ਕਮਾਲਪੁਰਾ
ਦਾ 62 ਵਾਂ ਕਲਗੀਧਰ ਟੂਰਨਾਮੈਂਟ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਜਿੱਤਿਆ।
ਵਧੀਆ ਧਾਵੀ ਦਾ ਖਿਤਾਬ ਰਾਜਾ ਭੰਡਾਲ ਨੂੰ ਅਤੇ ਜਾਫੀ ਦਾ ਖਿਤਾਬ ਮੀਕਾ ਪਾਸਲਾ
ਨੂੰ ਦਿੱਤਾ ਗਿਆ।
31 ਜਨਵਰੀ 2009 ਨੂੰ ਕਲਗੀਧਰ
ਸਪੋਰਟਸ ਐਸੋਸੀਏਸ਼ਨ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਪ੍ਰਵਾਸੀ
ਵੀਰਾਂ ਦੇ ਸਹਿਯੋਗ ਨਾਲ ਪਿੰਡ ਕਮਾਲਪੁਰਾ (ਲੁਧਿਆਣਾ) ਵਿਖੇ ਕਰਵਾਇਆ ਗਿਆ।
ਕਲੱਬ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਹੰਸਰਾ, ਮੀਤ ਪ੍ਰਧਾਨ ਸ. ਬਲਵਿੰਦਰ
ਸਿੰਘ ਹੰਸਰਾ, ਖਜ਼ਾਨਚੀ ਸ. ਤਜਿੰਦਰ ਸਿੰਘ ਹੰਸਰਾ, ਸੈਕਟਰੀ ਅਮਰਜੀਤ ਸਿੰਘ
ਹੰਸਰਾ, ਜਨਰਲ ਸਕੱਤਰ ਸ. ਕੁਲਵੀਰ ਬੰਟਾ, ਸ. ਮਨਦੀਪ ਸਿੰਘ ਗੁੱਗ, ਚੇਅਰਮੈਨ
ਸ. ਗੁਰਿੰਦਰ ਸਿੰਘ ਗਿੰਦੀ, ਜੁਆਇੰਟ ਸੈਕਟਰੀ ਸ. ਜਸਵੀਰ ਸਿੰਘ ਬਾਸੀ, ਕਬੱਡੀ
ਇੰਚਾਰਜ ਸ. ਹਰਭਜਨ ਸਿੰਘ ਹੰਸਰਾ, ਫੁੱਟਬਾਲ ਇੰਚਾਰਜ ਸ. ਅਮਰਜੀਤ ਸਿੰਘ
ਹੀਰ, ਹਾਕੀ ਇੰਚਾਰਜ ਸ. ਹਰਜਿੰਦਰ ਸਿੰਘ (ਦੌਧਰ ਵਾਲੇ), ਵਾਲੀਵਾਲ ਇੰਚਾਰਜ
ਸ. ਕਰਮ ਸਿੰਘ ਹੰਸਰਾ, ਕੁੱਤਾ ਦੌੜ ਇੰਚਾਰਜ ਹਰਜੀਤ ਸਿੰਘ ਬਾਸੀ, ਰੱਸਾ
ਕੱਸੀ ਇੰਚਾਰਜ ਸ. ਇੰਦਰਪਾਲ ਸਿੰਘ ਬਾਸੀ, ਸ. ਸੁਖਜੀਤ ਸਿੰਘ ਚੀਮਾ, ਸ.
ਜੁਗਰਾਜ ਸਿੰਘ ਹੰਸਰਾ, ਸ. ਸੁਖਦੀਪ ਸਿੰਘ ਸੀਪਾ, ਸ. ਸ਼ਮਸ਼ੇਰ ਸਿੰਘ ਸਮਰਾ,
ਸ. ਜਗਮੋਹਨ ਸਿੰਘ ਬਾਸੀ, ਡੀ.ਪੀ.ਈ. ਸ. ਸੁਖਦਰਸ਼ਨ ਸਿੰਘ, ਸ. ਦਵਿੰਦਰ ਸਿੰਘ
ਬਾਸੀ, ਸ. ਜਗਤਾਰ ਸਿੰਘ ਹੰਸਰਾ, ਸ. ਰਵਿੰਦਰ ਸਿੰਘ ਢੋਲਣ, ਸ. ਕੁਲਵਿੰਦਰ
ਸਿੰਘ ਚਚਰਾੜੀ, ਸ. ਦਰਸ਼ਨ ਸਿੰਘ ਚੀਮਾ, ਸ. ਜਗਰੂਪ ਸਿੰਘ ਹੰਸਰਾ, ਸ. ਅਮਰਜੀਤ
ਸਿੰਘ ਸਮਰਾ, ਸ. ਦਲਜੀਤ ਸਿੰਘ ਹੰਸਰਾ, ਸ. ਹਰਿੰਦਰਜੀਤ ਸਿੰਘ ਹੰਸਰਾ, ਸ.
ਜਸਪ੍ਰੀਤ ਸਿੰਘ ਹੰਸਰਾ, ਖੁਸ਼ਵੰਤ ਸਿੰਘ ਹੰਸਰਾ, ਕਰਨਵੀਰ ਅਤੇ ਮਨਵੀਰ ਹੰਸਰਾ,
ਬਲਜੋਤਵੀਰ, ਜੌਰਜ ਹੰਸਰਾ ਯੂ.ਕੇ., ਸ. ਪਰਗਟ ਸਿੰਘ, ਸ. ਸੁਰਜੀਤ ਸਿੰਘ
ਹੰਸਰਾ, ਅਨੈਤ ਅਲੀ (ਸੇਵਾਦਾਰ) ਆਦਿ ਨੇ ਦਿਨ-ਰਾਤ ਮਹਿਨਤ ਕਰਕੇ ਇਸ ਟੂਰਨਾਮੈਂਟ
ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੱਤਾ। ਇਸ ਕਬੱਡੀ ਕੱਪ ਵਿੱਚ ਨਾਰਥ ਇੰਡੀਆ
ਕਬੱਡੀ ਫੈਡਰੇਸ਼ਨ ਦੀਆਂ ਪ੍ਰਸਿੱਧ 8 ਕਬੱਡੀ ਅਕੈਡਮੀਆਂ ਨੇ ਭਾਗ ਲਿਆ। ਪਹਿਲਾ
ਮੈਚ ਖੰਗੂੜਾ ਕਬੱਡੀ ਕਲੱਬ ਲਤਾਲਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ
ਨਾਰਵੇ ਦੀਆਂ ਟੀਮਾਂ ਵਿਚਕਾਰ ਕਰਵਾਈਆ ਗਿਆ। ਇਹ ਮੈਚ ਬਹੁਤ ਹੀ ਫਸਵਾਂ ਚੱਲਿਆ
ਸਿਰਫ ਅੱਧੇ ਅੰਕ ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ
ਦਸਮੇਸ਼ ਕਲੱਬ ਨਕੋਦਰ ਅਤੇ ਬਾਬਾ ਲੋਧੀਆਣਾ ਕਬੱਡੀ ਅਕੈਡਮੀ ਪਰਸਰਾਮਪਰ ਟੀਮਾਂ
ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਦਸਮੇਸ਼ ਕਲੱਬ ਨਕੋਦਰ
ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀਥਾਨ
ਸਿੰਘ ਅਤੇ ਮਾਲਵਾ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ
ਮੈਚ ਡੇਢ ਅੰਕ ਦੇ ਫਰਕ ਨਾਲ ਜਗਰਾਉਂ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ
ਬਾਬਾ ਹੰਸਾ ਸਿੰਘ ਕਬੱਡੀ ਅਕੈਡਮੀ ਬੱਛੋਵਾਲ ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ
ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 6 ਅੰਕਾਂ ਦੇ ਫਰਕ
ਨਾਲ ਜਲੰਧਰ ਦੀ ਟੀਮ ਨੇ ਜਿੱਤ ਲਿਆ।
ਪਹਿਲਾ ਸੈਮੀਫਾਈਨਲ ਮੈਚ
ਮਾਲਵਾ ਕਲੱਬ ਜਗਰਾਉਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ
ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਨਾਰਵੇ ਵੱਲੋਂ ਜਿੰਦੁ ਟਿੱਬਾ ਅਤੇ ਗਾਮਾ
ਟਿੱਬਾ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਲੰਬੜ ਟਿੱਬਾ ਨੂੰ ਇੱਕ ਜੱਫਾ ਫੌਜੀ
ਚੀਮਾ ਨੇ ਲਾਇਆ। ਗੌਰੀ ਮਰਨਾਈਆਂ ਨੂੰ ਇੱਕ ਜੱਫਾ ਜਸਵੰਤ ਭਾਈ ਰੂਪਾ ਨੇ
ਲਾਇਆ। ਦੂਜੇ ਪਾਸੇ ਜਗਰਾਉਂ ਦੇ ਧਾਵੀ ਬੱਬਲੀ ਰੂੜੇਕੇ ਨੂੰ ਸਿਕੰਦਰ ਕਾਂਜਲੀ
ਨੇ ਇੱਕ ਜੱਫਾ ਅਤੇ ਮਾਨ ਬਿਲਾਸਪੁਰ ਨੂੰ ਇੱਕ ਜੱਫਾ ਗੋਰਾ ਖਰਿਾਂਵਾਲੀ ਨੇ
ਲਾਇਆ। ਕੁਲਦੀਪ ਸਹਿਣਾ ਨੂੰ ਸਿਕੰਦਰ ਕਾਂਜਲੀ ਅਤੇ ਟੀਨਾ ਨਡਾਲਾ ਨੇ ਇੱਕ-ਇੱਕ
ਜੱਫਾ ਲਾਇਆ। ਕਾਕਾ ਚੀਮਾ ਨੂੰ ਟੀਨਾ ਨਡਾਲਾ ਨੇ ਦੋ ਅਤੇ ਸ਼ਿੰਦਰ ਕਾਲਾ ਸੰਘਿਆਂ
ਨੇ ਇੱਕ ਜੱਫਾ ਲਾਇਆ। ਮੋਹਣਾ ਛੰਨਾ ਨੂੰ ਅਮਨ ਟਿੱਬਾ ਅਤੇ ਜਿੰਦਰ ਕਾਲਾ
ਸੰਘਿਆਂ ਨੇ ਇੱਕ-ਇੱਕ ਜੱਫਾ ਲਾ ਕੇ ਇਹ ਮੈਚ 14 ਅੰਕਾਂ ਦੇ ਵੱਡੇ ਫਰਕ ਨਾਲ
ਨਾਰਵੇ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਅਤੇ ਦਸਮੇਸ਼ ਕਲੱਬ
ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਕੋਦਰ ਵੱਲੋਂ ਕੁਲਜੀਤਾ ਮਲਸੀਆਂ
ਨੇ 8 ਨਾਨ-ਸਟਾਪ ਕਬੱਡੀਆਂ ਪਾਈਆਂ। ਰਾਜਾ ਭੰਡਾਲ ਨੂੰ ਇੱਕ ਜੱਫਾ ਕਾਲਾ
ਪਰਮਜੀਤਪੁਰ ਨੇ ਲਾਇਆ। ਵੱਲੀ ਕਾਲਾ ਸੰਘਿਆਂ ਨੂੰ ਸੀਤਾ ਸੁਰਖਪੁਰੀਆ ਨੇ
ਇੱਕ ਜੱਫਾ ਲਾਇਆ। ਹੈਪੀ ਰਸੂਲਪੁਰ ਨੂੰ ਕਾਲਾ ਪਰਮਜੀਤਪੁਰ ਅਤੇ ਕੁਲਵਿੰਦਰ
ਤਲਵੰਡੀ ਚੌਧਰੀਆ ਨੇ ਇੱਕ-ਇੱਕ ਜੱਫਾ ਲਾਇਆ। ਦੂਜੇ ਪਾਸੇ ਦੀਸ਼ਾ ਮਹੇੜੂ,
ਇੰਦਾ ਨਿੱਝਰ, ਭਾਲਾ ਅੰਮ੍ਰਿਤਸਰ, ਅਮਨ ਢੋਟੀਆਂ, ਫੌਜੀ ਸ਼ਾਮ ਚੁਰਾਸੀ ਅਤੇ
ਮਨੂੰ ਬੇੜਵਾਲ ਨੇ ਕਬੱਡੀਆਂ ਪਾਈਆਂ। ਨਕੋਦਰ ਦੇ ਜਾਫੀ ਬੂਟਾ ਤਲਵਣ ਨੇ ਛੇ
ਜੱਫੇ, ਮੀਕਾ ਪਾਸਲਾ ਅਤੇ ਘੱਕੀ ਡੱਲਾ ਨੇ ਤਿੰਨ-ਤਿੰਨ ਜੱਫੇ ਲਾ ਕੇ ਇਹ
ਮੈਚ 16 ਅੰਕਾਂ ਦੇ ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ
ਪ੍ਰਵੇਸ਼ ਕੀਤਾ।
ਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ
ਨਾਰਵੇ ਦੀਆਂ ਟੀਮਾਂ ਵਿਚਕਾਰ ਕਰਵਾਇਆ ਂ
ਗਿਆ। ਨਾਰਵੇ ਵੱਲੋਂ ਲੰਬੜ ਟਿੱਬਾ, ਗੌਰੀ ਮਰਨਾਈਆਂ ਅਤੇ ਬਿੱਲਾ ਮਹਿਤਾ
ਨੇ ਕਬੱਡੀਆਂ ਪਾਈਆਂ। ਨਕੋਦਰ ਦੇ ਜਾਫੀ ਮੀਕਾ ਪਾਸਲਾ ਨੇ ਚਾਰ ਜੱਫੇ, ਬੂਟਾ
ਤਲਵਣ ਨੇ ਤਿੰਨ, ਮੰਗੀ ਬੱਗਾ ਅਤੇ ਜਿੰਦਰ ਖਾਨੋਵਾਲ ਨੇ ਇੱਕ-ਇੱਕ ਜੱਫਾ
ਲਾਇਆ। ਨਕੋਦਰ ਵੱਲੋਂ ਕੁਲਜੀਤਾ ਮਲਸੀਆਂ, ਰਾਜਾ ਭੰਡਾਲ, ਹਰਪਾਲ ਪੰਡੋਰੀ
ਅਤੇ ਯੋਧਾ ਬਿੱਲੀ ਭੁੱਲਰ ਨੇ ਕਬੱਡੀਆਂ ਪਾਈਆਂ। ਨਾਰਵੇ ਦੇ ਜਾਫੀ ਸਿਕੰਦਰ
ਕਾਂਜਲੀ ਨੇ ਇੱਕ ਜੱਫਾ ਯੋਧਾ ਬਿੱਲੀ ਭੁੱਲਰ ਨੂੰ ਅਤੇ ਗੋਰਾ ਖੀਰਾਂਵਾਲੀ
ਨੇ ਇੱਕ ਜੱਫਾ ਕੁਲਜੀਤਾ ਮਲਸੀਆਂ ਨੇ ਲਾਇਆ। ਹਰਪਾਲ ਪੰਡੋਰੀ ਨੇ ਤਿੰਨ ਨਾਨ-ਸਟਾਪ
ਅਤੇ ਰਾਜਾ ਭੰਡਾਲ ਨੇ 7 ਨਾਨ-ਸਟਾਪ ਕਬੱਡੀਆਂ ਪਾਈਆਂ। ਇਸ ਲਈ ਇਹ ਮੈਚ 14
ਅੰਕਾਂ ਦੇ ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਕੇ ਕਮਾਲਪੁਰਾ ਦੇ ਕਬੱਡੀ
ਕੱਪ ਉੱਪਰ ਕੱਬਜ਼ਾ ਕੀਤਾ। ਨਕੋਦਰ ਦੇ ਧਾਵੀ ਰਾਜਾ ਭੰਡਾਲ ਨੂੰ ਵਧੀਆ ਧਾਵੀ
ਅਤੇ ਮੀਕਾ ਪਾਸਲਾ ਨੂੰ ਵਧੀਆ ਜਾਫੀ ਦਾ ਖਿਤਾਬ ਦਿੱਤਾ ਗਿਆ। ਜੇਤੂ ਟੀਮ
ਨੂੰ ਇੱਕ ਲੱਖ ਰੁਪਏ ਅਤੇ ਉਪ-ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ
ਦਿੱਤਾ ਗਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਮਾ. ਸੁਖਚਰਨਜੀਤ ਸਿੰਘ ਝੋਰੜਾਂ, ਇਕਬਾਲ
ਸਿੰਘ ਗਾਲਿਬ ਰਣ ਸਿੰਘ (ਕੈਨੇਡਾ), ਕਮਲ ਸੰਘਾ, ਸੇਵਕ ਗਿੱਦੜਵਿੰਡੀ ਨੇ
ਕੀਤੀ। ਟਾਈਮ ਕੀਪਰ ਦੀ ਡਿਊਟੀ ਪ੍ਰੋ: ਗੋਪਾਲ ਸਿੰਘ, ਕੋਚ ਸੁੱਖੀ ਬਰਾੜ
ਨੇ ਨਿਭਾਈ। ਰੈਫਰੀਆਂ ਦੀ ਡਿਊਟੀ ਕਾਰਜਕਾਰੀ ਪ੍ਰਧਾਨ ਬਿੱਟੂ ਜਸਪਾਲ ਬਾਂਗਰ,
ਕੋਚ ਸੁੱਖੀ ਬਰਾੜ, ਕੋਚ ਪਵਿੱਤਰ ਪਿੱਤਾ, ਕੋਚ ਜਿੰਦਰ ਖਾਨੋਵਾਲ, ਕੁਲਦੀਪ
ਸਿੰਗ ਚੰਨਣਵਾਲ ਨੇ ਨਿਭਾਈ। ਨੰਬਰ ਲਿਖਣ ਦੀ ਡਿਊਟੀ ਸੁਖਜੀਤ ਸਿੰਘ ਚੀਮਾ
ਨੇ ਨਿਭਾਈ। ਕੁੱਲ੍ਹ ਮਿਲਾ ਕੇ ਇਹ ਕਬੱਡੀ ਕੱਪ ਬਹੁਤ ਹੀ ਸਫਲ ਰਿਹਾ। ਕਲੱਬ
ਦੇ ਪ੍ਰਧਾਨ ਸਰਪੰਚ ਗੁਰਪ੍ਰੀਤ ਸਿੰਘ ਨੇ ਅੰਤ ਵਿੱਚ ਸਾਰੇ ਆਏ ਹੋਏ ਦਰਸ਼ਕਾਂ,
ਮੁੱਖ ਮਹਿਮਾਨਾਂ, ਕੋਚਾਂ ਅਤੇ ਕਬੱਡੀ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਅਗਲੇ
ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।
ਜਸਵੰਤ ਸਿੰਘ ਖੜਗ
98146-66057
|