ਉਮਰਾਨੰਗਲ
ਦਾ ਕਬੱਡੀ ਕੱਪ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਨੇ ਜਿੱਤ ਕੇ
ਕਰਵਾਈ ਬੱਲੇ-ਬੱਲੇ।
ਵਧੀਆ ਧਾਵੀ ਦੁੱਲਾ ਸੁਰਖਪੁਰੀਆ ਅਤੇ ਵਧੀਆ ਜਾਫੀ ਗੁਰਵਿੰਦਰ ਕਾਹਲਵਾਂ ਨੂੰ
ਚੁਣਿਆ ਗਿਆ।
24 ਨਵੰਬਰ 2008
ਨੂੰ ਪਿੰਡ ਉਮਰਾਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ਼ਹੀਦ ਸ. ਸੁਖਦੇਵ ਸਿੰਘ
ਉਮਰਾਨੰਗਲ ਜੀ ਦੀ
ਮਿੱਠੀ ਯਾਦ ਵਿੱਚ ਸਵ. ਜੱਥੇਦਾਰ ਜੀਵਨ ਸਿੰਘ ਉਮਰਾਨੰਗਲ ਅਤੇ ਮਾਤਾ ਸੰਪੂਰਨ
ਕੌਰ ਜੀ ਨੂੰ ਸਮਰਪਿਤ ਕਬੱਡੀ ਅਤੇ 7ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ।
ਇਸ ਕਬੱਡੀ ਕੱਪ ਦਾ ਉਦਘਾਟਨ ਸਾਬਕਾ ਮੰਤਰੀ ਗੁਰਦੇਵ ਸਿੰਘ ਬਾਦਲ, ਸ਼ਹੀਦ
ਸੁਖਦੇਵ ਸਿੰਘ ਟਰੱਸਟ ਦੇ ਸਰਪ੍ਰਸਤ ਸ. ਪਰਮਰਾਜ ਸਿੰਘ ਉਮਰਾਨੰਗਲ ਐੱਸ.ਐੱਸ.ਪੀ.
ਫਰੀਦਕੋਟ, ਪ੍ਰਧਾਨ ਇੰਦਰਾਜ ਸਿੰਘ ਉਮਰਾਨੰਗਲ, ਬਲਜੀਤ ਸਿੰਘ ਮੱਲੀ (ਯੂ.ਕੇ.),
ਕਰਮਜੀਤ ਸਿੰਘ ਰੱਖੜਾ, ਕਬੱਡੀ ਖਿਡਾਰੀ ਜਿੰਦਰਾ ਭੜੋ ਅਤੇ ਸ. ਬਿੱਕਰ ਸਿੰਘ
ਪੰਧੇਰ (ਘਲੋਟੀ) ਅਤੇ ਸਾਰੇ ਕਲੱਬ ਦੇ ਮੈਂਬਰਾਂ ਨੇ ਕੀਤਾ।
ਪਹਿਲਾ ਮੈਚ ਹਰਜੀਤ ਤਲਵਾਰ ਕਲੱਬ ਜਗਰਾਉਂ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ
ਸਿੰਘ ਕਬੱਡੀ ਕਲੱਬ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ
3 ਅੰਕਾਂ ਦੇ ਫਰਕ ਨਾਲ ਕਪੂਰਥਲਾ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਹਰਜੀਤ
ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਦਸਮੇਸ਼ ਕਬੱਡੀ ਕਲੱਬ ਕਾਲਖ ਦੀਆਂ ਟੀਮਾਂ
ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਪੱਤੋਹੀਰਾ ਦੀ
ਟੀਮ ਨੇ ਜਿੱਤ ਲਿਆ। ਤੀਜਾ ਮੈਚ ਦਸਮੇਸ਼ ਕਬੱਡੀ ਕਲੱਬ ਕਪੂਰਥਲਾ ਅਤੇ ਹਰਜੀਤ
ਕਬੱਡੀ ਕਲੱਬ ਕਾਲਖ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 4 ਅੰਕਾਂ
ਦੇ ਫਰਕ ਨਾਲ ਦਸਮੇਸ਼ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਨੇ ਜਿੱਤ ਲਿਆ। ਚੌਥਾ
ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਮੀਰੀਪੀਰੀ ਕਬੱਡੀ
ਕਲੱਬ ਅਮਰੀਕਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ
ਦੇ ਫਰਕ ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਲਿਆ।
ਪਹਿਲਾ ਸੈਮੀਫਾਈਨਲ
ਮੈਚ ਦਸਮੇਸ਼ ਕਬੱਡੀ ਕਲੱਬ ਕਪੂਰਥਲਾ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ
ਸਿੰਘ ਕਬੱਡੀ ਕਲੱਬ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮਹਾਰਾਜਾ
ਰਣਜੀਤ ਸਿੰਘ ਕਲੱਬ ਕਪੂਰਥਲਾ ਵੱਲੋਂ ਬਚਿੱਤਰ ਸੇਰੋਂ, ਤਾਬਾ ਸੁਰਸਿੰਘ,
ਸੁੱਖਾ ਢੋਟੀਆਂ, ਸਿਕੰਦਰ ਸੈਦਪੁਰ ਅਤੇ ਰਾਜਾ ਸਰਾਏ ਜੱਟਾਂ ਨੇ ਕਬੱਡੀਆਂ
ਪਾਈਆਂ। ਦੂਜੇ ਪਾਸੇ ਦਸਮੇਸ਼ ਕਬੱਡੀ ਕਲੱਬ ਕਪੂਰਥਲਾ ਵੱਲੋਂ ਰਾਜੂ ਖੋਜੇਵਾਲ,
ਸੇਠੀ ਹਰਖੋਵਾਲ, ਕਾਲਾ ਸੁਨੇਤ, ਫੌਜੀ ਭੋਲੇਕੇ ਅਤੇ ਜੱਸੂ ਸੱਦੋਵਾਲ ਨੇ
ਕਬੱਡੀਆਂ ਪਾਈਆਂ। ਇਨ੍ਹਾਂ ਧਾਵੀਆਂ ਨੂੰ ਹੈਪੀ ਰੁੜਕੀ ਨੇ ਚਾਰ, ਕਾਲਾ ਤਲਵੰਡੀ
ਨੇ ਦੋ, ਮੱਤਾ ਸੈਦਪੁਰ ਅਤੇ ਨਾਣੂ ਤਲਵੰਡੀ ਚੌਧਰੀਆ ਨੇ ਇੱਕ-ਇੱਕ ਜੱਫਾ
ਲਾਇਆ। ਪਰ ਦਸਮੇਸ਼ ਕਬੱਡੀ ਕਲੱਬ ਕਪੂਰਥਲਾ ਦੇ ਜਾਫੀ ਗਿੰਦਰ ਘੁਮਾਣ, ਜੱਸਾ
ਪੰਡੋਰੀ, ਰਿੰਕੂ ਪੰਡੋਰੀ ਨੇ ਦੋ-ਦੋ ਜੱਫੇ, ਸੁਰਲੀ ਚਮਿਆਰਾ ਅਤੇ ਜਗਦੀਪ
ਮਰਨਾਈਆਂ ਨੇ ਤਿੰਨ-ਤਿੰਨ ਜੱਫੇ ਲਾ ਕੇ ਇਹ ਮੈਚ 8 ਅੰਕਾਂ ਦੇ ਫਰਕ ਨਾਲ
ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਮੀਰੀਪੀਰੀ ਅਤੇ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ
ਖੇਡਿਆ ਗਿਆ। ਪੱਤੋਹੀਰਾ ਦੇ ਜਾਫੀ ਬਾਲਾ ਖਾਈ ਨੇ ਸੰਦੀਪ ਸੁਰਖਪੁਰੀਆ ਅਤੇ
ਦੁੱਲਾ ਸੁਰਖਪੁਰੀਆ ਨੂੰ ਦੋ-ਦੋ ਜੱਫੇ ਲਾਏ। ਸੋਨੂੰ ਇਬਰਾਹੀਮ ਨੂੰ ਇੱਕ
ਜੱਫਾ ਬਗੀਚਾ ਇੰਦਗੜ੍ਹ ਨੇ ਲਾਇਆ। ਨਿੱਕੂ ਪੰਡੋਰੀ ਦਾ ਇੱਕ ਅੰਕ ਬਗੀਚਾ
ਇੰਦਗੜ੍ਹ ਨੇ ਕਾਮਨ ਕੀਤਾ। ਰਿੰਕੂ ਕਪੂਰਥਲਾ ਨੂੰ ਇੱਕ ਜੱਫਾ ਤਾਰ ਲੰਡੇ
ਨੇ ਲਾਇਆ। ਇੱਕ ਜੱਫਾ ਤਾਰ ਲੰਡੇ ਨੇ ਦੁੱਲਾ ਸੁਰਖਪੁਰੀਆ ਨੂੰ ਵੀ ਲਾਇਆ।
ਮੀਰੀਪੀਰੀ
ਦੇ ਜਾਫੀ ਸੁੱਖਾ ਭੰਡਾਲ ਦੋਨਾਂ ਨੇ ਸੱਤਾ ਮਾਣੂੰਕੇ ਨੂੰ ਤਿੰਨ ਜੱਫੇ, ਗਗਨੀ
ਸੂਸ਼ਕ ਅਤੇ ਭੀਮ ਮਾਣੂੰਕੇ ਨੂੰ ਇੱਕ-ਇੱਕ ਜੱਫਾ ਲਾਇਆ। ਗੁਰਵਿੰਦਰ ਕਾਹਲਵਾਂ
ਨੇ ਬੱਬੂ ਜਲਾਲ ਨੂੰ ਦੋ ਜੱਫੇ ਅਤੇ ਇੱਕ ਬਿੰਦਰ ਸੂਜਾਪੁਰ ਨੂੰ ਲਾਇਆ। ਪੰਮਾ
ਝੰਡੇਰਾ ਨੇ ਵੀ ਇੱਕ ਜੱਫਾ ਗਗਨੀ ਸੂਸ਼ਕ ਨੂੰ ਲਾਇਆ। ਦੇਬਾ ਧਾਲੀਵਾਲ ਨੇ
ਬਿੰਦਰ ਸੂਜਾਪੁਰ ਅਤੇ ਜੱਗਾ ਧਾਲੀਵਾਲ ਨੇ ਬੱਬੂ ਜਲਾਲ ਨੂੰ ਇੱਕ ਜੱਫਾ ਲਾ
ਕੇ ਇਹ ਮੈਚ ਸਾਢੇ 3 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼
ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਲੜਕੀਆਂ ਦੇ ਕਬੱਡੀ ਸ਼ੋਅ ਮੈਚ ਵਿੱਚ ਸਕੰਡੇਨੇਵੀਅਨ
ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਟੀਮ ਦੇ ਸਪਾਂਸਰ ਹਰਿੰਦਰਪਾਲ ਸਿੰਘ
ਟਿੱਕਾ ਇਸ ਕਬੱਡੀ ਕੱਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਉਹਨਾਂ
ਨੇ ਹਰੇਕ ਅੰਕ ‘ਤੇ ਨੋਟਾਂ ਦੀ ਵਰਖਾ ਕੀਤੀ।
ਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਦਸਮੇਸ਼ ਕਬੱਡੀ ਕਲੱਬ
ਕਪੂਰਥਲਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੀਰੀਪੀਰੀ ਵੱਲੋਂ ਸੋਨੂੰ
ਇਬਰਾਹੀਮ, ਦੁੱਲਾ ਸੁਰਖਪੁਰੀਆ ਦੇ ਨਾਲ ਬਿੱਕਾ ਤਲਵੰਡੀ ਚੌਧਰੀਆ ਅਤੇ ਰਿੰਕੂ
ਕਪੂਰਥਲਾ ਨੇ ਕਬੱਡੀਆਂ ਪਾਈਆਂ। ਸੋਨੂੰ ਇਬਰਾਹੀਮ ਦੀ ਦੂਜੀ ਕਬੱਡੀ ਤੇ ਸੁਰਲੀ
ਚਮਿਆਰਾ ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ ਇਸੇ ਤਰ੍ਹਾਂ ਦੁੱਲਾ ਸੁਰਖਪੁਰੀਆ
ਦੀ ਦੂਜੀ ਕਬੱਡੀ ਤੇ ਗਿੰਦਰ ਘੁਮਾਣ ਨੇ ਜੱਫਾ ਲਾ ਕੇ ਬਹਿਜਾ-ਬਹਿਜਾ ਕਰਵਾਈ।
ਬਿੱਕਾ ਤਲਵੰਡੀ ਚੌਧਰੀਆ ਨੂੰ ਜਗਦੀਪ ਮਰਨਾਈਆਂ ਅਤੇ ਸੁਰਲੀ ਚਮਿਆਰਾ ਨੇ
ਇੱਕ-ਇੱਕ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰ ਦਿੱਤੀ ਇਸੇ ਤਰ੍ਹਾਂ ਰਿੰਕੂ
ਕਪੂਰਥਲਾ ਨੂੰ ਜੱਸਾ ਪੰਡੋਰੀ ਅਤੇ ਜਗਦੀਪ ਮਰਨਾਈਆਂ ਨੇ ਇੱਕ-ਇੱਕ ਜੱਫਾ
ਲਾ ਕੇ ਉਸ ਦੀ ਵੀ ਕਬੱਡੀ ਬੰਦ ਕਰ ਦਿੱਤੀ। ਅੱਧੇ ਸਮੇਂ ਤੱਕ ਮੀਰੀਪੀਰੀ
ਦੇ 13 ਅੰਕ ਅਤੇ ਕਪੂਰਥਲਾ ਦੇ ਸਾਢੇ 19 ਅੰਕ ਸਨ। ਹੁਣ ਮੀਰੀਪੀਰੀ ਦੇ ਖਿਡਾਰੀਆ ਂ
ਨੂੰ ਮੈਚ ਹੱਥ ਨਿੱਕਲਦਾ ਨਜ਼ਰ ਆਇਆ। ਦਸਮੇਸ਼ ਕਬੱਡੀ ਅਕੈਡਮੀ ਕਪੂਰਥਲਾ ਵੱਲੋਂ
ਰਾਜੂ ਖੋਜੇਵਾਲ ਨੂੰ ਸੁੱਖਾ ਭੰਡਾਲ ਦੋਨਾਂ ਸਿਰਫ ਇੱਕ ਹੀ ਜੱਫਾ ਲਾ ਸਕਿਆ।
ਸੱਬਾ ਘੁਮਾਣ ਨੂੰ ਪੰਮਾ ਝੰਡੇਰਾ ਅਤੇ ਦੇਬਾ ਧਾਲੀਵਾਲ ਨੇ ਇੱਕ-ਇੱਕ ਜੱਫਾ
ਲਾਇਆ। ਮੀਰੀਪੀਰੀ ਦੇ ਧਾਵੀ ਸੰਦੀਪ ਸੁਰਖਪੁਰੀਆ ਦੇ ਭਾਵੇਂ ਪਹਿਲੇ ਮੈਚ
ਵਿੱਚ ਸੱਟ ਲੱਗ ਗਈ ਸੀ ਪਰ ਫਿਰ ਵੀ ਮੈਚ ਜਿੱਤਣ ਲਈ ਉਸਨੂੰ ਕਬੱਡੀਆਂ ਪਾਉਣੀਆਂ
ਪਈਆਂ। ਦੂਜੇ ਪਾਸੇ ਮੀਰੀਪੀਰੀ ਦੇ ਜਾਫੀ ਗੁਰਵਿੰਦਰ ਕਾਹਲਵਾਂ ਨੇ ਕਪੂਰਥਲਾ
ਦੇ ਧਾਵੀ ਗੋਲਡੀ ਘੁਮਾਣ ਨੂੰ ਤਿੰਨ ਜੱਫੇ ਅਤੇ ਫੌਜੀ ਭੋਲੇਕੇ ਨੂੰ ਦੋ ਜੱਫੇ
ਲਾ ਕੇ ਮੈਚ ਦਾ ਪਾਸਾ ਪਲਟ ਦਿੱਤਾ। ਇਸ ਤਰ੍ਹਾਂ ਇਹ ਮੈਚ ਸਾਢੇ 3 ਅੰਕਾਂ
ਦੇ ਫਰਕ ਨਾਲ ਮੀਰੀਪੀਰੀ ਕਬੱਡੀ ਕਲੱਬ ਦੀ ਟੀਮ ਨੇ ਜਿੱਤ ਕੇ ਬੱਲੇ-ਬੱਲੇ
ਕਰਵਾਈ। ਦੁੱਲਾ ਸੁਰਖਪੁਰੀਆ ਦੀ 13ਵੀਂ ਕਬੱਡੀ ਤੇ ਭਾਵੇਂ ਫਿਰ ਜਗਦੀਪ ਮਰਨਾਈਆਂ
ਨੇ ਜੱਫਾ ਲਾਇਆ ਪਰ ਦੁੱਲੇ ਨੇ 14 ਕਬੱਡੀਆਂ ਪਾ ਕੇ 12 ਅੰਕ ਪ੍ਰਾਪਤ ਕੀਤੇ
ਇਸ ਲਈ ਉਸ ਨੂੰ ਵਧੀਆ ਧਾਵੀ ਚੁਣਿਆ ਗਿਆ। ਗੁਰਵਿੰਦਰ ਕਾਹਲਵਾਂ ਨੇ ਪੰਜ
ਜੱਫੇ ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਚੁਣਿਆ ਗਿਆ। ਇਸ ਕਬੱਡੀ ਕੱਪ ਵਿੱਚ
ਬਤੌਰ ਮੁੱਖ ਮਹਿਮਾਨ ਪੰਜਾਬ ਦੇ ਕੈਬਿਨਟ ਮੰਤਰੀ ਬਿਕ੍ਰਮ ਸਿੰਘ ਮਜੀਠੀਆ
ਉਚੇਚੇ ਤੌਰ ‘ਤੇ ਪੁੱਜੇ ਅਤੇ ਇਨਾਮਾਂ ਦੀ ਵੰਡ ਕੀਤੀ। ਜੇਤੂ ਟੀਮ ਮੀਰੀਪੀਰੀ
ਨੂੰ ਇੱਕ ਲੱਖ ਰੁਪਏ ਅਤੇ ਉਪ-ਜੇਤੂ ਕਪੂਰਥਲਾ ਦੀ ਟੀਮ ਨੂੰ 75 ਹਜ਼ਾਰ ਰੁਪਏ
ਦਾ ਨਕਦ ਇਨਾਮ ਦਿੱਤਾ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਜਿੱਥੇ ਅੰਤਰਰਾਸ਼ਟਰੀ ਕੁਮੈਂਟੇਟਰ ਅਰਵਿੰਦਰ
ਸਿੰਘ ਕੋਛੜ, ਸੁਰਜੀਤ ਸਿੰਘ ਕਕਰਾਲੀ ਅਤੇ ਉੱਭਰਦੇ ਕੁਮੈਂਟੇਟਰ ਹਰਜੋਧ ਸਿੰਘ
ਸਿਹੌੜਾ ਅਤੇ ਡਾਕਟਰ ਗੁਰਮੇਲ ਸਿੰਘ ਜੋਧਾ ਨਗਰੀ ਨੇ ਕੀਤੀ ਉੱਥੇ ਰੈਫਰੀ
ਦੀ ਡਿਊਟੀ ਰਵਿੰਦਰ ਸਿੰਘ ਮਾਂਗਟ, ਕਬੱਡੀ ਕੋਚ ਭੀਮਾ ਸਹੇੜੀ, ਕਬੱਡੀ ਕੋਚ
ਜਗਤਾਰ ਧਨੌਲਾ, ਕਾਲਾ ਮਾਂਦਪੁਰ, ਕੋਚ ਸਾਧੂ ਸਿੰਘ ਬਰਾੜ ਨੇ ਨਿਭਾਈ।
ਇਸ ਕਬੱਡੀ ਕੱਪ ਵਿੱਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਪਹੁੰਚ
ਕੇ ਕਬੱਡੀ ਦੀਆਂ ਰੇਡਾਂ ਅਤੇ ਜੱਫਿਆਂ ਦਾ ਆਨੰਦ ਮਾਣਿਆ ਉੱਥੇ ਐਮ.ਐੱਚ.ਵਨ
ਅਤੇ ਸਿਟੀ ਕੇਬਲ ਤੇ ਸਿੱਧਾ ਪ੍ਰਸਾਰਣ ਚੱਲਣ ਕਰਕੇ ਲੱਖਾਂ ਹੀ ਦਰਸ਼ਕਾਂ ਨੇ
ਇਸ ਉਮਰਾਨੰਗਲ ਦੇ ਕਬੱਡੀ ਕੱਪ ਦਾ ਆਨੰਦ ਮਾਣਿਆ।
ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਵਾਲੇ ਪਰਮਰਾਜ ਸਿੰਘ ਉਮਰਾਨੰਗਲ ਐੱਸ.ਐੱਸ.ਪੀ.,
ਇੰਦਰਾਜ ਸਿੰਘ ਉਮਰਾਨੰਗਲ, ਜਸਵਿੰਦਰ ਸਿੰਘ ਭੋਲਾ (ਯੂ.ਐੱਸ.ਏ.), ਸਟੀਵ
ਦੁਲੇਅ (ਮਹਿਸਮਪੁਰ), ਸੁਖਮਿੰਦਰ ਸਿੰਘ ਪੰਧੇਰ (ਘਲੋਟੀ), ਜਸਵੰਤ ਸਿੰਘ
ਬਾਸੀ (ਬੁੰਡਾਲਾ ਮੰਜਕੀ), ਹਰਵਿੰਦਰ ਸਿੰਘ ਬਦੇਸ਼ਾ (ਬੁਢਿਆਣਾ), ਕੁਲਵੀਰ
ਸਿੰਘ ਦੁਲੇਅ (ਮਹਿਸਮਪੁਰ), ਨਿੱਕੂ ਬਾਲਿਓ, ਹਰਪ੍ਰੀਤ ਸਿਵੀਆ (ਜਗਰਾਉਂ),
ਜਤਿੰਦਰਪਾਲ ਸਿੰਘ (ਜੇ.ਪੀ. ਗਿੱਲ) (ਚੂਹੜਚੱਕ), ਤਨਵੀਰ ਬੁਰੇ (ਦੀਵਾਨੇ),
ਸ. ਬਿੱਕਰ ਸਿੰਘ ਪੰਧੇਰ, ਐੱਸ.ਕੇ. ਸ਼ਰਮਾ ਆਈ.ਜੀ., ਮਨਜੀਤ ਸਿੰਘ ਮੰਨਾ
ਵਿਧਾਇਕ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਕੁਲਦੀਪ ਸਿੰਘ ਵਡਾਲਾ, ਅਵਤਾਰ
ਸਿੰਘ ਉਮਰਾਨੰਗਲ, ਰੇਸ਼ਮ ਸਿੰਘ ਭੁੱਲਰ, ਅਮਰਰਾਜ ਸਿੰਘ ਉਮਰਾਨੰਗਲ, ਹਰਜੀਤ
ਸਿੰਘ ਬਰਾੜ ਐੱਸ.ਪੀ., ਅਮਰੀਕ ਸਿੰਘ ਪੁਆਰ ਡੀ.ਐੱਸ.ਪੀ. ਬਾਬਾ ਬਕਾਲਾ,
ਗਗਨਦੀਪ ਸਿੰਘ ਜੱਜ, ਪੱਤਰਕਾਰ ਜਸਪਾਲ ਸਿੰਘ ਢਿੱਲੋਂ, ਸਰਬਜੀਤ ਸਿੰਘ ਭੁੱਲਰ,
ਸੁਦੇਸ਼ ਕੁਮਾਰ ਸੇਠੀ, ਬਲਜੀਤ ਸਿੰਘ ਮੱਲੀ ਯੂ.ਕੇ., ਅਮਰੀਕ ਸਿੰਘ ਰਈਆ,
ਭਾਜਪਾ ਆਗੂ ਹਵੇਲੀ ਰਾਮ, ਗੁਰਪ੍ਰਤਾਪ ਸਿੰਘ ਪੰਨੂ, ਸ਼ਾਹਬਾਦ ਸਿੰਘ, ਅੰਮ੍ਰਿਤਪਾਲ
ਸਿੰਘ, ਕਸ਼ਮੀਰ ਸਿੰਘ ਜੋਧਪੁਰੀ, ਗੁਰਮੀਤ ਸਿੰਘ ਧਿਆਨਪੁਰ, ਗੁਰਦੇਵ ਸਿੰਘ
ਬੁਤਾਲਾ, ਬਿੱਟੂ ਅਨਾਇਤਪੁਰ, ਹਰਦੀਪ ਸਿੰਘ ਟਕਾਪੁਰ, ਕਿਰਨਬੀਰ ਸੰਧੂ, ਜਿੰਦਰਾ
ਭੜੋ, ਕਰਮਜੀਤ ਸਿੰਘ ਰੱਖੜਾ, ਉੱਘੇ ਸਮਾਜ ਸੇਵਕ ਪਰਗਟ ਸਿੰਘ ਅਗੇਤੀ, ਪੱਪਾ
ਰਾਜੇਵਾਲੀਆ, ਜਗਤਾਰ ਧਨੌਲਾ, ਰਾਣਾ ਵੰਝ, ਦੇਵ ਥਰੀਕੇਵਾਲਾ, ਇੰਦਰਜੀਤ ਹਸਨਪੁਰੀ,
ਮੱਖਣ ਲੌਟ, ਗੁਰਚਰਨ ਸਿੰਘ ਘਮਰੌਦਾ, ਰਵਿੰਦਰ ਮਾਂਗਟ, ਹਰਿੰਦਰ ਖੱਟੜਾ,
ਹੌਬੀ ਧਾਲੀਵਾਲ, ਪ੍ਰੀਤ ਕੰਬਾਈਨ ਨਾਭਾ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼
ਸਹਿਯੋਗ ਰਿਹਾ।
ਜਸਵੰਤ ਸਿੰਘ ਖੜਗ
98146-66057
|