ਦੇਸ਼
ਭਗਤ ਅਤੇ ਸਪਰਿੰਗਡੇਲ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ ਟੂਰਨਾਮੈਂਟ
ਵਿੱਚ ਓ.ਕੇ.ਡੀ ਦੀ ਟੀਮ ਨੇ ਇੰਟਰਨੈਸ਼ਨਲ ਦੀ ਟੀਮ ਨੂੰ ਹਰਾ ਕੇ ਸੀਜ਼ਨ ਦਾ
ਪਹਿਲਾ ਕਬੱਡੀ ਕੱਪ ਜਿੱਤਿਆ।
ਓ.ਕੇ.ਡੀ ਦੇ ਸੰਦੀਪ ਸੁਰਖਪੁਰ ਨੂੰ ਵਧੀਆ ਧਾਵੀ ਅਤੇ ਸੁੱਖਾ ਭੰਡਾਲ ਦੋਨਾਂ
ਨੂੰ ਵਧੀਆ ਜਾਫੀ ਚੁਣ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਅਤੇ ਸਪਰਿੰਗਡੇਲ
ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 13 ਅਤੇ 14 ਜੂਨ ਨੂੰ ਵਾਈਲਡਵੁੱਡ ਪਾਰਕ
ਵਿੱਚ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕਰਵਾਇਆ ਗਿਆ। ਪਹਿਲੇ ਦਿਨ 13 ਜੂਨ
ਨੂੰ ਵਾਲੀਵਾਲ, ਸੌਕਰ, ਛੋਟੇ ਬੱਚਿਆਂ ਦੀ ਹਾਕੀ ਅਤੇ ਕਬੱਡੀ ਦੇ ਮੁਕਾਬਲੇ
ਕਰਵਾਏ ਗਏ। ਇਸ ਟੂਰਨਾਮੈਂਟ ਦੀ ਸ਼ੁਰੂਆਤ ਦੇਸ਼ ਭਗਤ ਦੇ ਮੁੱਖ ਅਹੁਦੇਦਾਰ
ਜਿੰਹਨਾਂ ‘ਚ
ਪ੍ਰਧਾਨ ਗੁਰਦੇਵ ਸਿੰਘ, ਦਰਸ਼ਨ ਗਿੱਲ, ਨਿਰਮਲ ਸਿੰਘ ਰੰਧਾਵਾ, ਦਵਿੰਦਰ ਸਿੰਘ
ਸਹੋਤਾ, ਆਤਮਾ ਸਿੰਘ ਚਾਹਲ, ਹਰਮੀਤ ਸਿੰਘ ਦਿਉਲ, ਗੁਰਇਕਬਾਲ ਧਾਲੀਵਾਲ,
ਅਮਰਜੀਤ ਢਿੱਲੋਂ, ਇੰਦਰਜੀਤ ਸਿੰਘ, ਗੁਰਮੀਤ ਸਿੰਘ ਅਤੇ ਸਪਰਿੰਗਡੇਲ ਦੇ
ਮੁੱਖ ਅਹੁਦੇਦਾਰ ਜਿੰਹਨਾਂ ‘ਚ ਗਿਆਨ ਸਿੰਘ ਸੰਘੇੜਾ, ਤਲਵਿੰਦਰ ਸਿੰਘ ਪੂੰਨੀ,
ਸੰਤੋਖ ਸਿੰਘ ਭਾਉ, ਸੁਖਦੇਵ ਸਿੰਘ ਸੁੱਖਾ, ਸੁਰਿੰਦਰ ਗਿੱਲ, ਹਰਜਿੰਦਰ ਸਿੰਘ
ਸੰਘੇੜਾ(ਪੱਪੂ), ਬਲਵਿੰਦਰ ਸਿੰਘ ਪਿੰਦਾ, ਮਲਕੀਤ ਸਿੰਘ ਬਾਸੀ, ਮੰਦਰ ਸਿੰਘ,
ਬਚਿੱਤਰ ਸਿੰਘ, ਮਨਜੀਤ ਕੰਗ, ਅੰਮ੍ਰਿਤਪਾਲ ਪਹਿਲਵਾਨ, ਮਨਪ੍ਰੀਤ ਬਾਸੀ,
ਸੁਭਾਸ ਚੰਦਰ ਅਤੇ ਪਾਹੁਲ ਗਿੱਲ ਵਰਗੇ ਕਬੱਡੀ ਦੇ ਪ੍ਰਮੋਟਰਾਂ ਬਹੁਤ ਹੀ
ਸਾਂਤ ਮਈ ਢੰਗ ਨਾਲ ਕਰਵਾਈ।
ਪਹਿਲਾ ਮੈਚ ਓ.ਕੇ.ਡੀ ਅਤੇ ਮਾਲਟਨ ਦੀਆਂ ਅੰਡਰ 21 ਦੀਆਂ ਟੀਮਾਂ ਵਿੱਚਕਾਰ
ਕਰਵਾਇਆ ਗਿਆ। ਇਹ ਮੈਚ 33 ਦੇ ਮੁਕਾਬਲੇ 50 ਅੰਕ ਪ੍ਰਾਪਤ ਕਰਕੇ ਮਾਲਟਨ
ਦੀ ਟੀਮ ਨੇ ਜਿੱਤ ਲਿਆ। ਦੂਜੇ ਮੈਚ ਵਿੱਚ ਹਰਜੀਤ ਕਲੱਬ ਦੀ ਟੀਮ ਨੇ 27
ਅੰਕਾਂ ਦੇ ਵੱਡੇ ਫਰਕ ਨਾਲ ਪੰਜਾਬ ਸਪੋਰਟਸ ਦੀ ਟੀਮ ਨੂੰ ਹਰਾਇਆ। ਇਹ ਖੇਡ
ਮੇਲਾ ਬਿਨਾ ਟਿਕਟ ਦੇ ਹੋਣ ਕਰਕੇ ਦਰਸ਼ਕ ਸਵੇਰ ਤੋਂ ਹੀ ਪਹੁੰਚਣ ਲੱਗ ਗਏ
ਸਨ। ਕਬੱਡੀ ਓਪਨ ਦਾ ਪਹਿਲਾ ਮੈਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਅਤੇ ਟੋਰਾਂਟੋ
ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ 3 ਵੱਜ ਕੇ 20 ਮਿੰਟ ਤੇ ਸ਼ੁਰੂ
ਹੋਇਆ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਲਾਡੀ ਪਰਸਰਾਮਪੁਰ
ਦੇ ਨਾਲ ਜੱਗਾ ਆਲੋਵਾਲ ਢੇਰੀਆਂ, ਸੀਰਾ ਹਠੂਰ ਅਤੇ ਕੀਪਾ ਸੱਦੋਵਾਲ ਨੇ ਕਬੱਡੀਆਂ
ਪਾਈਆਂ। ਕੀਪਾ ਸੱਦੋਵਾਲ ਦੀ ਦੂਜੀ ਕਬੱਡੀ ਤੇ ਮੈਟਰੋ ਦੇ ਜਾਫੀ ਮੰਗੀ ਬੱਗਾ
ਨੇ ਭਾਵੇਂ ਇੱਕ ਜੱਫਾ ਲਾਇਆ ਉਸ ਤੋਂ ਬਾਅਦ ਵੀ ਕੀਪੇ ਨੇ ਦੋ ਸ਼ਾਨਦਾਰ ਕਬੱਡੀਆਂ
ਪਾਈਆਂ ਪਰ ਸੱਟ ਲੱਗਣ ਕਰਕੇ ਕਬੱਡੀ ਬੰਦ ਕਰ ਦਿੱਤੀ। ਸ਼ੀਰਾ ਹਠੂਰ ਨੂੰ ਤਿੰਨ
ਜੱਫੇ ਮੌੜ ਕਕਰਾਲਾ ਨੇ ਲਾਏ ਅਤੇ ਇੱਕ ਅੰਕ ਡਮਰੂ ਰੁੜਕੀ ਨੇ ਕਾਮਨ ਕੀਤਾ।
ਜੱਗਾ ਆਲੋਵਾਲ ਢੇਰੀਆਂ ਨੇ 12 ਜਾਨਦਾਰ ਕਬੱਡੀਆਂ ਪਾਈਆਂ ਉਸ ਨੂੰ ਸਿਰਫ
ਇੱਕ ਜੱਫਾ ਮੌੜ ਕਕਰਾਲਾ ਨੇ ਲਾਇਆ। ਲਾਡੀ ਪਰਸਰਾਮਪੁਰ ਨੂੰ ਡਮਰੂ ਰੁੜਕੀ
ਅਤੇ ਕਿੰਦਾ
ਕਕਰਾਲਾ ਨੇ ਇੱਕ-ਇੱਕ ਜੱਫਾ ਲਾਇਆ। ਦੂਜੇ ਪਾਸੇ ਮੈਟਰੋ ਦੇ ਧਾਵੀ ਕਿੰਦਾ
ਬਿਹਾਰੀਪੁਰ ਦੀ ਪਹਿਲੀ ਕਬੱਡੀ ਤੇ ਪੰਮਾ ਝੰਡੇਰ ਨੇ ਅਤੇ 8ਵੀਂ ਕਬੱਡੀ ਤੇ
ਨਿੰਦੀ ਬੇਨੜਾ ਨੇ ਇੱਕ-ਇੱਕ ਜੱਫਾ ਲਾਇਆ। ਸੁੱਖੀ ਲੱਖਣ-ਕੇ-ਪੱਡਾ ਨੇ 12
ਨਾਨ-ਸਟਾਪ ਕਬੱਡੀਆਂ ਪਾਈਆਂ। ਵੈਲੀ ਚੂਹੜਚੱਕ ਦੀ ਦੂਜੀ ਕਬੱਡੀ ਤੇ ਪੱਪੀ
ਖਹਿਰਾ ਨੇ ਅਤੇ 9ਵੀਂ ਕਬੱਡੀ ਤੇ ਨਿੰਦੀ ਬੇਨੜਾ ਨੇ ਇੱਕ-ਇੱਕ ਜੱਫਾ ਲਾਇਆ।
ਬੋਹੜ ਕੋੜੀ ਨੂੰ ਗੁਰਵਿੰਦਰ ਕਾਹਲਵਾਂ ਅਤੇ ਪੱਪੀ ਖਹਿਰਾ ਨੇ ਇੱਕ-ਇੱਕ ਜੱਫਾ
ਲਾਇਆ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵਾਲੇ ਵੀ ਭਾਵੇਂ ਟੀਮ ਵਧੀਆ ਬਣਾ
ਕੇ ਮੈਚ ਜਿੱਤਣ ਦੀ ਤਿਆਰੀ ਕਰਕੇ ਆਏ ਸਨ ਪਰ ਇਹ ਮੈਚ 31 ਦੇ ਮੁਕਾਬਲੇ 34
ਅੰਕ ਪ੍ਰਾਪਤ ਕਰਕੇ ਮੈਟਰੋ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼
ਕੀਤਾ।
ਦੂਜਾ ਮੈਚ ਉਂਟਾਰੀਓ .ਖਾਲਸਾ ਦਰਬਾਰ (ਓ.ਕੇ.ਡੀ.) ਅਤੇ ਇੰਟਰਨੈਸ਼ਨਲ ਪੰਜਾਬੀ
ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਓ.ਕੇ.ਡੀ.ਵੱਲੋਂ ਸੋਨੂੰ
ਇਬਰਾਹੀਮ ਅਤੇ ਸੰਦੀਪ ਸੁਰਖਪੁਰ ਨੇ ਜਿੱਥੇ 11-11 ਨਾਨ-ਸਟਾਪ ਕਬੱਡੀਆਂ
ਪਾਈਆਂ ਉੱਥੇ ਜੌਨੀ ਕੈਲੇਫੋਰਨੀਆ ਨੂੰ ਮੀਕ ਸਿਆਟਲ ਨੇ ਦੋ ਵਾਰ ਰੋਕ ਕੇ
ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਦੂਜੇ ਪਾਸੇ ਇੰਟਰਨੈਸ਼ਨਲ
ਵੱਲੋਂ ਗੁਰਲਾਲ ਘਨੌਰ, ਹਰਜੋਤ ਗੱਬਰ, ਜੱਸਾ ਸਿੱਧਵਾ ਅਤੇ ਕਾਲਾ ਥਾਂਦੇਵਾਲ
ਨੇ ਕਬੱਡੀਆਂ ਪਾਈਆਂ। ਓ.ਕੇ.ਡੀ. ਵਾਲੇ ਆਪਣੇ ਕੱਪ ਤੇ ਵੀ ਦੂਜੇ ਨੰਬਰ ਤੇ
ਰਹਿ ਗਏ ਸਨ ਇਸ ਲਈ ਉਹ ਵੈਨਕੂਵਰ ਤੋਂ ਅਜ਼ਾਦ ਕਬੱਡੀ ਕਲੱਬ ਦੀ ਟੀਮ ਵਿੱਚ
ਖੇਡ ਰਹੇ 70 ਕਿਲੋ ਵਾਲੇ ਜਾਫੀ ਸ਼ਿਪੀ ਖੀਰਾਂਵਾਲੀ ਅਤੇ ਗੋਲੀ ਅਕਲਪੁਰ ਨੂੰ
ਲੈ ਕੇ ਆਏ। ਜੱਸਾ ਸਿੱਧਵਾ ਦੋਨਾਂ ਦੀ ਪਹਿਲੀ ਕਬੱਡੀ ਤੇ ਹੀ ਗੋਲੀ ਅਕਲਪੁਰ
ਨੇ ਜੱਫਾ ਲਾ ਕੇ ਸਾਰਾ ਹੀ ਸਟੇਡੀਅਮ ਦਰਸ਼ਕਾਂ ਦੀਆਂ ਤਾੜੀਆਂ ਦੀ ਅਵਾਜ ਨਾਲ
ਗੂੰਜਣ ਲਾ ਦਿੱਤਾ। ਜੱਸਾ ਸਿੱਧਵਾ ਦੋਨਾਂ ਦੀ ਚੌਥੀ ਕਬੱਡੀ ਤੇ ਸ਼ਿਪੀ ਖੀਰਾਂਵਾਲੀ
ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਕਾਲਾ ਥਾਂਦੇਵਾਲ ਦੀ ਪਹਿਲੀ ਕਬੱਡੀ
ਤੇ ਸ਼ਿਪੀ ਖੀਰਾਂਵਾਲੀ ਨੇ ਦੂਜੀ ਅਤੇ ਤੀਜੀ ਤੇ ਪਾਲਾ ਜਲਾਲਪੁਰ ਨੇ ਜੱਫਾ
ਲਾ ਕੇ ਜਿੱਥੇ ਦਰਸ਼ਕਾਂ ਨੂੰ ਫਿਰ ਤਾੜੀਆਂ ਮਾਰਨ ਲਈ ਮਜਬੂਰ ਕੀਤਾ ਉੱਥੇ
ਉਸ ਦੀ ਕਬੱਡੀ ਵੀ ਬੰਦ ਕਰਵਾ ਦਿੱਤੀ। ਗੁਰਲਾਲ ਘਨੌਰ ਨੇ 14 ਨਾਨ-ਸਟਾਪ
ਕਬੱਡੀਆਂ ਪਾਈਆਂ। ਹਰਜੋਤ ਗੱਬਰ ਦੀ ਦੂਜੀ ਕਬੱਡੀ ਤੇ ਸ਼ਿਪੀ ਖੀਰਾਂਵਾਲੀ
ਨੇ ਅਤੇ ਤੀਜੀ ਕਬੱਡੀ ਤੇ ਸੁੱਖਾ ਭੰਡਾਲ ਦੋਨਾਂ ਨੇ ਜੱਫਾ ਲਾ ਕੇ ਇਹ ਮੈਚ
27 ਦੇ ਮੁਕਾਬਲੇ 37 ਅੰਕ ਪ੍ਰਾਪਤ ਕਰਕੇ ਓ.ਕੇ.ਡੀ. ਦੀ ਟੀਮ ਨੇ ਮੈਚ ਜਿੱਤ
ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜੇ ਦਿਨ 14 ਜੂਨ ਨੂੰ ਸ਼ੇਰੇ ਪੰਜਾਬ ਅਤੇ ਮਾਲਟਨ ਅੰਡਰ 21 ਦੀਆਂ ਟੀਮਾਂ
ਵਿਚਕਾਰ ਖੇਡਿਆ ਗਿਆ। ਇਹ ਮੈਚ 21 ਦੇ ਮੁਕਾਬਲੇ 30 ਅੰਕ ਪ੍ਰਾਪਤ ਕਰਕੇ
ਸ਼ੇਰੇ ਪੰਜਾਬ ਦੀ ਟੀਮ ਨੇ ਜਿੱਤ ਲਿਆ। ਉਸ ਤੋਂ ਬਾਅਦ ਟੋਰਾਂਟੋ ਪੁਲਿਸ ਅਤੇ
ਨਵੀਂ ਬਣੀ ਸ਼ੇਰੇ ਪੰਜਾਬ ਯੂਨਾਈਟਿਡ ਦੀ ਟੀਮ ਵਿਚਕਾਰ ਖੇਡਿਆ ਗਿਆ। ਸ਼ੇਰੇ
ਪੰਜਾਬ ਯੂਨਾਈਟਿਡ ਦੀ ਟੀਮ ਵਿੱਚ ਦੀਪ ਹਿੰਮਤਪੁਰਾ, ਰਵੀ ਸਰਾਏ, ਗੁਰਜਿੰਦਰ
ਬਿੱਲਾ ਅਤੇ ਗੁਰਵਿੰਦਰ ਵਿਰਕ ਨੇ ਕਬੱਡੀਆਂ
ਪਾਈਆਂ। ਤਾਰ ਲੰਡੇ, ਬਿਕਰਮ ਹਰਿਆਣਾ, ਸੰਦੀਪ ਇੱਕਲਾਹਾ, ਬਾਜ਼ ਭਿੰਡਰ, ਜੱਸਾ
ਭਲਵਾਨ, ਥਾਣੇਦਾਰ ਸੁਰਖਪੁਰ ਨੇ ਜੱਫੇ ਲਾਏ। ਦੂਜੇ ਪਾਸੇ ਟੋਰਾਂਟੋ ਪੁਲਿਸ
ਵੱਲੋਂ ਕੀਥ ਮਕਬ੍ਰਾਈਡ, ਹਰਮਿੰਦਰ ਗਰੇਵਾਲ, ਜਰਮੀ ਪੂਲਾ, ਰਨਦੀਪ ਚਿੰਜ਼ਰ
ਨੇ ਕਬੱਡੀਆਂ ਪਾਈਆਂ। ਜੈਸੀ ਪੁਰੇਵਾਲ ਨੇ ਦੋ ਜੱਫੇ ਅਤੇ ਡੋਨਾਲਡ ਮੇਸਨ
ਨੇ ਇੱਕ ਜੱਫਾ ਵੀ ਲਾਇਆ। ਪਰ ਇਹ ਮੈਚ 19 ਅੰਕਾਂ ਦੇ ਫਰਕ ਨਾਲ ਸ਼ੇਰੇ ਪੰਜਾਬ
ਯੂਨਾਈਟਿਡ ਦੀ ਟੀਮ ਨੇ ਜਿੱਤਿਆ।
ਉਸ ਤੋਂ ਬਾਅਦ ਪੰਜਾਬ ਸਪੋਰਟਸ ਕਲੱਬ ਅਤੇ ਪਹਿਲਾ ਮੈਚ ਹਾਰੀ ਹੋਈ ਟੋਰਾਂਟੋ
ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਟੋਰਾਂਟੋ ਪੰਜਾਬੀ
ਸਪੋਰਟਸ ਕਲੱਬ ਵੱਲੋਂ ਜੱਗਾ ਆਲੋਵਾਲ ਢੇਰੀਆਂ ਨੇ 13 ਨਾਨ-ਸਟਾਪ ਕਬੱਡੀਆਂ
ਪਾਈਆਂ। ਲਾਡੀ ਪਰਸਰਾਮਪੁਰ ਨੇ ਸਿਰਫ ਦੋ ਕਬੱਡੀਆਂ ਪਾਈਆਂ ਉਸ ਨੂੰ ਭਿੰਦਾ
ਭੈਰੋਮਾਜਰਾ ( ਚਮਕੌਰ ਸਾਹਿਬ ) ਅਤੇ ਸੁੱਖਾ ਵਕੀਲਾਂ ਵਾਲਾ ਨੇ ਇੱਕ-ਇੱਕ
ਜੱਫਾ ਲਾਇਆ। ਸ਼ੀਰਾ ਹਠੂਰ ਨੂੰ ਅੰਮ੍ਰਿਤਪਾਲ ਜੁਨੇਤਪੁਰਾ ਨੇ ਦੋ ਅਤੇ ਬਗੀਚਾ
ਇੰਦਗੜ੍ਹ ਨੇ ਇੱਕ ਜੱਫਾ ਲਾਇਆ। ਫਾਂਤੀ ਲਸਾੜਾ ਨੂੰ ਸੁੱਖਾ ਵਕੀਲਾਂ ਵਾਲਾ
ਨੇ ਦੋ ਜੱਫੇ ਅਤੇ ਇੱਕ ਭਿੰਦਾ ਭੈਰੋਮਾਜਰਾ ( ਚਮਕੌਰ ਸਾਹਿਬ ) ਨੇ ਇੱਕ
ਜੱਫਾ ਲਾ ਕੇ ਬਹਿਜਾ-ਬਹਿਜਾ ਕਰਵਾਈ। ਦੂਜੇ ਪਾਸੇ ਗੋਲੂ ਝਾੜ ਸਾਹਿਬ ਦੀ
ਪਹਿਲੀ ਕਬੱਡੀ ਤੇ ਭਾਵੇਂ ਗੁਰਵਿੰਦਰ ਕਾਹਲਵਾਂ ਨੇ ਇੱਕ ਜੱਫਾ ਲਾਇਆ ਪਰ
ਉਸ ਤੋਂ ਬਾਅਦ ਗੋਲੂ ਨੇ 12 ਨਾਨ-ਸਟਾਪ ਕਬੱਡੀਆਂ ਪਾ ਕੇ ਦਰਸ਼ਕਾਂ ਨੂੰ ਤਾੜੀਆਂ
ਮਾਰਨ ਲਈ ਮਜਬੂਰ ਕੀਤਾ। ਚੈਨਾ ਨੱਥੋਕੇ ਨੂੰ ਸ਼ੁਰਲੀ ਚਮਿਆਰਾ ਅਤੇ ਨਿੰਦੀ
ਬੇਨੜਾ ਨੇ ਇੱਕ-ਇੱਕ ਜੱਫਾ ਲਾਇਆ ਉਸ ਤੋਂ ਬਾਅਦ ਉਸ ਨੇ ਕਬੱਡੀ ਨਹੀਂ ਪਾਈ।
ਬੱਬੂ ਜਲਾਲ ਨੇ 10 ਕਬੱਡੀਆਂ ਪਾਈਆਂ ਉਸ ਨੂੰ ਦੋ ਜੱਫੇ ਪੰਮਾ ਝੰਡੇਰ ਅਤੇ
ਇੱਕ ਜੱਫਾ ਗੁਰਵਿੰਦਰ ਕਾਹਲਵਾਂ ਨੇ ਲਾਇਆ। ਸੁਖਵੀਰ ਸਰਾਵਾਂ ਨੇ ਅੱਠ ਕਬੱਡੀਆਂ
ਪਾਈਆਂ ਉਸ ਨੂੰ ਪੰਮਾ ਝੰਡੇਰ ਨੇ ਦੋ, ਗੁਰਵਿੰਦਰ ਕਾਹਲਵਾਂ ਅਤੇ ਨਿੰਦੀ
ਬੇਨੜਾ ਨੇ ਇੱਕ-ਇੱਕ ਜੱਫਾ ਲਾ ਕੇ ਇਹ ਮੈਚ 31 ਦੇ ਮੁਕਾਬਲੇ 36 ਅੰਕ ਪ੍ਰਾਪਤ
ਕਰਕੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਮੈਚ ਜਿੱਤ ਕੇ ਸੈਮੀਫਾਈਨਲ
ਵਿੱਚ ਪ੍ਰਵੇਸ਼ ਕੀਤਾ।
ਅਗਲਾ ਮੈਚ ਸ਼ੇਰੇ ਪੰਜਾਬ ਯੂਨਾਈਟਿਡ ਅਤੇ ਪਹਿਲਾ ਮੈਚ ਹਾਰੀ ਹੋਈ ਇੰਟਰਨੈਸ਼ਨਲ
ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਸ਼ੇਰੇ ਪੰਜਾਬ
ਯੂਨਾਈਟਿਡ ਦੇ ਜਾਫੀ ਬਿਕਰਮ ਹਰਿਆਣਾ ਨੇ ਗੁਰਲਾਲ ਘਨੌਰ ਅਤੇ ਕਾਲਾ ਥਾਂਦੇਵਾਲ
ਨੂੰ ਇੱਕ-ਇੱਕ ਜੱਫਾ ਲਾਇਆ। ਕਾਲਾ ਥਾਂਦੇਵਾਲ ਨੂੰ ਇੱਕ ਜੱਫਾ ਤਾਰ ਲੰਡੇ
ਨੇ ਲਾਇਆ। ਹਰਜੋਤ ਗੱਬਰ ਨੂੰ ਇੱਕ ਜੱਫਾ ਥਾਣੇਦਾਰ ਸੁਰਖਪੁਰ ਨੇ ਲਾਇਆ।
ਜੱਸਾ ਸਿੱਧਵਾ ਦੋਨਾਂ ਨੇ 6 ਨਾਨ-ਸਟਾਪ ਕਬੱਡੀਆਂ ਪਾਈਆਂ। ਦੂਜੇ ਪਾਸੇ ਸ਼ੇਰੇ
ਪੰਜਾਬ ਵੱਲੋਂ ਦੀਪ ਹਿੰਮਤਪੁਰਾ, ਰਵੀ ਸਰਾਏ, ਗੁਰਜਿੰਦਰ ਬਿੱਲਾ ਅਤੇ ਮਨਪ੍ਰੀਤ
ਕਰਾੜ ਵਾਲੇ ਨੇ ਕਬੱਡੀਆਂ ਪਾਈਆਂ। ਇੰਟਰਨੈਸ਼ਨਲ ਦੇ ਜਾਫੀ ਖੁਸ਼ੀ ਦਿੜ੍ਹਬਾ
ਨੇ ਤਿੰਨ, ਬਲਜੀਤ ਸੈਦੋਕੇ ਨੇ ਚਾਰ, ਮੀਕ ਸਿਆਟਲ, ਜਾਨੂੰ ਬੱਸੀਆਂ ਅਤੇ
ਸੋਨੀ ਸੁਨੇਤ ਨੇ ਦੋ-ਦੋ ਜੱਫੇ ਲਾ ਕੇ ਇਹ ਮੈਚ 23 ਦੇ 42 ਅੰਕ ਪ੍ਰਾਪਤ
ਕਰਕੇ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਅੰਡਰ 21 ਦਾ ਮੈਚ ਸਪਰਿੰਗਡੇਲ ਅਤੇ ਹਰਜੀਤ ਕਲੱਬ ਦੀਆਂ ਦੀਆਂ ਟੀਮਾਂ ਵਿਚਕਾਰ
ਪਹਿਲਾ ਸੈਮੀਫਾਈਨਲ ਮੈਚ ਹੋਇਆ। ਇਹ ਮੈਚ 34 ਦੇ ਮੁਕਾਬਲੇ 39 ਅੰਕ ਪ੍ਰਾਪਤ
ਕਰਕੇ ਹਰਜੀਤ ਕਲੱਬ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲਾ ਸੈਮੀਫਾਈਨਲ ਮੈਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਅਤੇ ਓ.ਕੇ.ਡੀ
ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਓ.ਕੇ.ਡੀ ਦੇ ਧਾਵੀ ਸੋਨੂੰ ਇਬਰਾਹੀਮ
ਨੂੰ ਸ਼ੁਰਲੀ ਚਮਿਆਰਾ, ਗੁਰਵਿੰਦਰ ਕਾਹਲਵਾਂ, ਪੰਮਾ ਝੰਡੇਰ ਅਤੇ ਨਿੰਦੀ ਬੇਨੜਾ
ਨੇ ਇੱਕ-ਇੱਕ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਸੰਦੀਪ ਸੁਰਖਪੁਰ ਨੂੰ ਦੋ
ਜੱਫੇ ਪੰਮਾ ਝੰਡੇਰ ਨੇ
ਲਾਏ। ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਧਾਵੀ ਜੱਗਾ ਆਲੋਵਾਲ ਢੇਰੀਆਂ
ਨੂੰ ਪਾਲਾ ਜਲਾਲਪੁਰ ਨੇ ਦੋ ਜੱਫੇ ਅਤੇ ਸੰਦੀਪ ਗੁਰਦਾਸਪੁਰ ਨੇ ਇੱਕ ਅੰਕ
ਕਾਮਨ ਕੀਤਾ। ਸ਼ੀਰਾ ਹਠੂਰ ਨੂੰ ਸੰਦੀਪ ਗੁਰਦਾਸਪੁਰ, ਸੁੱਖਾ ਭੰਡਾਲ ਨੇ ਇੱਕ-ਇੱਕ
ਜੱਫਾ ਅਤੇ ਸ਼ਿਪੀ ਖੀਰਾਂਵਾਲੀ ਨੇ ਇੱਕ ਅੰਕ ਕਾਮਨ ਕੀਤਾ। ਲਾਡੀ ਪਰਸਰਾਮਪੁਰ
ਨੂੰ ਸੁੱਖਾ ਭੰਡਾਲ ਨੇ ਦੋ, ਪਾਲਾ ਜਲਾਲਪੁਰ ਅਤੇ ਸ਼ਿਪੀ ਖੀਰਾਂਵਾਲੀ ਨੇ
ਇੱਕ-ਇੱਕ ਜੱਫਾ ਲਾ ਕੇ ਇਹ ਮੈਚ 30 ਦੇ ਮੁਕਾਬਲੇ 38 ਅੰਕ ਪ੍ਰਾਪਤ ਕਰਕੇ
ਓ.ਕੇ.ਡੀ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਇੰਟਰਨੈਸ਼ਨਲ ਅਤੇ ਮੈਟਰੋ ਦੀਆਂ ਟੀਮਾਂ ਵਿਚਕਾਰ ਹੋਇਆ।
ਮੈਟਰੋ ਦੇ ਧਾਵੀ ਸੁੱਖੀ ਲੱਖਣ-ਕੇ-ਪੱਡਾ ਨੇ 14 ਕਬੱਡੀਆਂ ਪਾਈਆਂ ਉਸ ਨੂੰ
ਖੁਸ਼ੀ ਦਿੜ੍ਹਬਾ ਨੇ ਤਿੰਨ ਵਾਰ ਰੋਕ ਕੇ ਬੱਲੇ-ਬੱਲੇ ਕਰਵਾਈ। ਕਿੰਦਾ ਬਿਹਾਰੀਪੁਰ
ਨੂੰ ਸੋਨੀ ਸੁਨੇਤ ਨੇ ਦੋ ਜੱਫੇ ਅਤੇ ਇੱਕ ਜੱਫਾ ਜਾਨੂੰ ਬੱਸੀਆਂ ਨੇ ਲਾਇਆ।
ਬੋਹੜ ਕੋੜੀ ਨੇ ਸਿਰਫ ਦੋ ਕਬੱਡੀਆਂ ਪਾਈਆਂ ਉਸ ਨੂੰ ਮੀਕ ਸਿਆਟਲ ਅਤੇ ਬਲਜੀਤ
ਸੈਦੋਕੇ ਨੇ ਇੱਕ ਜੱਫਾ ਲਾਇਆ। ਵੈਲੀ ਚੂਹੜਚੱਕ ਨੂੰ ਬਲਜੀਤ ਸੈਦੋਕ ਅਤੇ
ਸੋਨੀ ਸੁਨੇਤ ਨੇ ਇੱਕ-ਇੱਕ ਜੱਫਾ ਲਾਇਆ ਅਤੇ ਖੁਸ਼ੀ ਦਿੜ੍ਹਬਾ ਨੇ ਇੱਕ ਅੰਕ
ਕਾਮਨ ਕੀਤਾ। ਦੂਜੇ ਪਾਸੇ ਇੰਟਰਨੈਸ਼ਨਲ ਦੇ ਧਾਵੀ ਗੁਰਲਾਲ ਘਨੌਰ ਨੇ 17 ਕਬੱਡੀਆਂ
ਪਾਈਆਂ ਉਸ ਨੂੰ ਮੰਗੀ ਬੱਗਾ ਨੇ ਦੋ ਜੱਫੇ, ਡਮਰੂ ਰੁੜਕੀ ਅਤੇ ਗੋਗੋ ਰੁੜਕੀ
ਨੇ ਇੱਕ-ਇੱਕ ਜੱਫਾ ਲਾਇਆ। ਜੱਸਾ ਸਿੱਧਵਾ ਨੇ 16 ਕਬੱਡੀਆਂ ਪਾਈਆਂ ਉਸ ਨੂੰ
ਮੰਗੀ ਬੱਗਾ, ਡਮਰੂ ਰੁੜਕੀ ਅਤੇ ਕਿੰਦਾ ਕਕਰਾਲਾ ਨੇ ਇੱਕ-ਇੱਕ ਜੱਫਾ ਲਾਇਆ।
ਹਰਜੋਤ ਗੱਬਰ ਨੂੰ ਇੱਕ ਜੱਫਾ ਡਮਰੂ ਰੁੜਕੀ ਨੇ ਲਾਇਆ ਪਰ ਉਸ ਨੇ ਸਿਰਫ ਦੋ
ਕਬੱਡੀਆਂ ਹੀ ਪਾਈਆਂ। ਇਹ ਮੈਚ 32 ਦੇ ਮੁਕਾਬਲੇ 37 ਅੰਕ ਪ੍ਰਾਪਤ ਕਰਕੇ
ਇੰਟਰਨੈਸ਼ਨਲ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਤੋਂ
ਪਹਿਲਾਂ ਅੰਡਰ 21 ਦਾ ਫਾਈਨਲ ਮੈਚ ਸ਼ੇਰੇ ਪੰਜਾਬ ਅਤੇ ਹਰਜੀਤ ਕਲੱਬ ਦੀਆਂ
ਦੀਆਂ ਟੀਮਾਂ ਵਿਚਕਾਰ ਮੈਚ ਹੋਇਆ। ਇਹ ਮੈਚ 26 ਦੇ ਮੁਕਾਬਲੇ 42 ਅੰਕ ਪ੍ਰਾਪਤ
ਕਰਕੇ ਸ਼ੇਰੇ ਪੰਜਾਬ ਦੀ ਟੀਮ ਨੇ ਜਿੱਤ ਕੇ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ
ਕੀਤਾ।
ਓਪਨ ਦਾ ਫਾਈਨਲ ਮੈਚ ਇੰਟਰਨੈਸ਼ਨਲ ਅਤੇ ਓ.ਕੇ.ਡੀ ਦੀਆਂ ਟੀਮਾਂ ਵਿਚਕਾਰ ਖੇਡਿਆ
ਗਿਆ। ਓ.ਕੇ.ਡੀ ਦੀ ਟੀਮ ਸਾਰੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ ਸੀ
ਪਰ ਇੰਟਰਨੈਸ਼ਨਲ ਦੀ ਟੀਮ ਪਹਿਲਾ ਮੈਚ ਵੀ ਓ.ਕੇ.ਡੀ ਤੋਂ ਹਾਰ ਚੁੱਕੀ ਸੀ।
ਪਰ ਹੁਣ ਦਰਸ਼ਕਾਂ ਆਸ ਸੀ ਕਿ ਫਾਈਨਲ ਮੈਚ ਇੰਟਰਨੈਸ਼ਨਲ ਦੀ ਟੀਮ ਮੈਚ ਜਿੱਤ
ਕੇ ਹਾਰ ਦਾ ਬਦਲਾ ਲਏਗੀ। ਓ.ਕੇ.ਡੀ. ਦੇ ਧਾਵੀ ਸੋਨੂੰ ਇਬਰਾਹੀਮ ਨੂੰ ਮੀਕ
ਸਿਆਟਲ ਨੇ ਦੋ ਜੱਫੇ ਲਾਏ। ਸੰਦੀਪ ਸੁਰਖਪੁਰ ਨੂੰ ਮੀਕ ਸਿਆਟਲ ਨੇ ਅਤੇ ਖੁਸ਼ੀ
ਦਿੜ੍ਹਬਾ ਨੇ ਇੱਕ-ਇੱਕ ਜੱਫਾ ਲਾਇਆ। ਜੌਨੀ ਕੈਲੇਫੋਰਨੀਆ ਨੂੰ ਵੀ ਮੀਕ ਸਿਆਟਲ
ਨੇ ਇੱਕ ਜੱਫਾ ਲਾਇਆ। ਦੂਜੇ ਪਾਸੇ ਗੁਰਲਾਲ ਘਨੌਰ ਦੀ 10ਵੀਂ ਅਤੇ 11ਵੀਂ
ਕਬੱਡੀ ਤੇ ਉਸ ਨੂੰ ਸੰਦੀਪ ਗੁਰਦਾਸਪੁਰ ਨੇ ਦੋ ਵਾਰ ਰੋਕ ਕੇ ਬੱਲੇ-ਬੱਲੇ
ਕਰਵਾਈ। ਉਸ ਤੋਂ ਬਾਅਦ ਗੁਰਲਾਲ ਨੇ ਕਬੱਡੀ ਨਹੀਂ ਪਾਈ। ਹਰਜੋਤ ਗੱਬਰ ਅਤੇ
ਕਾਲਾ ਥਾਦੇਵਾਲ ਨੇ 13-13 ਕਬੱਡੀਆਂ ਪਾਈਆਂ। ਸੁੱਖਾ ਭੰਡਾਲ ਨੇ 7 ਜੱਫੇ,
ਪਾਲਾ ਜਲਾਲਪੁਰ ਨੇ 5 ਜੱਫੇ ਅਤੇ ਸ਼ਿਪੀ ਖੀਰਾਂਵਾਲੀ ਨੇ ਇੱਕ ਜੱਫਾ ਲਾ ਕੇ
ਇਹ ਮੈਚ 27 ਦੇ ਮੁਕਾਬਲੇ 47 ਅੰਕ ਪ੍ਰਾਪਤ ਕਰਕੇ ਓ.ਕੇ.ਡੀ ਦੀ ਟੀਮ ਨੇ
ਜਿੱਤ ਕੇ ਸੀਜ਼ਨ ‘ਚ ਪਹਿਲਾ ਕਬੱਡੀ ਕੱਪ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ।
ਓ.ਕੇ.ਡੀ ਦੇ ਧਾਵੀ ਸੰਦੀਪ ਸੁਰਖਪੁਰ ਨੇ ਸੈਮੀਫਾਈਨਲ ਅਤੇ ਫਾਈਨਲ ਵਿੱਚ
28 ਕਬੱਡੀਆਂ ਪਾ ਕੇ 24 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ
ਦਾ ਖਿਤਾਬ ਅਤੇ ਸੁੱਖਾ ਭੰਡਾਲ ਨੇ ਸੈਮੀਫਾਈਨਲ ਅਤੇ ਫਾਈਨਲ ਵਿੱਚ 21 ਵਾਰ
ਕੌਸ਼ਿਸ਼ ਕਰਕੇ ਕੇ 11 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਜਾਫੀ ਦਾ
ਖਿਤਾਬ ਕੇ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ ਗਿਆ।
ਇਸ ਕਬੱਡੀ ਟੂਰਨਾਮੈਂਟ ਵਿੱਚ ਰੈਫਰੀਆਂ ਦੀ ਡਿਊਟੀ ਸਾਬੀ ਜੰਡਿਆਲੀ, ਜੱਸੀ
ਸਰਾਏ, ਬਿੰਨਾ ਮਲਕ, ਸ਼ਾਮਾ ਚਿੱਟੀ, ਗੋਪ ਮਜਾਰਾ, ਦਰਸ਼ਨ ਗਿੱਲ, ਨਰਿੰਦਰ
ਚਾਹਲ, ਰਾਣਾ ਸਿੱਧੂ, ਮਨਜੀਤ ਘੋਤੜਾ, ਸ਼ਿੰਦਰ ਧਾਲੀਵਾਲ, ਜਸ ਸੋਹਲ ਨੇ ਨਿਭਾਈ।
ਜਿੱਥੇ ਇਸ ਕਬੱਡੀ ਟੂਰਨਾਮੈਂਟ ਦੀ ਕੁਮੈਂਟਰੀ ਪ੍ਰੋ: ਮੱਖਣ ਸਿੰਘ ਹਕੀਮਪੁਰ,
ਮੱਖਣ ਅਲੀ, ਸੁਰਜੀਤ ਸਿੰਘ ਕਕਰਾਲੀ, ਇੰਦਰਜੀਤ ਸਿੰਘ ਪੱਡਾ, ਪਿੰਸੀਪਲ ਸਰਵਣ
ਸਿੰਘ ਅਤੇ ਦਾਰਾ ਗਰੇਵਾਲ ਨੇ ਕਰਕੇ ਦਰਸ਼ਕਾਂ ਦਾ ਦਿਲ ਲਵਾਈ ਰੱਖਿਆ ਉੱਥੇ
ਸਟੇਜ਼ ਸਕੱਤਰ ਦੀ ਡਿਊਟੀ ਨਿਰਮਲ ਰੰਧਾਵਾ ਨੇ ਅਤੇ ਮੈਚਾਂ ਦੀਆਂ ਟਾਈਆਂ ਤੋਂ
ਲੇ ਕੇ ਇਨਾਮ ਵੰਡਣ ਤੱਕ ਦੀ ਜਿੰਮੇਵਾਰੀ ਫੈਡਰੇਸ਼ਨ ਜ਼ੁਆਇੰਟ ਸੈਕਟਰੀ ਜਸ
ਸੋਹਲ ਨੇ ਨਿਭਾਈ।
ਕੁਲ ਮਿਲਾ ਕੇ ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੁਸਾਇਟੀ ਅਤੇ ਸਪਰਿੰਗਡੇਲ
ਸਪੋਰਟਸ ਐਂਡ ਕਲਚਰਲ ਕਲੱਬ ਦਾ ਇਹ ਟੂਰਨਾਮੈਂਟ ਬਹੁਤ ਹੀ ਵਧੀਆ ਤਰੀਕੇ ਨਾਲ
ਸਫਲ ਰਿਹਾ। ਇਸ ਲਈ ਕਲੱਬ ਦੇ ਸਾਰੇ ਮੈਂਬਰ ਅਤੇ ਉਂਟਾਰੀਓ ਫੈਡਰੇਸ਼ਨ ਆ/
ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਜਿਸ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ,
ਵਾਈਸ ਪ੍ਰਧਾਨ ਮੁਖਤਿਆਰ ਬੋਪਾਰਾਏ, ਜਨਰਲ ਸੈਕਟਰੀ ਦਰਸ਼ਨ ਸਿੰਘ ਗਿੱਲ, ਜ਼ੁਆਇੰਟ
ਸੈਕਟਰੀ ਜਸ ਸੋਹਲ, ਖਜ਼ਾਨਚੀ ਉਂਕਾਰ ਸਿੰਘ ਗਰੇਵਾਲ, ਰਿਕਾਰਡਿੰਗ ਸੈਕਟਰੀ
ਮਨਜੀਤ ਘੋਤੜਾ, ਜ਼ੁਆਇੰਟ ਰਿਕਾਰਡਿੰਗ ਸੈਕਟਰੀ ਹਰਸੇਵਕ ਸਿੰਘ ਵਧਾਈ ਦੇ ਹੱਕਦਾਰ
ਹਨ। ਜਿੱਥੇ ਇਸ ਖੇਡ ਮੇਲੇ ਵਿੱਚ ਪੰਜਾਬੀ ਮੀਡੀਏ ਦੇ ਕਾਫੀ ਸੱਜਣ ਪਹੁੰਚੇ
ਹੋਏ ਸਨ ਉੱਥੇ ਪੰਜਾਬ ਤੋਂ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਨਾਰਥ ਇੰਡੀਆਂ
ਦੇ ਪ੍ਰਧਾਨ ਸ: ਸੁਰਜਨ ਸਿੰਘ ਚੱਠਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ
ਜਿਹਨਾਂ ਦਾ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਜਸਵੰਤ ਸਿੰਘ ਖੜਗ
( ਕਿਲਾ ਹਾਂਸ )
E-mail:- kharagkillahans@sify.com
Phone:- 001-905-216-2764
|