁੰਗਾਰਾ ਦਿੱਤਾ।
ਪਰ ਕੈਨੇਡਾ, ਅਮਰੀਕਾ
ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਬੈਠੇ ਕਬੱਡੀ ਪ੍ਰਮੋਟਰਾਂ ਕੋਲ ਮੈਗਜ਼ੀਨ ਪਹੁੰਚਾਉਣਾ
ਮੇਰੇ ਵੱਸ ਦੀ ਗੱਲ ਨਹੀਂ ਸੀ। ਇਸ ਲਈ ਮੈਂ ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੀ ਮਾਂ-ਬੋਲੀ
ਪੰਜਾਬੀ ਵਿੱਚ ਵੈੱਬ ਸਾਈਟ ਬਣਾਉਣ ਦਾ ਫੈਸਲਾ ਕੀਤਾ। ਕਿਉਂਕਿ ਜਿੰਨੇ ਵੀ ਕਬੱਡੀ ਖਿਡਾਰੀ,
ਪ੍ਰਮੋਟਰ ਅਤੇ ਕਬੱਡੀ ਦੇ ਪ੍ਰੇਮੀ ਹਨ ਉਹ ਤਕਰੀਬਨ ਸਾਰੇ ਹੀ ਪੰਜਾਬੀ ਹਨ। ਇਸ ਲਈ ਮੈਂ
ਕਬੱਡੀ ਦੀ ਨਿਰੋਲ ਅਤੇ ਪਹਿਲੀ ਪੰਜਾਬੀ ਦੀ ਵੈੱਬ-ਸਾਈਟ ਖੇਡ ਕਬੱਡੀ (
www.khedkabaddi.com
)
ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ, ਤੁਸੀਂ ਇਸ ਨੂੰ ਕਿੰਨਾ ਕੁ ਪਸ਼ੰਦ ਕੀਤਾ ਹੈ ਅਤੇ
ਇਸ ਵਿੱਚ ਹੋਰ ਕੀ ਹੋਣਾ ਚਾਹੀਦਾ ਹੈ ਮੈਨੂੰ ਜ਼ਰੂਰ ਦੱਸਣਾ ਦੀ ਕ੍ਰਿਪਾਲਤਾ ਕਰਨੀ।
|