ਪੰਜਾਬ ਤੋਂ ਸਾਰੇ ਹੀ ਖਿਡਾਰੀ ਡੌਪ-ਟੈਸਟ ਕਰਵਾ
ਕੇ ਕੈਨੇਡਾ ਪਹੁੰਚੇ ਪਰ ਜਿਹੜੇ ਲੋਕਲ ਖਿਡਾਰੀ ਖੇਡੇ ਉਨ੍ਹਾਂ ਦਾ ਅਜੇ ਤੱਕ
ਕੋਈ ਵੀ ਟੈਸਟ ਨਹੀਂ ਲਿਆ ਗਿਆ ਪਰ ਖਿਡਾਰੀ ਲੋਕਲ ਖਿਡਾਰੀ ਫਿਰ ਵੀ ਖੇਡੇ।
ਪੰਜਾਬ ਤੋਂ ਗਏ ਖਿਡਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਦਾ ਡੌਪ-ਟੈਸਟ ਜਲਦੀ
ਤੋਂ ਜਲਦੀ ਕਰਵਾਇਆ ਜਾਵੇ।
ਇਸ ਸਾਲ
ਕੈਨੇਡਾ ਵਿੱਚ ਕੰਮ ਮੰਦਾ ਹੋਣ ਕਾਰਨ ਪੰਜਾਬ ਵਿੱਚ ਅਫਵਾਹਾਂ ਫੈਲੀਆਂ ਹੋਈਆਂ
ਸਨ ਕਿ ਵੈਨਕੂਵਰ ਵਿੱਚ ਇਸ ਸਾਲ ਕਬੱਡੀ
ਦੀਆਂ ਟੀਮਾਂ ਘੱਟ ਬਣਨਗੀਆਂ ਪਰ ਪਹਿਲੇ ਹੀ ਟੂਰਨਾਮੈਂਟ ਨੇ ਸਾਬਿਤ ਕਰ ਦਿੱਤਾ
ਕਿ ਇਸ ਸਾਲ ਵੀ ਪਿਛਲੇ ਸਾਲ ਵਾਂਗ 14 ਕਬੱਡੀ ਕਲੱਬਾਂ ਬਣ ਗਈਆਂ। ਯੰਗ ਕਬੱਡੀ
ਕਲੱਬ ਵੱਲੋਂ ਕਰਵਾਇਆ ਜਾਣ ਵਾਲਾ ਇਹ ਟੂਰਨਾਮੈਂਟ ਪਹਿਲਾਂ ਭਾਵੇਂ 10 ਮਈ
ਨੂੰ ਹੋਣਾ ਸੀ ਪਰ ਇੰਡੀਆ ਤੋਂ ਕਬੱਡੀ ਖਿਡਾਰੀ ਨਾ ਆਉਣ ਕਾਰਨ ਇਸ ਟੂਰਨਾਮੈਂਟ
ਦੀ ਤਾਰੀਕ ਬਦਲ ਕੇ 24 ਮਈ ਨੂੰ ਕਰਵਾਉਣਾ ਪਿਆ। ਇਸ ਤੋਂ ਪਹਿਲਾਂ ਭਾਵੇਂ
ਗੁਰਦੁਆਰਾ ਸਾਹਿਬ ਵੱਲੋਂ 17 ਮਈ ਨੂੰ ਟੂਰਨਾਮੈਂਟ ਕਰਵਾਇਆ ਗਿਆ ਪਰ ਉਸ
ਵਿੱਚ ਸਿਰਫ ਲੋਕਲ ਖਿਡਾਰੀ ਖੇਡੇ ਕਿਉਂਕਿ ਉਸ ਟੂਰਨਾਮੈਂਟ ਵਿੱਚ ਇੰਡੀਆ
ਤੋਂ ਕੋਈ ਵੀ ਖਿਡਾਰੀ ਨਹੀਂ ਆਇਆ ਸੀ।
ਵੈਸਟਰਨ ਕਬੱਡੀ ਪਲੇਅਰ ਐਂਡ ਕਲਚਰਲ ਐਸੋਸੀਏਸ਼ਨ ਬ੍ਰਿਟਿਸ਼ ਕੋਲੰਬੀਆ ਜਿਸ
ਦੇ ਪ੍ਰਧਾਨ ਦਾਰਾ ਮੁਠੱਡਾ, ਸੁੱਖ ਪੰਧੇਰ (ਘਲੋਟੀ), ਮੇਜਰ ਬਰਾੜ (ਭਲੂਰ),
ਰਾਜ ਬੱਧਨੀ, ਰਮਨਦੀਪ ਸਿੰਘ ਝੱਜ, ਸੈਂਡੀ ਪੁਵਾਰ, ਪਰਮਜੀਤ ਸੋਹਲ, ਲਾਲੀ
ਬਿਹਾਰੀਪੁਰ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ 24 ਮਈ ਨੂੰ ਯੰਗ ਕਬੱਡੀ
ਕਲੱਬ ਵੱਲੋਂ ਕਰਵਾਏ ਗਏ ਇਸ ਕਬੱਡੀ ਕੱਪ ਦਾ ਪਹਿਲਾ ਮੈਚ ਪ੍ਰਿੰਸ ਜੌਰਜ
ਅਤੇ ਟੌਪ ਕੈਨੇਡੀਅਨ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪ੍ਰਿੰਸ ਜੌਰਜ
ਵੱਲੋਂ ਨਿੱਕੂ ਪੰਡੋਰੀ, ਸੰਦੀਪ ਸੁਰਖਪੁਰੀਆ, ਕੇਵਲ ਚੁਗਾਵਾਂ ਅਤੇ ਜੱਗਾ
ਆਲੋਵਾਲ ਨੇ ਕਬੱਡੀਆਂ ਪਾਈਆਂ। ਪੰਜਾਬ ਤੋਂ ਪਹਿਲੀ ਵਾਰ ਗਏ ਸੀਰਾ ਮੱਲੇਆਣਾ,
ਪਿੰਦਾ ਢੱਟ ਅਤੇ ਜੀਤਾ ਦੇ ਨਾਲ ਸੰਦੀਪ ਗੁਰਦਾਸਪੁਰ, ਸੁੱਖਾ ਭੰਡਾਲ ਦੋਨਾਂ,
ਹੈਪੀ ਆਲੋਵਾਲ ਨੇ ਜੱਫੇ ਲਾਏ। ਟੌਪ ਕੈਨੇਡੀਅਨ ਦੀ ਟੀਮ ਵਿੱਚ ਕੈਨੇਡਾ ਦੇ
ਜੰਮਪਲ ਖਿਡਾਰੀ ਹੋਣ ਕਾਰਨ ਇਹ ਮੈਚ ਪ੍ਰਿੰਸ ਜੌਰਜ ਦੀ ਟੀਮ ਨੇ ਆਸਾਨੀ ਨਾਲ
ਜਿੱਤ ਲਿਆ।
ਦੂਜਾ ਮੈਚ ਹਰਜੀਤ ਕਬੱਡੀ ਕਲੱਬ ਅਤੇ ਯੰਗ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਹਰਜੀਤ ਕਲੱਬ ਵੱਲੋਂ ਜਿੱਥੇ ਜੰਗ ਬਹਾਦਰ, ਰੌਕੀ ਸਿੱਧੂ ਅਤੇ
ਗੋਲੂ ਝਾੜ ਸਾਹਿਬ ਨੇ ਕਬੱਡੀਆਂ ਪਾਈਆਂ ਉੱਥੇ ਭਿੰਦਾ ਢੰਡਰੀਆਂ ਵਾਲੇ, ਦੀਪਾ
ਰਾਮਪੁਰਾਫੂਲ, ਤਾਰਾ ਬੋਪਾਰਾਏ ਅਤੇ ਗੁਰਪ੍ਰੀਤ ਭਲੂਰ ਨੇ ਜੱਫੇ ਲਾਉੇਣ ਦੀ
ਕੋਸ਼ਿਸ਼ ਕੀਤੀ। ਪਰ ਯੰਗ ਟੀਮ ਦੇ ਸਟਾਰ ਖਿਡਾਰੀਆਂ ਨੇ ਇਹ ਮੈਚ ਆਸਾਨੀ ਨਾਲ
ਜਿੱਤ ਲਿਆ।
ਤੀਜੇ ਮੈਚ ਤੋਂ ਪਹਿਲਾਂ ਅਜ਼ਾਦ ਕਬੱਡੀ ਕਲੱਬ ਅਤੇ ਰਿਚਮੰਡ ਕਬੱਡੀ ਕਲੱਬ
ਦੀਆਂ 70 ਕਿੱਲੋ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਆਜ਼ਾਦ ਕਬੱਡੀ
ਕਲੱਬ ਦੀ ਟੀਮ ਨੇ ਜਿੱਤਿਆ। 70 ਕਿੱਲੋ ਦਾ ਦੂਜਾ ਮੈਚ ਰਾਜਵੀਰ ਰਾਜੂ ਕਲੱਬ
ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਕੈਲਗਰੀ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ ਰਾਜਵੀਰ ਰਾਜੂ ਕਬੱਡੀ ਕਲੱਬ ਨੇ ਜਿੱਤ ਲਿਆ।
ਕਲੱਬਾਂ ਦਾ ਤੀਜਾ ਮੈਚ ਵੈਨਕੂਵਰ ਕਬੱਡੀ ਕਲੱਬ ਅਤੇ ਪੰਜਾਬ ਸਪੋਰਟਸ ਕਲੱਬ
ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਵੈਨਕੂਵਰ ਦੀ ਟੀਮ ਵੱਲੋਂ ਜੱਸਾ ਸਿੱਧਵਾਂ,
ਕਿੰਦਾ ਬਿਹਾਰੀਪੁਰ, ਕਾਲਾ ਥਾਂਦੇਵਾਲ, ਸੋਨੀ ਮਾਣੂੰਕੇ ਅਤੇ ਰੇਅ ਸੰਧੂ
ਨੇ ਕਬੱਡੀਆਂ ਪਾਈਆਂ। ਸੰਦੀਪ ਨੰਗਲ ਅੰਬੀਆਂ, ਬੀਰਾ ਸਿੱਧਵਾਂ, ਪੰਮਾ ਝੰਡੇਰਾਂ
ਅਤੇ ਕਿੰਦਾ ਕਕਰਾਲਾ ਨੇ ਜੱਫੇ ਲਾਏ। ਦੂਜੇ ਪਾਸੇ ਪੰਜਾਬ ਸਪੋਰਟਸ ਕਲੱਬ
ਵੱਲੋਂ ਬਾਬਾ ਜਲਾਲਦੀਵਾਲ, ਵੈਲੀ ਚੂਹੜਚੱਕ, ਕਮਲਜੀਤ ਜੁਨੇਤਪੁਰਾ ਅਤੇ ਰਿੱਕੀ
ਕਾਲਖ ਨੇ ਕਬੱਡੀਆਂ ਪਾਈਆਂ। ਕਾਲਾ ਟਹਿਣਾ, ਬਗੀਚਾ ਗੱਜਣਵਾਲ, ਹਰਜੀਤ ਚਹਿਲ,
ਜਿੰਦੀ ਮੁਠੱਡਾ ਅਤੇ ਮਨਜੀਤ ਸਿਹੌੜਾ ਨੇ ਜੱਫੇ ਲਾਏ। ਇਹ ਮੈਚ ਬਹੁਤ ਹੀ
ਫਸਵਾਂ ਚੱਲਿਆ। 34 ਦੇ ਮੁਕਾਬਲੇ ਸਾਢੇ 34 ਅੰਕ ਪ੍ਰਾਪਤ ਵੈਨਕੂਵਰ ਦੀ ਟੀਮ
ਨੇ ਸਿਰਫ ਅੱਧੇ ਅੰਕ ਦੇ ਫਰਕ ਨਾਲ ਮੈਚ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤਾ।
ਚੌਥਾ ਮੈਚ ਐਬਸਫੋਰਡ ਅਤੇ ਅਜ਼ਾਦ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਐਬਸਫੋਰਡ
ਵੱਲੋਂ ਰਾਜੂ ਨੰਗਲ, ਮੀਕਾ ਡਮੇਲੀ, ਸਤੀਸ਼ ਖਟਕੜ ਅਤੇ ਗੋਰਾ ਬੋਂਦਲਾਵਾਲਾ
ਨੇ ਕਬੱਡੀਆਂ ਪਾਈਆਂ ਅਤੇ ਮੌੜ ਕਕਰਾਲਾ , ਖੁਸ਼ੀ ਦਿੜ੍ਹਬਾ, ਪਿੰਦਾ ਗਿੱਦੜਵਿੰਡੀ,
ਜਾਨੂ ਬੱਸੀਆਂ ਨੇ ਜੱਫੇ ਲਾਏ। ਅਜ਼ਾਦ ਵੱਲੋਂ ਜਗਰੂਪ ਅੱਚਰਵਾਲ, ਇੰਦਰਜੀਤ
ਭਲਵਾਨ, ਗੁਰਜੀਤ ਮਹੇੜੂ, ਦੀਪਾ ਕੁਲਥਮ, ਮਨਦੀਪ ਕੁਲਥਮ ਨੇ ਕਬੱਡੀਆਂ ਪਾਈਆਂ
ਅਤੇ ਪੰਜਾਬ ਤੋਂ ਪੱਕੇ ਤੌਰ ‘ਤੇ ਐਡਮਿੰਟਨ ‘ਚ ਜਾ ਵਸੇ ਕਬੱਡੀ ਖਿਡਾਰੀ
ਪੱਪੀ ਖਹਿਰਾ ਨੇ ਜੱਫੇ ਤੇ ਜੱਫਾ ਲਾ ਕੇ ਬਹਿਜਾ-ਬਹਿਜਾ ਕਰਵਾਈ। ਉਸ ਦੇ
ਨਾਲ ਗੋਲੀ ਅਕਲਪੁਰ, ਸ਼ਿਪੀ ਖੀਰਾਂਵਾਲੀ, ਬੋਲਾ ਬਲੇਰਾਂ ਅਤੇ ਪਿੰਦਰ ਕਾਲਖ
ਨੇ ਜੱਫੇ ਲਾ ਕੇ ਇਹ ਮੈਚ 32 ਦੇ ਮੁਕਾਬਲੇ 37 ਅੰਕ ਪ੍ਰਾਪਤ ਕਰਕੇ ਜਿੱਤਣ
ਵਿੱਚ ਸਫਲਤਾ ਪ੍ਰਾਪਤ ਕੀਤੀ।
ਪੰਜਵਾਂ ਮੈਚ ਰਾਜਵੀਰ ਰਾਜੂ ਕਬੱਡੀ ਕਲੱਬ ਅਤੇ ਯੂਨਾਇਟਡ ਕਬੱਡੀ ਕਲੱਬ ਕੈਲਗਰੀ
ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਰਾਜੂ ਕਲੱਬ ਵੱਲੋਂ ਰਿੰਕੂ ਕਪੂਰਥਲਾ,
ਲਾਡੀ ਪਰਸਰਾਮਪੁਰ, ਬੋਹੜ ਕੌੜੀ, ਇੰਦਰਜੀਤ ਬੁੱਟਰ ਅਤੇ ਸੇਠੀ ਹਰਖੋਵਾਲ
ਨੇ ਕਬੱਡੀਆਂ ਪਾਈਆਂ। ਪਾਲਾ ਜਲਾਲਪੁਰ, ਸੋਨੀ ਸੁਨੇਤ, ਸੁਰਲੀ ਚਮਿਆਰਾ,
ਗੀਤੂ ਪੱਤੜ ਅਤੇ ਜੀਤਾ ਠੇਕੇਦਾਰ ਨੇ ਜੱਫੇ ਲਾਏ। ਦੂਜੇ ਪਾਸੇ ਯੂਨਾਇਟਡ
ਵੱਲੋਂ ਪੰਡਤ ਸੁਰਖਪੁਰੀਆ, ਸੁਖਜਿੰਦਰ ਪੱਤੜ ਅਤੇ ਸਟੀਵ ਨੇ ਕਬੱਡੀਆਂ ਪਾਈਆਂ।
ਅਨੀਕੇਤ ਮਹੇੜੂ, ਥਾਂਦੀ, ਕੈਮ, ਸੋਨੂੰ ਪਾਸਲਾ ਨੇ ਜੱਫੇ ਲਾਉਣ ਦੌ ਕੋਸ਼ਿਸ਼
ਕੀਤੀ। ਪਰ ਇਹ ਮੈਚ 19 ਦੇ ਮੁਕਾਬਲੇ 32 ਅੰਕ ਪ੍ਰਾਪਤ ਕਰਕੇ ਰਾਜੂ ਕਲੱਬ
ਦੀ ਟੀਮ ਨੇ ਜਿੱਤ ਲਿਆ।
ਛੇਵਾਂ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਕੈਲਗਰੀ ਅਤੇ ਫਰੈਂਜ਼ਰ ਵੈਲੀ
ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅੰਬੀ ਹਠੂਰ ਵੱਲੋਂ ਸੁਖਵੀਰ
ਸਰਾਵਾਂ, ਬੱਬੂ ਲੱਖਣ-ਕੇ-ਪੱਡਾ, ਬੱਬੂ ਜਲਾਲ ਅਤੇ ਰਾਜੂ ਥਰੀਕੇ ਨੇ ਕਬੱਡੀਆਂ
ਪਾਈਆਂ। ਬਗੀਚਾ ਇੰਦਗੜ੍ਹ, ਅੰਮ੍ਰਿਤਪਾਲ ਜੁਨੇਤਪੁਰਾ, ਸੁੱਖਾ ਵਕੀਲਾਂ ਵਾਲਾ,
ਤਾਰ ਲੰਡੇ ਅਤੇ ਸੇਵਕ ਸਰਾਵਾਂ ਨੇ ਜੱਫੇ ਲਾਏ। ਦੂਜੇ ਪਾਸੇ ਫਰੈਂਜ਼ਰ ਵੈਲੀ
ਵੱਲੋਂ ਪੰਜਾਬ ਦੇ ਕਬੱਡੀ ਸੀਜ਼ਨ ਦੇ ਵਧੀਆ ਧਾਵੀ ਬੀਤਾ ਖੋਸਾ, ਬੇਅੰਤ ਨਿਧਾਂਵਾਲਾ,
ਨੀਨਾ ਡਰੌਲੀ ਭਾਈ ਨੇ ਕਬੱਡੀਆਂ ਪਾਈਆਂ। ਰਿੱਕੀ ਨੱਥੋਕੇ, ਰਾਜੂ ਸੂਸ਼ਕ,
ਤੇਜੀ ਅਤੇ ਫਿੱਡੂ ਨੇ ਜੱਫੇ ਲਾਏ। ਪਰ ਇਹ ਮੈਚ 30 ਦੇ ਮੁਕਾਬਲੇ 38 ਅੰਕ
ਪ੍ਰਾਪਤ ਕਰਕੇ ਅੰਬੀ ਹਠੂਰ ਦੀ ਟੀਮ ਨੇ ਜਿੱਤ ਲਿਆ।
ਸੱਤਵਾਂ ਮੈਚ ਰਿਚਮੰਡ ਕਬੱਡੀ ਕਲੱਬ ਅਤੇ ਸ਼ਾਨੇ ਪੰਜਾਬ ਕਬੱਡੀ ਕਲੱਬ ਦੀਆਂ
ਟੀਮਾਂ ਵਿਚਕਾਰ ਕਰਵਾਇਆ ਗਿਆ। ਰਿਚਮੰਡ ਦੀ ਟੀਮ ਦੇ ਖਿਡਾਰੀ ਪੰਜਾਬ ਤੋਂ
ਇਸ ਕਬੱਡੀ ਕੱਪ ਵਿੱਚ ਨਹੀਂ ਪਹੁੰਚ ਸਕੇ ਪਰ ਫਿਰ ਵੀ ਰਿਚਮੰਡ ਵੱਲੋਂ ਸ਼ਿੰਦਾ
ਲੋਪੋਂ, ਸੋਨੀ ਸਵੱਦੀ, ਜੋਬਨ ਚੰਨਣਵਾਲ ਅਤੇ ਬਾਜ਼ ਕਾਉਂਕੇ ਨੇ ਕਬੱਡੀਆਂ
ਪਾਈਆਂ। ਜਾਫੀ ਬਲਜੀਤ ਸੈਦੋਕੇ, ਰਾਜੂ ਭਾਈ ਰੂਪਾ, ਰਘੂ ਕਰਾਲੀ, ਪੀਤਾ ਭਲਵਾਨ
ਨੇ ਜੱਫੇ ਲਾਏ। ਸ਼ਾਨੇ ਪੰਜਾਬ ਵੱਲੋਂ ਫੱਤਾ ਧੂੜਕੋਟ, ਸੋਨੀ ਧੂੜਕੋਟ, ਦੀਪ
ਹਿੰਮਤਪੁਰੀਆ, ਬੀਰਾ ਨੇ ਕਬੱਡੀਆਂ ਪਾਈਆਂ। ਭੂਰਾ ਘੜੂੰਆ, ਸੋਨੀ ਆਲੋਵਾਲ,
ਭੋਲੀ ਅੱਚਰਵਾਲ, ਬਿੰਦਾ ਅਤੇ ਸੁਰਜਨ ਚੱਕ ਕਲਾਂ ਨੇ ਜੱਫੇ ਲਾਉਣ ਦੀ ਕੋਸ਼ਿਸ਼
ਕੀਤੀ ਪਰ ਇਹ ਮੈਚ 32 ਦੇ ਮੁਕਾਬਲੇ 37 ਅੰਕ ਪ੍ਰਾਪਤ ਕਰਕੇ ਰਿਚਮੰਡ ਦੀ
ਟੀਮ ਨੇ ਜਿੱਤ ਪ੍ਰਾਪਤ ਕੀਤੀ। ਅੱਠਵੇਂ ਮੈਚ ਵਿੱਚ ਯੰਗ ਨੇ ਪ੍ਰਿੰਸ ਜੌਰਜ
ਨੂੰ ਹਰਾਇਆ। ਨੌਵੇਂ ਮੈਚ ਵਿੱਚ ਅੰਬੀ ਹਠੂਰ ਨੇ ਰਿਚਮੰਡ ਨੂੰ ਹਰਾਇਆ। ਦਸਵੇਂ
ਮੈਚ ਵਿੱਚ ਰਾਜਵੀਰ ਰਾਜੂ ਨੇ ਅਜ਼ਾਦ ਕਬੱਡੀ ਕਲੱਬ ਨੂੰ ਹਰਾਇਆ।
ਉਸ ਤੋਂ ਬਾਅਦ ਪਹਿਲਾ ਸੈਮੀਫਾਈਨਲ ਮੈਚ ਵੈਨਕੂਵਰ ਅਤੇ ਅੰਬੀ ਹਠੂਰ ਇੰਟਰਨੈਸ਼ਨਲ
ਕਲੱਬ ਕੈਲਗਰੀ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅੰਬੀ ਹਠੂਰ ਵੱਲੋਂ
ਸੁਖਵੀਰ ਸਰਾਵਾਂ, ਬੱਬੂ ਲੱਖਣ-ਕੇ-ਪੱਡਾ ਅਤੇ ਬੱਬੂ ਜਲਾਲ ਨੇ ਕਬੱਡੀਆਂ
ਪਾਈਆਂ। ਵੈਨਕੂਵਰ ਦੇ ਜਾਫੀ ਸੰਦੀਪ ਨੰਗਲ ਅੰਬੀਆਂ ਨੇ ਜਿੱਥੇ ਲਗਾਤਾਰ ਤਿੰਨ
ਜੱਫੇ ਲਾ ਕੇ ਹੈਟ੍ਰਿਕ ਬਣਾਈ ਉੱਥੇ ਉਸ ਨੇ ਪੂਰੇ ਮੈਚ ਵਿੱਚ 9 ਵਾਰ ਕੋਸ਼ਿਸ਼
ਕਰਕੇ 7 ਜੱਫੇ ਲਾ ਕੇ ਬਹਿਜਾ-ਬਹਿਜਾ ਕਰਵਾਈ। ਉਸ ਦੇ ਨਾਲ ਪੰਮਾ ਝੰਡੇਰਾ
ਨੇ ਤਿੰਨ ਅਤੇ ਕਿੰਦਾ ਕਕਰਾਲਾ ਨੇ ਵੀ ਇੱਕ ਜੱਫਾ ਲਾਇਆ। ਦੂਜੇ ਪਾਸੇ ਵੈਨਕੂਵਰ
ਵੱਲੋਂ ਜੱਸਾ ਸਿੱਧਵਾਂ, ਕਿੰਦਾ ਬਿਹਾਰੀਪੁਰ, ਕਾਲਾ ਥਾਂਦੇਵਾਲ ਅਤੇ ਰੇਅ
ਸੰਧੂ ਨੇ ਕਬੱਡੀਆਂ ਪਾਈਆਂ। ਸੇਵਕ ਸਰਾਵਾਂ ਨੇ ਚਾਰ ਜੱਫੇ, ਬਗੀਚਾ ਇੰਦਗੜ੍ਹ
ਨੇ ਤਿੰਨ, ਅੰਮ੍ਰਿਤਪਾਲ ਜੁਨੇਤਪੁਰਾ ਅਤੇ ਸੁੱਖਾ ਵਕੀਲਾਂ ਵਾਲਾ ਨੇ ਇੱਕ-ਇੱਕ
ਜੱਫਾ ਲਾਇਆ। ਇਹ ਮੈਚ 32 ਦੇ ਮੁਕਾਬਲੇ 39 ਅੰਕ ਪ੍ਰਾਪਤ ਕਰਕੇ ਵੈਨਕੂਵਰ
ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਯੰਗ ਕਬੱਡੀ ਕਲੱਬ ਅਤੇ ਰਾਜਵੀਰ ਰਾਜੂ ਕਬੱਡੀ ਕਲੱਬ
ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਯੰਗ ਦੇ ਧਾਵੀ ਸੋਨੂੰ ਇਬਰਾਹੀਮ ਨੂੰ
ਪਾਲਾ ਜਲਾਲਪੁਰ ਅਤੇ ਸੋਨੀ ਸੁਨੇਤ ਨੇ ਇੱਕ-ਇੱਕ ਜੱਫਾ ਲਾਇਆ। ਬਿੱਕਾ ਤਲਵੰਡੀ
ਚੌਧਰੀਆ ਨੂੰ ਪਾਲਾ ਜਲਾਲਪੁਰ, ਸੋਨੀ ਸੁਨੇਤ ਨੇ ਇੱਕ-ਇੱਕ ਜੱਫਾ ਅਤੇ ਸੁਰਲੀ
ਚਮਿਆਰਾ ਨੇ ਤਿੰਨ ਜੱਫੇ ਲਾਏ। ਗੱਬਰ ਮੌਲੀ ਬੈਦਵਾਣ ਨੂੰ ਪਾਲਾ ਜਲਾਲਪੁਰ
ਨੇ ਤਿੰਨ ਜੱਫੇ, ਸੁਰਲੀ ਚਮਿਆਰਾ ਅਤੇ ਜੀਤਾ ਠੇਕੇਦਾਰ ਨੇ ਇੱਕ-ਇੱਕ ਜੱਫਾ
ਲਾਇਆ। ਦੂਜੇ ਪਾਸੇ ਰਾਜੂ ਦੇ ਧਾਵੀ ਸੇਠੀ ਹਰਖੋਵਾਲ ਨੂੰ ਗੋਗੋਂ ਰੁੜਕੀ,
ਗੁਰਵਿੰਦਰ ਕਾਹਲਵਾਂ, ਤੀਰਥ ਗਾਖਲ ਅਤੇ ਮੀਕ ਸਿਆਟਲ ਨੇ ਇੱਕ-ਇੱਕ ਜੱਫਾ
ਲਾਇਆ। ਰਿੰਕੂ ਕਪੂਰਥਲਾ ਨੂੰ ਤੀਰਥ ਗਾਖਲ ਅਤੇ ਮੀਕ ਸਿਆਟਲ ਨੇ ਇੱਕ-ਇੱਕ
ਜੱਫਾ ਲਾਇਆ। ਬੋਹੜ ਕੌੜੀ ਨੂੰ ਗੁਰਵਿੰਦਰ ਕਾਹਲਵਾਂ, ਤੀਰਥ ਗਾਖਲ ਅਤੇ ਮੀਕ
ਸਿਆਟਲ ਨੇ ਇੱਕ-ਇੱਕ ਜੱਫਾ ਲਾਇਆ। ਲਾਡੀ ਪਰਸਰਾਮਪੁਰ ਨੂੰ ਗੋਗੋਂ ਰੁੜਕੀ,
ਮੀਕ ਸਿਆਟਲ ਨੇ ਦੋ-ਦੋ ਜੱਫੇ ਅਤੇ ਤੀਰਥ ਗਾਖਲ ਨੇ ਇੱਕ ਜੱਫਾ ਲਾ ਕੇ ਇਹ
ਮੈਚ 29 ਦੇ ਮੁਕਾਬਲੇ 32 ਅੰਕ ਪ੍ਰਾਪਤ ਕਰਕੇ ਯੰਗ ਕਬੱਡੀ ਕਲੱਬ ਦੀ ਟੀਮ
ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ 70 ਕਿੱਲੋ ਦਾ ਫਾਈਨਲ ਮੈਚ ਰਾਜਵੀਰ ਰਾਜੂ ਕਲੱਬ
ਅਤੇ ਅਜ਼ਾਦ ਕਬੱਡੀ ਕਬੱਡੀ ਕਲੱਬ ਦੀਆ ਟੀਮਾਂ ਵਿਚਕਾਰ ਕਰਵਾਇਆ ਗਿਆ। ਜਿਸ
ਵਿੱਚ 16 ਦੇ ਮੁਕਾਬਲੇ 34 ਅੰਕ ਪ੍ਰਾਪਤ ਕਰਕੇ ਜਿੱਤ ਲਿਆ।
ਫਾਈਨਲ ਮੈਚ ਯੰਗ ਅਤੇ ਵੈਨਕੂਵਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਵੈਨਕੂਵਰ
ਦੇ ਧਾਵੀ ਜੱਸਾ ਸਿੱਧਵਾਂ ਨੂੰ ਇੱਕ ਜੱਫਾ ਗੋਗੋਂ ਰੁੜਕੀ ਨੇ ਲਾਇਆ। ਕਿੰਦਾ
ਬਿਹਾਰੀਪੁਰ ਨੂੰ ਦੋ ਜੱਫੇ ਮੀਕ ਅਤੇ ਇੱਕ ਗੋਗੋਂ ਰੁੜਕੀ ਨੇ ਲਾਇਆ। ਕਾਲਾ
ਥਾਂਦੇਵਾਲ ਨੂੰ ਇੱਕ ਜੱਫਾ ਮੀਕ ਨੇ ਲਾਇਆ। ਦੂਜੇ ਪਾਸੇ ਯੰਗ ਦੇ ਧਾਵੀ ਸੋਨੂੰ
ਇਬਰਾਹੀਮ ਨੂੰ ਇੱਕ ਜੱਫਾ ਸੰਦੀਪ ਨੰਗਲ ਅੰਬੀਆਂ ਨੇ ਲਾਇਆ। ਹਰਜੋਧ ਗੱਬਰ
ਨੂੰ ਸੰਦੀਪ ਨੰਗਲ ਅੰਬੀਆਂ ਨੇ ਤਿੰਨ ਅਤੇ ਇੱਕ ਜੱਫਾ ਕਿੰਦਾ ਕਕਰਾਲਾ ਨੇ
ਲਾਇਆ। ਬਿੱਕਾ ਤਲਵੰਡੀ ਚੌਧਰੀਆ ਨੂੰ ਸੰਦੀਪ ਨੰਗਲ ਅੰਬੀਆਂ ਅਤੇ ਪੰਮਾ ਝੰਡੇਰਾਂ
ਨੇ ਦੋ-ਦੋ ਜੱਫੇ ਲਾ ਕੇ ਇਹ ਮੈਚ 18 ਦੇ ਮੁਕਾਬਲੇ 27 ਅੰਕ ਪ੍ਰਾਪਤ ਕਰਕੇ
ਵੈਨਕੂਵਰ ਕਬੱਡੀ ਕਲੱਬ ਦੀ ਟੀਮ ਨੇ ਪਿਛਲੇ ਸਾਲ ਦੀ ਸੀਜ਼ਨ ਦੀ ਚੈਂਪੀਅਨ
ਟੀਮ ਨੂੰ ਉਨ੍ਹਾਂ ਦੇ ਹੀ ਕਬੱਡੀ ਕੱਪ ਵਿੱਚ ਹਰਾ ਕੇ ਯੰਗ ਦੇ ਕਬੱਡੀ ਕੱਪ
‘ਤੇ ਕੱਬਜ਼ਾ ਕੀਤਾ। ਸੋਨੂੰ ਇਬਰਾਹੀਮ ਨੇ 10 ਕਬੱਡੀਆਂ ਪਾ ਕੇ 9 ਅੰਕ ਪ੍ਰਾਪਤ
ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ ਅਤੇ ਸੰਦੀਪ ਨੰਗਲ ਅੰਬੀਆਂ ਨੇ 6 ਜੱਫੇ
ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਚੁਣਿਆ ਗਿਆ। ਇਸ ਕਬੱਡੀ ਕੱਪ ਦੀ ਕੁਮੈਂਟਰੀ
ਪੰਜਾਬ ਤੋਂ ਗਏ ਪ੍ਰਸਿੱਧ ਕੁਮੈਂਟੇਟਰ ਪ੍ਰੋ: ਮੱਖਣ ਸਿੰਘ ਹਕੀਮਪੁਰ ਅਤੇ
ਵੈਨਕੂਵਰ ਵਿੱਚ ਪੱਕੇ ਤੌਰ ‘ਤੇ ਰਹਿ ਰਹੇ ਇਕਬਾਲ ਗਾਲਿਬ ਰਣ ਸਿੰਘ ਨੇ ਕੀਤੀ।
ਸੀਜ਼ਨ ਦੇ ਪਹਿਲੇ ਕਬੱਡੀ ਕੱਪ ਵਿੱਚ ਭਾਵੇਂ ਪੰਜਾਬ ਤੋਂ ਸਾਰੀਆਂ ਹੀ ਟੀਮਾਂ
ਦੇ ਪੂਰੇ ਖਿਡਾਰੀ ਨਹੀਂ ਪਹੁੰਚ ਸਕੇ ਪਰ ਫਿਰ ਵੀ ਸਾਰੇ ਹੀ ਮੈਚ ਵਧੀਆ ਹੋਣ
ਕਰਕੇ ਯੰਗ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ ਕਬੱਡੀ ਕੱਪ ਸਫਲਤਾ ਦੇ ਝੰਡੇ
ਗੱਡਦਾ ਹੋਇਆ ਸਮਾਪਤ ਹੋਇਆ।
ਵੈਨਕੂਵਰ ਤੋਂ ਲਹਿੰਬਰ ਸਿੰਘ ਕੰਗ, ਮੱਖਣ ਸਿੰਘ
ਮਾਨ ਅਤੇ ਜਸਵੰਤ ਸਿੰਘ ਖੜਗ ਦੀ ਵਿਸ਼ੇਸ਼ ਰਿਪੋਰਟ।
|