ਸੰਗਰੂਰ
ਦਾ ਕਬੱਡੀ ਕੱਪ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਜਿੱਤਿਆ।
ਵਧੀਆ ਧਾਵੀ ਕੁਲਜੀਤਾ ਮਲਸੀਆਂ ਨੇ ਅਤੇ ਵਧੀਆ ਜਾਫੀ ਦਾ ਖਿਤਾਬ ਕਾਕਾ ਘਣੀਵਾਲ
ਨੇ ਜਿੱਤਿਆ।
1 ਫਰਵਰੀ 2009 ਨੂੰ ਸੰਗਰੂਰ
ਦੇ ਵਾਰ ਹੀਰੋ ਸਟੇਡੀਅਮ ਵਿੱਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ (ਰਜਿ:)
ਵੱਲੋਂ
ਗੁਰੀ ਕੈਨੇਡਾ ਦੀ ਯਾਦ ਵਿੱਚ ਪਹਿਲਾ ਕਬੱਡੀ ਕੱਪ ਸੰਗਰੂਰ ਕਲੱਬ ਦੇ ਸਰਪ੍ਰਸਤ
ਗੁਰਜੀਤ ਸਿੰਘ ਮਾਂਗਟ ਪਿੰਡ ਕੁੱਬੇ (ਕੈਨੇਡਾ), ਕਲੱਬ ਦੇ ਚੇਅਰਮੈਨ ਬੱਬਲ
ਸੰਗਰੂਰ (ਕੈਨੇਡਾ), ਲੱਭੀ ਕੈਨੇਡਾ, ਇਕਬਾਲ ਕੈਨੇਡਾ ਅਤੇ ਧੁੱਗਾ ਬ੍ਰਦਰਜ਼
(ਇੰਦਰਜੀਤ ਸਿੰਘ ਧੁੱਗਾ, ਕੁਲਵੰਤ ਸਿੰਘ ਧੁੱਗਾ, ਵੀਰਪਾਲ ਸਿੰਘ ਧੁੱਗਾ)
ਦੀ ਅਗਵਾਈ ਹੇਠ ਕਰਵਾਇਆ ਗਿਆ।
ਪਹਿਲਾ ਮੈਚ ਗੁਰੂ ਨਾਨਕ ਕਲੱਬ ਨਕੋਦਰ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ
ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 6 ਅੰਕਾਂ ਦੇ ਫਰਕ
ਨਾਲ ਦਿੜ੍ਹਬਾ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਬਾਬਾ ਸੀਹਾਂ ਸਿੰਘ ਗਿੱਲ
ਸਿੱਧਸਰ (ਜਰਗੜੀ) ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਦੀਆਂ ਟੀਮਾਂ
ਵਿਚਕਾਰ ਕਰਵਾਇਆ ਗਿਆ। ਇਹ ਮੈਚ 2 ਅੰਕਾਂ ਦੇ ਫਰਕ ਨਾਲ ਸਿੱਧਸਰ ਜਰਗੜੀ
ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਅਲੰਕਰ ਟੋਨੀ ਕਲੱਬ ਕੁੱਬੇ ਅਤੇ ਦਸਮੇਸ਼
ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 7 ਅੰਕਾਂ ਦੇ
ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਖੰਗੂੜਾ ਕਬੱਡੀ ਕਲੱਬ
ਲਤਾਲਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਸ ਵਿੱਚ 24 ਅੰਕਾਂ ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ
ਲਿਆ।
ਪਹਿਲਾ ਸੈਮੀਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ਹੀਦ ਬਚਨ ਸਿੰਘ ਕਬੱਡੀ
ਕਲੱਬ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਕੋਦਰ ਦੇ ਧਾਵੀ ਕੁਲਜੀਤਾ
ਮਲਸੀਆਂ ਨੂੰ ਨਿੰਦੀ ਬੇਨੜਾ ਨੇ ਸਿਰਫ ਇੱਕ ਵਾਰ ਰੋਕਿਆ। ਪਰ ਹੈਪੀ ਰਸੂਲਪੁਰ
ਨੂੰ ਖੁਸ਼ੀ ਦਿੜ੍ਹਬਾ ਨੇ ਲਗਾਤਾਰ ਤਿੰਨ ਵਾਰ ਰੋਕ ਕੇ ਬਹਿਜਾ-ਬਹਿਜਾ ਕਰਵਾਈ।
ਗੁਰਲਾਲ ਘਨੌਰ ਨੂੰ ਦੋ ਵਾਰ ਨਿੰਦੀ ਬੇਨੜਾ ਅਤੇ ਇੱਕ ਵਾਰ ਮੌੜ ਕਕਰਾਲਾ
ਨੇ ਰੋਕਿਆ। ਦੂਜੇ ਪਾਸੇ ਦਿੜ੍ਹਬਾ ਦੇ ਧਾਵੀ ਸਤੀਸ਼ ਖਟਕੜ ਨੂੰ ਕਾਲੂ ਮਹੇੜੂ
ਨੇ ਦੋ ਵਾਰ ਅਤੇ ਕਾਕਾ ਘਣੀਵਾਲ ਨੇ ਇੱਕ ਵਾਰ ਰੋਕ ਕੇ ਉਸ ਦੀ ਕਬੱਡੀ ਬੰਦ
ਕਰਵਾ ਦਿੱਤੀ। ਰਾਜ ਦਿੜ੍ਹਬਾ ਨੂੰ ਮੀਕਾ ਪਾਸਲਾ ਅਤੇ ਕਾਲੂ ਮਹੇੜੂ ਨੇ ਇੱਕ-ਇੱਕ
ਵਾਰ ਰੋਕਿਆ। ਕਾਲਾ ਸੁਨੇਤ
ਨੂੰ ਕਾਲੂ ਮਹੇੜੂ ਨੇ ਦੋ ਵਾਰ ਅਤੇ ਕਾਕਾ ਘਣੀਵਾਲ ਨੇ ਇੱਕ ਵਾਰ ਰੋਕਿਆ।
ਅਮਰਜੀਤ ਮਾਣੂੰਕੇ ਨੂੰ ਵੀ ਕਾਲੂ ਮਹੇੜੂ ਅਤੇ ਕਾਕਾ ਘਣੀਵਾਲ ਨੇ ਇੱਕ-ਇੱਕ
ਵਾਰ ਰੋਕਿਆ। ਰਾਜੂ ਨੰਗਲ ਨੇ ਦੋ ਨਾਨ-ਸਟਾਪ ਕਬੱਡੀਆਂ ਪਾਈਆਂ ਪਰ ਇਹ ਮੈਚ
6 ਅੰਕਾਂ ਦੇ ਫਰਕ ਨਾਲ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਕੇ ਫਾਈਨਲ
ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਨਾਰਵੇ ਅਤੇ ਜਰਗੜੀ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਨਾਰਵੇ ਵੱਲੋਂ ਸੁੱਖੀ ਲੱਖਣ-ਕੇ-ਪੱਡਾ ਨੇ 17 ਨਾਨ-ਸਟਾਪ ਕਬੱਡੀਆਂ
ਪਾ ਕੇ ਬਹਿਜਾ-ਬਹਿਜਾ ਕਰਵਾਈ। ਗੌਰੀ ਮਰਨਾਈਆ ਨੂੰ ਡਿੰਪੀ ਜਰਗੜੀ ਅਤੇ ਜਤਿੰਦਰ
ਬੈਂਸ ਨੇ ਇੱਕ-ਇੱਕ ਵਾਰ ਰੋਕਿਆ। ਕਾਲੂ ਕਾਲਾ ਸੰਘਿਆ ਨੂੰ ਜਤਿੰਦਰ ਬੈਂਸ
ਨੇ ਲਗਾਤਾਰ ਤਿੰਨ ਵਾਰ ਰੋਕ ਕੇ ਹੈਟ੍ਰਿਕ ਬਣਾਈ। ਦੂਜੇ ਪਾਸੇ ਜਰਗੜੀ ਵੱਲੋਂ
ਗੱਗੀ ਜਰਗੜੀ ਨੂੰ ਅਮਨ ਪੱਤੜ ਨੇ ਦੋ ਜੱਫੇ ਲਾ ਕੇ ਉਸ ਦੀ ਕਬੱਡੀ ਬੰਦ ਕਰਵਾ
ਦਿੱਤੀ। ਨੋਨੀ ਰੋਣੀ ਨੂੰ ਗੀਤੂ ਪੱਤੜ ਨੇ ਇੱਕ ਜੱਫਾ ਅਤੇ ਇੱਕ ਅੰਕ ਕਾਮਨ
ਕੀਤਾ ਅਤੇ ਅਮਨ ਪੱਤੜ ਨੇ ਇੱਕ ਜੱਫਾ ਲਾਇਆ। ਗੁਰਪ੍ਰੀਤ ਦਿੱਤੂਪੁਰ ਜੱਟਾਂ
ਨੂੰ ਗੋਰਾ ਖੀਰਾਂਵਾਲੀ ਨੇ ਦੋ ਵਾਰ ਰੋਕਿਆ। ਮੁੰਨਾ ਜਰਗੜੀ ਨੂੰ ਸ਼ਿੰਦਰ
ਕਾਲਾ ਸੰਘਿਆ ਨੇ ਇੱਕ ਵਾਰ ਰੋਕ ਕੇ ਇਹ ਮੈਚ 5 ਅੰਕਾਂ ਦੇ ਫਰਕ ਨਾਲ ਜਿੱਤ
ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਜਿੱਥੇ ਕੁੜੀਆਂ ਦਾ ਸ਼ੋਅ-ਮੈਚ ਹੋਇਆ ਉੱਥੇ 15
ਸਾਲ ਤੋਂ ਘੱਟ ਸਿੱਖ ਸਰਦਾਰ ਖਿਡਾਰੀਆਂ ਦਾ ਸ਼ੋਅ-ਮੈਚ ਕਰਵਾਇਆ ਗਿਆ। ਇਹ
ਦੋਵੇਂ ਟੀਮਾਂ ਕਬੱਡੀ ਕੋਚ ਮਨਜਿੰਦਰ ਸਿੰਘ ਸ਼ੀਪਾ ਆਲਮਵਾਲਾ ਨੇ ਤਿਆਰ ਕੀਤੀਆਂ
ਸਨ। ਉਸ ਤੋਂ ਬਾਅਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀਪਾ ਲੰਡੇ ਅਤੇ ਚੈਨਾ
ਨੱਥੋਕੇ ਨੂੰ ਐਬਟਸਫੋਰਡ ਕਬੱਡੀ ਕਲੱਬ ਵੱਲੋਂ ਦੋ-ਦੋ ਲੱਖ ਰੁਪਏ ਅਤੇ ਜੰਟਾ
ਲੰਡੇ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਤੋਂ ਇਲਾਵਾ ਹਰਭਜਨ ਸਿੰਘ ਭਜੀ (ਰੈਸਲਿੰਗ ਕੋਚ ਮੋਗਾ), ਕੋਚ ਗੁਰਮੇਲ
ਸਿੰਘ ਦਿੜ੍ਹਬਾ, ਮੱਖਣ ਅਲੀ (ਕੁਮੈਂਟੇਟਰ), ਜਸਵੰਤ ਸਿੰਘ ਖੜਗ (ਖੇਡ ਲੇਖਕ),
ਜੱਸੀ ਪੇਧਨੀ ਅਤੇ ਲੋਕ ਗਾਇਕਾ ਬੀਬੀ ਰਣਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ
ਗਿਆ।
ਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ
ਨਾਰਵੇ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਨਕੋਦਰ ਵੱਲੋਂ ਕੁਲਜੀਤਾ ਮਲਸੀਆਂ ਨੇ 9 ਨਾਨ-ਸਟਾਪ ਕਬੱਡੀਆਂ ਪਾਈਆਂ।
ਗੁਰਲਾਲ ਘਨੌਰ ਦੀ ਤੀਸਰੀ ਕਬੱਡੀ ਤੇ ਗੀਤੂ ਪੱਤੜ ਨੇ ਜੱਫਾ ਲਾ ਦਿੱਤਾ ਉਸ
ਤੋਂ ਬਾਅਦ ਉਸ ਨੇ ਕਬੱਡੀ ਨਹੀਂ ਪਾਈ। ਪਿੰਕੂ ਖਹਿਰਾ ਨੂੰ ਅਮਨ ਪੱਤੜ ਨੇ
ਦੋ ਵਾਰ ਅਤੇ ਹਰਪਾਲ ਪੰਡੋਰੀ ਨੂੰ ਸ਼ਿੰਦਰ ਕਾਲਾ ਸੰਘਿਆਂ ਵਾਲਾ ਨੇ ਇੱਕ
ਵਾਰ ਰੋਕਿਆ ਪਰ ਦੂਜੇ ਪਾਸੇ ਨਾਰਵੇ ਦੇ ਧਾਵੀ ਗੌਰੀ ਮਰਨਾਈਆਂ ਨੂੰ ਦੋ,
ਮੋਨੂੰ ਟਿੱਬਾ, ਕਾਲੂ ਕਾਲਾ ਸੰਘਿਆਂ, ਚਮਕੌਰ ਕਕਰਾਲਾ, ਬਿੱਲਾ ਮਹਿਤਾ,
ਭਲਵਾਨ ਮੂਣਕ ਨੂੰ ਇੱਕ-ਇੱਕ ਵਾਰ ਰੋਕ ਕੇ ਕੁੱਲ੍ਹ ਸੱਤ ਜੱਫੇ ਲਾਏ। ਨਕੋਦਰ
ਦੇ ਜਾਫੀ ਮੀਕਾ ਪਾਸਲਾ ਨੇ ਕਾਲੂ ਕਾਲਾ ਸੰਘਿਆਂ ਅਤੇ ਜਿੰਦਰ ਖਾਨੋਵਾਲ ਨੇ
ਬਿੱਲਾ ਮਹਿਤਾ ਨੂੰ ਇੱਕ ਵਾਰ ਰੋਕ ਕੇ ਬਹਿਜਾ-ਬਹਿਜਾ ਕਰਵਾਈ। ਕਾਲੂ ਮਹੇੜੂ
ਨੇ ਇੱਕ ਵਾਰ ਮੋਨੂੰ ਟਿੱਬਾ ਨੂੰ ਰੋਕਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ
ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਕੇ ਸੰਗਰੂਰ ਦੇ ਪਹਿਲੇ ਕਬੱਡੀ ਕੱਪ
ਦੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਵਧੀਆ ਧਾਵੀ ਦਾ ਖਿਤਾਬ ਕੁਲਜੀਤਾ
ਮਲਸੀਆਂ ਅਤੇ ਵਧੀਆ ਜਾਫੀ ਦਾ ਖਿਤਾਬ ਕਾਕਾ ਘਣੀਵਾਲ ਨੇ ਜਿੱਤਿਆ। ਜੇਤੂ
ਟੀਮ ਨੂੰ ਇੱਕ ਲੱਖ ਰੁਪਏ ਅਤੇ ਉਪ-ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ
ਇਨਾਮ ਦਿੱਤਾ ਗਿਆ। ਇਨਾਮਾਂ ਦੀ ਵੰਡ ਸੁਖਦੇਵ ਸਿੰਘ ਢੀਂਡਸਾ ਐਮ.ਪੀ., ਮਨਪ੍ਰੀਤ
ਸਿੰਘ ਬਾਦਲ, ਪਰਮਿੰਦਰ ਸਿੰਘ ਢੀਂਡਸਾ ਕੈਬਨਿਟ ਮੰਤਰੀ ਨੇ ਆਪਣੇ ਕਰ ਕਮਲ
ਨਾਲ ਕੀਤੀ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਜਿੱਥੇ ਅੰਤਰਰਾਸ਼ਟਰੀ ਕੁਮੈਂਟੇਟਰ ਮੱਖਣ ਅਲੀ,
ਅਰਵਿੰਦਰ ਕੋਛੜ ਨੇ ਕੀਤੀ ਉੱਥੇ ਉੱਭਰਦੇ ਕੁਮੈਂਟੇਟਰ ਹਰਪ੍ਰੀਤ ਸੰਧੂ ਨੇ
ਕੀਤੀ। ਟਾਈਮ ਕੀਪਰ ਦੀ ਡਿਊਟੀ ਪ੍ਰੋ: ਗੋਪਾਲ ਸਿੰਘ, ਫੌਜੀ ਭੈਣੀ ਕਾਣੀ
ਨੇ ਨਿਭਾਈ। ਰੈਫਰੀਆਂ ਦੀ ਡਿਊਟੀ ਕੋਚ ਪਰਮਜੀਤ ਸਿੰਘ, ਕੋਚ ਜਿੰਦਰ ਖਾਨੋਵਾਲ,
ਡੈਨੀ ਦਿੜ੍ਹਬਾ, ਕਲੱਚ ਸਿੱਧਵਾਂ, ਕਾਰਜਕਾਰੀ ਪ੍ਰਧਾਨ ਬਿੱਟੂ ਜਸਪਾਲ ਬਾਂਗਰ
ਨੇ ਵਾਰੋ-ਵਾਰੀ ਨਿਭਾਈ। ਨੰਬਰ ਕਮਲਜੀਤ ਬੁੱਡਰੱਖਾ ੳਤੇ ਰਣਜੀਤ ਗੱਗੜਪੁਰ
ਨੇ ਲਿਖੇ।
ਇਸ ਕਬੱਡੀ ਕੱਪ ਨੂੰ ਸਫਲ
ਬਣਾਉਣ ਵਾਲਿਆਂ ਵਿੱਚ ਜੱਗਾ ਯੂ.ਐੱਸ.ਏ., ਰਿੰਪੀ ਕੈਨੇਡਾ, ਕਰਨ ਘੁਮਾਣ
ਕੈਨੇਡਾ, ਗੋਲਡੀ ਕੈਨੇਡਾ, ਬਲਰਾਜ ਸੰਘਾ ਕੈਨੇਡਾ, ਸੁਰਜੀਤ ਖਹਿਰਾ ਕੈਨੇਡਾ,
ਦਿਨੇਸ਼ ਸ਼ਰਮਾ ਕੈਨੇਡਾ, ਸੁਬਾ ਕੈਨੇਡਾ, ਸੁੱਖ ਕੈਨੇਡਾ, ਸੇਵਕ ਕੈਨੇਡਾ,
ਜੈਸ ਕੈਨੇਡਾ, ਪਰਮਜੀਤ ਸਿੰਘ ਮਿਆਣੀ, ਕਾਲਾ ਬੋਪਾਰਾਏ ਕੈਨੇਡਾ, ਗੁਰਦੀਪ
ਕੈਨੇਡਾ, ਪੰਮਾ ਕੈਨੈਡਾ, ਬੀਰਾ ਕੈਨੇਡਾ, ਰੇਸ਼ਮ ਕੈਨੇਡਾ, ਨੋਨੀ ਕੈਨੇਡਾ,
ਮੇਜਰ ਕੈਨੇਡਾ, ਸ਼੍ਰੀ ਕ੍ਰਿਸ਼ਨ ਬਰਨਾਲਾ, ਬਲਰਾਜ ਗਿੱਲ ਇਟਲੀ, ਦਵਿੰਦਰ ਢਿੱਲੋ
ਯੁੂ.ਐੱਸ.ਏ., ਮੇਜਰ ਸਿੰਘ ਇੰਗਲੈਂਡ, ਮਨਵੀਰ ਪਾਲ ਪ੍ਰਧਾਨ, ਮਹਿੰਦਰ ਸਿੰਘ
ਸੇਖੋਂ ਵਾਇਸ ਚੇਅਰਮੈਨ, ਦਲਜੀਤ ਸਿੰਘ ਸੀਨੀ. ਮੀਤ ਪ੍ਰਧਾਨ, ਦਲਜੀਤ ਸਿੰਘ
ਸੀਨੀ. ਮੀਤ ਪ੍ਰਧਾਨ, ਭਿੰਦਰਪਾਲ ਗੋਗੀ ਖਜਾਨਚੀ, ਅਮਗਰੇਜ ਸਿੰਘ ਸਹਾਇਕ
ਖਜਾਨਚੀ, ਜਸ਼ਨ ਗਰੇਵਾਲ ਪ੍ਰਬੰਧਕੀ ਸਕੱਤਰ, ਤੇਜਿੰਦਰ ਸਰਪੰਚ ਜਨਰਲ ਸਕੱਤਰ,
ਸੁੱਖੀ ਫੱਗੂਵਾਲਾ ਪ੍ਰੈੱਸ ਸਕੱਤਰ, ਕਰਮਜੀਤ ਸਿੰਘ ਸਹਾਇਕ ਪ੍ਰੈਸ ਸਕੱਤਰ,
ਰਾਜੂ, ਬਿੰਦਰ ਗੱਗੜਪੁਰ, ਸ੍ਰੀ ਅਮਰਿੰਦਰ ਸ਼ਰਮਾ ਸ਼ਿਵਮ ਫੁਡ ,ਸੰਗਰੂਰ, ਪ੍ਰੋ:
ਪੁਸ਼ਪਿੰਦਰ ਗਿੱਲ ਕੈਨੇਡਾ, ਸ੍ਰ: ਜੌਲੀ ਸਿੱਧੂ ਸੰਗਮ ਕੈਟਰਜ ਪਟਿਆਲਾ, ਅਮਰਜੀਤ
ਸਿੰਘ ਪ੍ਰਧਾਨ, ਗੁਰਪਾਲ ਸਿੰਘ ਗਿੱਲ, ਕੁਲਵੰਤ ਸਿੰਘ, ਮਿੰਟੂ ਬਡਰੁੱਖਾਂ,
ਗੁਰਦੀਪ ਮਨੂੰ ਬਾਕਸਰ, ਅਮਰਜੀਤ ਬਡਰੁੰਖਾ, ਇੰਕਬਾਲਜੀਤ ਪੁਨੀਆ ਐਮ.ਸੀ,
ਰਿਪੂ ਢਿੱਲੋਂ ਐਮ.ਸੀ, ਹਰਵੰਤ ਸਿੰਘ ਜੇ.ਈ., ਗੁਰਨਾਮ ਅਟਵਾਲ, ਪਾਲੀ ਰਾਮ
ਬਾਂਸਲ, ਕੁਲਵਿੰਦਰ ਸਿੰਘ, ਗੁਰਦੀਪ ਈਲਵਾਲ, ਪ੍ਰ:ਕਰਮਜੀਤ ਸਿੰਘ, ਕਮਰੀਕ
ਸਿੰਘ, ਰਾਮ ਸਿਘ ਸਰਪੰਚ, ਗੁਰਚੈਨ ਸਿੰਘ ਸਰਾਓ, ਜਤਿੰਦਰ ਈਲਵਾਲ, ਦਸ਼ਮੇਸ਼
ਈਲਵਾਲ, ਮਨੂੰ ਬੱਡਰੂੱਖਾਂ, ਸੰਦੀਪ ਕੁਮਾਰ (ਕਾਲਾ), ਜਤਿੰਦਰ ਸਿੰਘ ਮੰਡੇਰ
(ਸੋਨੀ) ਧੂਰੀ, ਰਾਜੂ ਮਹਾਰਾਜਾ ਸਿਲਕ ਸੈਟਰ, ਬਲਕਾਰ ਇੰਡੀਅਨ ਨੇਵੀ, ਸੰਦੀਪ
ਸਿੰਗਲਾ ਧੂਰੀ, ਸਰਬਜੀਤ ਸਿੰਘ ਲਿੱਬੜਾ, ਦਿਨੇਸ਼ ਭਵਾਨੀਗੜ੍ਹ, ਰਿੰਕੀ ਦੁੱਲਟ,
ਨਵੀਨ(ਜੌਹਰ ਗਾਰਮੈਂਟ), ਗੁਰਮੇਲ ਝਨੇੜੀ, ਹੈਪੀ ਗੋਇਲ, ਛਿੰਦਰਪਾਲ ਖਾਨ,
ਨਿੱਕਾ ਖਾਨ, ਰਮੀ ਸ਼ਰਮਾ, ਧੀਰਾ ਈਲਵਾਲ, ਅਮਨ ਕ੍ਰਿਸ਼ਨ ਮੋਟਰ, ਹਰਜੀਤ ਮੰਗਵਾਲ
(ਇੰਡੀਅਨ ਬੈਂਕ), ਬਲਵਿੰਦਰ ਸਿੰਘ, ਬੱਬੀ ਗਰੇਵਾਲ, ਗੁਰਪ੍ਰੀਤ ਸਿੰਘ (ਘੋਕੀ),
ਨਾਨਕ ਸਿੰਘ (ਬਾਦਲ), ਦਲਵੀਰ ਸਿੰਘ, ਜਰਨੈਲ ਸਿੰਘ, ਦਰਬਾਰਾ ਸਿੰਘ ਸਾਬਕਾ
ਸਰਪੰਚ, ਕਰਮ ਸਿੰਘ ਪ੍ਰਧਾਨ ਹਨ। ਕਬੱਡੀ ਕੱਪ ਦੀ ਸਮਾਪਤੀ ਤੋਂ ਬਾਅਦ ਪ੍ਰਸਿੱਧ
ਗਾਇਕ ਕਮਲਹੀਰ ਦਾ ਖੁੱਲ੍ਹਾ ਅਖਾੜਾ ਲਗਵਾਇਆ ਗਿਆ ਜਿਸ ਦਾ ਦਰਸ਼ਕਾਂ ਨੇ ਭਰਪੂਰ
ਆਨੰਦ ਮਾਣਿਆ।
ਜਸਵੰਤ ਸਿੰਘ ਖੜਗ
98146-66057
|