ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Promoters
Kabadi Coach
Referees
Time Keepers
Rules & Regulations of Kabaddi
Kabbadi Academies
Font Download


Your Visitor No is
Visitor Counter by Digits
 

ਉਂਟਾਰੀਓ .ਖਾਲਸਾ ਦਰਬਾਰ ਸਪੋਰਟਸ ਐਂਡ ਕਲਚਰਲ ਸੈਂਟਰ ਵੱਲੋਂ ਸਿੱਖ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ ਕੈਨੇਡਾ ਕਬੱਡੀ ਕੱਪ ਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਓ.ਕੇ.ਡੀ. ਦੀ ਟੀਮ ਨੂੰ ਹਰਾ ਕੇ ਇਸ ਸੀਜ਼ਨ ‘ਚ ਪਹਿਲਾ ਕੱਪ ਜਿਤਿਆ।

ਉਂਟਾਰੀਓ .ਖਾਲਸਾ ਦਰਬਾਰ ਸਪੋਰਟਸ ਐਂਡ ਕਲਚਰਲ ਸੈਂਟਰ ਵੱਲੋਂ ਸਿੱਖ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ ਕੈਨੇਡਾ ਕਬੱਡੀ ਕੱਪ ਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਓ.ਕੇ.ਡੀ. ਦੀ ਟੀਮ ਨੂੰ ਹਰਾ ਕੇ ਇਸ ਸੀਜ਼ਨ ‘ਚ ਪਹਿਲਾ ਕੱਪ ਜਿਤਿਆ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਖੇਡ ਰਹੇ ਦੁਆਬੇ ਦੇ ਪਿੰਡ ਬਿਹਾਰੀਪੁਰ (ਕਪੂਰਥਲਾ) ਦੇ ਕਿੰਦਾ ਬਿਹਾਰੀਪੁਰ ਨੂੰ ਵਧੀਆ ਧਾਵੀ ਅਤੇ ਡਮਰੂ ਰੁੜਕੀ ਪਿੰਡ ਸਰਹਾਲ ਮੰਡੀ (ਜਲੰਧਰ) ਨੂੰ ਵਧੀਆ ਜਾਫੀ ਚੁਣਿਆ ਗਿਆ।
ਟੋਰਾਂਟੋ (ਕੈਨੇਡਾ) ਤੋਂ ਜਸਵੰਤ ਸਿੰਘ ਖੜਗ ਦੀ ਵਿਸ਼ੇਸ਼ ਰਿਪੋਰਟ

ਜੂਨ ਦੇ ਪਹਿਲੇ ਐਤਵਾਰ ਨੂੰ ਪਾਵਰੇਡ ਸੈਂਟਰ ਬਰੈਂਪਟਨ ਦੀ ਖੁੱਲ੍ਹੀ ਗਰਾਉਂਡ ਵਿੱਚ ਟੋਰਾਂਟੋ ਦੇ ਕਬੱਡੀ ਸੀਜ਼ਨ 2009 ਦਾ ਦੂਜਾ ਟੂਰਨਾਮੈਂਟ ਉਂਟਾਰੀਓ .ਖਾਲਸਾ ਦਰਬਾਰ ਸਪੋਰਟਸ ਐਂਡ ਕਲਚਰਲ ਸੈਂਟਰ ਜਿਸ ਦੇ ਪ੍ਰਧਾਨ ਅਵਤਾਰ ਸਿੰਘ ਥਿਆੜਾ, ਚੇਅਰਮੈਨ ਦਲਵੀਰ ਸਿੰਘ ਖਹਿਰਾ, ਸੈਕਟਰੀ ਸਰਦੂਲ ਸਿੰਘ ਥਿਆੜਾ, ਬੰਤ ਸਿੰਘ ਨਿੱਝਰ, ਮਨੋਹਰ ਸਿੰਘ ਖਹਿਰਾ, ਭਜਨ ਸਿੰਘ ਥਿੰਦ, ਪਰਮ ਸਿੱਧੂ, ਨਰਿੰਦਰ ਸਿੱਧੂ, ਅਵਤਾਰ ਸਿੰਘ ਬੁਡਿਆਲ, ਹਰਮਨ ਚਾਹਲ, ਸਰਬਜੀਤ ਢੱਟ, ਸੁਖਚੈਨ ਸਿੰਘ ਖਹਿਰਾ, ਗੁਰਮੀਤ ਖਹਿਰਾ, ਬਲਜੀਤ ਸਿੰਘ ਗੋਸਲ, ਸਰਵਨ ਸਿੰਘ ਨਾਹਲ, ਜੁਗਰਾਜ ਸਿੰਘ ਬਰਾੜ ਅਤੇ ਹੋਰ ਕਬੱਡੀ ਪਰਮੋਟਰਾਂ ਵੱਲੋਂ ਸਿੱਖ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ 21ਵਾਂ ਟੂਰਨਾਮੈਂਟ ਕਰਵਾਇਆ ਗਿਆ।

ਇਸ ਟੂਰਨਾਮੈਂਟ ਦੀ ਸ਼ੁਰੂਆਤ ਪਹਿਲਾ ਮੈਚ ਮਾਲਟਨ ਅਤੇ ਹਰਜੀਤ ਕਲੱਬ ਅੰਡਰ 21 ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 27 ਦੇ ਮੁਕਾਬਲੇ 30 ਅੰਕ ਪ੍ਰਾਪਤ ਕਰਕੇ ਹਰਜੀਤ ਕਲੱਬ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਸ਼ੇਰੇ-ਏ-ਪੰਜਾਬ ਅੰਡਰ 21 ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਸ਼ੇਰੇ-ਏ-ਪੰਜਾਬ ਦੀ ਟੀਮ ਨੇ ਜਿੱਤ ਲਿਆ।
ਓਪਨ ਕਲੱਬਾਂ ਦਾ ਪਹਿਲਾ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੰਜਾਬ ਸਪੋਰਟਸ ਕਲੱਬ ਦੀ ਟੀਮ ਵੱਲੋਂ ਧਾਵੀ ਸੁਖਵੀਰ ਸਰਾਵਾਂ, ਚੈਨਾ ਨੱਥੋਕੇ, ਬੱਬੂ ਜਲਾਲ, ਸੀਲੂ ਹਰਿਆਣਾ ਅਤੇ ਗੋਲੂ ਝਾੜ ਸਾਹਿਬ ਨੇ ਕਬੱਡੀਆਂ ਪਾਈਆਂ। ਚੈਨਾ ਨੱਥੋਕੇ ਦੀ ਦੂਜੀ ਕਬੱਡੀ ਤੇ ਜਾਨੂ ਬੱਸੀਆਂ ਨੇ ਜੱਫਾ ਲਾ ਕੇ ਜੱਫਿਆਂ ਦੀ ਸ਼ੁਰਆਤ ਕੀਤੀ। ਬੱਬੂ ਜਲਾਲ ਨੇ 11 ਕਬੱਡੀਆਂ ਪਾਈਆਂ ਉਸ ਦੀ ਪਹਿਲੀ ਕਬੱਡੀ ਤੇ ਖੁਸ਼ੀ ਦਿੜ੍ਹਬਾ ਨੇ ਉਸ ਦਾ ਅੰਕ ਕਾਮਨ ਕੀਤਾ ਅਤੇ ਮੀਕ ਸਿਆਟਲ ਅਤੇ ਜਾਨੂੰ ਬੱਸੀਆਂ ਨੇ ਸਿਰਫ ਇੱਕ-ਇੱਕ ਜੱਫਾ ਲਾਇਆਂ। ਸੁਖਵੀਰ ਸਰਾਵਾਂ ਦੀ ਤੀਜੀ ਕਬੱਡੀ ਤੇ ਖੁਸ਼ੀ ਦਿੜ੍ਹਬਾ ਨੇ ਅਤੇ ਪੰਜਵੀ ਕਬੱਡੀ ਤੇ ਜਾਨੂੰ ਬੱਸੀਆਂ ਨੇ ਜੱਫਾ ਲਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਸੀਲੂ ਹਰਿਆਣਾ ਨੂੰ ਬਲਜੀਤ ਸੈਦੋਕੇ ਨੇ ਦੋ ਅਤੇ ਸੋਨੀ ਸੁਨੇਤ ਨੇ ਇੱਕ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਗੋਲੂ ਝਾੜ ਸਾਹਿਬ ਦੀ ਚੌਥੀ ਅਤੇ ਪੰਜਵੀ ਕਬੱਡੀ ਤੇ ਭਾਵੇਂ ਖੁਸ਼ੀ ਦਿੜ੍ਹਬਾ ਨੇ ਦੋ ਜੱਫੇ ਲਾਏ ਪਰ ਉਸ ਤੋਂ ਬਾਅਦ ਗੋਲੂ ਝਾੜ ਸਾਹਿਬ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਇੰਟਰਨੈਸ਼ਨਲ ਵੱਲੋਂ ਗੁਰਲਾਲ ਘਨੌਰ, ਹਰਜੋਤ ਗੱਬਰ, ਜੱਸਾ ਸਿੱਧਵਾ ਅਤੇ ਕਾਲਾ ਥਾਂਦੇਵਾਲ ਨੇ ਕਬੱਡੀਆਂ ਪਾਈਆਂ। ਗੁਰਲਾਲ ਘਨੌਰ ਦੀ ਪਹਿਲੀ ਕਬੱਡੀ ਤੇ ਸੇਵਕ ਸਰਾਵਾਂ ਨੇ ਜੱਫਾ ਲਾਉਣ ਦੀ ਕੌਸ਼ਿਸ਼ ਕੀਤੀ ਪਰ ਅੰਕ ਕਾਮਨ ਹੋ ਗਿਆ। ਉਸ ਤੋਂ ਬਾਅਦ ਗੁਰਲਾਲ ਘਨੌਰ ਦੀ ਚੌਥੀ ਕਬੱਡੀ ਤੇ ਭਿੰਦਾ ਭੈਰੋਮਾਜਰਾ (ਚਮਕੌਰ ਸਾਹਿਬ) ਨੇ ਰੋਕ ਕੇ ਦਰਸ਼ਕਾਂ ਨੂੰ ਭਾਵੇਂ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ ਪਰ ਗੁਰਲਾਲ ਨੇ ਲੱਤ ਛਡਾ ਕੇ 29 ਸੈਕਿੰਡ ਵਿੱਚ ਲਾਈਨ ਤੇ ਪਹੁੰਚਣ ਵਿੱਚ ਸਫਲਤਾ ਪ੍ਰਾਪਤ ਕੀਤੀ। ਕਾਲਾ ਥਾਂਦੇਵਾਲ ਨੂੂੰ ਬਗੀਚਾ ਇੰਦਗੜ੍ਹ, ਭਿੰਦਾ ਭੈਰੋਮਾਜਰਾ (ਚਮਕੌਰ ਸਾਹਿਬ) ਅਤੇ ਸੁੱਖਾ ਵਕੀਲਾਂ ਵਾਲਾ ਨੇ ਇੱਕ-ਇੱਕ ਜੱਫਾ ਲਾਇਆ। ਹਰਜੋਤ ਗੱਬਰ ਦੀ ਪਹਿਲੀ ਕਬੱਡੀ ਤੇ ਭਾਵੇਂ ਤਾਰ ਲੰਡੇ ਨੇ ਜੱਫਾ ਲਾਇਆ ਪਰ ਫਿਰ ਉਸ ਨੇ ਨਾਨ ਸਟਾਪ ਕਬੱਡੀਆਂ ਪਾਈਆਂ। ਜੱਸਾ ਸਿੱਧਵਾ ਨੇ 8 ਨਾਨ-ਸਟਾਪ ਕਬੱਡੀਆਂ ਪਾਈਆਂ। ਇਹ ਮੈਚ 25 ਦੇ ਮੁਕਾਬਲੇ 37 ਅੰਕ ਪ੍ਰਾਪਤ ਕਰਕੇ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਓਪਨ ਦਾ ਦੂਜਾ ਮੈਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਬਾਬਾ ਜਲਾਲਦੀਵਾਲ, ਫਾਂਤੀ ਲਸਾੜਾ, ਹਰਦੀਪ ਕਾਉਂਕੇ, ਗੋਬਿੰਦਾ ਲੱਲੀਆਂ ਅਤੇ ਲਾਡੀ ਪਰਸਰਾਮਪੁਰ ਨੇ ਕਬੱਡੀ ਪਾਈਆਂ। ਮੈਟਰੋ ਦੇ ਜਾਫੀ ਮੰਗੀ ਬੱਗਾ ਨੇ ਹਰਦੀਪ ਕਾਉਂਕੇ, ਬਾਬਾ ਜਲਾਲਦੀਵਾਲ ਨੰ ਦੋ-ਦੋ ਜੱਫੇ, ਫਾਂਤੀ ਲਸਾੜਾ ਅਤੇ ਗੋਬਿੰਦਾ ਲੱਲੀਆਂ ਨੂੰ ਇੱਕ-ਇੱਕ ਜੱਫਾ ਲਾ ਕੇ ਕੁਲ 6 ਜੱਫੇ ਲਾਏ। ਗੋਗੋ ਰੁੜਕੀ ਨੇ ਲਾਡੀ ਪਰਸਰਾਮਪੁਰ ਨੂੰ ਤਿੰਨ ਅਤੇ ਫਾਂਤੀ ਲਸਾੜਾ ਨੂੰ ਦੋ ਜੱਫੇ ਲਾ ਕੇ ਕੁੱਲ 5 ਜੱਫੇ ਲਾਏ। ਦੂਜੇ ਪਾਸੇ ਮੈਟਰੋ ਦੇ ਧਾਵੀ ਕਿੰਦਾ ਬਿਹਾਰੀਪੁਰ ਨੂੰ ਗੁਰਵਿੰਦਰ ਕਾਹਲਵਾਂ ਨੇ ਲਗਾਤਾਰ ਦੋ ਜੱਫੇ ਲਾ ਕੇ ਉਸ ਦੀ ਕਬੱਡੀ ਬੰਦ ਕਰ ਦਿੱਤੀ ਅਤੇ ਗੁਰਵਿੰਦਰ ਕਾਹਲਵਾਂ ਨੇ ਸੁੱਖੀ ਲੱਖਣ-ਕੇ-ਪੱਡਾ ਅਤੇ ਵੈਲੀ ਚੂਹੜਚੱਕ ਨੂੰ ਵੀ ਦੋ ਦੋ ਜੱਫੇ ਲਾਏ। ਪੰਮਾ ਝੰਡੇਰ ਨੇ ਇੰਦਰਜੀਤ ਘੋੜਾ ਨੂੰ ਦੋ, ਸੁੱਖੀ ਲੱਖਣ-ਕੇ-ਪੱਡਾ ਅਤੇ ਵੈਲੀ ਚੂਹੜਚੱਕ ਨੰ ਇੱਕ-ਇੱਕ ਜੱਫਾ ਲਾਇਆ। ਨਿੰਦੀ ਬੇਨੜਾ ਨੇ ਇੱਕ ਜੱਫਾ ਵੈਲੀ ਚੂਹੜਚੱਕ ਨੂੰ ਲਾ ਕੇ 24-24 ਅੰਕ ਬਰਾਬਰ ਕਰ ਦਿੱਤੇ। ਹੁਣ ਦੋਵੇਂ ਟੀਮਾਂ ਨੂੰ ਤਿੰਨ-ਤਿੰਨ ਰੇਡਾਂ ਮਿਲ ਗਈਆ। ਮੈਟਰੋ ਵੱਲੋਂ ਕਿੰਦਾ ਬਿਹਾਰੀਪੁਰ, ਸੁੱਖੀ ਲੱਖਣ-ਕੇ-ਪੱਡਾ ਅਤੇ ਵੈਲੀ ਚੂਹੜਚੱਕ ਨੇ ਇੱਕ-ਇੱਕ ਕਬੱਡੀ ਪਾ ਕੇ ਅੰਕ ਪ੍ਰਾਪਤ ਕੀਤੇ। ਦੂਜੇ ਪਾਸੇ ਟੋਰਾਂਟੋ ਪੰਜਾਬੀ ਸਪੋਰਟਸ ਵੱਲੋਂ ਬਾਬਾ ਜਲਾਲਦੀਵਾਲ , ਫਾਂਤੀ ਲਸਾੜਾ ਅਤੇ ਲਾਡੀ ਪਰਸਰਾਮਪੁਰ ਨੇ ਇੱਕ-ਇੱਕ ਕਬੱਡੀ ਪਾ ਕੇ ਅੰਕ ਪ੍ਰਾਪਤ ਕੀਤੇ। ਹੁਣ ਮੈਚ 27-27 ਅੰਕਾਂ ਤੇ ਬਰਾਬਰ ਸੀ। ਉਸ ਤੋਂ ਬਾਅਦ ਦੋ-ਦੋ ਕਬੱਡੀਆਂ ਦੋਵੇਂ ਟੀਮਾਂ ਨੂੰ ਮਿਲੀਆਂ। ਪਰ ਜਿਹਨਾਂ ਖਿਡਾਰੀਆਂ ਨੇ ਪਹਿਲੀਆਂ ਤਿੰਨ-ਤਿੰਨ ਕਬੱਡੀਆਂ ਪਾਈਆਂ ਸਨ ਉਹ ਦੁਬਾਰਾ ਨਹੀਂ ਪਾ ਸਕਦੇ। ਇੱਕ ਕਬੱਡੀ ਮੈਟਰੋ ਦੇ ਧਾਵੀ ਇੰਦਰਜੀਤ ਘੋੜਾ ਨੇ ਪਾ ਕੇ ਟੀਮ ਲਈ ਅੰਕ ਪ੍ਰਾਪਤ ਕੀਤਾ। ਟੋਰਾਂਟੋ ਵੱਲੋਂ ਹਰਦੀਪ ਕਾਉਂਕੇ ਨੇ ਕਬੱਡੀ ਪਾਈ ਉਸ ਨੂੰ ਡਮਰੂ ਸਰਹਾਲ ਮੰਡੀ ਨੇ ਜੱਫਾ ਲਾ ਕੇ ਜਿੱਥੇ ਟੀਮ ਲਈ ਜਿੱਤ ਯਕੀਨੀ ਬਣਾਈ ਉੱਥੇ ਦਰਸ਼ਕਾਂ ਨੇ ਤਾੜੀਆਂ ਮਾਰਕੇ ਉਸ ਦਾ ਸਵਾਗਤ ਕੀਤਾ। ਹੁਣ ਮੈਚ ਦੀ ਦੂਜੀ ਕਬੱਡੀ ਲਈ ਮੈਟਰੋ ਵੱਲੋਂ ਜਾਫੀ ਮੰਗੀ ਬੱਗਾ ਪਿੰਡ ਨੇ ਕਬੱਡੀ ਪਾਈ ਅਤੇ ਪੰਮਾ ਝੰਡੇਰ ਨੂੰ ਹੱਥ ਲਾ ਕੇ ਅੰਕ ਪ੍ਰਾਪਤ ਕੀਤਾ। ਭਾਵੇਂ ਪੰਮੇ ਝੰਡੇਰ ਨੇ ਮੰਗੀ ਨੂੰ ਟੱਚ ਲਾਈਨ ਕੋਲ ਆ ਕੇ ਬਾਹਰ ਕੱਢ ਦਿੱਤਾ ਪਰ ਉਸ ਤੋਂ ਪਹਿਲਾ ਉਸ ਨੇ ਮੰਗੀ ਦੀ ਨੀਕਰ ਫੜ ਲਈ ਇਸ ਲਈ ਰੈਫਰੀ ਨੇ ਅੰਕ ਮੰਗੀ ਬੱਗਾ ਪਿੰਡ ਨੂੰ ਦੇ ਦਿੱਤਾ ਇਸ ਲਈ ਮੈਟਰੋ ਦੀ ਟੀਮ ਨੇ 27 ਦੇ ਮੁਕਾਬਲੇ 30 ਅੰਕ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ।

ਪੰਜਵਾਂ ਮੈਚ ਅੰਡਰ 21 ਦੀਆਂ ਸਪਰਿੰਗਡੇਲ ਅਤੇ ਹਰਜੀਤ ਕਲੱਬ ਦੀਆਂ ਟੀਮਾਂ ਵਿਚਕਾਰ ਪਹਿਲਾ ਸੈਮੀਫਾਈਨਲ ਮੈਚ ਹੋਇਆ। ਇਹ ਮੈਚ 26 ਦੇ ਮੁਕਾਬਲੇ 30 ਅੰਕ ਪ੍ਰਾਪਤ ਕਰਕੇ ਸਪਰਿੰਗਡੇਲ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਫਿਰ ਓਪਨ ਕਲੱਬ ਦਾ ਤੀਜਾ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਟੋਰਾਂਟੋ ਪੁਲਿਸ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੰਜਾਬ ਸਪੋਰਟਸ ਕਲੱਬ ਦੀ ਟੀਮ ਵਿੱਚ ਧਾਵੀ ਸੁਖਵੀਰ ਸਰਾਵਾਂ, ਚੈਨਾ ਨੱਥੋਕੇ, ਬੱਬੂ ਜਲਾਲ, ਸ਼ੀਲੂ ਹਰਿਆਣਾ ਅਤੇ ਗੋਲੂ ਝਾੜ ਸਾਹਿਬ ਨੇ ਕਬੱਡੀਆਂ ਪਾਈਆਂ। ਸੇਵਕ ਸਰਾਵਾਂ ਨੇ ਦੋ, ਬਗੀਚਾ ਇੰਦਗੜ੍ਹ ਨੇ ਤਿੰਨ, ਸੁੱਖਾ ਵਕੀਲਾਂ ਵਾਲਾ ਨੇ ਚਾਰ, ਤਾਰ ਲੰਡੇ ਨੇ ਇੱਕ ਅਤੇ ਭਿੰਦਾ ਭੈਰੋਮਾਜਰਾ (ਚਮਕੌਰ ਸਾਹਿਬ) ਨੇ ਪੰਜ ਜੱਫੇ ਲਾਏ। ਇਸ ਲਈ ਇਹ ਮੈਚ 23 ਦੇ ਮੁਕਾਬਲੇ 53 ਅੰਕਾਂ ਪ੍ਰਾਪਤ ਕਰਕੇ ਮੈਚ ਪੰਜਾਬ ਸਪੋਰਟਸ ਕਲੱਬ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਓਪਨ ਕਲੱਬ ਦਾ ਚੌਥਾ ਮੈਚ ਪਹਿਲਾ ਮੈਚ ਹਾਰੀ ਹੋਈ ਟੀਮ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਅਤੇ ਓ.ਕੇ.ਡੀ. ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਬਾਬਾ ਜਲਾਲਦੀਵਾਲ, ਫਾਂਤੀ ਲਸਾੜਾ, ਹਰਦੀਪ ਕਾਉਂਕੇ, ਲਾਡੀ ਪਰਸਰਾਮਪੁਰ ਨੇ ਕਬੱਡੀ ਪਾਈਆਂ। ਬਾਬਾ ਜਲਾਲਦੀਵਾਲ ਨੂੰ ਦੋ ਜੱਫੇ ਸੰਦੀਪ ਗੁਰਦਾਸਪੁਰ ਨੇ ਲਾਏ। ਫਾਂਤੀ ਲਸਾੜਾ ਨੂੰ ਦੋ ਜੱਫੇ ਸੁੱਖਾ ਭੰਡਾਲ ਦੋਨਾਂ ਨੇ ਸੰਦੀਪ ਗੁਰਦਾਸਪੁਰ ਨੇ ਅਤੇ ਪਾਲਾ ਜਲਾਲਪੁਰ ਨੇ ਇੱਕ ਇੱਕ ਜੱਫਾ ਲਾਇਆ। ਹਰਦੀਪ ਕਾਉਂਕੇ ਨੂੰ ਬ੍ਹੀਰਾ ਸਿੱਧਵਾਂ ਦੋਨਾਂ ਨੇ ਦੋ ਅਤੇ ਪਾਲਾ ਜਲਾਲਪੁਰ ਨੇ ਇੱਕ ਜੱਫਾ ਲਾਇਆ । ਲਾਡੀ ਪਰਸਰਾਮਪੁਰ ਨੂੰ ਪਾਲਾ ਜਲਾਲਪੁਰ ਨੇ ਤਿੰਨ, ਸੁੱਖਾ ਭੰਡਾਲ ਦੋਨਾਂ ਨੇ ਦੋ ਅਤੇ ਬ੍ਹੀਰਾ ਸਿੱਧਵਾਂ ਦੋਨਾਂ ਨੇ ਇੱਕ ਜੱਫਾ ਲਾਇਆ। ਦੂਜੇ ਪਾਸੇ ਓ.ਕੇ. ਡੀ. ਦੇ ਧਾਵੀ ਸੰਦੀਪ ਸੁਰਖਪੁਰ ਦੀ 7ਵੀਂ ਕਬੱਡੀ ਤੇ ਗੁਰਵਿੰਦਰ ਕਾਹਲਵਾਂ ਨੇ ਜੱਫਾ ਲਾਇਆ। ਸੋਨੂੰ ਇਬਰਾਹੀਮ ਦੀ ਚੌਥੀ ਕਬੱਡੀ ਤੇ ਸ਼ੁਰਲੀ ਚੁਮਿਆਰਾ ਨੇ ਲਾ ਕੇ ਬੱਲੇ-ਬੱਲੇ ਕਰਵਾਈ। ਜੌਨੀ ਕੈਲੇਫੋਰਨੀਆ ਵੀ ਦੋ ਜੱਫੇ ਗੁਰਵਿੰਦਰ ਕਾਹਲਵਾਂ ਨੇ ਲਾਏ। ਫੱਤਾ ਧੂੜਕੋਟ ਨੂੰ ਝੰਡੇਰ ਨੇ ਦੋ ਜੱਫੇ ਨੇ ਅਤੇ ਸ਼ੁਰਲੀ ਚੁਮਿਆਰਾ ਨੇ ਇੱਕ ਜੱਫਾ ਲਾਇਆ ਜੋ ਮੈਚ ਜਿੱਤਣ ਲਈ ਕਾਫੀ ਨਹੀਂ ਸੀ। ਇਸ ਲਈ 23 ਦੇ ਮੁਕਾਬਲੇ 39 ਅੰਕ ਪ੍ਰਾਪਤ ਕਰਕੇ ਓ.ਕੇ.ਡੀ ਦੀ ਟੀਮ ਨੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਓ.ਕੇ. ਡੀ. ਅਤੇ ਸ਼ੇਰੇ-ਏ-ਪੰਜਾਬ ਅੰਡਰ 21 ਦੀਆਂ ਟੀਮਾਂ ਵਿਚਕਾਰ ਦੂਜਾ ਸੈਮੀਫਾਈਨਲ ਮੈਚ ਕਰਵਾਇਆ ਗਿਆ। ਇਹ ਮੈਚ 27 ਦੇ ਮੁਕਾਬਲੇ 31 ਅੰਕ ਪ੍ਰਾਪਤ ਕਰਕੇ ਸ਼ੇਰੇ-ਏ-ਪੰਜਾਬ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਪਹਿਲਾ ਸੈਮੀਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੈਟਰੋ ਵੱਲੋਂ ਪਹਿਲੀ ਕਬੱਡੀ ਸੁੱਖੀ ਲੱਖਣ-ਕੇ-ਪੱਡਾ ਨੇ 15 ਕਬੱਡੀਆਂ ਪਾਈਆਂ ਅਤੇ ਉਸ ਨੂੰ ਇੰਟਰਨੈਸ਼ਨਲ ਦੇ ਜਾਫੀ ਖੁਸ਼ੀ ਦਿੜ੍ਹਬਾ, ਮੀਕ ਸਿਆਟਲ ਨੇ ਇੱਕ-ਇੱਕ ਜੱਫਾ ਲਾਇਆ ਅਤੇ ਮੀਕ ਸਿਆਟਲ ਨੇ ਇੱਕ ਅੰਕ ਕਾਨਮ ਵੀ ਕੀਤਾ। ਕਿੰਦਾ ਬਿਹਾਰੀਪੁਰ 14 ਕਬੱਡੀਆਂ ਪਾਈਆਂ ਉਸ ਨੂੰ ਸਿਰਫ ਇੱਕ ਜੱਫਾ ਮੀਕ ਸਿਆਟਲ ਨੇ ਲਾਇਆ। ਵੈਲੀ ਚੂਹੜਚੱਕ 7 ਕਬੱਡੀਆਂ ਪਾਈਆਂ ਉਸ ਨੂੰ ਖੁਸ਼ੀ ਦਿੜ੍ਹਬਾ, ਮੀਕ ਸਿਆਟਲ ਅਤੇ ਸੋਨੀ ਸੁਨੇਤ ਨੇ ਇੱਕ-ਇੱਕ ਜੱਫਾ ਲਾਇਆ। ਇੰਦਰਜੀਤ ਘੋੜਾ ਨੇ ਸਿਰਫ ਇੱਕ ਕਬੱਡੀ ਪਾਈ ਉਸ ਮੀਕ ਸਿਆਟਲ ਨੇ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰ ਦਿੱਤੀ। ਦੂਜੇ ਪਾਸੇ ਇੰਟਰਨੈਸ਼ਨਲ ਦੇ ਧਾਵੀ ਹਰਜੋਤ ਗੱਬਰ ਦੀ ਤੀਜੀ ਕਬੱਡੀ ਤੇ ਡਮਰੂ ਰੁੜਕੀ ਨੇ ਅਤੇ ਚੌਥੀ ਕਬੱਡੀ ਤੇ ਗੋਗੋ ਰੁੜਕੀ ਨੇ ਇੱਕ-ਇੱਕ ਜੱਫਾ ਲਾਇਆ। ਜੱਸਾ ਸਿੱਧਵਾ ਦੀ 6ਵੀਂ ਕਬੱਡੀ ਤੇ ਮੈਟਰੋ ਦੇ ਜਾਫੀ ਮੌੜ ਕਕਰਾਲਾ ਨੇ ਉਸ ਨੂੰ ਫੜ ਲਿਆ ਤਾਂ ਜੱਸਾ ਸਿੱਧਵਾ ਨੇ ਛਡਾਉਣ ਲਈ ਜਦੋਂ ਜ਼ੋਰ ਨਾਲ ਥੱਲੇ ਮਾਰਿਆ ਤਾਂ ਮੌੜ ਕਕਰਾਲਾ ਦੀ ਗਰਦਨ ਤੇ ਸੱਟ ਲੱਗੀ ਜਿਸ ਕਰਕੇ ਮੈਚ ਕਾਫੀ ਦੇਰ ਤੱਕ ਬੰਦ ਰਿਹਾ। ਉਸ ਤੋਂ ਬਾਅਦ ਫਿਰ ਜੱਸਾ ਸਿੱਧਵਾ ਨੇ ਕਬੱਡੀ ਪਾਈ ਉਸ ਨੂੰ ਮੰਗੀ ਬੱਗਾ ਪਿੰਡ ਨੇ ਜੱਫਾ ਲਾ ਦਿੱਤਾ। ਜੱਸਾ ਸਿੱਧਵਾ ਨੂੰ ਇੱਕ ਜੱਫਾ ਗੋਗੋ ਰੁੜਕੀ ਨੇ ਵੀ ਲਾਇਆ। ਗੁਰਲਾਲ ਘਨੌਰ ਨੇ 13 ਕਬੱਡੀਆਂ ਪਾਈਆਂ ਉਸ ਨੂੰ ਸਿਰਫ ਡਮਰੂ ਰੁੜਕੀ ਨੇ ਇੱਕ ਜੱਫਾ ਲਾਇਆ। ਕਾਲਾ ਥਾਂਦੇਵਾਲ ਨੂੰ ਗੋਗੋ ਰੁੜਕੀ, ਡਮਰੂ ਰੁੜਕੀ ਅਤੇ ਮੌੜ ਕਕਰਾਲਾ ਨੇ ਇੱਕ-ਇੱਕ ਜੱਫਾ ਲਾਇਆ। ਇਸ ਲਈ ਇਹ ਮੈਚ 36 ਦੇ ਮੁਕਾਬਲੇ 37 ਅੰਕ ਪ੍ਰਾਪਤ ਕਰਕੇ ਮੈਟਰੋ ਦੀ ਟੀਮ ਨੇ ਜਿੱਤ ਕੇ ਜਿੱਥੇ ਪਿਛਲੇ ਟੂਰਨਾਮੈਂਟ ਵਿੱਚ ਹੋਈ ਹਾਰ ਦਾ ਬਦਲਾ ਲਿਆ ਉੱਥੇ ਫਾਈਨਲ ਵਿੱਚ ਪਹੁੰਚਣ ਦਾ ਮਾਣ ਪ੍ਰਾਪਤ ਵੀ ਕੀਤਾ।

ਦੂਜਾ ਸੈਮੀਫਾਈਨਲ ਮੈਚ ਓ.ਕੇ.ਡੀ. ਅਤੇ ਪੰਜਾਬ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਹੋਇਆ। ਓ.ਕੇ.ਡੀ. ਦੇ ਧਾਵੀ ਸੋਨੂ ਇਬਰਾਹੀਮ ਦੀ ਪਹਿਲੀ ਕਬੱਡੀ ਤੇ ਭਾਵੇਂ ਪੰਜਾਬ ਸਪੋਰਟਸ ਕਲੱਬ ਦੇ ਜਾਫੀ ਸੇਵਕ ਸਰਾਵਾਂ ਨੇ ਜੱਫਾ ਲਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ ਪਰ ਫਿਰ ਉਹ ਕਿਸੇ ਦੇ ਹੱਥ ਨਹੀਂ ਆਇਆ। ਫੱਤਾ ਧੂੜਕੋਟ ਦੀ ਪੰਜਵੀਂ ਕਬੱਡੀ ਅਤੇ ਜੌਨੀ ਕੈਲੇਫੋਰਨੀਆ ਦੀ ਅੱਠਵੀਂ ਕਬੱਡੀ ਤੇ ਬਗੀਚਾ ਇੰਦਗੜ੍ਹ ਨੇ ਇੱਕ-ਇੱਕ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਓ.ਕੇ.ਡੀ. ਦੇ ਧਾਵੀ ਸੰਦੀਪ ਸੁਰਖਪੁਰ ਨੇ ਦਸ ਨਾਨ-ਸਟਾਪ ਕਬੱਡੀਆਂ ਪਾਈਆਂ। ਦੂਜੇ ਪਾਸੇ ਪੰਜਾਬ ਸਪੋਰਟਸ ਕਲੱਬ ਵੱਲੋਂ ਜਿੱਥੇ ਸੁਖਵੀਰ ਸਰਾਵਾਂ ਨੇ 12 ਨਾਨ-ਸਟਾਪ ਕਬੱਡੀਆਂ ਪਾਈਆਂ ਉੱਥੇ ਗੋਲੂ ਝਾੜ ਸਾਹਿਬ ਨੂੰ ਵੀ ਸਿਰਫ ਇੱਕ ਜੱਫਾ ਸੁੱਖਾ ਭੰਡਾਲ ਦੋਨਾਂ ਨੇ ਲਾਇਆ। ਪਰ ਬੱਬੂ ਜਲਾਲ ਨੂੰ ਦੋ ਜੱਫੇ ਸੁੱਖਾ ਭੰਡਾਲ ਦੋਨਾਂ, ਬੀਰਾ ਸਿੱਧਵਾ ਦੋਨਾਂ ਅਤੇ ਪਾਲਾ ਜਲਾਲਪੁਰ ਨੇ ਇੱਕ-ਇੱਕ ਜੱਫਾ ਲਾਇਆ। ਸ਼ੀਲੂ ਹਰਿਆਣਾ ਨੂੰ ਜਿੱਥੇ ਇੱਕ ਜੱਫਾ ਸੁੱਖਾ ਭੰਡਾਲ ਦੋਨਾਂ ਨੇ ਲਾਇਆ ਉੱਥੇ ਸੰਦੀਪ ਗੁਰਦਾਸਪੁਰ ਨੇ ਉਸ ਦਾ ਇੱਕ ਅੰਕ ਕਾਮਨ ਕਰਕੇ ਇਹ ਮੈਚ 32 ਦੇ ਮੁਕਾਬਲੇ 39 ਅੰਕ ਪ੍ਰਾਪਤ ਕਰਕੇ ਓ.ਕੇ.ਡੀ. ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਓਪਨ ਦੇ ਫਾਈਨਲ ਮੈਚ ਤੋਂ ਪਹਿਲਾਂ ਅੰਡਰ 21 ਦਾ ਸ਼ੇਰੇ ਪੰਜਾਬ ਅਤੇ ਸਪਰਿੰਗਡੇਲ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 17 ਦੇ ਮੁਕਾਬਲੇ 32 ਅੰਕ ਪ੍ਰਾਪਤ ਕਰਕੇ ਸ਼ੇਰੇ ਪੰਜਾਬ ਦੀ ਟੀਮ ਨੇ ਜਿੱਤ ਕੇ ਅੰਡਰ 21 ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਉਸ ਤੋਂ ਬਾਅਦ ਕਬੱਡੀ ਦੇ ਸਟਾਰ ਖਿਡਾਰੀ ਲੱਖਾ ਗਾਜੀਪੁਰ ਨੂੰ ਓ.ਕੇ.ਡੀ. ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਹੁਣ ਓਪਨ ਕਲੱਬਾਂ ਦੇ ਫਾਈਨਲ ਮੈਚ ਦੀਆਂ ਓ.ਕੇ.ਡੀ. ਅਤੇ ਮੈਟਰੋ ਦੀਆਂ ਟੀਮਾਂ ਖੇਡ ਮੈਦਾਨ ਵਿੱਚ ਪਹੁੰਚ ਗਈਆ ਸਨ। ਓ.ਕੇ.ਡੀ. ਕਲੱਬ ਦੇ ਮੈਂਬਰ ਖਿਡਾਰੀਆਂ ਨੂੰ ਆਖ ਰਹੇ ਸਨ ਕਿ ਟੂਰਨਾਮੈਂਟ ਆਪਣਾ ਹੈ ਅਤੇ ਕੱਪ ਜਿੱਤਣ ਦੀ ਪੂਰੀ ਕੌਸ਼ਿਸ਼ ਕਰਨੀ। ਦੂਜੇ ਪਾਸੇ ਮੈਟਰੋ ਵਾਲੇ ਕਹਿ ਰਹੇ ਸਨ ਕਿ ਸੈਮੀਫਾਈਨਲ ਵਿੱਚ ਇੰਟਰਨੈਸ਼ਨਲ ਦੀ ਟੀਮ ਨੂੰ ਹਰਾਉਣ ਕਰਕੇ ਭਾਵੇਂ ਆਪਣੀ ਬੱਲੇ-ਬੱਲੇ ਹੋ ਗਈ ਪਰ ਜੇਕਰ ਕੱਪ ਜਿੱਤਦੇ ਹਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਮੈਟਰੋ ਵੱਲੋਂ ਪਹਿਲੀ ਕਬੱਡੀ ਸੁੱਖੀ ਲੱਖਣ-ਕੇ-ਪੱਡਾ ਨੇ ਪਾ ਕੇ ਟੀਮ ਲਈ ਅੰਕ ਪ੍ਰਾਪਤ ਕੀਤਾ। ਓ.ਕੇ.ਡੀ. ਦੇ ਧਾਵੀ ਸੋਨੂੰ ਇਬਰਾਹੀਮ ਦੀ ਪਹਿਲੀ ਡਮਰੂ ਰੁੜਕੀ, ਦੂਜੀ ਕਬੱਡੀ ਤੇ ਗੋਗੋ ਰੁੜਕੀ ਅਤੇ 11ਵੀਂ ਕਬੱਡੀ ਤੇ ਮੰਗੀ ਬੱਗਾ ਪਿੰਡ ਨੇ ਜੱਫਾ ਲਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਜੌਨੀ ਕੈਲੇਫੋਰਨੀਆ ਨੇ ਸਿਰਫ ਪੰਜ ਕਬੱਡੀਆਂ ਪਾਈਆਂ ਉਸ ਨੂੰ ਗੋਗੋ ਰੁੜਕੀ ਅਤੇ ਕਿੰਦਾ ਕਕਰਾਲਾ ਨੇ ਇੱਕ-ਇੱਕ ਜੱਫਾ ਲਾਇਆ। ਫੱਤਾ ਧੂੜਕੋਟ ਨੇ ਸਿਰਫ ਦੋ ਕਬੱਡੀਆਂ ਪਾਈਆਂ ਉਸ ਨੂੰ ਡਮਰੂ ਰੁੜਕੀ ਅਤੇ ਮੰਗੀ ਬੱਗਾ ਨੇ ਇੱਕ-ਇੱਕ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰ ਦਿੱਤੀ। ਪਰ ਸੰਦੀਪ ਸੁਰਖਪੁਰ ਨੇ 16 ਨਾਨ-ਸਟਾਪ ਕਬੱਡੀਆਂ ਪਾ ਕੇ ਧੰਨ-ਧੰਨ ਕਰਵਾਈ। ਮੈਟਰੋ ਦੇ ਧਾਵੀ ਕਿੰਦਾ ਬਿਹਾਰੀਪੁਰ ਨੇ 17 ਕਬੱਡੀਆਂ ਪਾਈਆਂ ਉਸ ਨੂੰ ਸਿਰਫ ਇੱਕ ਜੱਫਾ ਬੀਰਾ ਸਿੱਧਵਾ ਦੋਨਾਂ ਨੇ ਲਾਇਆ। ਸੁੱਖੀ ਨੇ 15 ਨਾਨ-ਸਟਾਪ ਕਬੱਡੀਆਂ ਪਾ ਕੇ ਬੱਲੇ-ਬੱਲੇ ਕਰਵਾਈ। ਵੈਲੀ ਚੂਹੜਚੱਕ ਨੇ ਸਿਰਫ ਤਿੰਨ ਕਬੱਡੀਆਂ ਪਾਈਆਂ ਉਸ ਨੂੰ ਪਾਲਾ ਜਲਾਲਪੁਰ ਨੇ ਦੋ ਜੱਫੇ ਲਾਏ। ਇੰਦਰਜੀਤ ਘੋੜਾ ਦੀ ਪਹਿਲੀ ਕਬੱਡੀ ਤੇ ਪਾਲਾ ਜਲਾਲਪੁਰ ਨੇ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰ ਦਿੱਤੀ। ਪਰ ਇਹ ਮੈਚ 32 ਦੇ ਮੁਕਾਬਲੇ 39 ਅੰਕ ਪ੍ਰਾਪਤ ਕਰਕੇ ਮੈਟਰੋ ਦੀ ਟੀਮ ਨੇ ਜਿੱਤ ਕੇ ਓ.ਕੇ.ਡੀ ਦੇ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਮੈਟਰੋ ਦੇ ਧਾਵੀ ਕਿੰਦਾ ਬਿਹਾਰੀਪੁਰ ਨੇ ਸੈਮੀਫਾਈਨਲ ਅਤੇ ਫਾਈਨਲ ਵਿੱਚ 31 ਕਬੱਡੀਆਂ ਪਾ ਕੇ 29 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ ਦਾ ਖਿਤਾਬ ਦਿੱਤਾ ਗਿਆ। ਮੈਟਰੋ ਦੀ ਟੀਮ ਦੇ ਜਾਫੀ ਗੋਗੋ ਰੁੜਕੀ ਨੇ 22 ਵਾਰ ਕੌਸ਼ਿਸ਼ ਕਰਕੇ ਅਤੇ ਡਮਰੂ ਸਰਹਾਲ ਮੰਡੀ ਨੇ 14 ਵਾਰ ਕੌਸ਼ਿਸ਼ ਕਰਕੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਕਰਕੇ ਪੰਜ-ਪੰਜ ਜੱਫੇ ਲਾਏ। ਡਮਰੂ ਦੇ ਟੱਚ ਘੱਟ ਹੋਣ ਕਰਕੇ ਉਸ ਨੂੰ ਵਧੀਆ ਜਾਫੀ ਚੁਣਿਆ ਗਿਆ।

ਇਸ ਕਬੱਡੀ ਟੂਰਨਾਮੈਂਟ ਵਿੱਚ ਰੈਫਰੀਆਂ ਦੀ ਡਿਊਟੀ ਸਾਬੀ ਜੰਡਿਆਲੀ, ਜੱਸੀ ਸਰਾਏ, ਬਿੰਨਾ ਮਲਕ, ਸ਼ਾਮਾ ਚਿੱਟੀ, ਗੋਪ ਮਜਾਰਾ, ਦਰਸ਼ਨ ਗਿੱਲ, ਨਰਿੰਦਰ ਚਾਹਲ, ਰਾਣਾ ਸਿੱਧੂ, ਮਨਜੀਤ ਘੋਤੜਾ, ਸ਼ਿੰਦਰ ਧਾਲੀਵਾਲ, ਜਸ ਸੋਹਲ ਨੇ ਨਿਭਾਈ। ਜਿੱਥੇ ਇਸ ਕਬੱਡੀ ਟੂਰਨਾਮੈਂਟ ਦੀ ਕੁਮੈਂਟਰੀ ਪ੍ਰੋ: ਮੱਖਣ ਸਿੰਘ ਹਕੀਮਪੁਰ, ਮੱਖਣ ਅਲੀ, ਸੁਰਜੀਤ ਸਿੰਘ ਕਕਰਾਲੀ, ਇੰਦਰਜੀਤ ਸਿੰਘ ਪੱਡਾ ਨੇ ਕਰਕੇ ਦਰਸ਼ਕਾਂ ਦਾ ਦਿਲ ਲਵਾਈ ਰੱਖਿਆ ਉੱਥੇ ਸਟੇਜ਼ ਸਕੱਤਰ ਦੀ ਡਿਊਟੀ ਸਰਦੂਲ ਸਿੰਘ ਥਿਆੜਾ ਨੇ ਨਿਭਾਈ। ਨੰਬਰ ਲਿਖਣ ਦੀ ਡਿਊਟੀ ਕੰਵਰਜੀਤ ਗਿੱਲ, ਤਰਨਜੀਤ ਸਿੰਘ ਘਡਾਣੀ ਨੇ ਅਤੇ ਟਾਈਮ ਕੀਪਰ ਦੀ ਡਿਊਟੀ ਬਲਜੀਤ ਸਿੰਘ ਸੰਘਾ ਨੇ ਨਿਭਾਈ।

ਕੁਲ ਮਿਲਾ ਕੇ ਉਂਟਾਰੀਓ .ਖਾਲਸਾ ਦਰਬਾਰ ਸਪੋਰਟਸ ਐਂਡ ਕਲਚਰਲ ਸੈਂਟਰ ਵੱਲੋਂ ਸਿੱਖ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਗਿਆ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ ਸਫਲ ਰਿਹਾ। ਇਸ ਲਈ ਕਲੱਬ ਦੇ ਸਾਰੇ ਮੈਂਬਰ ਅਤੇ ਉਂਟਾਰੀਓ ਫੈਡਰੇਸ਼ਨ ਆ/ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਜਿਸ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ, ਵਾਈਸ ਪ੍ਰਧਾਨ ਮੁਖਤਿਆਰ ਬੋਪਾਰਾਏ, ਜਨਰਲ ਸੈਕਟਰੀ ਦਰਸ਼ਨ ਸਿੰਘ ਗਿੱਲ, ਜ਼ੁਆਇੰਟ ਸੈਕਟਰੀ ਜਸ ਸੋਹਲ, ਖਜ਼ਾਨਚੀ ਉਂਕਾਰ ਸਿੰਘ ਗਰੇਵਾਲ, ਰਿਕਾਰਡਿੰਗ ਸੈਕਟਰੀ ਮਨਜੀਤ ਘੋਤੜਾ, ਜ਼ੁਆਇੰਟ ਰਿਕਾਰਡਿੰਗ ਸੈਕਟਰੀ ਹਰਸੇਵਕ ਸਿੰਘ ਵਧਾਈ ਦੇ ਹੱਕਦਾਰ ਹਨ। ਜਿੱਥੇ ਇਸ ਖੇਡ ਮੇਲੇ ਵਿੱਚ ਪੰਜਾਬੀ ਮੀਡੀਏ ਦੇ ਕਾਫੀ ਸੱਜਣ ਪਹੁੰਚੇ ਹੋਏ ਸਨ ਉੱਥੇ ਪੰਜਾਬ ਤੋਂ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਨਾਰਥ ਇੰਡੀਆਂ ਦੇ ਪ੍ਰਧਾਨ ਸ: ਸੁਰਜਨ ਸਿੰਘ ਚੱਠਾ ਅਤੇ ਕੋਚ ਸਰਦੂਲ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿਹਨਾਂ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਜਸਵੰਤ ਸਿੰਘ ਖੜਗ
( ਕਿਲਾ ਹਾਂਸ )
E-mail:- kharagkillahans@sify.com
Phone:- 001-905-216-2764




 

 

 

Copyrights: All rights reserved, including the right to reproduce this site in any form whatsoever