ਜਰਗ
ਦਾ ਕਬੱਡੀ ਕੱਪ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਨੇ
ਜਿੱਤ ਕੇ ਕਰਵਾਈ ਬੱਲੇ-ਬੱਲੇ।
ਜੇਤੂ ਟੀਮ ਦੇ ਧਾਵੀ ਗੁਰਜਿੰਦਰ ਲਸਾੜਾ ਨੂੰ ਵਧੀਆ ਧਾਵੀ ਅਤੇ ਜੱਸਾ ਗੋਂਦਪੁਰ
ਅਤੇ ਸੰਧੂਰਾ ਦੌਧਰ ਨੂੰ ਸਾਂਝੇ ਤੌਰ ‘ਤੇ ਵਧੀਆ ਜਾਫੀ ਚੁਣਿਆ ਗਿਆ।
ਲੁਧਿਆਣਾ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਜਰਗ ਨੂੰ ਭਲਾ
ਕੌਣ ਨਹੀਂ ਜਾਣਦਾ ਕਿਉਂਕਿ ਉੱਥੇ ਹਰੇਕ ਸਾਲ ਮੇਲਾ ਲੱਗਦਾ ਹੈ। ਇਸ ਮੇਲੇ
ਬਾਰੇ ਕਿਤਾਬਾਂ ਵਿੱਚ ਪੜਿਆ ਸੀ ਕਿ ‘ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ
ਤੇਰਾ ਮੈਂ ਚੁੱਕ ਲਊਂ’
ਇਹ ਮੇਲਾ ਭਾਵੇਂ ਬਚਪਨ ਵਿੱਚ ਦੇਖਣ ਵੀ ਜਾਂਦੇ ਰਹੇ ਹਾਂ ਪਰ ਇਸ ਪਿੰਡ ਜਰਗ
ਦੇ ਐੱਨ.ਆਰ.ਆਈ. ਵੀਰਾਂ ਜਿਨ੍ਹਾਂ ‘ਚ
ਭਰਪੂਰ ਸਿੰਘ ਪੰਡੇਰ (ਯੂ.ਐੱਸ.ਏ), ਜਗਜੀਤ ਸਿੰਘ ਮੰਡੇਰ (ਕੈਨੇਡਾ), ਰਣਵੀਰ
ਸਿੰਘ ਬੀਰਾ (ਕੈਨੇਡਾ), ਅਮਰੀਕ ਸਿੰਘ ਮੰਡੇਰ (ਯੂ.ਐੱਸ.ਏ.), ਜਗਦੇਵ ਸਿੰਘ
ਮੰਡੇਰ ਪ੍ਰਧਾਨ ਜਰਗ, ਹਰਮਿੰਦਰ ਸਿੰਘ ਸਾਬਕਾ ਸਰਪੰਚ (ਯੂ.ਐੱਸ.ਏ.), ਸੁਰਿੰਦਰ
ਸਿੰਘ ਮੰਡੇਰ (ਯੂ.ਐੱਸ.ਏ.), ਰਾਮ ਸਿੰਘ ਮੰਡੇਰ (ਯੂ.ਐੱਸ.ਏ.), ਹਰਵਿੰਦਰ
ਕੁਮਾਰ ਪ੍ਰਸ਼ਾਰ (ਨਾਰਵੇ), ਕਬੱਡੀ ਖਿਡਾਰੀ ਗੋਲਾ ਜਰਗ, ਇਲਾਕਾ ਨਿਵਾਸੀ,
ਨਗਰ ਪੰਚਾਇਤ, ਗ੍ਰਾਮ ਪੰਚਾਇਤ ਅਤੇ ਹੋਰ ਐੱਨ.ਆਰ.ਆਈ. ਵੀਰਾਂ ਨੇ ਪਿੰਡ
ਵਿੱਚ ਕਬੱਡੀ ਕੱਪ ਕਰਵਾ ਕੇ ਜਰਗ ਦਾ ਨਾਂਅ ਹੋਰ ਮਸ਼ਹੂਰ ਕਰ ਦਿੱਤਾ।
ਇਸ ਸਾਲ 29 ਜਨਵਰੀ 2009 ਨੂੰ ਸੰਤ ਬਾਬਾ ਮਹਿੰਦਰ ਸਿੰਘ ਯਾਦਗਾਰੀ ਇੰਟਰਨੈਸ਼ਨਲ
ਕਬੱਡੀ ਕੱਪ ਪਿੰਡ ਜਰਗ (ਲੁਧਿਆਣਾ) ਵਿਖੇ ਕਰਵਾਇਆ ਗਿਆ ਜਿਸ ਦਾ ਉਦਘਾਟਨ
ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਵੱਲੋਂ ਕੀਤਾ ਗਿਆ। ਉਦਘਾਟਨ ਕਰਨ
ਤੋਂ ਬਾਅਦ ਪਹਿਲਾ ਮੈਚ ਫਿਲੌਰ ਅਤੇ ਸਕੰਡੇਨੇਵੀਅਨ ਦੀਆਂ ਲੜਕੀਆਂ ਦੀਆਂ
ਟੀਮਾਂ ਵਿਚਕਾਰ ਕਰਵਾਇਆ ਗਿਆ ਜਿਸ ਵਿੱਚ ਸਕੰਡੇਵੇਨੀਅਨ ਦੀ ਟੀਮ ਨੇ ਜਿੱਤ
ਪ੍ਰਾਪਤ ਕੀਤੀ। ਉਸ ਤੋਂ ਬਾਅਦ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ
ਪ੍ਰਸਿੱਧ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ‘ਚ ਪਹਿਲਾ
ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਇੰਟਰਨੈਸ਼ਨਲ ਕਬੱਡੀ
ਅਕੈਡਮੀ ਰੋਪੜ ਦੀਆਂ ਟੀਮਾਂ ਵਿਚਕਾਰ ਸ਼ੁਰੂ ਕਰਵਾਇਆ ਗਿਆ। ਰੋਪੜ ਵੱਲੋਂ
ਗੁਰੀ ਨੀਲੋਂ, ਪ੍ਰਦੀਪ ਰੌਲੂਮਾਜਰਾ ਨੇ ਜਿੱਥੇ ਸ਼ਾਨਦਾਰ ਕਬੱਡੀਆਂ ਪਾਈਆਂ
ਉੱਥੇ ਮਨੀ ਧਨੌਰੀ ਅਤੇ
ਰਣਜੀਤ ਲੱਲਕਲਾਂ ਨੇ 4-4 ਜੱਫੇ ਲਾ ਕੇ ਬਹਿਜਾ-ਬਹਿਜਾ ਕਰਵਾਈ। ਰਾੜਾ ਸਾਹਿਬ
ਵੱਲੋਂ ਗੁਰਜਿੰਦਰ ਲਸਾੜਾ, ਲਾਲਾ ਸੈਦਪੁਰ ਅਤੇ ਗੁਰੀ ਸਿਹੌੜਾ ਨੇ ਜਿੱਥੇ
ਵਧੀਆ ਕਬੱਡੀਆਂ ਪਾਈਆਂ ਉੱਥੇ ਜਾਫੀ ਜੱਸਾ ਗੋਂਦਪੁਰ ਅਤੇ ਭੋਲੂ ਉੇਟਾਲਾਂ
ਨੇ ਦੋ-ਦੋ ਜੱਫੇ, ਪਾਲਾ ਲੋਹਗੜ, ਸੰਧੂਰਾ ਦੌਧਰ, ਵਿੱਕੀ ਧਨੌਲਾ, ਗੋਰਾ
ਤਲਵੰਡੀ ਖੁਰਦ ਨੇ ਇੱਕ-ਇੱਕ ਜੱਫਾ ਲਾ ਕੇ ਮੈਚ ਭਾਵੇਂ ਬਰਾਬਰ ਕਰ ਦਿੱਤਾ
ਪਰ ਪਹਿਲੀ ਕਬੱਡੀ ਰਾੜਾ ਸਾਹਿਬ ਟੀਮ ਦੇ ਧਾਵੀ ਗੁਰਜਿੰਦਰ ਲਸਾੜਾ ਨੇ ਪਾ
ਕੇ ਡੇਢ ਅੰਕ ਪ੍ਰਾਪਤ ਕੀਤਾ ਸੀ ਇਸ ਲਈ ਅੱਧੇ ਅੰਕ ਦੇ ਫਰਕ ਨਾਲ ਸੰਤ ਈਸ਼ਰ
ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
ਦੂਜਾ ਮੈਚ ਹਰਜੀਤ ਫਰੈਂਡਜ਼ ਕਬੱਡੀ ਅਕੈਡਮੀ ਪੱਤੋਹੀਰਾ ਅਤੇ ਦਸਮੇਸ਼ ਕਬੱਡੀ
ਅਕੈਡਮੀ ਕਾਲਖ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੱਤੋਹੀਰਾ ਦੇ ਜਾਫੀ
ਬਗੀਚਾ ਇੰਦਗੜ੍ਹ ਨੇ ਭਾਵੇਂ ਚਾਰ ਜੱਫੇ ਲਾਏ ਪਰ ਹੋਰ ਕਿਸੇ ਵੀ ਖਿਡਾਰੀ
ਨੇ ਵਧੀਆ ਖੇਡ ਨਹੀਂ ਦਿਖਾਈ। ਇਹ ਮੈਚ ਕਾਲਖ ਦੀ ਟੀਮ ਨੇ 14 ਅੰਕਾਂ ਦੇ
ਵੱਡੇ ਫਰਕ ਨਾਲ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਤੀਜਾ ਮੈਚ
ਹਰਜੀਤ-ਤਲਵਾਰ ਕਬੱਡੀ ਅਕੈਡਮੀ ਜਗਰਾਉਂ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ
ਅਕੈਡਮੀ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਬਹੁਤ ਹੀ ਫਸਵਾਂ
ਚੱਲਿਆ ਅਤੇ ਸਿਰਫ ਢਾਈ ਅੰਕਾਂ ਦੇ ਫਰਕ ਨਾਲ ਮੋਗਾ ਦੀ ਟੀਮ ਨੇ ਇਹ ਮੈਚ
ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਚੌਥਾ ਮੈਚ ਮੀਰੀਪੀਰੀ ਕਬੱਡੀ
ਅਕੈਡਮੀ ਕਪੂਰਥਲਾ ਅਤੇ ਹਰਜੀਤ ਕਬੱਡੀ ਅਕੈਡਮੀ ਬਾਜਾਖਾਨਾ ਦੀਆਂ ਟੀਮਾਂ
ਵਿਚਕਾਰ ਕਰਵਾਇਆ ਗਿਆ। ਮੀਰੀਪੀਰੀ ਦੀ ਟੀਮ ਪੂਰੀ ਨਹੀਂ ਪਹੁੰਚੀ ਸੀ ਇਸ
ਲਈ ਇਹ ਮੈਚ ਬਾਜਾਖਾਨਾ ਦੀ ਟੀਮ ਨੇ ਆਸਾਨੀ ਨਾਲ ਜਿੱਤ ਲਿਆ।
ਪਹਿਲਾ ਸੈਮੀਫਾਈਨਲ ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ
ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਅਕੈਡਮੀ ਮੋਗਾ ਦੀਆਂ ਟੀਮਾਂ ਵਿਚਕਾਰ ਸ਼ੁਰੂ
ਕਰਵਾਇਆ ਗਿਆ। ਰਾੜਾ ਸਾਹਿਬ ਦੇ ਧਾਵੀ ਗੁਰੀ ਸਿਹੌੜਾ ਨੂੰ ਕਾਲਾ ਜੰਡੀ ਅਤੇ
ਸ਼ਿੰਦਾ ਗਹਿਲਾ ਨੇ ਇੱਕ-ਇੱਕ ਜੱਫਾ ਲਾਇਆ। ਲੱਖਾ ਘਲੋਟੀ ਦਾ ਇੱਕ ਅੰਕ ਬਾਜਾ
ਮੱਲਣ ਨੇ ਜਿੱਥੇ ਇੱਕ ਅੰਕ ਕਾਮਨ ਕੀਤਾ ਉੱਥੇ ਗੋਰਾ ਭੜਾਵਾਂ ਨੇ ਇੱਕ ਜੱਫਾ
ਬੱਬੂ ਮਾਰੀਵਾਲ ਨੂੰ ਲਾਇਆ। ਰਾੜਾ ਸਾਹਿਬ ਦੇ ਗੁਰਜਿੰਦਰ ਲਸਾੜਾ ਅਤੇ ਲਾਲਾ
ਸੈਦਪੁਰ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਮੋਗਾ ਟੀਮ ਦੇ ਧਾਵੀ ਅਮਨਾ ਹਠੂਰ
ਨੇ ਭਾਵੇਂ ਸ਼ਾਨਦਾਰ ਕਬੱਡੀਆਂ ਪਾਈਆਂ ਪਰ ਹੋਰ ਕੋਈ ਵੀ ਧਾਵੀ ਕੋਈ ਖਾਸ ਕ੍ਰਿਸ਼ਮਾ
ਨਹੀਂ ਦਿਖਾ ਸਕਿਆ ਇਹ ਮੈਚ ਰਾੜਾ ਸਾਹਿਬ ਦੀ ਟੀਮ ਦੇ ਜਾਫੀਆ ਨੇ 13 ਜੱਫੇ
ਲਾ ਕੇ 20 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਕਾਲਖ ਅਤੇ ਬਾਜਾਖਾਨਾ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ ਦਾ ਨਤੀਜਾ ਦਰਸ਼ਕਾਂ ਦੀ ਸੋਚ ਦੇ ਉਲਟ
ਹੋਇਆ ਕਿਉਂਕਿ ਦਰਸ਼ਕ ਸੋਚਦੇ ਰਹੇ ਕਿ ਕਾਲਖ ਦੀ ਟੀਮ ਜਿੱਤੇਗੀ ਪਰ ਮੈਚ ਵਿੱਚ
ਬਾਜਾਖਾਨਾ ਦਾ ਜਾਫੀ ਕਾਕਾ ਚੀਮਾ, ਰਾਜੂ ਸੂਸਕ, ਸੁੱਖਾ ਸੂਸਕ ਨੇ ਤਿੰਨ-ਤਿੰਨ
ਜੱਫੇ ਲਾਏ ਪਰ ਕਾਲਖ ਦੇ ਜਾਫੀ ਲਾਲਾ ਸੰਘੇਣ ਨੇ ਦੋ ਅਤੇ ਹਰਜੀਤ ਚਹਿਲ,
ਯੁਵਰਾਜ ਰਾਏਸਰ ਨੇ ਇੱਕ-ਇੱਕ ਜੱਫਾ ਲਾਇਆ ਇਹ ਮੈਚ 7 ਅੰਕਾਂ ਦੇ ਫਰਕ ਨਾਲ
ਹਰਜੀਤ ਕਬੱਡੀ ਅਕੈਡਮੀ ਬਾਜਾਖਾਨਾ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼
ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਭਰਪੂਰ ਸਿੰਘ ਮੰਡੇਰ (ਯੂ.ਐੱਸ.ਏ.), ਬਲਰਾਜ ਸਿੰਘ
ਯੂ.ਐੱਸ.ਏ., ਮੇਜਰ ਸਿੰਘ ਮੇਜੀ ਯੂ.ਕੇ., ਮੀਕਾ ਯੂ.ਐੱਸ.ਏ., ਜਸਵੀਰ ਸਿੰਘ
ਯੂ.ਐੱਸ.ਏ., ਬੀਰਾ ਜਰਗ (ਕੈਨੇਡਾ), ਜਗਜੀਤ ਸਿੰਘ ਮੰਡੇਰ (ਕੈਨੇਡਾ) ਅਤੇ
ਹੋਰ ਦੋਸਤ ਮਿੱਤਰਾਂ ਵੱਲੋਂ ਜਿੱਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਵੀਰ
ਸਿੰਘ ਜੱਸੀ ਨੂੰ ਅਲਟੋ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਪ੍ਰਸਿੱਧ
ਗਾਇਕ ਗੁਰਕਿਰਪਾਲ ਸੂਰਾਪੁਰੀ, ਪੱਤਰਕਾਰ ਅਤੇ ਗੀਤਕਾਰ ਪਾਲਾ ਰਾਜੇਵਾਲੀਆ
ਅਤੇ ਸਵ: ਗੁਰਮਖ ਸਿੰਘ ਗਿੱਲ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ
ਕੀਤਾ ਗਿਆ।
ਫਾਈਨਲ ਮੈਚ ਬਾਜਾਖਾਨਾ ਅਤੇ ਰਾੜਾ ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਬਾਜਾਖਾਨਾ ਵੱਲੋਂ ਹੈਪੀ ਫੱਕਰਝੰਡਾ, ਸੰਟੀ ਜੰਡਾਂਵਾਲਾ, ਸੋਨੀ ਮਾਣੂੰਕੇ,
ਸਿੰਦੂ ਤੂਤ ਨੇ ਕਬੱਡੀਆਂ ਪਾਈਆਂ। ਜਾਫੀਆਂ ‘ਚ ਕੇਵਲ ਤਾਉ, ਰਾਜੂ ਸੂਸਕ,
ਸੁੱਖਾ ਸੂਸ਼ਕ ਅਤੇ ਕਾਕਾ ਚੀਮਾ ਖੇਡੇ। ਸੁੱਖਾ ਸੂਸਕ ਅਤੇ ਕਾਕਾ ਚੀਮਾ ਨੇ
ਸਿਰਫ ਇੱਕ-ਇੱਕ ਜੱਫਾ ਲਾਲਾ ਸੈਦਪੁਰ ਨੂੰ ਲਾਇਆ। ਰਾੜਾ ਸਾਹਿਬ ਦੇ ਦੂਜੇ
ਧਾਵੀ ਗੁਰਜਿੰਦਰ ਲਸਾੜਾ ਨੇ ਜਿੱਥੇ ਨਾਨ-ਸਟਾਪ ਕਬੱਡੀਆਂ ਪਾਈਆਂ ਉੱਥੇ ਗੁਰੀ
ਸਿਹੌੜਾ ਨੇ ਭਾਵੇਂ ਜਾਫੀ ਨੂੰ ਟੱਚ ਨਾ ਕਰਨ ਕਰਕੇ ਉਸ ਦੇ ਖਿਲਾਫ ਅੰਕ ਦਿੱਤਾ
ਪਰ ਉਸ ਨੇ ਵੀ ਸ਼ਾਨਦਾਰ ਕਬੱਡੀਆਂ ਪਾਈਆਂ। ਰਾੜਾ ਸਾਹਿਬ ਦੇ ਜਾਫੀ ਭੋਲੂ
ਉਟਾਲਾਂ ਨੇ ਦੋ, ਪਾਲਾ ਲੋਹਗੜ, ਗੋਰਾ ਤਲਵੰਡੀ ਨੇ ਇੱਕ-ਇੱਕ ਜੱਫਾ ਅਤੇ
ਜੱਸਾ ਗੋਂਦਪੁਰ, ਸੰਧੂਰਾ ਦੌਧਰ ਨੇ ਤਿੰਨ-ਤਿੰਨ ਜੱਫੇ ਲਾਏ। ਇਹ ਮੈਚ 22
ਦੇ ਮੁਕਾਬਲੇ ਸਾਢੇ 35 ਅੰਕ ਪ੍ਰਾਪਤ ਕਰਕੇ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ
ਰਾੜਾ ਸਾਹਿਬ ਦੀ ਟੀਮ ਨੇ ਜਰਗ ਦੇ ਇੰਟਰਨੈਸ਼ਨਲ ਕਬੱਡੀ ਕੱਪ ਨੂੰ ਜਿੱਤ ਕੇ
ਬੱਲੇ-ਬੱਲੇ ਕਰਵਾਈ। ਗੁਰਜਿੰਦਰ ਲਸਾੜਾ ਨੂੰ ਵਧੀਆ ਧਾਵੀ ਅਤੇ ਜੱਸਾ ਗੋਂਦਪੁਰ
ਅਤੇ ਸੰਧੂਰਾ ਦੌਧਰ ਨੂੰ ਸਾਂਝੇ ਤੌਰ ‘ਤੇ ਵਧੀਆ ਜਾਫੀ ਚੁਣਿਆ ਗਿਆ। ਜੇਤੂ
ਟੀਮ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਨੂੰ ਹਰਵਿੰਦਰ ਕੁਮਾਰ
ਪ੍ਰਸ਼ਾਰ (ਨਾਰਵੇ) ਵੱਲੋਂ ਸਪਾਂਸਰ ਇੱਕ ਲੱਖ ਰੁਪਏ ਅਤੇ ਉਪ-ਜੇਤੂ ਹਰਜੀਤ
ਕਬੱਡੀ ਅਕੈਡਮੀ ਬਾਜਾਖਾਨਾ ਨੂੰ ਰਾਮ ਸਿੰਘ ਮੰਡੇਰ (ਯੂ.ਐੱਸ.ਏ.) ਵੱਲੋਂ
ਸਪਾਂਸਰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਜੇਤੂ ਟੀਮ ਅਤੇ ਉਪ-ਜੇਤੂ
ਨੂਮ ਸੰਤ ਬਾਬਾ ਭੁਪਿੰਦਰ ਸਿੰਘ ਜੀ ਵੱਲੋਂ 51-51 ਸੌ ਰੁਪਏ ਨਕਦ ਅਤੇ ਇੱਕ-ਇੱਕ
ਪੀਪਾ ਦੇਸੀ ਘਿਉ ਦਾ ਦਿੱਤਾ ਗਿਆ।
ਇਸ ਕਬੱਡੀ ਕੱਪ ਵਿੱਚ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰਪਾਲ
ਸਿੰਘ ਟੋਨੀ ਜਨਰਲ ਸੈਕਟਰੀ, ਡੀ.ਪੀ. ਮੱਖਣ ਸਿੰਘ ਚੜਿੱਕ, ਕੋਚ ਚੈਨਾ ਸਿੱਧਵਾਂ,
ਕੋਚ ਮਾਸਟਰ ਭੁਪਿੰਦਰ ਸਿੰਘ ਘਲੋਟੀ, ਕੋਚ ਜਗਤਾਰ ਸਿੰਘ ਧਨੌਲਾ, ਕੋਚ ਇੰਦਰਜੀਤ
ਸਿੰਘ ਬੱਗਾ, ਕੋਚ ਕਾਲਾ ਮਾਂਦਪੁਰ, ਕੋਚ ਭੀਮਾ ਸਹੇੜੀ, ਡੀ.ਐੱਸ.ਪੀ. ਰਛਪਾਲ
ਸਿੰਘ ਹਾਰਾ, ਕਬੱਡੀ ਖਿਡਾਰੀ ਗੁਰਚਰਨ ਸਿੰਘ ਮਕਸੂਦੜਾ (ਕੈਨੇਡਾ), ਸ. ਬਿੱਕਰ
ਸਿੰਘ ਪੰਧੇਰ (ਕੈਨੇਡਾ), ਬੁਰੇ ਕੈਨੇਡਾ, ਬਾਜ਼ ਕਾਉਂਕੇ (ਕੈਨੇਡਾ) ਅਤੇ
ਕਬੱਡੀ ਖਿਡਾਰੀ ਜਿੰਦਰਾ ਭੜੋ ਉਚੇਚੇ ਤੌਰ ‘ਤੇ ਪਹੁੰਚੇ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਜਿੱਥੇ ਅੰਤਰਾਸ਼ਟਰੀ ਕੁਮੈਂਟੇਟਰ ਗੁਰਪ੍ਰੀਤ
ਸਿੰਘ ਬੇਰਕਲਾਂ, ਸੁਰਜੀਤ ਸਿੰਘ ਕਕਰਾਲੀ ਨੇ ਆਪਣੇ ਵੱਖਰੇ-ਵੱਖਰੇ ਅੰਦਾਜ਼
ਵਿੱਚ ਕੀਤੀ ਉੱਥੇ ਉੱਭਰਦੇ ਕੁਮੈਂਟੇਟਰ ਹਰਜੋਧ ਸਿਹੌੜਾ ਅਤੇ ਨਿੱਕਾ ਜਰਗੜੀ
ਵੀ ਕੁਮੈਂਟਰੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਰੈਫਰੀਆਂ ਦੀ ਡਿਊਟੀ
ਕੋਚ ਭੀਮਾ ਸਹੇੜੀ. ਕੋਚ ਕਾਲਾ ਮਾਂਦਪੁਰ, ਕੋਚ ਜਗਤਾਰ ਧਨੌਲਾ, ਡੀ.ਪੀ.
ਮੱਖਣ ਸਿੰਘ ਚੜਿੱਕ, ਕੋਚ ਸਾਧੂ ਸਿੰਘ ਬਰਾੜ ਨੇ ਨਿਭਾਈ ਉੱਥੇ ਟਾਈਮ ਕੀਪਰ
ਦੀ ਡਿਊਟੀ ਡੀ.ਪੀ. ਬਲਵੀਰ ਸਿੰਘ ਨੇ ਨਿਭਾਈ। ਕੁਲ ਮਿਲਾ ਕੇ ਇਹ ਕਬੱਡੀ
ਕੱਪ ਬਹੁਤ ਹੀ ਵਧੀਆ ਤਰੀਕੇ ਨਾਲ ਕਾਮਯਾਬ ਹੋਇਆ ਇਸ ਲਈ ਸਾਰੇ ਹੀ ਪ੍ਰਬੰਧਕ
ਵਧਾਈ ਦੇ ਪਾਤਰ ਹਨ।
ਜਸਵੰਤ ਸਿੰਘ ਖੜਗ
98146-66057
|