ਮਾਤਾ
ਚੰਨਣ ਕੌਰ ਧਨੋਆ ਯਾਦਗਾਰੀ ਪੰਜਾਬ ਸਪੋਰਟਸ ਚੈਂਪੀਅਨਸ਼ਿਪ ਪਰਸਰਾਮਪੁਰ ਵਿੱਚ
ਦਸਮੇਸ਼ ਕਲੱਬ ਨਕੋਦਰ ਦੀ ਟੀਮ ਬਣੀ ਚੈਂਪੀਅਨ।
ਵਧੀਆ ਧਾਵੀ ਕੁਲਜੀਤਾ ਮਲਸੀਆਂ ਅਤੇ ਵਧੀਆ ਜਾਫੀ ਬੂਟਾ ਤਲਵਣ ਨੂੰ ਚੁਣਿਆ
ਗਿਆ।
22 ਅਤੇ 23 ਨਵੰਬਰ
2008 ਨੂੰ ਪਿੰਡ ਪਰਸਰਾਮਪੁਰ (ਜਲੰਧਰ) ਵਿਖੇ ਪ੍ਰਸਿੱਧ ਖੇਡ ਪ੍ਰਮੋਟਰ ਅਤੇ
ਸਰਕਲ ਸਟਾਈਲ ਕਬੱਡੀ
ਫੈਡਰੇਸ਼ਨ ਨਾਰਥ ਇੰਡੀਆ ਦੇ ਚੇਅਰਮੈਨ ਸ. ਹਰਜਿੰਦਰ ਸਿੰਘ ਧਨੋਆ ਵੱਲੋਂ ਆਪਣੀ
ਮਾਤਾ ਚੰਨਣ ਕੌਰ ਧਨੋਆ ਦੀ 22ਵੀਂ ਬਰਸੀ ਮੌਕੇ ਗੁਰਦੁਆਰਾ ਬਾਬਾ ਲੋਧੀਆਣਾ
ਸਾਹਿਬ ਦੀ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਪਰਸਰਾਮਪੁਰ ਦੇ ਸਹਿਯੋਗ ਨਾਲ
ਮਾਤਾ ਚੰਨਣ ਕੋਰ ਧਨੋਆ ਪੰਜਾਬ ਸਪੋਰਟਸ ਚੈਂਪੀਅਨਸ਼ਿਪ ਵਿੱਚ ਭਾਵੇਂ ਅਨੇਕਾਂ
ਹੀ ਖੇਡਾਂ ਕਰਵਾਈਆਂ ਗਈਆਂ ਪਰ ਮੈਂ ਸਿਰਫ ਪੰਜਾਬੀਆਂ ਦੀ ਮਾਂ-ਖੇਡ ਕਬੱਡੀ
ਦਾ ਅੱਖੀਂ ਦੇਖਿਆ ਹਾਲ ਲਿਖ ਰਿਹਾ ਹਾਂ। ਪਹਿਲਾ ਮੈਚ ਸ਼ੇਰੇ ਪੰਜਾਬ ਕਬੱਡੀ
ਕਲੱਬ ਜਲੰਧਰ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ 24 ਅੰਕਾਂ ਦੇ ਫਰਕ ਨਾਲ ਜਲੰਧਰ ਦੀ ਟੀਮ ਨੇ ਜਿੱਤ ਲਿਆ।
ਦੂਜਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਬਾਬਾ ਠਾਕਰ
ਹਸਤਨਾ ਸਾਹਿਬ ਕਬੱਡੀ ਕਲੱਬ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।
ਇਹ ਮੈਚ 10 ਅੰਕਾਂ ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਲਿਆ। ਤੀਜਾ
ਮੈਚ ਗੁਰੂ ਨਾਨਕ ਕਲੱਬ ਗੁਰਦਾਸਪੁਰ ਅਤੇ ਮਹਾਰਾਜਾ ਰਣਜੀਤ ਸਿੰਘ ਕਬੱਡੀ
ਕਲੱਬ ਫਿਲੌਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 2 ਅੰਕਾਂ ਦੇ
ਫਰਕ ਨਾਲ ਗੁਰਦਾਸਪੁਰ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਗੁਰੂ ਨਾਨਕ ਕਲੱਬ
ਨਕੋਦਰ ਅਤੇ ਬਾਬਾ ਸੀਹਾਂ ਸਿੰਘ ਗਿੱਲ ਸਿੱਧਸਰ ਜਰਗੜੀ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਹ ਮੈਚ 2 ਅੰਕਾਂ ਦੇ ਫਰਕ ਨਾਲ ਜਰਗੜੀ ਦੀ ਟੀਮ ਨੇ ਜਿੱਤ
ਲਿਆ। ਪੰਜਵਾਂ ਮੈਚ ਬਾਬਾ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ ਅਤੇ ਦਸਮੇਸ਼
ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪਰਸਰਾਮਪੁਰ ਦੀ ਟੀਮ
ਇਸ ਸਾਲ ਵੀ ਕੱਪ ਜਿੱਤਣ ਵਾਲੀ ਬਣਾਈ ਗਈ ਸੀ ਕਿਉਂਕਿ ਮੱਤਾ ਗੁਰਦਾਸਪੁਰ,
ਘੋਨੀ ਰਾਣੀਵਾਲਾ, ਸੁਖਵੀਰ ਸਰਾਵਾਂ ਅਤੇ ਸੁੱਖੀ ਲੱਖਣ-ਕੇ-ਪੱਡਾ ਵਰਗੇ ਧਾਵੀ
ਅਤੇ ਜਾਫੀਆਂ ‘ਚ ਸੀਰਾ ਪਿੱਥੋਂ, ਮਨਜਿੰਦਰ ਕਟਾਲਾ ਬੇਟ, ਗੋਪੀ ਫਰੰਦੀਪੁਰ,
ਭਾਊ ਗਰਮ, ਕੇਵਲ ਭਗਤਾ ਭਾਈ, ਜਾਨੂੰ ਬੱਸੀਆਂ ਅਤੇ ਰਾਜਾ ਸ਼ਾਹਪੁਰ ਵਰਗੇ
ਜਾਫੀ ਸਨ ਪਰ ਫਿਰ ਵੀ ਆਪਣੇ ਹੀ ਖੇਡ ਮੈਦਾਨ ਵਿੱਚ ਪਹਿਲਾ ਹੀ ਮੈਚ ਡੇਢ
ਅੰਕ ਦੇ ਫਰਕ ਨਾਲ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੂੰ ਹਾਰ ਕੇ ਚੈਂਪੀਅਨਸ਼ਿਪ
ਵਿੱਚੋਂ ਬਾਹਰ ਹੋ ਗਈ। ਛੇਵਾਂ ਮੈਚ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀਥਾਨ
ਸਿੰਘ ਅਤੇ ਦਸਮੇਸ਼ ਕਲੱਬ ਗੁਰਾਇਆ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ
ਮੈਚ ਚਾਰ ਅੰਕਾਂ ਦੇ ਫਰਕ ਨਾਲ ਕੋਟਲੀਥਾਨ ਸਿੰਘ ਦੀ ਟੀਮ ਨੇ ਜਿੱਤ ਲਿਆ।
ਸੱਤਵਾਂ ਮੈਚ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਅਤੇ ਬਾਬਾ ਬੰਦਾ
ਸਿੰਘ ਬਹਾਦਰ ਕਬੱਡੀ ਕਲੱਬ ਪਰਸਰਾਮਪੁਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।
ਇਹ ਮੈਚ ਡੇਢ ਅੰਕ ਦੇ ਫਰਕ ਨਾਲ ਦਿੜ੍ਹਬਾ ਦੀ ਟੀਮ ਨੇ ਜਿੱਤ ਲਿਆ। ਅੱਠਵਾਂ
ਮੈਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕਬੱਡੀ ਕਲੱਬ ਚਮਕੌਰ ਸਾਹਿਬ
ਅਤੇ ਬਾਬਾ ਹੰਸਾ ਸਿੰਘ ਕਬੱਡੀ ਕਲੱਬ ਬੱਛੋਵਾਲ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ 4 ਅੰਕਾਂ ਦੇ ਫਰਕ ਨਾਲ ਚਮਕੌਰ ਸਾਹਿਬ ਦੀ ਟੀਮ ਨੇ ਜਿੱਤ
ਲਿਆ। ਦੂਜੇ ਦਿਨ 23 ਨਵੰਬਰ 2008 ਨੂੰ ਪਹਿਲਾ ਮੈਚ ਸ਼ੇਰੇ ਪੰਜਾਬ ਕਬੱਡੀ
ਕਲੱਬ ਜਲੰਧਰ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।
ਇਹ ਮੈਚ 8
ਅੰਕਾਂ ਦੇ ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਗੁਰੂ ਗੋਬਿੰਦ
ਸਿੰਘ ਕਬੱਡੀ ਕਲੱਬ ਕੋਟਲੀਥਾਨ ਸਿੰਘ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ
ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 16 ਅੰਕਾਂ ਦੇ
ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਸ਼ਹੀਦ ਬਚਨ ਸਿੰਘ ਕਬੱਡੀ
ਕਲੱਬ ਦਿੜ੍ਹਬਾ ਅਤੇ ਗੁਰੂ ਨਾਨਕ ਕਲੱਬ ਗੁਰਦਾਸਪੁਰ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਹ ਮੈਚ 8 ਅੰਕਾਂ ਦੇ ਫਰਕ ਨਾਲ ਦਿੜ੍ਹਬਾ ਦੀ ਟੀਮ ਨੇ ਜਿੱਤ
ਲਿਆ। ਚੌਥਾ ਮੈਚ ਬਾਬਾ ਸੀਹਾਂ ਸਿੰਘ ਗਿੱਲ ਕਬੱਡੀ ਕਲੱਬ ਸਿੱਧਸਰ (ਜਰਗੜੀ)
ਅਤੇ ਬਾਬਾ ਹੰਸਾ ਸਿੰਘ ਕਬੱਡੀ ਕਲੱਬ ਬੱਛੋਵਾਲ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ 14 ਅੰਕਾਂ ਦੇ ਫਰਕ ਨਾਲ ਸਿੱਧਸਰ ਦੀ ਟੀਮ ਨੇ ਜਿੱਤ ਲਿਆ।
ਪਹਿਲਾ ਸੈਮੀਫਾਈਨਲ ਮੈਚ ਸ਼ਹੀਦ ਬਚਨ ਸਿੰਘ ਕਬੱਡੀ
ਕਲੱਬ ਦਿੜ੍ਹਬਾ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਨਕੋਦਰ ਵੱਲੋਂ ਗੁਰਲਾਲ ਘਨੌਰ, ਕੁਲਜੀਤਾ ਮਲਸੀਆਂ, ਪਿੰਕੂ ਖਹਿਰਾ,
ਰਾਜਾ ਭੰਡਾਲ, ਯੋਧਾ ਬਿੱਲੀ ਭੁੱਲਰ, ਵਿੱਕੀ ਹਿੰਮਤਪੁਰ ਅਤੇ ਦੀਪ ਹਿੰਮਤਪੁਰ
ਨੇ ਕਬੱਡੀਆਂ ਪਾਈਆਂ। ਦਿੜ੍ਹਬਾ ਦੇ ਜਾਫੀ ਨਿੰਦੀ ਬੇਨੜਾ ਨੇ ਗੁਰਲਾਲ ਘਨੌਰ
ਦੀ ਦੂਸਰੀ ਕਬੱਡੀ ‘ਤੇ ਉਸ ਨੂੰ ਜੱਫਾ ਲਾਇਆ। ਉਸ ਤੋਂ ਬਾਅਦ ਉਸ ਨੇ ਕਬੱਡੀਆਂ
ਪਾਉਣੀਆਂ ਬੰਦ ਕਰ ਦਿੱਤੀਆਂ। ਪਿੰਕੂ ਖਹਿਰਾ ਨੂੰ ਰਾਜ ਜਖੇਪਲ ਅਤੇ ਖੁਸ਼ੀ
ਦਿੜ੍ਹਬਾ ਨੇ ਇੱਕ-ਇੱਕ ਜੱਫਾ ਲਾ ਕੇ ਉਸ ਦੀ ਕਬੱਡੀ ਵੀ ਬੰਦ ਕਰਵਾ ਦਿੱਤੀ।
ਦੀਪ ਹਿੰਮਤਪੁਰ ਨੂੰ ਹਿੰਦਾ ਫੱਕਰਝੰਡਾ ਨੇ ਉਸ ਦੀ ਪਹਿਲੀ ਕਬੱਡੀ ‘ਤੇ ਹੀ
ਜੱਫੇ ਲਾ ਕੇ ਉਸ ਦੀ ਕਬੱਡੀ ਵੀ ਰੋਕ ਦਿੱਤੀ। ਰਾਜਾ ਭੰਡਾਲ ਨੂੰ ਖੁਸ਼ੀ ਦਿੜ੍ਹਬਾ
ਅਤੇ ਹਿੰਦਾ ਫੱਕਰਝੰਡਾ ਨੇ ਇੱਕ-ਇੱਕ ਜੱਫਾ ਲਾਇਆ। ਯੋਧਾ ਬਿੱਲੀ ਭੁੱਲਰ
ਨੂੰ ਖੁਸ਼ੀ ਦਿੜ੍ਹਬਾ, ਨਿੰਦੀ ਬੇਨੜਾ ਅਤੇ ਹਿੰਦਾ ਫੱਕਰਝੰਡਾ ਨੇ ਇੱਕ-ਇੱਕ
ਜੱਫਾ ਲਾਇਆ। ਵਿੱਕੀ ਹਿੰਮਤਪੁਰ ਨੂੰ ਰਾਜ ਜਖੇਪਲ, ਖੁਸ਼ੀ ਦਿੜ੍ਹਬਾ ਨੇ ਇੱਕ-ਇੱਕ
ਜੱਫਾ ਅਤੇ ਹਿੰਦਾ ਫੱਕਰਝੰਡਾ ਨੇ ਦੋ ਜੱਫੇ ਲਾਏ। ਦਿੜ੍ਹਬਾ ਵੱਲੋਂ ਸੰਦੀਪ
ਲੁੱਧਰ, ਅਮਰਜੀਤ ਮਾਣੂੰਕੇ, ਗੋਰਾ ਮੂਮ, ਵਿੱਕੀ ਚਾਂਗਲੀ, ਰਾਜੂ ਨੰਗਲ,
ਜੱਸੀ ਦਿੜ੍ਹਬਾ ਨੇ ਕਬੱਡੀਆਂ ਪਾਈਆਂ। ਦੂਜੇ ਪਾਸੇ ਨਕੋਦਰ ਦੇ ਜਾਫੀ ਬੂਟਾ
ਤਲਵਣ ਨੇ ਪੰਜ ਜੱਫੇ, ਮੰਗੀ ਬੱਗਾ, ਜੱਸੀ ਲੇਹਲਾਂ, ਰਾਣਾ ਭੰਡਾਲ ਨੇ ਚਾਰ-ਚਾਰ
ਜੱਫੇ ਅਤੇ ਕਾਲੂ ਮਹੇੜੂ ਨੇ ਦੋ ਜੱਫੇ ਲਾਏ। ਇਹ ਮੈਚ 12 ਅੰਕਾਂ ਦੇ ਫਰਕ
ਨਾਲ ਜਿੱਤ ਕੇ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਬਾਬਾ ਸੀਹਾਂ ਸਿੰਘ ਗਿੱਲ ਕਬੱਡੀ ਕਲੱਬ ਸਿੱਧਸਰ
ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ
ਖੇਡਿਆ ਗਿਆ। ਨਾਰਵੇ ਵੱਲੋਂ ਜੱਸਾ ਸਿੱਧਵਾਂ, ਲੱਡੂ ਸਿੱਧਵਾਂ, ਗਾਮਾ ਟਿੱਬਾ,
ਵਿੱਕੀ ਰਾਵਾਂ ਧੱਕੜਾਂ, ਜਿੰਦੂ ਟਿੱਬਾ, ਗੌਰੀ ਮਰਨਾਈਆਂ ਨੇ ਕਬੱਡੀਆਂ ਪਾਈਆਂ।
ਸਿੱਧਸਰ ਦੇ ਜਾਫੀ ਸ਼ਿੰਗਾਰਾ ਹੋਲ ਨੇ ਨਾਰਵੇ ਦੇ ਸਾਰੇ ਹੀ ਧਾਵੀਆਂ ਨੂੰ
ਇੱਕ-ਇੱਕ ਜੱਫਾ ਲਾ ਕੇ ਧੰਨ-ਧੰਨ ਕਰਵਾਈ। ਇਸ ਟੀਮ ਦੇ ਦੂਜੇ ਜਾਫੀ ਜਤਿੰਦਰ
ਬੈਂਸ ਨੇ ਗਾਮਾ ਟਿੱਬਾ ਨੂੰ, ਗੱਗੀ ਜਰਗੜੀ ਨੇ ਜਿੰਦੂ ਟਿੱਬਾ ਨੂੰ ਇੱਕ-ਇੱਕ
ਜੱਫਾ ਵੀ ਲਾਇਆ। ਸਿੱਧਸਰ ਵੱਲੋਂ ਪਿੰਦੀ ਕੋਟਗੰਗੂਰਾਏ, ਗੱਗੀ ਜਰਗੜੀ, ਮੁੰਨਾ
ਜਰਗੜੀ, ਨੋਨਾ ਰੋਣੀ, ਗੁਰਪ੍ਰੀਤ ਦਿੱਤੂਪੁਰ ਜੱਟਾਂ ਨੇ ਕਬੱਡੀਆਂ ਪਾਈਆਂ।
ਨਾਰਵੇ ਦੇ ਜਾਫੀ ਬਿੱਟੂ ਦੁਗਾਲ ਅਤੇ ਡਮਰੂ ਰੁੜਕੀ ਨੇ ਪੰਜ-ਪੰਜ ਜੱਫੇ,
ਗੋਗੋਂ ਰੁੜਕੀ ਅਤੇ ਸਿਕੰਦਰ ਕਾਂਜਲੀ ਨੇ ਤਿੰਨ-ਤਿੰਨ ਜੱਫੇ ਅਤੇ ਘੁੱਡਾ
ਰੁੜਕੀ ਨੇ ਇੱਕ ਜੱਫਾ ਲਾ ਕੇ ਇਹ ਮੈਚ 19 ਅੰਕਾਂ ਦੇ ਫਰਕ ਨਾਲ ਨਾਰਵੇ ਦੀ
ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਦਸਮੇਸ਼ ਕਲੱਬ
ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ। ਨਕੋਦਰ ਦੇ ਧਾਵੀ ਗੁਰਲਾਲ ਘਨੌਰ
ਨੂੰ ਬਿੱਟੂ ਦੁਗਾਲ ਨੇ ਚਾਰ ਅਤੇ ਇੱਕ ਜੱਫਾ ਗੋਗੋਂ ਰੁੜਕੀ ਨੇ ਲਾ ਕੇ ਬੱਲੇ-ਬੱਲੇ
ਕਰਵਾਈ। ਕੁਲਜੀਤਾ ਮਲਸੀਆਂ ਨੂੰ ਗੋਗੋਂ ਰੁੜਕੀ ਨੇ ਤਿੰਨ ਅਤੇ ਡਮਰੂ ਰੁੜਕੀ
ਨੇ ਇੱਕ ਜੱਫਾ ਅਤੇ ਉਸ ਦਾ ਇੱਕ ਅੰਕ ਕਾਮਨ ਕੀਤਾ। ਨਕੋਦਰ ਦੇ ਤੀਜੇ ਧਾਵੀ
ਰਾਜਾ ਭੰਡਾਲ ਨੇ ਤਿੰਨ ਕਬੱਡੀਆਂ ਪਾਈਆਂ ਉਸ ਨੂੰ ਡਮਰੂ ਰੁੜਕੀ ਨੇ ਇੱਕ
ਜੱਫਾ ਲਾਇਆ। ਉਸ ਤੋਂ ਬਾਅਦ ਉਸਨੇ ਕਬੱਡੀ ਪਾਉਣੀ ਬੰਦ ਕਰ ਦਿੱਤੀ ਪਰ ਨਕੋਦਰ
ਦੇ ਜਾਫੀਆਂ ਨੇ ਵੀ ਘੱਟ ਨਹੀਂ ਕੀਤੀ ਕਿਉਂਕਿ ਮੰਗੀ ਬ ੱਗਾ,
ਜੱਸੀ ਲੇਹਲਾਂ ਅਤੇ ਕਾਲੂ ਮਹੇੜੂ ਨੇ ਜੱਸਾ ਸਿੱਧਵਾਂ ਨੂੰ ਇੱਕ-ਇੱਕ ਵਾਰ
ਰੋਕਿਆ। ਲੱਡੂ ਸਿੱਧਵਾਂ ਦੀ ਦੂਜੀ ਕਬੱਡੀ ‘ਤੇ ਮੰਗੀ ਬੱਗਾ ਨੇ ਜੱਫਾ ਲਾ
ਕੇ ਉਸ ਨੂੰ ਵੀ ਕਬੱਡੀਆਂ ਪਾਉਣ ਤੋਂ ਰੋਕ ਦਿੱਤਾ। ਜਿੰਦੂ ਟਿੱਬਾ ਨੂੰ ਜੱਸੀ
ਲੇਹਲਾਂ, ਹੈਪੀ ਆਲੋਵਾਲ ਨੇ ਇੱਕ-ਇੱਕ ਜੱਫਾ ਅਤੇ ਬੂਟਾ ਤਲਵਣ ਨੇ ਦੋ ਜੱਫੇ
ਲਾ ਕੇ ਬਹਿਜਾ-ਬਹਿਜਾ ਕਰਵਾਈ। ਗਾਮਾ ਟਿੱਬਾ ਨੂੰ ਬੂਟਾ ਤਲਵਣ ਨੇ ਤਿੰਨ
ਅਤੇ ਜੱਸੀ ਲੇਹਲਾਂ ਨੇ ਦੋ ਜੱਫੇ ਲਾ ਕੇ ਇਹ ਮੈਚ 5 ਅੰਕਾਂ ਦੇ ਫਰਕ ਨਾਲ
ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਕੇ ਮਾਤਾ ਚੰਨਣ ਕੌਰ ਧਨੋਆ ਯਾਦਗਾਰੀ
ਪੰਜਾਬ ਸਪੋਰਟਸ ਚੈਂਪੀਅਨਸ਼ਿਪ ਪਰਸਰਾਮਪੁਰ ਵਿੱਚ ਚੈਂਪੀਅਨ ਬਣਨ ਦਾ ਮਾਣ
ਪ੍ਰਾਪਤ ਕੀਤਾ। ਨਾਰਵੇ ਦੀ ਟੀਮ ਭਾਵੇਂ ਇਸ ਸਾਲ ਉਪ-ਜੇਤੂ ਰਹੀ ਪਰ ਜਦੋਂ
ਤੋਂ ਇਹ ਚੈਂਪੀਅਨਸ਼ਿਪ ਸ਼ੁਰੂ ਹੋਈ ਹੈ ਇਸ ਚੈਂਪੀਅਨਸ਼ਿਪ ਵਿੱਚ ਹਰੇਕ ਸਾਲ
ਨਾਰਵੇ ਦੀ ਟੀਮ ਚੈਂਪੀਅਨ ਬਣਦੀ ਆ ਰਹੀ ਸੀ। ਨਕੋਦਰ ਦੇ ਧਾਵੀ ਕੁਲਜੀਤਾ
ਮਲਸੀਆਂ ਨੇ 18 ਕਬੱਡੀਆਂ ਪਾ ਕੇ 13 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ
ਵਧੀਆ ਧਾਵੀ ਅਤੇ ਬੂਟਾ ਤਲਵਣ ਨੇ 7 ਵਾਰ ਕੋਸ਼ਿਸ਼ ਕਰਕੇ 5 ਜੱਫੇ ਲਾਏ ਇਸ
ਲਈ ਉਸ ਨੂੰ ਵਧੀਆ ਜਾਫੀ ਚੁਣਿਆ ਗਿਆ। ਜੇਤੂ ਟੀਮ ਨਕੋਦਰ ਨੂੰ ਢਾਈ ਲੱਖ
ਰੁਪਏ ਦਾ ਨਕਦ ਇਨਾਮ ਅਤੇ ਉਪ-ਜੇਤੂ ਨਾਰਵੇ ਦੀ ਟੀਮ ਨੂੰ ਇੱਕ ਲੱਖ 75 ਹਜ਼ਾਰ
ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਇਸ ਕਬੱਡੀ ਕੱਪ ਵਿੱਚ ਕਬੱਡੀ ਕੋਚ ਕੁਲਵੀਰ ਬਿਜਲੀ ਨੰਗਲ, ਕੋਚ ਪੱਪੂ ਕੰਡੀਲਾ,
ਪ੍ਰੋ: ਗੋਪਾਲ ਸਿੰਘ, ਕੋਚ ਪਵਿੱਤਰ ਸਿੰਘ ਪਿੱਤਾ, ਕੋਚ ਸੁੱਖੀ ਬਰਾੜ, ਕੋਚ
ਪਰਮਜੀਤ ਸਿੰਘ, ਕਾਰਜਕਾਰੀ ਪ੍ਰਧਾਨ ਬਿੱਟੂ ਜਸਪਾਲ ਬਾਂਗਰ, ਸ਼ਾਮ ਸਿੰਘ ਚਿੱਟੀ,
ਫੌਜੀ ਭੈਣੀ ਕਾਣੀ, ਤੇਜਿੰਦਰ ਕਾਲਕਟ ਅਤੇ ਪਾਲ ਸਿੰਘ ਪੰਡੋਰੀ ਨੇ ਦੋਵੇਂ
ਦਿਨ ਰੈਫਰੀਆਂ ਦੀਆਂ ਡਿਊਟੀਆਂ ਨਿਭਾਈਆਂ।
ਸਮਾਪਤੀ ਸਮਾਰੋਹ ਸਮੇਂ ਬਾਬਾ ਮੱਘਾ ਬਲਪੁਰ ਬਟਾਲਾ ਵੱਲੋਂ ਇਸ ਚੈਂਪੀਅਨਸ਼ਿਪ
ਦੇ ਮੁੱਖ ਪ੍ਰਬੰਧਕ ਹਰਜਿੰਦਰ ਸਿੰਘ ਧਨੋਆ ਨੂੰ 10 ਤੋਲੇ ਸੋਨੇ ਦੇ ਕੈਂਠੇ
ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਲੋਧੀਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ
ਵੱਲੋਂ ਹਰਜਿੰਦਰ ਸਿੰਘ ਧਨੋਆ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ
ਗਿਆ। ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਕੋਟਲੀ ਨੇ ਨਿਭਾਈ ਅਤੇ
ਅਰਵਿੰਦਰ ਸਿੰਘ ਕੋਛੜ ਅਤੇ ਇੰਦਰਜੀਤ ਸਿੰਘ ਪੱਡਾ ਨੇ ਕੁਮੈਂਟਰੀ ਨਾਲ ਦਰਸ਼ਕਾਂ
ਦਾ ਮਨੋਰੰਜਨ ਕੀਤਾ। ਅੱਜ ਇਸ ਖੇਡੇ ਮੇਲੇ ਦੇ ਵਿੱਚ ਬਾਬਾ ਦਯਾ ਸਿੰਘ ਸੁਰ
ਸਿੰਘ ਵਾਲੇ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਬਾਬਾ ਮੇਘਾ ਬਲਪੁਰ ਬਟਾਲਾ,
ਗੁਰਦੀਪ ਮੱਲੀ ਬੈਲਜੀਅਮ, ਭੁਪਿੰਦਰ ਬੁਲੈੜ ਜਰਮਨੀ, ਸਾਬਕਾ ਮੰਤਰੀ ਗੁਰਕੰਵਲ
ਕੌਰ, ਪਦਮ ਸ੍ਰੀ ਪ੍ਰਗਟ ਸਿੰਘ ਡਾਇਰੈੱਕਟਰ ਸਪੋਰਟਸ ਪੰਜਾਬ, ਮਨਜੀਤ ਸਿੰਘ
ਇੰਮੀਗ੍ਰੇਸ਼ਨ ਅ/ਸਰ, ਪਰਜਿੰਦਰ ਸਿੰਘ ਨਿੱਝਰ, ਲਹਿੰਬਰ ਸਿੰਘ ਇੰਗਲੈਂਡ,
ਕੁਲਵਿੰਦਰ ਸਿੰਘ ਥਿਆੜਾ, ਜੱਥੇਦਾਰ ਰਣਜੀਤ ਸਿੰਘ ਕਾਹਲੋਂ, ਪਰਮਜੀਤ ਸਿੰਘ
ਧਨੋਆ, ਪਿਆਰਾ ਸਿੰਘ ਪੂਰਨਪੁਰ, ਜਸਵੀਰ ਸਿੰਘ ਧਨੋਆ, ਲਖਵਿੰਦਰ ਸਿੰਘ ਲੱਖਾ,
ਸੁਰਜਨ ਸਿੰਘ ਚੱਠਾ, ਸੁਮਿੱਤਰ ਸਿੰਘ ਡਡਵਿੰਡੀ ਅਤੇ ਹੋਰ ਵਿਸ਼ੇਸ਼ ਤੌਰ ‘ਤੇ
ਹਾਜ਼ਰ ਸਨ।
ਜਸਵੰਤ ਸਿੰਘ ਖੜਗ
98146-66057
|