ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
International Players
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Academies
Font Download


Your Visitor No is
Visitor Counter by Digits
 
ਦੂਜੇ ਮੀਰੀਪੀਰੀ ਕਬੱਡੀ ਕੱਪ ਮਹਿਰਾਜ (ਬਠਿੰਡਾ) ਵਿੱਚ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਕਰਵਾਈ ਬੱਲੇ-ਬੱਲੇ।

ਦੂਜੇ ਮੀਰੀਪੀਰੀ ਕਬੱਡੀ ਕੱਪ ਮਹਿਰਾਜ (ਬਠਿੰਡਾ) ਵਿੱਚ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਕਰਵਾਈ ਬੱਲੇ-ਬੱਲੇ।
ਵਧੀਆ ਧਾਵੀ ਕੁਲਜੀਤਾ ਮਲਸੀਆਂ ਅਤੇ ਵਧੀਆ ਜਾਫੀ ਦਾ ਖਿਤਾਬ ਮੰਗੀ ਬੱਗਾ ਪਿੰਡ ਨੂੰ ਦਿੱਤਾ ਗਿਆ।

ਬਾਬਾ ਸਿੱਧ ਤਿਲਕ ਰਾਏ ਸਪੋਰਟਸ ਕਲੱਬ ਮਹਿਰਾਜ ਵੱਲੋਂ 27 ਦਸੰਬਰ 2008 ਨੂੰ ਮਹਾਰਾਜਾ ਯਾਦ ਵਿੰਦਰਾ ਖੇਡ ਸਟੇਡੀਅਮ ਮਹਿਰਾਜ (ਬਠਿੰਡਾ) ਜੋ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਜਿਸ ਨੂੰ ਛੇਵੇਂ ਪਾਤਸਾਹਿ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੀ ਛਤਰ ਛਾਇਆ ਹੇਠ ਇਸ ਨਗਰ ਦੀ ਮੋੜੀ ਗੜਾਈ ਸੀ ਵਿਖੇ ਦੂਜਾ ਮੀਰੀਪੀਰੀ ਕਬੱਡੀ ਕੱਪ ਮਹਿਰਾਜ ਕਰਵਾਇਆ ਗਿਆ। ਇਸ ਦਿਨ ਭਾਵੇਂ ਮੌਸਮ ਬਹੁਤ ਖਰਾਬ ਸੀ ਅਤੇ ਸਾਰਾ ਦਿਨ ਹੀ ਧੁੰਦ ਰਹੀ ਪਰ ਦਰਸ਼ਕਾਂ ਦੇ ਰਿਕਾਰਡ ਤੋੜ ਇਕੱਠ ਵਿੱਚ ਇਸ ਕਬੱਡੀ ਕੱਪ ਦਾ ਪਹਿਲਾ ਮੈਚ ਇਸ ਸਾਲ ਨਵੀਂ ਬਣੀ ਬਾਬਾ ਸੀਹਾਂ ਸਿੰਘ ਗਿੱਲ ਕਬੱਡੀ ਕਲੱਬ ਸਿੱਧਸਰ ਜਰਗੜੀ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਸਾਢੇ 6 ਅੰਕਾਂ ਦੇ ਫਰਕ ਨਾਲ ਦਿੜ੍ਹਬਾ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਾਰਵੇ ਦੀ ਟੀਮ ਸਾਰੀ ਨਹੀਂ ਪਹੁੰਚੀ ਇਸ ਲਈ ਇਹ ਮੈਚ 32 ਅੰਕਾਂ ਦੇ ਵੱਡੇ ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਗੁਰੂ ਨਾਨਕ ਕਲੱਬ ਗੁਰਦਾਸਪੁਰ ਅਤੇ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀਥਾਨ ਸਿੰਘ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 18 ਅੰਕਾਂ ਦੇ ਫਰਕ ਨਾਲ ਕੋਟਲੀਥਾਨ ਸਿੰਘ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਕੱਪ ਦੀ ਮੁੱਖ ਸਪਾਂਸਰ ਟੀਮ ਮੀਰੀਪੀਰੀ ਕਬੱਡੀ ਕਲੱਬ ਮਹਿਰਾਜ ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 14 ਅੰਕਾਂ ਦੇ ਫਰਕ ਨਾਲ ਜਲੰਧਰ ਦੀ ਟੀਮ ਨੇ ਜਿੱਤ ਲਿਆ।

ਪਹਿਲਾ ਸੈਮੀਫਾਈਨਲ ਮੈਚ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀਥਾਨ ਸਿੰਘ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਕੋਟਲੀਥਾਨ ਸਿੰਘ ਦੇ ਧਾਵੀ ਭਿੰਦਰ ਚਾਂਗਲੀ ਨੂੰ ਖੁਸ਼ੀ ਦਿੜ੍ਹਬਾ, ਮੌੜ ਕਕਰਾਲਾ ਅਤੇ ਕਾਕਾ ਕੋਟਫੱਤਾ ਨੇ ਇੱਕ-ਇੱਕ ਜੱਫਾ ਲਾਇਆ। ਪਾਲੀ ਪਨਗੋਟਾਂ ਨੂੰ ਇੱਕ ਜੱਫਾ ਖੁਸ਼ੀ ਦਿੜ੍ਹਬਾ ਨੇ ਲਾਇਆ। ਕਾਲਾ ਕਾਂਗੜ ਨੂੰ ਮੌੜ ਕਕਰਾਲਾ ਨੇ ਇੱਕ-ਇੱਕ ਜੱਫਾ ਲਾਇਆ। ਸੇਵਕ ਪੱਧਰੀ ਨੂੰ ਨਿੰਦੀ ਬੇਨੜਾ, ਮੌੜ ਕਕਰਾਲਾ ਅਤੇ ਖੁਸ਼ੀ ਦਿੜ੍ਹਬਾ ਨੇ ਇੱਕ-ਇੱਕ ਜੱਫਾ ਲਾਇਆ। ਪਰ ਦਿੜ੍ਹਬਾ ਦੇ ਧਾਵੀ ਸਤੀਸ਼ ਖਟਕੜ ਨੂੰ ਗੁਰਪ੍ਰੀਤ ਜੰਗੀਆਣਾ, ਬਲਰਾਜ ਗੱਜਣਵਾਲ, ਸੋਨੀ ਗਰੋਆਂ ਅਤੇ ਹੈਪੀ ਚਾਂਗਲੀ ਨੇ ਇੱਕ-ਇੱਕ ਜੱਫਾ ਲਾਇਆ। ਗੋਰਾ ਰੂਮ ਨੂੰ ਪ੍ਰਗਟ ਚਾਂਗਲੀ, ਗੁਰਪ੍ਰੀਤ ਜੰਗੀਆਣਾ ਨੇ ਇੱਕ-ਇੱਕ ਜੱਫਾ ਲਾਇਆ। ਰਾਜੂ ਨੰਗਲ ਨੂੰ ਸੋਨੀ ਗਰੋਆਂ ਨੇ ਇੱਕ-ਇੱਕ ਜੱਫਾ ਲਾਇਆ। ਫਿੱਡੂ ਝਨੀਰ ਨੂੰ ਪ੍ਰਗਟ ਚਾਂਗਲੀ, ਗੁਰਪ੍ਰੀਤ ਜੰਗੀਆਣਾ ਅਤੇ ਸੋਨੀ ਗਰੋਆਂ ਨੇ ਇੱਕ-ਇੱਕ ਜੱਫਾ ਲਾਇਆ। ਜੱਸੀ ਦਿੜ੍ਹਬਾ ਨੂੰ ਇੱਕ ਜੱਫਾ ਸੋਨੀ ਗਰੋਆਂ ਨੇ ਇੱਕ ਜੱਫਾ ਲਾਇਆ। ਇਸ ਤਰ੍ਹਾਂ ਇਹ ਮੈਚ ਸਾਢੇ 6 ਅੰਕਾਂ ਦੇ ਫਰਕ ਨਾਲ ਕੋਟਲੀਥਾਨ ਸਿੰਘ ਦੀ ਟੀਮ ਨੇ ਜਿੱਤ ਲਿਆ।

ਦੂਜਾ ਸੈਮੀਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਕੋਦਰ ਵੱਲੋਂ ਕੁਲਜੀਤਾ ਮਲਸੀਆਂ, ਗੁਰਲਾਲ ਘਨੌਰ, ਪਿੰਕੂ ਖਹਿਰਾ ਅਤੇ ਹਰਪਾਲ ਪੰਡੋਰੀ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਜਲੰਧਰ ਦਾ ਕੋਈ ਵੀ ਜਾਫੀ ਨਕੋਦਰ ਦੇ ਕਿਸੇ ਵੀ ਧਾਵੀ ਨੂੰ ਰੋਕ ਨਹੀਂ ਸਕਿਆ। ਜਲੰਧਰ ਦੇ ਧਾਵੀ ਭਾਲਾ ਅੰਮ੍ਰਿਤਸਰ ਨੂੰ ਮੰਗੀ ਬੱਗਾ ਅਤੇ ਕਾਲੂ ਮਹੇੜੂ ਨੇ ਇੱਕ-ਇੱਕ ਵਾਰ ਰੋਕਿਆ। ਸ਼ੀਪਾ ਗੁਰਦਾਸਪੁਰ ਨੂੰ ਅਮਨ ਕੁੰਡੀ ਅਤੇ ਕਾਲੂ ਮਹੇੜੂ ਨੂੰ ਇੱਕ-ਇੱਕ ਵਾਰ ਰੋਕਿਆ। ਗੁਰਜੀਤ ਰੋਡੇ ਨੂੰ ਕਾਕਾ ਘਣੀਵਾਲ ਨੇ ਤਿੰਨ ਵਾਰ ਅਤੇ ਮੰਗੀ ਬੱਗਾ ਨੇ ਦੋ ਵਾਰ ਰੋਕ ਕੇ ਇਹ ਮੈਚ 18 ਅੰਕਾਂ ਦੇ ਵੱਡੇ ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਕੇ ਫਾਈਨਲ ਮੈਚ ਵਿੱਚ ਪ੍ਰਵੇਸ਼ ਕੀਤਾ।

ਫਾਈਨਲ ਮੈਚ ਤੋਂ ਪਹਿਲਾਂ ਜਿੱਥੇ ਕਬੱਡੀ ਕੋਚ ਹਰਬੰਸ ਸਿੰਘ ਹੌਲਦਾਰ ਅਤੇ ਕਰਮਜੀਤ ਸਿੰਘ ਨੀਟੂ (ਸੇਲਵਰਾਹ) ਨੂੰ ਸਨਮਾਨਿਤ ਕੀਤਾ ਗਿਆ ਉੱਥੇ ਕੈਨੇਡਾ ਤੋਂ ਆਏ ਪਿੰਡ ਭਲੂਰ ਦੇ ਕਬੱਡੀ ਪ੍ਰਮੋਟਰ ਮੇਜਰ ਸਿੰਘ ਬਰਾੜ ਪ੍ਰਧਾਨ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਕੈਲਗਰੀ (ਕੈਨੇਡਾ) ਦਾ ਸੋਨੇ ਦੀ ਚੈਨੀ ਨਾਲ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਛੋਟੇ-ਛੋਟੇ ਬੱਚਿਆਂ ਦਾ ਸ਼ੋਅ-ਮੈਚ ਕਰਵਾਇਆ ਗਿਆ।
ਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀਥਾਨ ਸਿੰਘ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਕੋਦਰ ਦੇ ਧਾਵੀ ਕੁਲਜੀਤਾ ਮਲਸੀਆਂ, ਗੁਰਲਾਲ ਘਨੌਰ ਅਤੇ ਹਰਪਾਲ ਪੰਡੋਰੀ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਪਿੰਕੂ ਖਹਿਰਾ ਨੂੰ ਗੁਰਪ੍ਰੀਤ ਜੰਗੀਆਣਾ ਨੇ ਦੋ ਜੱਫੇ ਅਤੇ ਨਿਰਮਲ ਚਾਂਗਲੀ ਨੇ ਇੱਕ ਜੱਫਾ ਲਾਇਆ। ਦੂਜੇ ਪਾਸੇ ਕੋਟਲੀਥਾਨ ਸਿੰਘ ਦੇ ਧਾਵੀ ਭਿੰਦਰ ਚਾਂਗਲੀ ਨੂੰ ਮੰਗੀ ਬੱਗਾ ਅਤੇ ਕਾਕਾ ਘਣੀਵਾਲ ਨੇ ਇੱਕ-ਇੱਕ ਜੱਫਾ ਲਾਇਆ। ਕੁਲਦੀਪ ਸਹਿਣਾ ਨੂੰ ਮੰਗੀ ਬੱਗਾ ਨੇ ਦੋ ਅਤੇ ਕਾਕਾ ਘਣੀਵਾਲ ਨੇ ਇੱਕ ਜੱਫਾ ਲਾਇਆ। ਸੁਖਮੰਦਰ ਜੰਗੀਆਣਾ ਨੂੰ ਅਜ਼ਾਦੀ ਰੂਪੇਵਾਲ, ਕਾਕਾ ਘਣੀਵਾਲ ਅਤੇ ਮੰਗੀ ਬੱਗਾ ਨੇ ਇੱਕ-ਇੱਕ ਜੱਫਾ ਲਾਇਆ। ਕਾਲਾ ਕਾਂਗੜ ਨੂੰ ਸਿਰਫ ਇੱਕ ਜੱਫਾ ਅਮਨ ਕੁੰਡੀ ਨੇ ਲਾਇਆ। ਇਸ ਤਰ੍ਹਾਂ 12 ਅੰਕਾਂ ਦੇ ਫਰਕ ਨਾਲ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਇਹ ਮੈਚ ਜਿੱਤ ਕੇ ਮੀਰੀਪੀਰੀ ਕਬੱਡੀ ਕੱਪ ਮਹਿਰਾਜ ‘ਤੇ ਕਬਜ਼ਾ ਕੀਤਾ। ਕੁਲਜੀਤਾ ਮਲਸੀਆਂ ਨੇ 9 ਨਾਨ-ਸਟਾਪ ਕਬੱਡੀਆਂ ਪਾਈਆਂ ਇਸ ਲਈ ਉਸ ਨੂੰ ਵਧੀਆ ਧਾਵੀ ਅਤੇ ਮੰਗੀ ਬੱਗਾ ਨੇ 11 ਵਾਰ ਕੋਸ਼ਿਸ਼ ਕਰਕੇ ਚਾਰ ਜੱਫੇ ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਦਾ ਖਿਤਾਬ ਦਿੱਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਲਈ ਸੁਖਵੀਰ ਸਿੰਘ ਬਾਦਲ ਐਮ.ਪੀ., ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਸਿਕੰਦਰ ਸਿੰਘ ਮਲੂਕਾ ਜ਼ਿਲਾ ਜੱਥੇਦਾਰ ਪ੍ਰਧਾਨ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਅਤੇ ਸਾਬਕਾ ਕੈਬਨਿਟ ਵਜ਼ੀਰ ਪੰਜਾਬ ਵਿਸ਼ੇਸ਼ ਤੌਰ ‘ਤੇ ਪਹੁੰਚੇ। ਜੇਤੂ ਟੀਮ ਦਸਮੇਸ਼ ਕਲੱਬ ਨਕੋਦਰ ਨੂੰ ਅਮਰੀਕਾ ਨਿਵਾਸੀ ਕਬੱਡੀ ਪ੍ਰਮੋਟਰ ਗੁਰਭਗਤ ਸਿੰਘ, ਚੇਅਰਮੈਨ ਅਵਤਾਰ ਸਿੰਘ ਅਤੇ ਮਿਲਖਜੀਤ ਸਿੰਘ ਵੱਲੋਂ ਪਹਿਲਾ ਇਨਾਮ ਇੱਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਉਪ-ਜੇਤੂ ਰਹੀ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀਥਾਨ ਸਿੰਘ ਦੀ ਟੀਮ ਨੂੰ ਦਲਜੀਤ ਕੌਰ ਚੀਮਾ (ਇੰਗਲੈਂਡ), ਗੁਰਚੇਤ ਸਿੰਘ ਚੀਮਾ (ਇੰਗਲੈਂਡ) ਅਤੇ ਲਖਵੀਰ ਸਿੰਘ ਬੱਬੂ (ਕੈਨੇਡਾ) ਵੱਲੋਂ ਸਪਾਂਸਰ ਕੀਤਾ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।

ਇਸ ਕਬੱਡੀ ਕੱਪ ਦੀ ਕੁਮੈਂਟਰੀ ਰੁਪਿੰਦਰ ਜਲਾਲ, ਗੁਰਪ੍ਰੀਤ ਸਿੰਘ ਬੇਰਕਲਾਂ ਅਤੇ ਸਤਨਾਮ ਖਾਰਾ ਵੱਲੋਂ ਵਾਰੋ-ਵਾਰੀ ਕੀਤੀ ਗਈ। ਟਾਈਮ ਕੀਪਰ ਦੀ ਡਿਊਟੀ ਅਮਰ ਸਿੰਘ ਭੁੱਚੋਂ ਖੁਰਦ, ਪ੍ਰੋ: ਗੋਪਾਲ ਸਿੰਘ ਅਤੇ ਫੌਜੀ ਭੈਣੀ ਕਾਣੀ ਨੇ ਨਿਭਾਈ। ਰੈਫਰੀਆਂ ਦੀ ਡਿਊਟੀ ਕੋਚ ਜਿੰਦਰ ਖਾਨੋਵਾਲ, ਕੋਚ ਸੱਖੀ ਬਰਾੜ, ਕੋਚ ਗੁਰਮੇਲ ਸਿੰਘ ਦਿੜ੍ਹਬਾ ਨੇ ਨਿਭਾਈ। ਨੀਟੂ ਸੇਲਵਰਾਹ ਅਤੇ ਵਿੱਕੀ ਸੇਲਵਰਾਹ ਸਾਰਾ ਦਿਨ ਲਾਈਨ ਕੀਪਰ ਦੀ ਡਿਊਟੀ ਨਿਭਾਉਂਦੇ ਰਹੇ।

ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਕਲੱਬ ਦੇ ਚੇਅਰਮੈਨ ਅਵਤਾਰ ਸਿੰਘ ਯੂ.ਐੱਸ.ਏ., ਪ੍ਰਧਾਨ ਚੰਨਾ ਆਲਮਗੀਰ ਯੂ.ਐੱਸ.ਏ., ਮੇਜਰ ਸਿੰਘ ਭਲੂਰ (ਕੈਨੇਡਾ), ਗੁਰਭਗਤ ਸਿੰਘ ਯੂ.ਐੱਸ.ਏ., ਮਿਲਖਜੀਤ ਸਿੰਘ ਯੂ.ਐੱਸ.ਏ., ਬੱਬੂ ਕੈਨੇਡਾ, ਚਮਕੌਰ ਸਿੰਘ ਕੌਰੀ (ਯੂ.ਏ.ਈ.), ਅਮਰਦੀਪ ਸਿੰਘ ਅਮਨਾ, ਰਾਜ ਮਾਨ (ਕੈਨੇਡਾ), ਜੱਸੂ ਜਰਮਨ, ਹੈਪੀ ਕੈਨੇਡਾ, ਅਮਨਖਾਨ ਆਸਟ੍ਰੇਲੀਆ, ਸੁੱਖਾ ਕੈਨੇਡਾ, ਰਮਨਦੀਪ ਕੈਨੇਡਾ, ਨਿਰਮਲ ਕੈਨੇਡਾ, ਨਿਰਪਜੀਤ ਕੈਨੇਡਾ, ਬਲਵੰਤ ਆਸਟ੍ਰੇਲੀਆ, ਅਮਨਦੀਪ ਯੂ.ਐੱਸ.ਏ., ਮਨਦੀਪ ਯੂ.ਐੱਸ.ਏ., ਪ੍ਰਬੰਧਕ ਹਰਿੰਦਰ ਹਿੰਦਾ, ਕਬੱਡੀ ਕੋਚ ਹਰਬੰਸ ਸਿੰਘ, ਸੁਖਮਿੰਦਰ ਡੀ.ਪੀ.ਈ., ਗੁਰਪ੍ਰੀਤ ਬੱਬਲੀ, ਟੀ.ਟੀ., ਸੰਦੀਪ, ਅਵਤਾਰ, ਗੁਰਸੇਵਕ, ਗੁਰਚੇਤ, ਪਵਨਦੀਪ, ਨੀਲਾ, ਦੀਪਾ ਬਾਬੇਕਾ, ਰਛਪਾਲ, ਹਰਪਾਲ, ਹੈਪੀ, ਖਹਿਰਾ ਅਤੇ ਪਿੰਡ ਵਾਸੀਆਂ ਨੇ ਮਹਿਰਾਜ ਦੀ ਧਰਤੀ ‘ਤੇ ਦੂਜੀ ਵਾਰ ਕਬੱਡੀ ਕੱਪ ਕਰਵਾ ਕੇ ਨਵਾਂ ਰਿਕਾਰਡ ਕਾਇਮ ਕੀਤਾ ਤਾਂ ਕਿ ਇਲਾਕੇ ਦੇ ਨੌਜਵਾਨ ਨਸ਼ਿਆਂ ਤੋਂ ਬਚ ਸਕਣ। ਅੰਤ ਵਿੱਚ ਕੱਪ ਵਿੱਚ ਪਹੁੰਚਣ ਵਾਲੇ ਹਰੇਕ ਮੁੱਖ ਮਹਿਮਾਨ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।



ਜਸਵੰਤ ਸਿੰਘ ਖੜਗ
98146-66057

Copyrights: All rights reserved, including the right to reproduce this site in any form whatsoever