ਚੌਥੇ
ਸੰਤ ਈਸ਼ਰ ਸਿੰਘ ਯਾਦਗਾਰੀ ਕਬੱਡੀ ਕੱਪ ਰਾੜਾ ਸਾਹਿਬ ਦੇ ਕਬੱਡੀ ਕੱਪ ‘ਤੇ
ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਦੀ ਟੀਮ ਬਣੀ ਚੈਂਪੀਅਨ।
ਵਧੀਆ ਧਾਵੀ ਚੈਨਾ ਨੱਥੋਕੇ ਅਤੇ ਵਧੀਆ ਜਾਫੀ ਬਗੀਚਾ ਇੰਦਗੜ੍ਹ ਅਤੇ ਸੁੱਖਾ
ਵਕੀਲਾਂ ਵਾਲੇ ਨੂੰ ਸਾਂਝੇ ਤੌਰ ‘ਤੇ ਚੁਣਿਆ ਗਿਆ।
19 ਜਨਵਰੀ 2009 ਨੂੰ ਰਾੜਾ ਸਾਹਿਬ (ਲੁਧਿਆਣਾ) ਦੀ
ਪਵਿੱਤਰ ਧਰਤੀ ‘ਤੇ ਚੌਥੀ ਵਾਰ ਮੁੱਖ ਸਰਪ੍ਰਸਤ ਸੁੱਖ ਘਲੋਟੀ (ਕੈਨੇਡਾ),
ਭੋਲਾ ਕਿਲਾ ਹਾਂਸ (ਅਮਰੀਕਾ), ਮੁੱਖ ਪ੍ਰਬੰਧਕ ਮਾ. ਭੁਪਿੰਦਰ ਸਿੰਘ ਘਲੋਟੀ,
ਚੇਅਰਮੈਨ ਪਰਮਰਾਜ ਸਿੰਘ ਉਮਰਾਨੰਗਲ (ਆਈ.ਪੀ.ਐੱਸ.) ਅਤੇ ਇਲਾਕੇ ਦੇ ਸਮੂਹ
ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਚੌਥਾ ਸੰਤ ਈਸ਼ਰ ਸਿੰਘ ਜੀ ਯਾਦਗਾਰੀ
ਕਬੱਡੀ ਕੱਪ ਰਾੜਾ ਸਾਹਿਬ ਦੇ ਖੇਡ ਸਟੇਡੀਅਮ ਵਿੱਚ ਸਫਲਤਾ ਦੇ ਝੰਡੇ ਗੱਡਦਾ
ਸਮਾਪਤ ਹੋਇਆ। ਇਸ ਕਬੱਡੀ ਕੱਪ ਦਾ ਉਦਘਾਟਨ ਮੁੱਖ ਗ੍ਰੰਥੀ ਭਾਈ ਜਰਨੈਲ ਸਿੰਘ
ਰਾੜਾ ਸਾਹਿਬ ਵਾਲਿਆਂ ਅਤੇ ਬਾਬਾ ਅਮਰੀਕ ਸਿੰਘ ਰਾਜੋਆਣੇ ਵਾਲਿਆਂ ਨੇ ਰੀਬਨ
ਕੱਟ ਕੇ ਕੀਤਾ।
ਬਾਬਾ ਜੀ ਵੱਲੋਂ ਅਰਦਾਸ ਕਰਨ ਤੋਂ ਬਾਅਦ ਪਹਿਲਾ ਮੈਚ ਸੰਤ ਈਸ਼ਰ ਸਿੰਘ ਕਬੱਡੀ
ਅਕੈਡਮੀ ਰਾੜਾ ਸਾਹਿਬ ਅਤੇ ਗੁਰੂ ਨਾਨਕ ਨੈਸ਼ਨਲ ਕਲੱਬ ਬੱਸੀਆਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ 10 ਅੰਕਾਂ ਦੇ ਫਰਕ ਨਾਲ ਰਾੜਾ ਸਾਹਿਬ ਦੀ ਟੀਮ ਨੇ ਜਿੱਤ
ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜਾ ਮੈਚ ਹਰਜੀਤ ਤਲਵਾਰ ਕਲੱਬ ਜਗਰਾਉਂ
ਅਤੇ ਦਸਮੇਸ਼ ਕਬੱਡੀ ਕਲੱਬ ਕਾਲਖ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ
ਮੈਚ 13 ਅੰਕਾਂ ਦੇ ਵੱਡੇ ਫਰਕ ਨਾਲ ਦਸਮੇਸ਼ ਕਬੱਡੀ ਕਲੱਬ ਕਾਲਖ ਦੀ ਟੀਮ
ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਤੀਜਾ ਮੈਚ ਮੀਰੀਪੀਰੀ ਕਬੱਡੀ
ਕਲੱਬ ਕਪੂਰਥਲਾ ਅਤੇ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਹ ਮੈਚ ਬਹੁਤ ਹੀ ਫਸਵਾਂ ਚੱਲਿਆ ਅਤੇ ਡੇਢ ਅੰਕ ਦੇ ਫਰਕ
ਨਾਲ ਪੱਤੋਹੀਰਾ ਦੀ ਟੀਮ ਨੇ ਮੈਚ ਜਿੱਤ ਕੇ ਸਾਰਾ ਮੇਲਾ ਲੁੱਟ ਲਿਆ ਕਿਉਂਕਿ
ਪਿਛਲੇ ਤਿੰਨ ਸਾਲਾਂ ਤੋਂ ਸੀਜ਼ਨ ਦੀ ਵਧੀਆ ਬਣ ਰਹੀ ਟੀਮ ਨੂੰ ਹਰਾਉਣਾ ਕੋਈ
ਸੌਖੀ ਗੱਲ ਨਹੀਂ। ਚੌਥਾ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ
ਹਰਜੀਤ ਕਬੱਡੀ ਕਲੱਬ ਬਾਜਾਖਾਨਾ ਵਿਚਕਾਰ ਕਰਵਾਇਆ ਗਿਆ। ਇਹ ਮੈਚ 8 ਅੰਕਾਂ
ਦੇ ਫਰਕ ਨਾਲ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ ਟੀਮ ਨੇ ਜਿੱਤ ਕੇ
ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲਾ ਸੈਮੀਫਾਈਨਲ
ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਦਸਮੇਸ਼ ਕਬੱਡੀ ਅਕੈਡਮੀ ਕਾਲਖ
ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੱਤੋਹੀਰਾ ਵੱਲੋਂ ਸੱਤਾ ਮਾਣੂੰਕੇ,
ਚੈਨਾ ਨੱਥੋਕੇ, ਗਗਨੀ ਸੂਸ਼ਕ, ਬਿੰਦਰ ਸੂਜਾਪੁਰ ਨੇ ਕਬੱਡੀਆਂ ਪਾਈਆਂ। ਕਾਲਖ
ਦੇ ਜਾਫੀ ਲਾਲਾ ਸੰਘੇਣ ਨੇ ਸੱਤਾ ਮਾਣੂੰਕੇ ਨੂੰ ਇੱਕ, ਚੈਨਾ ਨੱਥੋਕੇ ਨੂੰ
ਇੱਕ ਅਤੇ ਬਿੰਦਾ ਸੂਜਾਪੁਰ ਨੂੰ ਦੋ ਜੱਫੇ ਲਾਏ। ਹਰਜੀਤ ਚਹਿਲ ਨੇ ਸੱਤਾ
ਮਾਣੂੰਕੇ ਨੂੰ ਇੱਕ ਅਤੇ ਗਗਨੀ ਸੂਸ਼ਕ ਨੂੰ ਦੋ ਜੱਫੇ ਲਾਏ। ਗੁਰਪ੍ਰੀਤ ਬੇਰਖੁਰਦ
ਨੇ ਗਗਨੀ ਸੂਸ਼ਕ ਨੂੰ ਇੱਕ ਜੱਫਾ ਅਤੇ ਰਾਜਾ ਰਾਏਸਰ ਨੇ ਇੱਕ ਜੱਫਾ ਬਿੰਦਰ
ਸੂਜਾਪੁਰ ਨੂੰ ਲਾਇਆ। ਕਾਲਖ ਵੱਲੋਂ ਜੋਗੀ ਦੇਧਨਾਂ, ਪ੍ਰਿਤਪਾਲ ਮੋਹੀ, ਬੀਹਲਾ
ਗੁੱਜਰਵਾਲ, ਜਿੰਦਰ ਗਾਗੇਵਾਲ, ਰਿੰਕੀ ਕਾਲਖ ਨੇ ਕਬੱਡੀਆਂ ਪਾਈਆਂ। ਪੱਤੋਹੀਰਾ
ਦੇ ਜਾਫੀ ਬਗੀਚਾ ਇੰਦਗੜ੍ਹ ਨੇ ਪੰਜ ਜੱਫੇ, ਸੁੱਖਾ ਵਕੀਲਾਂ ਵਾਲਾ ਅਤੇ ਬਾਲਾ
ਖਾਈ ਨੇ ਤਿੰਨ-ਤਿੰਨ ਜੱਫੇ, ਨਿੱਕਾ ਜੁਨੇਤਪੁਰਾ ਨੇ ਦੋ ਜੱਫੇ, ਅੰਮ੍ਰਿਤਪਾਲ
ਜੁਨੇਤਪੁਰਾ ਅਤੇ ਲੱਖਾ ਲੰਡੇ ਨੇ ਇੱਕ-ਇੱਕ ਜੱਫਾ ਲਾਇਆ। 37 ਦੇ ਮੁਕਾਬਲੇ
ਸਾਢੇ 50 ਅੰਕ ਪ੍ਰਾਪਤ ਕਰਕੇ ਪੱਤੋਹੀਰਾ ਦੀ ਟੀਮ ਨੇ ਮੈਚ ਜਿੱਤ ਕੇ ਫਾਈਨਲ
ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ
ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।
ਮੋਗਾ ਵੱਲੋਂ ਪਿੰਦੀ ਰੌਲੀ, ਬੀਤਾ ਖੋਸਾ, ਅਮਨਾ ਹਠੂਰ, ਦੁੱਲਾ ਢੈਪਈ, ਜੱਸ
ਗੱਗੜਾ ਨੇ ਕਬੱਡੀਆਂ ਪਾਈਆਂ। ਰਾੜਾ ਸਾਹਿਬ ਦੇ ਜਾਫੀ ਕਰਮਜੀਤ ਲਸਾੜਾ ਨੇ
ਬਹੁਤ ਵਧੀਆ ਖੇਡ ਵਿਖਾਈ ਉਸ ਨੇ ਪਿੰਦੀ ਰੌਲੀ ਅਤੇ ਦੁੱਲਾ ਢੈਪਈ ਨੂੰ ਇੱਕ-ਇੱਕ
ਜੱਫਾ ਅਤੇ ਬੀਤਾ ਖੋਸਾ ਨੂੰ ਤਿੰਨ ਜੱਫੇ ਲਾ ਕੇ ਬਹਿਜਾ-ਬਹਿਜਾ ਕਰਵਾਈ।
ਭੋਲੂ ਉਟਾਲਾਂ ਨੇ ਜੱਸ ਗੱਗੜਾ ਅਤੇ ਅਮਨਾ ਹਠੂਰ ਨੂੰ ਇੱਕ-ਇੱਕ ਜੱਫਾ ਲਾਇਆ।
ਜੱਸਾ ਗੋਂਦਪੁਰ ਨੇ ਦੁੱਲਾ ਢੈਪਈ ਨੂੰ ਅਤੇ ਸੰਧੂਰਾ ਦੌਧਰ ਨੇ ਜੱਸ ਗੱਗੜਾ
ਨੂੰ ਇੱਕ-ਇੱਕ ਜੱਫਾ ਲਾਇਆ। ਰਾੜਾ ਸਾਹਿਬ ਵੱਲੋਂ ਗੁਰਜਿੰਦਰ ਲਸਾੜਾ, ਲਾਲਾ
ਸੈਦਪੁਰ, ਵਿੱਕੀ ਘਲੋਟੀ, ਸੀਰਾ ਜਰਗੜੀ, ਗੁਰਮੀਤ ਮੰਡੀਆਂ ਨੇ ਕਬੱਡੀਆਂ
ਪਾਈਆਂ। ਮੋਗਾ ਦੇ ਜਾਫੀ ਸ਼ਿੰਦਾ ਗਹਿਲਾ ਨੇ ਵਿੱਕੀ ਘਲੋਟੀ, ਸੀਰਾ ਜਰਗੜੀ,
ਲਾਲਾ ਸੈਦਪੁਰ
ਨੂੰ ਇੱਕ-ਇੱਕ ਜੱਫਾ ਲਾਇਆ। ਪਾਲ ਹਠੂਰ ਨੇ ਗੁਰਜਿੰਦਰ ਲਸਾੜਾ, ਵਿੱਕੀ ਘਲੋਟੀ,
ਸੀਰਾ ਜਰਗੜੀ ਨੂੰ ਇੱਕ-ਇੱਕ ਜੱਫਾ ਲਾਇਆ। । ਰਿੰਕੀ ਨੱਥੋਕੇ ਨੇ ਗੁਰਜਿੰਦਰ
ਲਸਾੜਾ ਅਤੇ ਲਾਲਾ ਸੈਦਪੁਰ ਨੂੰ ਇੱਕ-ਇੱਕ ਜੱਫਾ ਲਾਇਆ। ਮੀਕਾ ਭੇਖਾ ਨੇ
ਲਾਲਾ ਸੈਦਪੁਰ ਅਤੇ ਲੱਖਾ ਘੱਲਕਲਾਂ ਨੇ ਗੁਰਮੀਤ ਮੰਡੀਆਂ ਨੂੰ ਇੱਕ-ਇੱਕ
ਜੱਫਾ ਲਾਇਆ। ਇਸ ਤਰ੍ਹਾਂ ਇਹ ਮੈਚ 39 ਦੇ ਮੁਕਾਬਲੇ ਸਾਢੇ 41 ਅੰਕ ਪ੍ਰਾਪਤ
ਕਰਕੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ ਟੀਮ ਨੇ ਜਿੱਤ ਕੇ ਫਾਈਨਲ
ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਜਿੱਥੇ ਲੁਧਿਆਣਾ ਅਤੇ ਮੋਗਾ ਦੇ 40 ਸਾਲਾ ਗੱਭਰੂਆਂ
ਦੇ ਮੈਚ ਕਰਵਾਏ ਗਏ ਉੱਥੇ ਕਬੱਡੀ ਖਿਡਾਰੀ ਬਾਜ਼ ਕਾਉਂਕੇ (ਕੈਨੇਡਾ) ਨੂੰ
ਰਿਚਮੰਡ ਕਬੱਡੀ ਕਲੱਬ ਵੈਨਕੂਵਰ ਵੱਲੋਂ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ
ਕੀਤਾ ਗਿਆ। ਰਵਿੰਦਰ ਸਿੰਘ ਤੋਤਾ (ਧਲੇਰ ਕਲਾਂ) ਵੱਲੋਂ ਅੰਤਰਰਾਸ਼ਟਰੀ ਕਬੱਡੀ
ਖਿਡਾਰੀ ਮਨੂੰ ਘਲੋਟੀ ਅਤੇ ਭੋਲੂ ਉਟਾਲਾਂ ਨੂੰ ਬੁਲਟ ਮੋਟਰਸਾਈਕਲ ਦੇ ਕੇ
ਸਨਮਾਨਿਤ ਕੀਤਾ ਗਿਆ ਅਤੇ ਜਗਦੀਸ਼ ਮਨੈਲਾ ਨੂੰ ਸੋਨੇ ਦੀ ਚੈਨੀ ਦੇ ਕੇ ਸਨਮਾਨਿਤ
ਕੀਤਾ ਗਿਆ। ਉਸ ਤੋਂ ਬਾਅਦ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਬੱਡੀ ਦੇ
ਪੁਰਾਣੇ ਖਿਡਾਰੀ ਕੇਵਲ ਸਿੰਘ ਕੌਡਾ ਗੁੱਜਰਵਾਲ, ਗਾਮਾ ਘਣਗਸ਼, ਮਿੰਦਰ ਸਿੰਘ
ਘਲੋਟੀ, ਅੱਛਰਾ ਸਿੰਘ ਅਕਬਰਪੁਰ ਛੰਨਾ, ਜਬਰ ਸਿੰਘ ਕੂਹਲੀ ਕਲਾਂ, ਹੁਸ਼ਿਆਰ
ਸਿੰਘ ਖਹਿਰਾ, ਗੁਰਮੀਤ ਸਿੰਘ ਮੰਨਵੀਂ ਨੂੰ ਵਿਸ਼ੇਸ਼ ਤੌਰ ਤੇ ਨਕਦ ਰਾਸ਼ੀ ਅਤੇ
ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਹਰਜੀਤ ਫਰੈਂਡਜ਼ ਕਲੱਬ
ਪੱਤੋਹੀਰਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੱਤੋਹੀਰਾ ਵੱਲੋਂ ਸੱਤਾ
ਮਾਣੂੰਕੇ, ਚੈਨਾ ਨੱਥੋਕੇ, ਗਗਨੀ ਸੂਸ਼ਕ ਅਤੇ ਬਿੰਦਰ ਸੂਜਾਪੁਰ ਨੇ ਕਬੱਡੀਆਂ
ਪਾਈਆਂ। ਮੋਗਾ ਦੇ ਜਾਫੀ ਪਾਲ ਹਠੂਰ ਨੇ ਤਿੰਨ ਜੱਫੇ, ਰਿੱਕੀ ਨੱਥੋਕੇ ਅਤੇ
ਸ਼ਿੰਦਾ ਗਹਿਲਾ ਨੇ ਦੋ-ਦੋ ਜੱਫੇ, ਗੋਰਾ ਭੜਾਣਾ ਅਤੇ ਮੀਕਾ ਭੇਖਾ ਨੇ ਇੱਕ-ਇੱਕ
ਜੱਫਾ ਲਾਇਆ। ਮੋਗਾ ਵੱਲੋਂ ਪਿੰਦੀ ਰੌਲੀ, ਬੀਤਾ ਖੋਸਾ, ਅਮਨਾ ਹਠੂਰ, ਜੱਸ
ਗੱਗੜਾ ਅਤੇ ਬੇਅੰਤ
ਨਿਧਾ ਵਾਲਾ ਨੇ ਕਬੱਡੀਆਂ ਪਾਈਆਂ। ਇਸ ਫਾਈਨਲ ਮੈਚ ਵਿੱਚ ਜਿਵੇਂ ਪੱਤੋਹੀਰਾ
ਦੇ ਧਾਵੀ ਵਧੀਆ ਖੇਡੇ ਉਸੇ ਤਰ੍ਹਾਂ ਪੱਤੋਹੀਰਾ ਦੇ ਜਾਫੀ ਬਗੀਚਾ ਇੰਦਗੜ੍ਹ
ਅਤੇ ਸੁੱਖਾ ਵਕੀਲਾਂ ਵਾਲਾ ਨੇ ਚਾਰ-ਚਾਰ ਜੱਫੇ ਅਤੇ ਬਾਲਾ ਖਾਈ ਨੇ ਤਿੰਨ
ਜੱਫੇ ਲਾ ਕੇ ਇਹ ਮੈਚ ਸਾਢੇ 4 ਅੰਕਾਂ ਦੇ ਫਰਕ ਨਾਲ ਜਿੱਤ ਕੇ ਰਾੜਾ ਸਾਹਿਬ
ਦੇ ਕਬੱਡੀ ਕੱਪ ਤੇ ਕੱਬਜ਼ਾ ਕੀਤਾ। ਇਨਾਮਾਂ ਦੀ ਵੰਡ ਕਰਨ ਲਈ ਸੰਜੀਵ ਕਾਲੜਾ
ਆਈ.ਜੀ. (ਪੰਜਾਬ ਪੁਲਿਸ), ਜੱਸੀ ਖੰਗੂੜਾ ਐਮ.ਐੱਲ.ਏ. (ਹਲਕਾ ਕਿਲਾ ਰਾਏਪੁਰ),
ਮਹੇਸ਼ਇੰਦਰ ਸਿੰਘ, ਗੁਰਚਰਨ ਸਿੰਘ ਗਰੇਵਾਲ, ਟਿੰਮ ਉੱਪਲ ਐਮ.ਪੀ. ਐਡਮਿੰਟਨ
(ਕੈਨੇਡਾ) ਉਚੇਚੇ ਤੌਰ ‘ਤੇ ਪਹੁੰਚੇ ਸਨ। ਪੱਤੋਹੀਰਾ ਦੀ ਜੇਤੂ ਟੀਮ ਨੂੰ
ਇੱਕ ਲੱਖ ਰੁਪਏ ਨਕਦ ਅਤੇ ਕਬੱਡੀ ਕੱਪ ਨਾਲ ਸਨਮਾਨਿਤ ਕੀਤਾ ਗਿਆ। ਉਪ-ਜੇਤੂ
ਮੋਗਾ ਦੀ ਟੀਮ ਨੂੰ 75 ਹਜ਼ਾਰ ਰੁਪਏ ਨਕਦ ਅਤੇ ਟ੍ਰਾਫੀ ਦੇ ਕੇ ਸਨਮਾਨਿਤ
ਕੀਤਾ ਗਿਆ। ਕਲੱਬ ਦੇ ਮੁੱਖ ਸਰਪ੍ਰਸਤ ਜਸਵਿੰਦਰ ਸਿੰਘ ਭੋਲਾ (ਯੂ.ਐੱਸ.ਏ.),
ਮੁੱਖ ਸਰਪ੍ਰਸਤ ਸੁੱਖ ਘਲੋਟੀ (ਕੈਨੇਡਾ), ਪਰਮਰਾਜ ਸਿੰਘ ਉਮਰਾਨੰਗਲ (ਆਈ.ਪੀ.ਐੱਸ.)
(ਚੇਅਰਮੈਨ), ਮੁੱਖ ਪ੍ਰਬੰਧਕ ਮਾਸਟਰ ਭੁਪਿੰਦਰ ਸਿੰਘ ਘਲੋਟੀ ਅਤੇ ਜਿੰਦਰਾ
ਭੜੋ ਨੇ ਬਾਹਰੋਂ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ
ਕੀਤਾ।
ਜਿੱਥੇ ਕਬੱਡੀ ਦੇ ਮੈਚਾਂ ਸਮੇਂ ਪ੍ਰਸਿੱਧ ਕੁਮੈਂਟੇਟਰ ਗੁਰਪ੍ਰੀਤ ਸਿੰਘ
ਬੇਰਕਲਾਂ ਤੇ ਸੁਰਜੀਤ ਸਿੰਘ ਕਕਰਾਲੀ ਨੇ ਲੋਕ-ਬੋਲੀਆਂ ਅਤੇ ਕਬੱਡੀ ਦੇ ਟੋਟਕਿਆਂ
ਰਾਹੀਂ ਸਮੁੱਚਾ ਵਾਤਾਵਰਣ ਹੀ ਅਨੰਦਮਈ ਬਣਾਈ ਰੱਖਿਆ ਉੱਥੇ ਉੱਭਰ ਰਹੇ ਕੁਮੈਂਟੇਟਰ
ਹਰਜੋਧ ਸਿਹੌੜਾ ਨੇ ਵੀ ਆਪਣੀ ਵਧੀਆ ਅਵਾਜ਼ ਰਾਹੀਂ ਦਰਸ਼ਕਾਂ ਨੂੰ ਕੀਲ ਕੇ
ਰੱਖਿਆ ਉੱਥੇ ਰੈਫਰੀਆਂ ਦੀ ਡਿਊਟੀ ਕੋਚ ਭੀਮਾ ਸਹੇੜੀ, ਕੋਚ ਸਾਧੂ ਸਿੰਘ
ਬਰਾੜ, ਕੋਚ ਜਗਤਾਰ ਸਿੰਘ ਧਨੌਲਾ, ਡੀ.ਪੀ. ਮੱਖਣ ਸਿੰਘ ਚੜਿੱਕ ਅਤੇ ਟਾਈਮ
ਕੀਪਰ ਦੀ ਡਿਊਟੀ ਕਾਲਾ ਮਾਂਦਪੁਰ ਨੇ ਨਿਭਾਈ।
ਇਸ ਚੌਥੇ ਕਬੱਡੀ
ਕੱਪ ਵਿੱਚ ਵਿਸ਼ੇਸ਼ ਸਹਿਯੋਗ ਪਾਉਣ ਲਈ ਬਲਜੀਤ ਸਿੰਘ ਮੱਲੀ (ਯੂ.ਕੇ.), ਗੋਲੂ
ਪੰਧੇਰ ਘਲੋਟੀ (ਕੈਨੇਡਾ), ਚੰਨਾ ਆਲਮਗੀਰ (ਯੂ.ਐੱਸ.ਏ.), ਸ਼ਰਨਜੀਤ ਸਿੰਘ
ਭੀਖੀ ਖਟੜਾ (ਯੂ.ਐੱਸ.ਏ.), ਰਛਪਾਲ ਸਿੰਘ ਭੀਖੀ ਖਟੜਾ (ਯੂ.ਐੱਸ.ਏ.), ਗੁਰਚਰਨ
ਸਿੰਘ ਚੰਨਾ (ਯੂ.ਐੱਸ.ਏ.), ਗੁਰਿੰਦਰਪਾਲ ਸਿੰਘ ਗਿੱਲ ਲਾਪਰਾਂ (ਯੂ.ਐੱਸ.ਏ.),
ਹਰਜਿੰਦਰ ਸਿੰਘ (ਜਿੰਦਰਾ ਭੜੋ), ਅੰਮ੍ਰਿਤਪਾਲ ਸਿੰਘ ਪੰਧੇਰ (ਕੈਨੇਡਾ),
ਬਲਜਿੰਦਰ ਖੰਗੂੜਾ (ਲਤਾਲਾ), ਸਟੀਵ ਦੁਲੇਅ (ਕੈਨੇਡਾ), ਜਸਵੰਤ ਸਿੰਘ ਬਾਸੀ
(ਕੈਨੇਡਾ), ਹਰਵਿੰਦਰ ਸਿੰਘ ਗੋਲਡੀ (ਯੂ.ਐੱਸ.ਏ.), ਹਰਜੀਤ ਸਿੰਘ ਗਿੱਲ
(ਕੈਨੇਡਾ), ਗੁਰਪਿੰਦਰ ਸਿੰਘ ਪੰਧੇਰ (ਕੈਨੇਡਾ), ਗੁਰਮੀਤ ਸਿੰਘ ਗਰੇਵਾਲ
(ਕੈਨੇਡਾ), ਹਰਿੰਦਰਪਾਲ ਸਿੰਘ ਟਿੱਕਾ (ਨਾਰਵੇ), ਜਤਿੰਦਰਪਾਲ ਸਿੰਘ ਜੇ.ਪੀ.
(ਕੈਨੇਡਾ), ਕੋਚ ਮਾ. ਭੁਪਿੰਦਰ ਸਿੰਘ ਪੰਧੇਰ (ਘਲੋਟੀ), ਹਰਬੰਸ ਸਿੰਘ ਝੱਜ
ਗੁ. ਰਾੜਾ ਸਾਹਿਬ, ਹਰਬੰਸ ਸਿੰਘ ਕਿਲਾ ਹਾਂਸ (ਯੂ.ਐੱਸ.ਏ.), ਸ. ਰਣਜੋਧ
ਸਿੰਘ ਕਿਲਾ ਹਾਂਸ (ਯੂ.ਐੱਸ.ਏ.), ਪਰਮਜੀਤ ਸਿੰਘ ਘਵੱਦੀ (ਡਾਇਰੈੱਕਟਰ ਮਿਲਕ
ਪਲਾਂਟ, ਲੁਧਿਆਣਾ), ਗੁਰਪਾਲ ਸਿੰਘ (ਕੈਨੇਡਾ), ਦਲਬੀਰ ਸਿੰਘ ਬੂਹੀ, ਮਾਨ
ਸਿੰਘ ਗਰਚਾ (ਸੀਨੀਅਰ ਅਲਾਕੀ ਆਗੂ), ਰਣਜੀਤ ਸਿੰਘ ਬੂਹੀ, ਬਿੱਕਰ ਸਿੰਘ
ਘਲੋਟੀ (ਕੈਨੇਡਾ), ਸੋਹਣ ਸਿੰਘ ਪੰਧੇਰ (ਕੈਨੇਡਾ), ਹਰਪਿੰਦਰ ਗਿੱਲ ਜੰਡਾਲੀ
(ਯੂ.ਐੱਸ.ਏ.), ਗਿਆਨ ਸਿੰਘ ਕਿਲਾ ਹਾਂਸ (ਯੂ.ਐੱਸ.ਏ.), ਸੁਖਮਿੰਦਰ ਸਿੰਘ
ਭੀਖੀ ਖਟੜਾ (ਯੂ.ਐੱਸ.ਏ.), ਕਰਮਜੀਤ ਸਿੰਘ ਰੱਖੜਾ ਪ੍ਰਧਾਨ ਐਨ.ਆਰ.ਆਈ.
ਯੂਥ ਵਿੰਗ ਅਕਾਲੀ ਦਲ ਪੰਜਾਬ, ਨੋਨੀ ਪੰਧੇਰ ਘਲੋਟੀ (ਕੈਨੇਡਾ), ਮਹਿੰਦਰ
ਸਿੰਘ (ਨਿਊਜ਼ੀਲੈਂਡ), ਕਮਿੱਕਰ ਸਿੰਘ (ਮੁਕੰਦਪੁਰ),
ਗੁਰਮੇਲ ਸਿੰਘ ਧੋਲ ਕਲਾਂ, ਜੱਥੇਦਾਰ ਪ੍ਰਗਟ ਸਿੰਘ (ਅਗੇਤੀ), ਸ. ਜੀਤ ਸਿੰਘ
ਲੰਬੜਦਾਰ, ਕੋਚ ਜਗਤਾਰ ਸਿੰਘ ਧਨੌਲਾ, ਤਾਰਾ ਸਿੰਘ (ਹੈੱਡਮਾਸਟਰ) ਭੀਖੀ
ਖਟੜਾ, ਬਲਵੀਰ ਖਹਿਰਾ, ਸ. ਸਿਕੰਦਰ ਸਿੰਘ ਭੀਖੀ ਖਟੜਾ, ਜਸਵੰਤ ਸਿੰਘ ਖੜਗ
(ਅੰਤਰਾਸ਼ਟਰੀ ਖੇਡ ਲੇਖਕ), ਦੀਦਾਰ ਸਿੰਘ ਪਟਵਾਰੀ, ਗੋਲਾ ਜਰਗ, ਹਰਪ੍ਰੀਤ
ਸਿੰਘ ਰਿੰਪੀ (ਮੈਂਬਰ ਬਲਾਕ ਸੰਮਤੀ), ਸੁਰਿੰਦਰਪਾਲ ਸਿੰਘ ਟੋਨੀ (ਕਾਲਖ),
ਸੁਖਜਿੰਦਰ ਸਿੰਘ, ਸ. ਕ੍ਰਿਪਾਲ ਸਿੰਘ ਘੋਲ, ਹਰਪਾਲ ਸਿੰਘ (ਪੰਧੇਰ), ਸੀਰਾ
ਜਰਗੜੀ, ਸ. ਪਰਮਜੀਤ ਸਿੰਘ (ਪੁੰਨੂ), ਗੁਰਮੀਤ ਲਸਾੜਾ, ਕੁਲਵੀਰ ਨਾਨੇਵਾਲ,
ਰਵਿੰਦਰ ਸਿੰਘ ਤੋਤਾ (ਕੈਨੇਡਾ), ਬੁਰੇ ਕੈਨੇਡਾ, ਹਰਪ੍ਰੀਤ ਹਰਿਉਂ (ਕੈਨੇਡਾ),
ਕੁਲਵੀਰ ਸਿੰਘ ਦੁਲੇਅ (ਕੈਨੇਡਾ), ਹਰਪ੍ਰੀਤ ਸਿਵੀਆ (ਕੈਨੇਡਾ), ਹਰਵਿੰਦਰ
ਬਦੇਸ਼ਾ (ਕੈਨੇਡਾ), ਦਲਜੀਤ ਸਿੰਘ ਪੰਧੇਰ, ਬੱਬੂ ਲਸਾੜਾ, ਤਰਲੋਚਨ ਸਿੰਘ
ਲਾਪਰਾਂ, ਜ਼ੋਗਿੰਦਰ ਹੰਟਰ, ਮੱਖਣ ਸਿੰਘ ਚੜਿੱਕ, ਹਰਜੀਤ ਸਿੰਘ ਪੰਧੇਰ, ਚਿਤਪਾਲ
ਸਿੰਘ ਕਾਲਾ, ਪ੍ਰਭਜੋਤ ਸਿੰਘ ਪੰਧੇਰ, ਸੰਧੂਰਾ ਦੌਧਰ, ਗੁਰਜਿੰਦਰ ਲਸਾੜਾ,
ਕੀਪਾ ਸੱਦੋਵਾਲ, ਵਿੱਕੀ ਧਨੌਲਾ, ਹਰਦੀਪ ਸਿੰਘ ਲਾਲਾ, ਵਿੱਕੀ ਘਲੋਟੀ, ਭੇਖਾ
ਘਲੋਟੀ, ਨਜੱਸਾ ਗੋਂਦਪੁਰ, ਕਰਮਜੀਤ ਲਸਾੜਾ, ਫਾਂਤੀ ਲਸਾੜਾ, ਮਾਨ ਰਾਜੀਆਣਾ,
ਗੁਰਚਰਨ ਸਿੰਘ ਕੈਨੇਡਾ, ਕਿੰਦਾ ਘਲੋਟੀ, ਜਸਪ੍ਰੀਤ ਸਿੰਘ ਕਿਲਾ ਹਾਂਸ ਮੀਤ
ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਤੇਜਾ ਕਿਲਾ ਹਾਂਸ, ਤੋਤਾ ਕਿਲਾ ਹਾਂਸ ਆਦਿ
ਦੇ ਨਾਂਅ ਵਰਨਣਯੋਗ ਹਨ।
ਅੰਤ ਵਿੱਚ ਕਲੱਬ ਦੇ ਮੁੱਖ ਸਰਪ੍ਰਸਤ ਜਸਵਿੰਦਰ ਸਿੰਘ ਭੋਲਾ (ਯੂ.ਐੱਸ.ਏ.),
ਮੁੱਖ ਸਰਪ੍ਰਸਤ ਸੁੱਖ ਪੰਧੇਰ (ਕੈਨੇਡਾ) ਅਤੇ ਮੁੱਖ ਪ੍ਰਬੰਧਕ ਮਾਸਟਰ ਭੁਪਿੰਦਰ
ਸਿੰਘ ਘਲੋਟੀ ਨੇ ਜਿੱਥੇ ਸਾਰੇ ਮੁੱਖ ਮਹਿਮਾਨਾਂ, ਖਿਡਾਰੀਆਂ ਅਤੇ ਦਰਸ਼ਕਾਂ
ਦਾ ਧੰਨਵਾਦ ਕੀਤਾ ਉੱਥੇ ਪੰਜਵਾਂ ਸੰਤ ਈਸ਼ਰ ਸਿੰਘ ਯਾਦਗਾਰੀ ਕਬੱਡੀ ਕੱਪ
ਅਗਲੇ ਸਾਲ ਕਰਵਾਉਣ ਦਾ ਵਾਅਦਾ ਕੀਤਾ
ਜਸਵੰਤ ਸਿੰਘ ਖੜਗ
98146-66057
|