ਲੰਢੇਕੇ
ਦਾ ਕਬੱਡੀ ਕੱਪ ਹਰਜੀਤ-ਤਲਵਾਰ ਕਲੱਬ ਜਗਰਾਉਂ ਦੀ ਟੀਮ ਨੇ ਜਿੱਤ ਕੇ ਤੀਜੇ
ਕਬੱਡੀ ਕੱਪ ਦੀ ਚਂੈਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ।
ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਵਿਚੋਂ ਵਧੀਅ ਧਾਵੀ ਵੱਲੀ ਮਹੇੜੂ
ਅਤੇ ਜਗਰਾਉਂ ਦੇ ਜਾਫੀ ਵਰਿੰਦਰ ਦੌਧਰ ਨੂੰ ਚੁਣਿਆ ਗਿਆ।
ਹਰੇਕ ਸਾਲ ਦੀ ਤਰ੍ਹਾਂ
ਇਸ ਸਾਲ ਵੀ 10 ਜਨਵਰੀ 2009 ਨੂੰ ਪਿੰਡ ਲੰਢੇਕੇ (ਮੋਗਾ) ਵਿਖੇ ਸ੍ਰੀ ਮਾਨ
ਸੰਤ ਬਾਬਾ ਸੂਰਤ ਸਿੰਘ ਜੀ ਅਤੇ ਬਾਬਾ
ਰਾਮ ਸਿੰਘ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਤੀਜਾ ਅੰਤਰਰਾਸ਼ਟਰੀ ਗੋਲਡ
ਕਬੱਡੀ ਕੱਪ ਲੰਢੇਕੇ ਦੀ ਧਰਤੀ ‘ਤੇ ਦਸਮੇਸ਼ ਯੂਥ ਵੈਲਫੇਅਰ ਐਂਡ ਸਪੋਰਟਸ
ਕਲੱਬ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ
ਨਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕਰਵਾਇਆ ਗਿਆ। ਪਿੰਡ ਵਿੱਚ ਭਾਵੇਂ ਇਸ
ਸਾਲ ਵੀ ਸਟੇਡੀਅਮ ਦੀ ਘਾਟ ਮਹਿਸੂਸ ਰਹੀ ਪਰ ਫਿਰ ਵੀ ਪ੍ਰਬੰਧਕਾਂ ਨੇ ਖੇਡ
ਮੈਦਾਨ ਦੇ ਆਲੇ-ਦੁਆਲੇ ਟਰਾਲੀਆਂ ਅਤੇ ਟਰੱਕਾਂ ਦਾ ਸਟੇਡੀਅਮ ਬਣਾ ਕੇ ਦਰਸ਼ਕਾਂ
ਨੂੰ ਸਟੇਡੀਅਮ ਦੀ ਘਾਟ ਨਹੀਂ ਮਹਿਸੂਸ ਹੋਣ ਦਿੱਤੀ।
ਇਸ ਕਬੱਡੀ ਕੱਪ ਦਾ ਉਦਘਾਟਨ ਕਰਨ ਤੋਂ ਬਾਅਦ ਪਹਿਲਾ ਮੈਚ ਮਾਲਵਾ ਕਬੱਡੀ
ਕਲੱਬ ਮੋਗਾ ਅਤੇ ਹਰਜੀਤ-ਤਲਵਾਰ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ 21 ਅੰਕਾਂ ਦੇ ਫਰਕ ਨਾਲ ਹਰਜੀਤ-ਤਲਵਾਰ ਕਲੱਬ ਜਗਰਾਉਂ ਦੀ
ਟੀਮ ਨੇ ਜਿੱਤ ਲਿਆ। ਦੂਜਾ ਮੈਚ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ ਅਤੇ
ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਹੋਇਆ। ਸਾਧੂਵਾਲਾ
ਦੀ ਟੀਮ ਭਾਵੇਂ ਨਵੀਂ ਸੀ ਪਰ ਉਨ੍ਹਾਂ ਨੇ ਸਟਾਰ ਟੀਮ ਮੋਗਾ ਨੂੰ ਡੇਢ ਅੰਕਾਂ
ਦੇ ਫਰਕ ਨਾਲ ਹਰਾ ਦਿੱਤਾ। ਤੀਜਾ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ
ਅਤੇ ਦਸਮੇਸ਼ ਕਲੱਬ ਕਾਲਖ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪੱਤੋਹੀਰਾ
ਦੀ ਟੀਮ ਨੇ ਇਹ ਮੈਚ 3 ਅੰਕਾਂ ਦੇ ਫਰਕ ਨਾਲ ਕਾਲਖ ਦੀ ਟੀਮ ਨੂੰ ਹਰਾ ਕੇ
ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਚੌਥਾ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ
ਅਤੇ ਹਰਜੀਤ ਕਲੱਬ ਬਾਜਾਖਾਨਾ ਦੀਆ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ
10 ਅੰਕਾਂ ਦੇ ਫਰਕ ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ
ਪ੍ਰਵੇਸ਼ ਕੀਤਾ।
ਪਹਿਲਾ ਸੈਮੀਫਾਈਨਲ ਮੈਚ ਹਰਜੀਤ ਤਲਵਾਰ ਕਲੱਬ ਜਗਰਾਉਂ ਅਤੇ ਹਰਜੀਤ ਫਰੈਂਡਜ਼
ਕਲੱਬ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਜਗਰਾਉਂ ਵੱਲੋਂ ਸੋਨੀ
ਸਵੱਦੀ, ਤੇਜੀ ਜੰਡੀ, ਗੈਰੀ ਜੁਨੇਤਪੁਰਾ ਅਤੇ ਰਾਜੂ ਥਰੀਕੇ ਨੇ ਕਬੱਡੀਆਂ
ਪਾਈਆਂ। ਪੱਤੋਹੀਰਾ ਦੇ ਜਾਫੀ ਤਾਰ ਲੰਡੇ ਨੇ ਸੋਨੀ ਸਵੱਦੀ ਨੂੰ, ਬਗੀਚਾ
ਇੰਦਗੜ੍ਹ ਨੇ ਤੇਜੀ ਜੰਡੀ ਨੂੰ ਦੋ ਅਤੇ ਸੋਨੀ ਸਵੱਦੀ ਨੂੰ ਇੱਕ, ਜੰਟਾ ਲੰਡੇ
ਨੇ ਗੈਰੀ ਜੁਨੇਤਪੁਰਾ ਅਤੇ ਰਾਜੂ ਥਰੀਕੇ ਨੂੰ ਇੱਕ-ਇੱਕ ਜੱਫਾ ਲਾਇਆ। ਦੂਜੇ
ਪਾਸੇ ਪੱਤੋਹੀਰਾ ਵੱਲੋਂ ਬਿੰਦਰ ਸੂਜਾਪੁਰ, ਸੱਤਾ ਮਾਣੂੰਕੇ, ਬੱਬੂ ਜਲਾਲ,
ਗਗਨੀ ਸ਼ੂਸਕ ਅਤੇ ਨਿੰਦਰ ਇੰਦਗੜ੍ਹ ਨੇ ਕਬੱਡੀਆਂ ਪਾਈਆਂ। ਜਗਰਾਉਂ ਦੇ ਜਾਫੀ
ਵਰਿੰਦਰ ਦੌਧਰ ਨੇ 5 ਜੱਫੇ, ਜੂਪਾ ਕਾਉਂਕੇ ਨੇ ਚਾਰ, ਸੀਰਾ ਮੱਲੇਆਣਾ ਨੇ
ਤਿੰਨ, ਕੀਪਾ ਦੌਧਰ ਨੇ ਦੋ ਅਤੇ ਨਿੱਕਾ ਅਖਾੜਾ ਨੇ ਇੱਕ ਜੱਫਾ ਲਾ ਕੇ ਟੀਮ
ਨੂੰ 18 ਅੰਕਾਂ ਦੇ ਵੱਡੇ ਫਰਕ ਨਾਲ ਮੈਚ ਜਿੱਤਾ ਕੇ ਫਾਈਨਲ ਵਿੱਚ ਪ੍ਰਵੇਸ਼
ਕਰਵਾਇਆ।
ਦੂਜਾ ਸੈਮੀਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਸ਼ੰਕਰਾਪੁਰੀ
ਕਬੱਡੀ ਕਲੱਬ ਸਾਧੂਵਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੀਰੀਪੀਰੀ
ਵੱਲੋਂ ਨਿੱਕੂ ਪੰਡੋਰੀ, ਬਿੱਕਾ ਤਲਵੰਡੀ ਚੌਧਰੀਆ ਅਤੇ ਵੱਲੀ ਮਹੇੜੂ ਨੇ
ਕਬੱਡੀਆਂ ਪਾਈਆਂ। ਸਾਧੂਵਾਲਾ ਕਲੱਬ ਦੇ ਜਾਫੀ ਗੋਲਡੀ ਭਿੰਡਰ ਨੇ ਨਿੱਕੂ
ਪੰਡੋਰੀ ਅਤੇ ਵੱਲੀ ਮਹੇੜੂ ਨੂੰ ਦੋ-ਦੋ ਜੱਫੇ ਲਾਏ। ਨਿੱਕਾ ਲੰਢੇਕੇ ਨੇ
ਬਿੱਕਾ ਤਲਵੰਡੀ ਚੌਧਰੀਆ ਅਤੇ ਵੱਲੀ ਮਹੇੜੂ ਨੂੰ ਇੱਕ-ਇੱਕ ਜੱਫਾ ਲਾਇਆ।
ਇਸੇ ਤਰ੍ਹਾਂ ਰਾਜੂ ਭਿੰਡਰ ਨੇ ਵੀ ਇੱਕ ਜੱਫਾ ਬਿੱਕਾ ਤਲਵੰਡੀ ਚੌਧਰੀਆ ਨੂੰ
ਲਾਇਆ। ਸਾਧੂਵਾਲਾ ਵੱਲੋਂ ਧਨਵੰਤ ਸਾਫੂਵਾਲ, ਕੇਵਲ ਚਗਾਵਾਂ, ਖੰਨਾ ਭਿੰਡਰ
ਅਤੇ ਜੀਤ ਹਰਾਜ ਨੇ ਕਬੱਡੀਆਂ ਪਾਈਆਂ। ਮੀਰੀਪੀਰੀ ਦੇ ਜਾਫੀ ਰਵੀ ਹਰਖੋਵਾਲ
ਨੇ ਖੰਨਾ ਭਿੰਡਰ, ਕੇਵਲ ਚਗਾਵਾਂ ਨੂੰ ਇੱਕ-ਇੱਕ ਅਤੇ ਜੀਤ ਹਰਾਜ ਨੂੰ ਦੋ
ਜੱਫੇ ਲਾਏ। ਜੱਗਾ ਧਾਲੀਵਾਲ ਨੇ ਵੀ ਖੰਨਾ ਭਿੰਡਰ ਨੂੰ ਇੱਕ ਜੱਫਾ ਲਾਇਆ।
ਗੁਰਵਿੰਦਰ ਕਾਹਲਵਾਂ ਨੇ ਧਨਵੰਤ ਸਾਫੂਵਾਲ ਨੂੰ ਇੱਕ ਅਤੇ ਕੇਵਲ ਚਗਾਵਾਂ
ਨੂੰ ਇੱਕ ਜੱਫਾ ਲਾਇਆ। ਦੇਬਾ ਧਾਲੀਵਾਲ ਨੇ ਇੱਕ ਕੇਵਲ ਚਗਾਵਾਂ ਨੂੰ ਲਾ
ਕੇ ਇਹ ਮੈਚ ਢਾਈ ਅੰਕਾਂ ਦੇ ਫਰਕ ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਕੇ
ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਹਰਜੀਤ ਤਲਵਾਰ ਕਲੱਬ
ਜਗਰਾਉਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਜਗਰਾਉਂ ਵੱਲੋਂ ਸੋਨੀ ਸਵੱਦੀ,
ਤੇਜੀ ਜੰਡੀ, ਗੈਰੀ ਜੁਨੇਤਪੁਰਾ, ਹਰਪ੍ਰੀਤ ਰੌਲੀ ਅਤੇ ਰਾਜੂ ਥਰੀਕੇ ਨੇ
ਕਬੱਡੀਆਂ ਪਾਈਆਂ। ਮੀਰੀਪੀਰੀ ਦੇ ਜਾਫੀ ਗੁਰਵਿੰਦਰ ਕਾਹਲਵਾਂ ਨੇ ਗੈਰੀ ਜੁਨੇਤਪੁਰਾ
ਅਤੇ ਹਰਪ੍ਰੀਤ ਰੌਲੀ ਨੂੰ ਇੱਕ-ਇੱਕ ਜੱਫਾ, ਅਮਨਵੀਰ ਥਿੰਗਲੀ ਨੇ ਸੋਨੀ ਸਵੱਦੀ
ਅਤੇ ਗੈਰੀ ਜੁਨੇਤਪੁਰਾ ਨੂੰ ਇੱਕ-ਇੱਕ ਜੱਫਾ, ਰਵੀ ਹਰਖੋਵਾਲ ਨੇ ਸੋਨੀ ਸਵੱਦੀ
ਅਤੇ ਜੱਗਾ ਧਾਲੀਵਾਲ ਨੇ ਰਾਜੂ ਥਰੀਕੇ ਨੇ ਇੱਕ-ਇੱਕ ਜੱਫਾ ਲਾਇਆ। ਦੂਜੇ
ਪਾਸੇ ਮੀਰੀਪੀਰੀ ਵੱਲੋਂ ਬਿੱਕਾ ਤਲਵੰਡੀ ਚੌਧਰੀਆ ਨੇ 5 ਕਬੱਡੀਆਂ ਪਾਈਆਂ
ਉਸ ਨੂੰ ਸੀਰਾ ਮੱਲੇਆਣਾ ਅਤੇ ਕੀਪਾ ਦੌਧਰ ਨੇ ਇੱਕ ਜੱਫਾ ਲਾਇਆ। ਮੰਗੀ ਤਲਵੰਡੀ
ਨੇ ਚਾਰ ਕਬੱਡੀਆਂ ਪਾਈਆਂ ਉਸ ਨੂੰ ਸੀਰਾ ਮੱਲੇਆਣਾ, ਕੀਪਾ ਦੌਧਰ ਅਤੇ ਵਰਿੰਦਰ
ਦੌਧਰ ਨੇ ਇੱਕ-ਇੱਕ ਜੱਫਾ ਲਾਇਆ। ਮਨੀ ਧੂਰੀ ਨੇ ਪੰਜ ਕਬੱਡੀਆਂ ਪਾਈਆਂ ਉਸ
ਨੂੰ ਵਰਿੰਦਰ ਦੌਧਰ ਨੇ ਤਿੰਨ ਅਤੇ ਕੀਪਾ ਦੌਧਰ ਨੇ ਦੋ ਜੱਫੇ ਲਾ ਕੇ ਉਸ
ਦੀ ਕਬੱਡੀ ਬੰਦ ਕਰ ਦਿੱਤੀ। ਭਾਵੇਂ ਵੱਲੀ ਮਹੇੜੂ ਨੇ 9 ਨਾਨ-ਸਟਾਪ ਕਬੱਡੀਆਂ
ਪਾਈਆਂ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕਿਆ। ਇਹ ਮੈਚ 12 ਅੰਕਾਂ
ਦੇ ਫਰਕ ਨਾਲ ਹਰਜੀਤ ਤਲਵਾਰ ਕਲੱਬ ਜਗਰਾਉਂ ਦੀ ਟੀਮ ਨੇ ਜਿੱਤ ਕੇ ਲੰਢੇਕੇ
ਦੇ ਕਬੱਡੀ ਕੱਪ ‘ਤੇ ਕੱਬਜ਼ਾ ਕੀਤਾ। ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ
ਟੀਮ ਦੂਜੇ ਨੰਬਰ ‘ਤੇ ਰਹੀ। ਭਾਵੇਂ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ
ਟੀਮ ਸੀਜ਼ਨ ਦੀ ਵਧੀਆ ਟੀਮ ਬਣ ਜਾਂਦੀ ਹੈ ਪਰ ਪਿਛਲੇ ਤਿੰਨ ਸਾਲ ਤੋਂ ਉਹ
ਲੰਢੇਕੇ ਦਾ ਕਬੱਡੀ ਕੱਪ ਨਹੀਂ ਜਿੱਤ ਸਕੀ। ਮੀਰੀਪੀਰੀ ਟੀਮ ਦੇ ਧਾਵੀ ਵੱਲੀ
ਮਹੇੜੂ ਨੇ ਫਾਈਨਲ ਅਤੇ ਸੈਮੀਫਾਈਨਲ ਵਿੱਚ 18 ਕਬੱਡੀਆਂ ਪਾ ਕੇ 15 ਅੰਕ
ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ ਅਤੇ ਜਗਰਾਉਂ ਦੇ ਜਾਫੀ ਵਰਿੰਦਰ
ਦੌਧਰ ਨੇ ਫਾਈਨਲ ਅਤੇ ਸੈਮੀਫਾਈਨਲ ਵਿੱਚ 16 ਵਾਰ ਕੋਸ਼ਿਸ਼ ਕਰਕੇ 9 ਜੱਫੇ
ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਚੁਣ ਕੇ ਇੱਕ-ਇੱਕ ਕਲਰ ਟੀ.ਵੀ. ਇਨਾਮ
ਵਿੱਚ ਦਿੱਤਾ ਗਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਪ੍ਰੋ: ਮੱਖਣ ਸਿੰਘ ਹਕੀਮਪੁਰ, ਗੁਰਪ੍ਰੀਤ
ਸਿੰਘ ਬੇਰਕਲਾਂ, ਮੱਖਣ ਅਲੀ, ਰਿੰਪੀ ਬਰਾੜ, ਰੁਪਿੰਦਰ ਜਲਾਲ ਨੇ ਵਾਰੋ-ਵਾਰੀ
ਕੀਤੀ। ਰੈਫਰੀਆਂ ਵਿੱਚ ਕਬੱਡੀ ਕੋਚ ਹਰਪ੍ਰੀਤ ਬਾਬਾ, ਕੋਚ ਭੀਮਾ ਸਹੇੜੀ,
ਡੀ.ਪੀ. ਮੱਖਣ ਸਿੰਘ ਚੜਿੱਕ, ਕੁਚ ਸੁਖਚੈਨ ਚੈਨਾ, ਕੋਚ ਸਾਧੂ ਸਿੰਘ ਬਰਾੜ,
ਕੋਚ ਕਾਲਾ ਮਾਂਦਪੁਰ ਅਤੇ ਹਰਤੇਜ ਸਿੰਘ ਲੰਢੇਕੇ ਨੇ ਆਪਣੀ-ਆਪਣੀ ਡਿਊਟੀ
ਨਿਭਾਈ। ਨੰਬਰ ਲਿਖਣ ਦੀ ਡਿਊਟੀ ਗੁਰਮੁਖ ਸਿੰਘ ਸੋਢੀਵਾਲਾ, ਸੁਖਦੇਵ ਸਿੰਘ
ਮਚਾਕੀ ਅਤੇ ਲਾਈਨ ਕੀਪਰ ਦੀ ਡਿਊਟੀ ਰਣਜੀਤ ਸਿੰਘ ਸੁਲਹਾਣੀ, ਬੂਟਾ ਮਨਸੂਰਵਾਲ
ਅਤੇ ਜੀਤਾ ਖੋਸਾ ਪਾਂਡਵ ਨੇ ਨਿਭਾਈ। ਅੰਤ ਵਿੱਚ ਕਲੱਬ ਦੇ ਪ੍ਰਧਾਨ ਕਰਮਪਾਲ
ਸਿੰਘ ਲੰਢੇਕੇ ਅਤੇ ਮੇਜਰ ਸਿੰਘ ਭਲੂਰ ਨੇ ਬਾਹਰੋਂ ਆਏ ਮੁੱਖ ਮਹਿਮਾਨਾਂ,
ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਕਲੱਬ ਦੇ ਪ੍ਰਧਾਨ ਕਰਮਪਾਲ ਸਿੰਘ ਸਿੱਧੂ
(ਕੈਨੇਡਾ), ਚੇਅਰਮੈਨ ਮੇਜਰ ਸਿੰਘ ਬਰਾੜ (ਕੈਨੇਡਾ), ਗੁਰਮੀਤ ਸਿੱਧੂ (ਅਮਰੀਕਾ),
ਤੇਜ ਸ਼ਮਰਾ (ਕੈਨੇਡਾ), ਰਾਮਾ ਗਿੱਲ (ਕੈਨੇਡਾ), ਬੱਬੀ ਚੜਿੱਕ (ਕੈਨੇਡਾ),
ਨਿਰਮਲ ਗਿੱਲ (ਅਮਰੀਕਾ), ਪਿੰਦਰ ਸਿੱਧੂ (ਅਮਰੀਕਾ), ਛੱਤੀ ਗਿੱਲ (ਕੈਨੇਡਾ),
ਮੇਜਰ ਸਿੰਘਢ ਸਿੱਧੂ (ਲੰਢੇਕੇ), ਰਾਮ ਸੋਹੀ (ਕੈਨੇਡਾ), ਮਿੰਟੂ ਕਿਸ਼ਨਪੁਰਾ
(ਕੈਨੇਡਾ), ਦਰਸ਼ਨ ਸਿੰਘ ਹਠੂਰ (ਕੈਨੇਡਾ), ਮਾਸਟਰ ਪ੍ਰੀਤਮ ਸਿੰਘ ਘੋਲੀਆ
(ਕੈਨੇਡਾ), ਨਿਰਮਲ ਸਿੰਘ ਘੋਲੀਆ (ਕੈਨੇਡਾ), ਕਰਤਾਰ ਗਿੱਲ (ਅਮਰੀਕਾ),
ਕੁਲਦੀਪ ਗਿੱਲ (ਅਮਰੀਕਾ), ਰੋਬੀ ਗਿੱਲ (ਅਮਰੀਕਾ), ਅੰਗਰੇਜ਼ ਗਿੱਲ (ਅਮਰੀਕਾ),
ਪੱਪਾ (ਕੈਨੇਡਾ), ਨੀਲਾ ਲੰਢੇਕੇ (ਅਮਰੀਕਾ), ਰਣਧੀਰ ਧੀਰਾ, ਕਰਮ ਸਿੱਧੂ
(ਯੂ.ਕੇ.), ਰਾਣਾ ਗਿੱਲ (ਕੈਨੇਡਾ), ਰੂਪੀ ਗਿੱਲ (ਨਿਊਜ਼ੀਲੈਂਡ), ਸਪੰਚ
ਹਰਦਿਆਲ ਸਿੰਘ ਲੰਢੇਕੇ, ਸ਼ਵਿੰਦਰ ਪਾਲ ਸਿੰਘ ਲੰਢੇਕੇ (ਆਸਟ੍ਰੇਲੀਆ), ਗੁਰਚਰਨ
ਲੰਢੇਕੇ (ਕੈਨੇਡਾ), ਬਲਵੰਤ ਲੰਢੇਕੇ (ਅਮਰੀਕਾ), ਸੁਰਜੀਤ ਲੰਢੇਕੇ (ਜਰਮਨ),
ਗੁਰਚਰਨ ਲੰਢੇਕੇ (ਕੈਨੇਡਾ), ਲਾਲੀ ਲੰਢੇਕੇ (ਕੈਨੇਡਾ), ਭਿੰਦਾ ਗਿੱਲ (ਅਮਰੀਕਾ),
ਹਰਜੀਤ ਗਿੱਲ ਲੰਢੇਕੇ (ਕੈਨੇਡਾ), ਗੁਰਜਿੰਦਰ ਬਰਾੜ (ਨਾਰਵੇ), ਮੇਜਰ ਸਿੰਘ
ਲੰਢੇਕੇ (ਕੈਨੇਡਾ), ਸੁਖਮੰਦਰ ਸਿੱਧੂ (ਕੈਨੇਡਾ), ਜੱਗਾ ਗਿੱਲ (ਕੈਨੇਡਾ),
ਮਨਦੀਪ ਬਰਾੜ (ਯੂ.ਕੇ.), ਧਨੀ ਆਸਟ੍ਰੇਲੀਆ, ਕਾਲਾ ਟਹਿਣਾ (ਕੈਨੇਡਾ), ਸੁੱਖਾ
ਭਲੂਰ (ਕੈਨੇਡਾ) ਅਤੇ ਸਾਰੇ ਹੀ ਟੂਰਨਾਮੈਂਟ ਦੇ ਪ੍ਰਬੰਧਕਾਂ ਦੇ ਸਹਿਯੋਗ
ਨਾਲ ਸਫਲਤਾ ਦੇ ਝੰਡੇ ਗੱਡਦਾ ਹੋਇਆ ਸਮਾਪਤ ਹੋਇਆ।
ਜਸਵੰਤ ਸਿੰਘ ਖੜਗ
98146-66057
|