ਫੁੱਲਾਂਵਾਲ
ਦਾ ਕਬੱਡੀ ਕੱਪ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਦੀ ਟੀਮ ਨੇ ਜਿੱਤ ਕੇ
ਕਰਵਾਈ ਬੱਲੇ-ਬੱਲੇ।
ਵਧੀਆ ਧਾਵੀ ਦਾ ਖਿਤਾਬ ਬਿੰਦਰ ਸੂਜਾਪੁਰ ਨੂੰ ਅਤੇ ਵਧੀਆ ਜਾਫੀ ਦਾ ਖਿਤਾਬ
ਤਾਰ ਲੰਡੇ ਨੂੰ ਦਿੱਤਾ ਗਿਆ।
ਲੁਧਿਆਣੇ ਜ਼ਿਲ੍ਹੇ ਦੇ
ਪ੍ਰਸਿੱਧ ਪਿੰਡ ਫੁੱਲਾਂਵਾਲ ਵਿਖੇ 31 ਦਸੰਬਰ 2008 ਨੂੰ ਸ੍ਰੀ ਗੁਰੂ ਨਾਨਕ
ਨੈਸ਼ਨਲ ਕਬੱਡੀ ਕਲੱਬ ਬੱਸੀਆਂ ਵੱਲੋਂ ਪਹਿਲਾ ਸ੍ਰੀ ਗੁਰੂ ਨਾਨਕ ਕਬੱਡੀ ਕੱਪ
ਫੁੱਲਾਂਵਾਲ ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਮੁੱਖ ਸਪਾਂਸਰ ਅੰਤਰਰਾਸ਼ਟਰੀ
ਕਬੱਡੀ ਖਿਡਾਰੀ ਸ਼ਿੰਦਰੀ ਫੁੱਲਾਂਵਾਲ, ਰਾਜੂ ਬੱਸੀਆਂ, ਵਾਰਡ ਨੰਬਰ 59 ਦੇ
ਕੌਂਸਲਰ ਸ. ਤਨਵੀਰ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ
ਪ੍ਰੀਸ਼ਦ ਲੁਧਿਆਣਾ , ਜਿੰਦਰ ਫੁੱਲਾਂਵਾਲ, ਜਸਵੀਰ ਸਿੰਘ ਭੰਗੂ, ਗੋਲਡੀ ਬੱਸੀਆ,
ਸੇਵਕ ਥਰੀਕੇ, ਰਾਜੂ ਬੱਦੋਵਾਲ, ਰਾਣਾ ਚਾਵਲਾ ਅਤੇ ਸ. ਪਰਮਜੀਤ ਸਿੰਘ ਪਨੂੰ
(ਡੀ.ਐਸ.ਪੀ) ਸਨ। ਇਸ ਕਬੱਡੀ ਕੱਪ ਦਾ ਉਦਘਾਟਨ ਸ. ਕਿਰਨਵੀਰ ਸਿੰਘ ਕੰਗ
ਪ੍ਰਧਾਨ ਯੂਥ ਅਕਾਲੀ ਦਲ, ਸ. ਜਸਪ੍ਰੀਤ ਸਿੰਘ ਕਿਲਾ ਹਾਂਸ ਮੀਤ ਪ੍ਰਧਾਨ
ਯੂਥ ਅਕਾਲੀ
ਦਲ ਬਾਦਲ, ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਮਨਪ੍ਰੀਤ ਸਿੌਘ ਇਯਾਲੀ ਚੇਅਰਮੈਨ
ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਜੱਥੇਦਾਰ ਜਗਦੇਵ ਸਿੰਘ ਤਲਵੰਡੀ, ਸ਼ਿੰਦਰੀ ਫੂੱਲਾਂਵਾਲ
ਅਤੇ ਰਾਜੂ ਬੱਸੀਆਂ ਨੇ ਕੀਤਾ। ਉਦਘਾਟਨ ਤੋਂ ਬਾਅਦ ਪਹਿਲਾ ਮੈਚ ਦਸਮੇਸ਼ ਕਬੱਡੀ
ਕਲੱਬ ਕਾਲਖ ਅਤੇ ਨਿਰਮਲ ਸਿੰਘ ਨਿੰਮਾ ਕਬੱਡੀ ਅਕੈਡਮੀ ਮਾਨੂੰਪੁਰ ਦੀਆਂ
ਟੀਮਾਂ ਵਿਚਕਾਰ ਖੇਡਿਆ ਗਿਆ। ਅੱਧੇ ਸਮੇਂ ਤੱਕ ਕਾਲਖ ਦੇ 17 ਅਤੇ ਮਾਨੂੰਪੁਰ
ਦੇ ਸਾਢੇ 16 ਅੰਕ ਸੰਨ। ਪਰ ਅੱਧੇ ਸਮੇਂ ਬਾਅਦ ਸਾਢੇ 5 ਅੰਕਾਂ ਦੇ ਫਰਕ
ਨਾਲ ਦਸਮੇਸ਼ ਕਲੱਬ ਕਾਲਖ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
ਦੂਜਾ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਸੰਤ ਈਸ਼ਰ ਸਿੰਘ ਕਬੱਡੀ
ਅਕੈਡਮੀ ਰਾੜਾ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਰਾੜਾ ਸਾਹਿਬ
ਦੀ ਟੀਮ ਦੇ ਨਾਲ ਟੀਮ ਦੇ ਸਪਾਂਸਰ ਸੁੱਖ ਪੰਧੇਰ ਪ੍ਰਧਾਨ ਵੈਨਕੂਵਰ ਕਬੱਡੀ
ਫੈਡਰੇਸ਼ਨ, ਕੋਚ ਮਾਸਟਰ ਭੁਪਿੰਦਰ ਸਿੰਘ ਘਲੋਟੀ ਪਹੁੰਚੇ। ਟੀਮ ਦੇ ਸਟਾਰ
ਧਾਵੀ ਕੀਪਾ ਸੱਦੋਵਾਲ ਨੇ ਸੱਟ ਲੱਗਣ ਤੋਂ ਬਾਅਦ ਪਹਿਲਾ ਮੈਚ ਖੇਡਣਾ ਸੀ।
ਰਾੜਾ ਸਾਹਿਬ ਵੱਲੋਂ ਪਹਿਲੀ ਕਬੱਡੀ ਕੀਪਾ ਸੱਦੋਵਾਲ ਨੇ ਪਾ ਕਾ ਭਾਵੇਂ ਅੰਕ
ਪ੍ਰਾਪਤ ਕੀਤਾ ਪਰ ਸੱਟ ਦੁਬਾਰਾ ਲੱਗ ਗਈ। ਇਹ ਮੈਚ ਪੱਤੋਹੀਰਾ ਦੀ ਟੀਮ ਨੇ
ਤਿੰਨ ਅੰਕਾਂ ਦੇ ਫਰਕ ਨਾਲ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ।
ਤੀਜਾ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਹਰਜੀਤ-ਤਲਵਾਰ ਕਲੱਬ
ਜਗਰਾਉਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਜਗਰਾਉ ਦੀ ਟੀਮ ਨੇ
10 ਅੰਕਾਂ ਦਾ ਫਰਕ ਨਾਲ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਚੌਥਾ ਮੈਚ ਇਸ ਕਬੱਡੀ ਕੱਪ ਦੀ ਮੁੱਖ ਸਪਾਂਸਰ ਸ੍ਰੀ ਗੁਰੂ ਨਾਨਕ ਨੈਸ਼ਨਲ
ਕਬੱਡੀ ਕਲੱਬ ਬੱਸੀਆਂ ਅਤੇ ਬੈਦਵਾਣ ਕਬੱਡੀ ਕਲੱਬ ਕੁੰਬੜਾ ਦੀਆਂ ਟੀਮਾਂ
ਵਿਚਕਾਰ ਖੇਡਿਆ ਗਿਆ। ਬੱਸੀਆਂ ਦੀ ਟੀਮ ਵਿਚ ਧਾਵੀ ਲਾਲੀ ਅੜੈਚਾਂ, ਬਾਬਾ
ਜਲਾਲਦੀਵਾਲ, ਸੁੱਖ ਬੱਲੋਵਾਲ, ਗਗਨਾ ਬੋਡੇ, ਲਾਡੀ ਬੱਸੀਆਂ, ਮਿੰਟੂ ਬਿਲਗਾ,
ਸੋਨੀ ਸਵੱਦੀ ਅਤੇ ਜਾਫੀਆਂ ‘ਚ ਸਰਬੀ ਥਰੀਕੇ, ਬਿੱਲਾ ਜਲਾਲਦੀਵਾਲ, ਜੱਗਾ
ਕਾਉਂਕੇ, ਕੌਰਾ ਜਲਾਲਦੀਵਾਲ, ਪੰਮਾ ਸ਼ੇਰਪੁਰ, ਲਾਲੀ ਬੁਟਾਹਰੀ, ਸੰਮੀ ਬੱਸੀਆਂ,
ਮਨਜੀਤ ਦਿੜ੍ਹਬਾ ਵਰਗੇ ਖਿਡਾਰੀ ਖੇਡੇ ਪਰ ਇਸ ਮੈਚ ਵਿੱਚ ਕੋਚ ਰਣਜੀਤ ਸਿੰਘ
ਕੁੰਬੜਾ ਦੀ ਤਿਆਰ ਕੀਤੀ ਕੁੰਬੜਾ ਦੀ ਟੀਮ ਨੇ ਬੱਸੀਆਂ ਦੀ ਟੀਮ ਨੂੰ ਢਾਈ
ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਕਬੱਡੀ ਕੱਪ ਵਿੱਚੋਂ ਬਾਹਰ ਕਰ ਦਿੱਤਾ।
ਪਹਿਲਾ ਸੈਮੀਫਾਈਨਲ ਮੈਚ
ਹਰਜੀਤ ਤਲਵਾਰ ਕਲੱਬ ਜਗਰਾਉਂ ਅਤੇ ਦਸਮੇਸ਼ ਕਲੱਬ ਕਾਲਖ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਜਗਰਾਉਂ ਵੱਲੋਂ ਬਿੱਟੂ ਦੌਧਰ, ਪਾਲ ਮਾਹਲਾਂ, ਗੈਰੀ ਜੁਨੇਤਪੁਰਾ,
ਗੀਤਾ ਸ਼ੇਰਪੁਰ ਨੇ ਕਬੱਡੀਆਂ ਪਾਈਆਂ। ਕਾਲਖ ਦੇ ਜਾਫੀ ਮਨਜੀਤ ਸਿਹੌੜਾ ਨੇ
ਪੰਜ, ਹਰਜੀਤ ਚਹਿਲ ਅਤੇ ਲਾਲਾ ਸੰਘੇਣ ਨੇੁ ਤਿੰਨ-ਤਿੰਨ ਜੱਫੇ, ਬਿੱਟੂ ਠੀਕਰੀਵਾਲ
ਨੇ ਦੋ ਅਤੇ ਪਿੰਦਰ ਕਾਲਖ ਨੇ ਇੱਕ ਜੱਫਾ ਲਾ ਕੇ ਕੁੱਲ 14 ਜੱਫੇ ਲਾਏ। ਕਾਲਖ
ਵੱਲੋਂ ਜੋਗੀ ਦੇਧਨਾਂ, ਬੀਹਲਾ ਗੁੱਜਰਵਾਲ, ਪ੍ਰਿਤਪਾਲ ਮੋਹੀ, ਕਾਰਾ ਬੇਰਖੁਰਦ
ਅਤੇ ਰਿੱਕੀ ਕਾਲਖ ਨੇ ਕਬੱਡੀਆਂ ਪਾਈਆਂ। ਜਗਰਾਉਂ ਦੇੁ ਜਾਫੀ ਵਰਿੰਦਰ ਦੌਧਰ
ਨੇ ਪੰਜ, ਜੂਪਾ ਕਾੳੇਂਕੇ ਨੇ ਚਾਰ, ਸੀਰਾ ਮੱਲੇਆਣਾ ਨੇ ਤਿੰਨ ਅਤੇ ਕੀਪਾ
ਦੌਧਰ ਨੇ ਇੱਕ ਜੱਫਾ ਲਾ ਕੇ ਕੁੱਲ੍ਹ 13 ਜੱਫੇ ਲਾਏ ਇਸ ਲਈ ਡੇਢ ਅੰਕ ਦੇ
ਫਰਕ ਨਾਲ ਕਾਲਖ ਦੀ ਟੀਮ ਨੇ ਮੈਚ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ
ਅਤੇ ਬੈਦਵਾਣ ਕਬੱਡੀ ਕਲੱਬ ਕੁੰਬੜਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।
ਪੱਤੋਹੀਰਾ ਵੱਲੋਂ ਸੱਤਾ ਮਾਣੂੰਕੇ, ਬਿੰਦਰ ਸੂਜਾਪੁਰ, ਜੱਗਾ ਜੁਨੇਤਪੁਰਾ,
ਗਗਨੀ ਸੂਸ਼ਕ ਨੇ ਕਬੱਡੀਆਂ ਪਾਈਆਂ। ਕੁੰਬੜਾ ਦੇ ਜਾਫੀ ਗੋਰਾ ਸਰੀਂਹਵਾਲਾ,
ਸੰਨੀ ਕੁੰਬੜਾ ਅਤੇ ਸੱਤਾ ਕਜਹੇੜੀ ਨੇ ਦੋ-ਦੋ ਜੱਫੇ, ਨੀਲਾ ਖਿੜਕੀਆਂ ਵਾਲਾ
ਅਤੇ ਸੰਦੀਪ ਠੁਲੀਵਾਲਾ ਨੇ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ 8 ਜੱਫੇ ਲਾਏ।
ਕੁੰਬੜਾ ਵੱਲੋਂ ਦੀਪ ਜੰਡਪੁਰ, ਸੁੱਖਾ ਲੋਪੋਂ, ਪੀ.ਟੀ. ਖਿੜਕੀਆਂਵਾਲਾ,
ਅਰਸ਼ੀ ਸੂਰਪੁਰੀ, ਭੂਰਾ ਕੁੰਬੜਾ ਅਤੇ ਹਰਮੀਤ ਗੁਰੂਸਰ ਨੇ ਕਬੱਡੀਆਂ ਪਾਈਆਂ।
ਪੱਤੋਹੀਰਾ ਦੇ ਜਾਫੀ ਜੰਟਾ ਲੰਡੇ ਨੇ ਚਾਰ, ਤਾਰ ਲੰਡੇ ਨੇ ਤਿੰਨ, ਬਾਲਾ
ਖਾਈ ਨੇ ਦੋ ਅਤੇ ਬਗੀਚਾ ਇੰਦਗੜ੍ਹ ਨੇ ਇੱਕ ਜੱਫਾ ਲਾ ਕੇ ਕੁੱਲ 11 ਜੱਫੇ
ਲਾਏ ਇਸ ਲਈ ਸਾਢੇ 5 ਅੰਕਾਂ ਦੇ ਫਰਕ ਨਾਲ ਪੱਤੋਹੀਰਾ ਦੀ ਟੀਮ ਨੇ ਜਿੱਤ
ਪ੍ਰਾਪਤ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਜਿੱਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਬਾ ਜਲਾਲਦੀਵਾਲ
ਨੂੰ ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਕੌਂਸਲਰ ਤਨਵੀਰ ਸਿੰਘ ਧਾਲੀਵਾਲ, ਕਬੱਡੀ
ਖਿਡਾਰੀ ਸ਼ਿੰਦਰੀ ਫੁੱਲਾਂਵਾਲ, ਰਾਜੂ ਬੱਸੀਆਂ ਵੱਲੋਂ ਇੰਡੀਕਾ ਕਾਰ ਦੀਆਂ
ਚਾਬੀਆਂ ਭੇਂਟ ਕੀਤੀਆਂ ਗਈਆਂ। ਉੱਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਗਰੇਜ਼
ਅੜੈਚਾਂ ਅਤੇ ਜਗਤਾਰ ਧਨੌਲਾ ਨੂੰ ਢਾਈ-ਢਾਈ ਲੱਖ ਰੁਪਏ ਨਾਲ ਸਨਮਾਨਿਤ ਕੀਤਾ
ਗਿਆ। ਉਸ ਤੋਂ ਬਾਅਦ ਕੋਚ ਮਨਜਿੰਦਰ ਸਿੰਘ ਸ਼ੀਪਾ (ਆਲਮਵਾਲਾ) ਦੀਆਂ ਤਿਆਰ
ਕੀਤੀਆਂ ਸਿੱਖ ਸਰਦਾਰ ਛੋਟੇ-ਛੋਟੇ ਬੱਚਿਆਂ ਦੀਆਂ ਸੰਤ ਈਸ਼ਰ ਸਿੰਘ ਕਬੱਡੀ
ਅਕੈਡਮੀ ਜਗਰਾਉਂ ਅਤੇ ਖਾਲਸਾ ਕਲੱਬ ਆਲਮਵਾਲਾ ਦੀਆਂ ਟੀਮਾਂ ਵਿਚਕਾਰ ਸ਼ੋਅ-ਮੈਚ
ਵੀ ਕਰਵਾਇਆ ਗਿਆ ਜਿਸ ਦਾ ਦਰਸ਼ਕਾਂ ਨੇ ਬਹੁਤ ਹੀ ਆਨੰਦ ਮਾਣਿਆ।
ਫਾਈਨਲ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਦਸਮੇਸ਼ ਕਲੱਬ ਕਾਲਖ ਦੀਆਂ
ਟੀਮਾਂ ਵਿਚਕਾਰ ਕਰਵਾਇਆ ਗਿਆ। ਪੱਤੋਹੀਰਾ ਵੱਲੋਂ ਸੱਤ ਾ
ਮਾਣੂੰਕੇ, ਬਿੰਦਰ ਸੂਜਾਪੁਰ, ਬੱਬੂ ਜਲਾਲ, ਚੈਨਾ ਨੱਥੋਕੇ ਅਤੇ ਕਾਲਾ ਰਣਸੀਂਹ
ਨੇ ਕਬੱਡੀਆਂ ਪਾਈਆਂ। ਸੱਤਾ ਮਾਣੂੰਕੇ ਨੂੰ ਕਾਲਖ ਦੇ ਜਾਫੀ ਟੌਹਣਾ ਦੌਧਰ
ਨੇ ਦੋ ਜੱਫੇ, ਬਿੰਦਰ ਸੂਜਾਪੁਰ ਨੇ ਹਰਜੀਤ ਚਹਿਲ ਨੂੰ ਇੱਕ ਜੱਫਾ, ਕਾਲਾ
ਰਣਸੀਂਹ ਨੂੰ ਮਨਜੀਤ ਸਿਹੌੜਾ ਅਤੇ ਲਾਲਾ ਸੰਘੇਣ ਨੇ ਇੱਕ-ਇੱਕ ਜੱਫਾ ਲਾਇਆ।
ਬੱਬੂ ਜਲਾਲ ਨੂੰ ਪਿੰਦਰ ਕਾਲਖ ਅਤੇ ਬਿੱਟੂ ਠੀਕਰੀਵਾਲ ਨੇ ਇੱਕ-ਇੱਕ ਜੱਫਾ
ਲਾਇਆ। ਚੈਨਾ ਨੱਥੋਕੇ ਨੂੰ ਰਾਜਾ ਰਾਏਸਰ, ਪਿੰਦਰ ਕਾਲਖ ਅਤੇ ਬਿੱਟੂ ਠੀਕਰੀਵਾਲ
ਨੇ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ 10 ਜੱਫੇ ਲਾਏ। ਕਾਲਖ ਵੱਲੋਂ ਜੋਗੀ
ਦੇਧਨਾਂ, ਕਾਰਾ ਬੇਰਖੁਰਦ, ਪ੍ਰਿਤਪਾਲ ਮੋਹੀ, ਬਹਿਲਾ ਗੁੱਜਰਵਾਲ, ਜੰਟਾ
ਦੇਧਨਾਂ, ਰਿੱਕੀ ਕਾਲਖ, ਰੈਂਬੋ ਕਾਲਖ ਨੇ ਕਬੱਡੀਆਂ ਪਾਈਆਂ। ਪੱਤੋਹੀਰਾ
ਦੇ ਜਾਫੀ ਤਾਰ ਲੰਡੇ ਨੇ ਛੇ ਜੱਫੇ, ਜੰਟਾ ਲੰਡੇ ਅਤੇ ਬਾਲਾ ਖਾਈ ਨੇ ਚਾਰ-ਚਾਰ
ਜੱਫੇ ਅਤੇ ਬਗੀਚਾ ਇੰਦਗੜ੍ਹ ਨੇ ਇੱਕ ਜੱਫਾ ਲਾ ਕੇ ਕੁੱਲ੍ਹ 15 ਜੱਫੇ ਲਾਏ।
ਇਸ ਤਰ੍ਹਾਂ ਇਹ ਮੈਚ 10 ਅੰਕਾਂ ਦੇ ਫਰਕ ਨਾਲ ਪੱਤੋਹੀਰਾ ਦੀ ਟੀਮ ਨੇ ਜਿੱਤ
ਕੇ ਫੁੱਲਾਂਵਾਲ ਦੇ ਪਹਿਲੇ ਕਬੱਡੀ ਕੱਪ ਦੀ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ
ਕੀਤਾ। ਇਸ ਟੀਮ ਦੇ ਬਿੰਦਰ ਸੂਜਾਪੁਰ ਨੂੰ ਵਧੀਆ ਧਾਵੀ ਅਤੇ ਤਾਰ ਲੰਡੇ ਨੂੰ
ਵਧੀਆ ਜਾਫੀ ਚੁਣ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜੇਤੂ ਟੀਮ ਨੂੰ
ਇੱਕ ਲੱਖ ਰੁਪਏ ਅਤੇ ਉਪ-ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ
ਦਿੱਤਾ ਗਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਰੁਪਿੰਦਰ ਜਲਾਲ ਅਤੇ ਬਿੱਲਾ ਲਲਤੋਂ ਨੇ ਕੀਤੀ।
ਟਾਈਮ ਕੀਪਰ ਦੀ ਡਿਊਟੀ ਕਾਲਾ ਮਾਂਦਪੁਰ ਅਤੇ
ਰੈਫਰੀਆਂ ਦੀ ਡਿਊਟੀ ਕੋਚ ਜਗਤਾਰ ਧਨੌਲਾ, ਕੋਚ ਭੀਮਾ ਸਹੇੜੀ, ਕਬੱਡੀ ਪ੍ਰਮੋਟਰ
ਸਵਰਨਾ ਇੰਗਲੈਂਡੀਆ, ਕੋਚ ਰਣਜੀਤ ਸਿੰਘ ਕੁੰਬੜਾ, ਕੋਚ ਡੀ.ਪੀ. ਮੱਖਣ ਸਿੰਘ
ਚੜਿੱਕ, ਕੋਚ ਸਾਧੂ ਸਿੰਘ ਬਰਾੜ ਨੇ ਨਿਭਾਈ। ਇਸ ਕਬੱਡੀ ਕੱਪ ਵਿੱਚ ਚਰਨਜੀਤ
ਸਿੰਘ ਟੀਵਾਣਾ (ਕੈਨੇਡਾ), ਬੀਰਾ ਬੱਦੋਵਾਲ (ਕੈਨੇਡਾ), ਰਮਨਦੀਪ ਸਿੰਘ ਝੱਜ
(ਕੈਨੇਡਾ), ਸੁੱਖ ਪੰਧੇਰ (ਕੈਨੇਡਾ), ਆਈ.ਜੀ. ਸੰਜੀਵ ਕਾਲੜਾ, ਬਿੱਕਰ ਸਿੰਘ
ਪੰਧੇਰ ਅਤੇ ਹੋਰ ਐਨ.ਆਰ.ਆਈ. ਵੀਰ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਇਸ ਕਬੱਡੀ
ਕੱਪ ਨੂੰ ਕਾਮਯਾਬ ਕਰਨ ਵਾਲਿਆ ਵਿੱਚ ਕਬੱਡੀ ਖਿਡਾਰੀ ਸ਼ਿੰਦਰੀ ਫੁੱਲਾਂਵਾਲ,
ਕਬੱਡੀ ਖਿਡਾਰੀ ਲਾਡੀ ਬੱਸੀਆਂ, ਲਾਲੀ ਅੜੈਚਾਂ, ਸੀਰਾ ਹਠੂਰ, ਗਾਮਾ ਨੱਤ,
ਸਰਬੀ ਥਰੀਕੇ, ਜੱਗਾ ਕਾਉਂਕੇ, ਕਿੰਦਾ ਕਕਰਾਲਾ, ਕੌਰਾ ਜਲਾਲਦੀਵਾਲ, ਸੰਮੀ
ਬੱਸੀਆਂ, ਏਕਮ ਹਠੂਰ, ਨਿਰਭੈ ਹਠੂਰ, ਪੱਪੂ ਫੁੱਲਾਂਵਾਲ, ਕਿੰਦਾ ਸੁਨੇਤ,
ਬੱਬਰ ਦੁੱਗਰੀ, ਰੂਪੀ ਇਯਾਲੀ, ਰਵੀ ਫੁੱਲਾਂਵਾਲ, ਅਸ਼ੋਕ ਖਾਨ, ਰਾਜਾ ਬੱਸੀਆਂ,
ਗਿੱਲ ਸ਼ੇਰਪੁਰ, ਲਾਲੀ ਬੁਟਾਹਰੀ, ਪੱਤਰਕਾਰ ਅੰਮ੍ਰਿਤਪਾਲ ਸਿੰਘ ਕੈਲੇ ਅਤੇ
ਇਲਾਕਾ ਨਿਵਾਸੀਆਂ ਦੇ ਨਾਂਅ ਵਰਨਣਯੋਗ ਹਨ।
ਕੁੱਲ੍ਹ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਇਹ ਕਬੱਡੀ ਕੱਪ ਅਮਿੱਟ ਯਾਦਾਂ
ਛੱਡਦਾ ਹੋਇਆ ਸਮਾਪਤ ਹੋਇਆ ਇਸ ਲਈ ਸਾਰੇ ਹੀ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਜਸਵੰਤ ਸਿੰਘ ਖੜਗ
98146-66057
|