ਹੁਸ਼ਿਆਰਪੁਰ
ਦਾ ਪਹਿਲਾ ਵਰਲਡ ਕਬੱਡੀ ਕੱਪ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ
ਨੇ ਜਿੱਤਿਆ।
ਵਧੀਆ ਧਾਵੀ ਦਾ ਖਿਤਾਬ ਨਿੱਕੂ ਪੰਡੋਰੀ ਅਤੇ ਵਧੀਆ ਜਾਫੀ ਦਾ ਖਿਤਾਬ ਗੁਰਵਿੰਦਰ
ਕਾਹਲਵਾਂ ਨੂੰ ਦਿੱਤਾ ਗਿਆ।
20 ਜਨਵਰੀ ਨੂੰ
ਪ੍ਰਵਾਸੀ ਪੰਜਾਬੀਆਂ, ਸ੍ਰੀ ਗੁਰੁ ਹਰਗੋਬਿੰਦ ਸਾਹਿਬ ਸਪੋਰਟਸ, ਐਜੂਕੇਸ਼ਨ,
ਚੈਰੀਟੇਬਲ ਸੋਸਾਇਟੀ, ਇਲਾਕਾ ਨਿਵਾਸੀ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਹੁਸ਼ਿਆਰਪੁਰ
ਵੱਲੋਂ ਪਹਿਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਰਲਡ ਕਬੱਡੀ ਕੱਪ ਕਰਵਾਇਆ
ਗਿਆ। ਇਸ ਕਬੱਡੀ ਕੱਪ ਦੇ ਮੁੱਖ ਸਪਾਂਸਰ ਸ. ਗੁਰਨਾਮ ਸਿੰਘ ਪੰਮਾਂ ਯੂ.ਐੱਸ.ਏ.
(ਬਡਾਲਾ ਮਾਹੀ), ਸ. ਸਰਬਜੀਤ ਸਿੰਘ ਥਿਆੜਾ ਯੂ.ਐੱਸ.ਏ. (ਹਰਖੋਵਾਲ), ਸ.
ਦਲਬੀਰ ਸਿੰਘ ਗਿੱਲ (ਯੂ.ਐੱਸ.ਏ.), ਸ. ਨਾਹਰ ਸਿੰਘ ਹੀਰ (ਯੂ.ਐੱਸ.ਏ.),
ਸ. ਮਲਕੀਤ ਸਿੰਘ ਗੋਸਲ (ਯੂ.ਐੱਸ.ਏ.), ਸ. ਪਿਆਰਾ ਸਿੰਘ ਗੋਸਲ (ਯੂ.ਐੱਸ.ਏ.),
ਸ. ਸੁਖਵਿੰਦਰ ਸਿੰਘ (ਯੂ.ਐੱਸ.ਏ.), ਸ. ਮਹਿੰਦਰ ਸਿੰਘ ਥਿਆੜਾ (ਯੂ.ਐੱਸ.ਏ.),
ਸ. ਸੁਰਿੰਦਰ ਸਿੰਘ ਢੱਟ (ਯੂ.ਕੇ.), ਸ. ਸ਼ਿੰਦਾ ਸਿੰਘ ਉੱਪਲ (ਯੂ.ਐੱਸ.ਏ.),
ਸ. ਜਸਵਿੰਦਰ ਸਿੰਘ ਹੀਰ (ਯੂ.ਐੱਸ.ਏ.), ਸ. ਸਿਕੰਦਰ ਸਿੰਘ ਮਲੂਕਾ ਪ੍ਰਧਾਨ
ਪੰਜਾਬ ਕਬੱਡੀ ਐਸੋਸੀਏਸ਼ਨ, ਸਤਵਿੰਦਰਪਾਲ ਸਿੰਘ ਰਾਮਦਾਸਪੁਰ ਪ੍ਰਧਾਨ ਜ਼ਿਲ੍ਹਾ
ਕਬੱਡੀ ਐਸੋਸੀਏਸ਼ਨ, ਸ. ਸੱਤਕਰਤਾਰ ਸਿੰਘ ਧੁੱਗਾ, ਸ. ਤਰਲੋਚਨ ਸਿੰਘ ਧਾਮੀ
ਅਤੇ ਡੀ.ਪੀ. ਉਂਕਾਰ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਕੱਪ ਦਾ
ਉਦਘਾਟਨ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ
ਅਕਾਲੀ ਦਲ ਬਾਦਲ , ਮੈਂਬਰ ਐੱਸ.ਜੀ.ਪੀ.ਸੀ., ਦੇਸਰਾਜ ਸਿੰਘ ਧੁੱਗਾ ਚੀਫ
ਪਾਰਲੀਮਾਨੀ ਸਕੱਤਰ, ਸਤਵਿੰਦਰਪਾਲ ਸਿੰਘ ਰਾਮਦਾਸਪੁਰ ਪ੍ਰਧਾਨ ਜ਼ਿਲ੍ਹਾ ਕਬੱਡੀ
ਐਸੋਸੀਏਸ਼ਨ ਦੇ ਕਰਨ ਤੋਂ ਬਾਅਦ ਪਹਿਲਾ ਮੈਚ ਦਸਮੇਸ਼ ਕਬੱਡੀ ਕਲੱਬ ਕਪੂਰਥਲਾ
ਅਤੇ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਫਿਲੌਰ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਹ ਮੈਚ 10 ਅੰਕਾਂ ਦੇ ਫਰਕ ਨਾਲ ਕਪੂਰਥਲਾ ਦੀ ਟੀਮ ਨੇ ਜਿੱਤ
ਲਿਆ। ਪਹਿਲਾ ਮੈਚ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਅਤੇ ਪੰਜਾਬ ਰਾਜ ਬਿਜਲੀ
ਬੋਰਡ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 24 ਅੰਕਾਂ ਦੇ ਫਰਕ
ਨਾਲ ਜਲੰਧਰ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਇੰਟਰਨੈਸ਼ਨਲ ਕਲੱਬ ਰੋਪੜ
ਅਤੇ ਬੈਦਵਾਣ ਕਬੱਡੀ ਕਲੱਬ ਕੁੰਬੜਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।
ਇਹ ਮੈਚ 16 ਅੰਕਾਂ ਦੇ ਫਰਕ ਨਾਲ ਰੋਪੜ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ
ਡੀ.ਏ.ਵੀ ਮਾਲਵਾ ਕਲੱਬ ਬਠਿੰਡਾ ਅਤੇ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀਆਂ
ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਮੀਰੀਪੀਰੀ
ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ
ਅਤੇ ਸੰਤੋਖ ਸਿੰਘ
ਤੋਖੀ ਕਬੱਡੀ ਕਲੱਬ ਗੜ੍ਹਦੀਵਾਲ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ
ਮੈਚ 5 ਅੰਕਾਂ ਦੇ ਫਰਕ ਨਾਲ ਮੋਗਾ ਦੀ ਟੀਮ ਨੇ ਜਿੱਤ ਲਿਆ।
ਪਹਿਲਾ ਸੈਮੀਫਾਈਨਲ ਮੈਚ ਦਸਮੇਸ਼ ਕਲੱਬ ਕਪੂਰਥਲਾ ਅਤੇ ਮੀਰੀਪੀਰੀ ਕਬੱਡੀ
ਕਲੱਬ ਅਮਰੀਕਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅਮਰੀਕਾ ਵੱਲੋਂ ਨਿੱਕੂ
ਪੰਡੋਰੀ, ਤੇਜੀ ਲੱਖਣ-ਕੇ-ਪੱਡਾ, ਵੱਲੀ ਮਹੇੜੂ, ਸੋਨੂੰ ਇਬਰਾਹੀਮ, ਬਿੱਕਾ
ਤਲਵੰਡੀ ਚੌਧਰੀਆ, ਬੂਟਾ ਜਲਾਲਪੁਰ ਨੇ ਕਬੱਡੀਆਂ ਪਾਈਆਂ। ਕਪੂਰਥਲਾ ਦੇ ਜਾਫੀ
ਜੱਸਾ ਪੰਡੋਰੀ ਨੇ ਵੱਲੀ ਮਹੇੜੂ ਨੂੰ ਇੱਕ ਅਤੇ ਬਿੱਟੂ ਜਲਾਲਪੁਰ ਨੂੰ ਇੱਕ
ਜੱਫਾ ਲਾਇਆ। ਪਾਲਾ ਜਲਾਲਪੁਰ ਨੇ ਨਿੱਕੂ ਪੰਡੋਰੀ, ਤੇਜੀ ਲੱਖਣ-ਕੇ-ਪੱਡਾ
ਅਤੇ ਬਿੱਕਾ ਤਲਵੰਡੀ ਚੌਧਰੀਆ ਨੂੰ ਇੱਕ-ਇੱਕ ਜੱਫਾ ਲਾਇਆ। ਜਗਦੀਪ ਮਰਨਾਈਆ
ਨੇ ਨਿੱਕੂ ਪੰਡੋਰੀ ਅਤੇ ਬਿੱਕਾ ਤਲਵੰਡੀ ਚੌਧਰੀਆ ਨੂੰ ਇੱਕ-ਇੱਕ ਜੱਫਾ ਲਾਇਆ।
ਦੂਜੇ ਪਾਸੇ ਕਪੂਰਥਲਾ ਦੇ ਧਾਵੀ ਰਾਜੂ ਖੋਜੇਵਾਲ ਨੂੰ ਜੀਤਾ ਠੇਕੇਦਾਰ ਨੇ
ਲਗਾਤਾਰ ਦੋ ਜੱਫੇ ਲਾ ਕੇ ਉਸ ਦੀ ਕਬੱਡੀ ਬੰਦ ਕਰ ਦਿੱਤੀ। ਫੌਜੀ ਭੋਲੇਕੇ
ਨੂੰ ਸੁੱਖਾ ਭੰਡਾਲ ਦੋਨਾਂ ਨੇ ਦੋ ਅਤੇ ਗੁਰਵਿੰਦਰ ਕਾਹਲਵਾਂ, ਪੰਮਾ ਝੰਡੇਰਾ
ਨੇ ਇੱਕ-ਇੱਕ ਜੱਫਾ ਲਾਇਆ। ਗੁਰਲਾਲ ਜਲਾਲਪੁਰ ਨੂੰ ਸੁੱਖਾ ਭੰਡਾਲ ਅਤੇ ਗੁਰਵਿੰਦਰ
ਕਾਹਲਵਾਂ ਨੇ ਇੱਕ-ਇੱਕ ਜੱਫਾ ਲਾ ਕੇ ਉਸ ਦੀ ਵੀ ਕਬੱਡੀ ਬੰਦ ਕਰਵਾ ਦਿੱਤੀ।
ਬੱਬੂ ਸੱਦੋਵਾਲ ਦੀ ਦੂਜੀ ਕਬੱਡੀ ‘ਤੇ ਜੀਤਾ ਠੇਕੇਦਾਰ ਨੇ ਜੱਫਾ ਲਾ ਕੇ
ਉਸ ਦੀ ਵੀ ਕਬੱਡੀ ਬੰਦ ਕਰਵਾ ਦਿੱਤੀ। ਜੀਤਾ ਠੇਕੇਦਾਰ ਨੇ ਇੱਕ ਜੱਫਾ ਬਚਿੱਤਰ
ਭੋਲੇਕੇ ਨੂੰ ਇੱਕ ਜੱਫਾ ਲਾਇਆ। ਸੱਬਾ ਘੁਮਾਣ ਨੂੰ ਸੁੱਖਾ ਭੰਡਾਲ ਦੋਨਾਂ
ਅਤੇ ਪੰਮਾ ਝੰਡੇਰਾ ਨੇ ਇੱਕ-ਇੱਕ ਜੱਫਾ ਲਾਇਆ। ਬੱਬੂ ਲੱਖਣ-ਕੇ-ਪੱਡਾ ਨੇ
ਭਾਵੇਂ ਸ਼ਾਨਦਾਰ ਕਬੱਡੀਆਂ ਪਾਈਆਂ ੳੇੁਸ ਦੀ ਵੀ ਆਖਰੀ ਕਬੱਡੀ ‘ਤੇ ਪੰਮਾ
ਝੰਡੇਰਾ ਨੇ ਰੋਕ ਕੇ ਬੱਲੇ-ਬੱਲੇ ਕਰਵਾਈ। ਇਹ ਮੈਚ 12 ਅੰਕਾਂ ਦੈ ਫਰਕ ਨਾਲ
ਅਮਰੀਕਾ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਇੰਟਰਨੈਸ਼ਨਲ
ਕਲੱਬ ਰੋਪੜ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੋਗਾ ਵੱਲੋਂ ਪਿੰਦੀ ਰੌਲੀ,
ਬੀਤਾ ਖੋਸਾ, ਅਮਨਾ ਹਠੂਰ, ਜੱਸ ਗੱਗੜਾ ਅਤੇ ਗਾਗੋਂ ਗੱਗੜਾ ਨੇ ਕਬੱਡੀਆਂ
ਪਾਈਆਂ। ਰੋਪੜ ਦੇ ਜਾਫੀ ਰਣਜੀਤ ਲੱਲਕਲਾਂ ਨੇ ਚਾਰ, ਮਨੀ ਧਨੌਰੀ ਨੇ ਦੋ
ਅਤੇ ਗੁਰਜੀਤ ਢੰਗਰਾਲੀ ਨੇ ਇੱਕ ਜੱਫਾ ਲਾਇਆ। ਦੂਜੇ ਪਾਸੇ ਰੋਪੜ ਵੱਲੋਂ
ਪ੍ਰਦੀਪ ਰੌਲੂਮਾਜਰਾ, ਗੁਰੀ ਨੀਲੋਂ, ਜੱਸਾ ਭੜੀ, ਸੋਨੀ ਸਮਾਣਾ, ਸੇਠੀ ਦੁਸਾਰਨਾ
ਨੇ ਕਬੱਡੀਆਂ ਪਾਈਆਂ। ਪਰ ਮੋਗਾ ਦੇ ਜਾਫੀ ਗੋਰਾ ਭੜਾਣਾ ਨੇ ਪੰਜ, ਮੀਕਾ
ਭੇਖਾ ਨੇ ਤਿੰਨ, ਰਿੱਕੀ ਨੱਥੋਕੇ ਨੇ ਦੋ ਅਤੇ ਮਨਪ੍ਰੀਤ ਡਾਲਾ ਨੇ ਇੱਕ ਜੱਫਾ
ਲਾ ਕੇ ਇਹ ਮੈਚ 4 ਅੰਕਾਂ ਦੇ ਫਰਕ ਨਾਲ ਮੋਗਾ ਦੀ ਟੀਮ ਨੇ ਜਿੱਤ ਕੇ ਫਾਈਨਲ
ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਹਰਿਆਣਾ ਅਤੇ ਸੁਲਤਾਨਪੁਰ ਲੋਧੀ ਦੀਆਂ ਲੜਕੀਆਂ
ਦੀਆਂ ਟੀਮਾਂ ਵਿਚਕਾਰ ਸ਼ੋਅ-ਮੈਚ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿੱਚ ਪਦਮ
ਸ੍ਰੀ ਪਰਗਟ ਸਿੰਘ ਡਾਇਰੈੱਕਟਰ ਸਪੋਰਟਸ ਪੰਜਾਬ ਅਤੇ ਪ੍ਰਸਿੱਧ ਪੰਜਾਬੀ ਗੀਤਕਾਰ
ਜੰਡੂ ਲਿੱਤਰਾਂ ਵਾਲਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਸ ਤੋਂ
ਬਾਅਦ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਮੀਰੀਪੀਰੀ ਕਬੱਡੀ ਕਲੱਬ
ਅਮਰੀਕਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅਮਰੀਕਾ ਵੱਲੋਂ ਨਿੱਕੂ ਪੰਡੋਰੀ,
ਤੇਜੀ ਲੱਖਣ-ਕੇ-ਪੱਡਾ, ਸੋਨੂੰ ਇਬਰਾਹੀਮ, ਬਿੱਕਾ ਤਲਵੰਡੀ ਚੌਧਰੀਆ, ਵੱਲੀ
ਮਹੇੜੂ ਨੇ ਕਬੱਡੀਆਂ ਪਾਈਆਂ। ਮੋਗਾ ਦੇ ਜਾਫੀ ਮਨਪ੍ਰੀਤ ਡਾਲਾ ਨੇ ਵੱਲੀ
ਮਹੇੜੂ ਅਤੇ ਸੋਨੂੰ ਇਬਰਾਹੀਮ ਨੂੰ ਇੱਕ-ਇੱਕ ਜੱਫਾ ਲਾਇਆ। ਇੱਕ ਜੱਫਾ ਹੀ
ਪਿੰਦਰ ਐਡਮਿੰਟਨ ਨੇ ਵੱਲੀ ਮਹੇੜੂ ਨੂੰ ਲਾਇਆ। ਹੋਰ ਕੋਈ ਵੀ ਮੋਗਾ ਦਾ ਜਾਫੀ
ਜੱਫਾ ਲਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਮੋਗਾ ਵੱਲੋਂ ਬੀਤਾ ਖੋਸਾ,
ਗਾਗੋਂ ਗੱਗੜਾ, ਬੇਅੰਤ ਨਿਧਾ ਵਾਲਾ, ਦੁੱਲਾ ਢੈਪਈ ਨੇ ਕਬੱਡੀਆਂ ਪਾਈਆਂ।
ਮੀਰੀਪੀਰੀ ਦੇ ਜਾਫੀ ਗੁਰਵਿੰਦਰ ਕਾਹਲਵਾਂ ਨੇ ਜਿੱਥੇ ਪੰਜ ਜੱਫੇ ਲਾ ਕੇ
ਬੱਲੇ-ਬੱਲੇ ਕਰਵਾਈ ਉੱਥੇ ਸੁੱਖਾ ਭੰਡਾਲ ਦੋਨਾਂ ਅਤੇ ਸੰਦੀਪ ਗੁਰਦਾਸਪੁਰ
ਨੇ ਦੋ-ਦੋ ਜੱਫੇ, ਪੰਮਾ ਝੰਡੇਰਾ ਅਤੇ ਅਮਨਵੀਰ ਥਿੰਗਲੀ ਨੇ ਇੱਕ-ਇੱਕ ਜੱਫਾ
ਲਾ ਕੇ ਇਹ ਮੈਚ 16 ਅੰਕਾਂ ਦੇ ਫਰਕ ਨਾਲ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ
ਦੀ ਟੀਮ ਨੇ ਜਿੱਤ ਕੇ ਪਹਿਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਰਲਡ ਕਬੱਡੀ
ਕੱਪ ਹੁਸ਼ਿਆਰਪੁਰ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਮੀਰੀਪੀਰੀ
ਦੇ ਧਾਵੀ ਨਿੱਕੂ ਪੰਡੋਰੀ ਨੇ ਸੈਮੀਫਾਈਨਲ ਅਤੇ ਫਾਈਨਲ ਵਿੱਚ 18 ਕਬੱਡੀਆਂ
ਪਾ ਕੇ 16 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ ਅਤੇ ਗੁਰਵਿੰਦਰ
ਕਾਹਲਵਾਂ ਨੇ ਸੈਮੀਫਾਈਨਲ ਅਤੇ ਫਾਈਨਲ ਵਿੱਚ 16 ਵਾਰ ਕੋਸ਼ਿਸ਼ ਕਰਕੇ 7 ਜੱਫੇ
ਲਾਏ ਇਸ ਲਈ
ਉਸ ਨੂੰ ਵਧੀਆ ਜਾਫੀ ਚੁਣ ਕੇ 20-20 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ
ਗਿਆ। ਜੇਤੂ ਟੀਮ ਮੀਰੀਪੀਰੀ ਨੂੰ 1 ਲੱਖ ਰੁਪਏ ਅਤੇ ਉਪ-ਜੇਤੂ ਮੋਗਾ ਦੀ
ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਨਾਮਾਂ ਦੀ ਵੰਡ
ਕਰਨ ਲਈ ਸ. ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ, ਪੰਜਾਬ ਵਿਸ਼ੇਸ਼ ਤੌਰ
‘ਤੇ ਪਹੁੰਚੇ ਹੋਏ ਸਨ। ਇਸ ਕਬੱਡੀ ਕੱਪ ਨੂੰ ਦੇਖਣ ਲਈ ਦਰਸ਼ਕਾਂ ਦਾ ਰਿਕਾਰਡ
ਤੋੜ ਇਕੱਠ ਹੋਇਆ ਭਾਵੇਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੋਰ ਵੀ ਕਬੱਡੀ ਕੱਪ
ਕਰਵਾਏ ਜਾਂਦੇ ਹਨ ਪਰ ਜੋ ਦਰਸ਼ਕਾਂ ਦਾ ਇਕੱਠ ਇਸ ਪਹਿਲੇ ਵਰਲਡ ਕਬੱਡੀ ਕੱਪ
ਨੂੰ ਦੇਖਣ ਆਇਆ ਉਸ ਦਾ ਵੀ ਵੱਖਰਾ ਹੀ ਰਿਕਾਰਡ ਬਣਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਕਰਨ ਲਈ ਅੰਤਰਰਾਸ਼ਟਰੀ ਕੁਮੈਂਟੇਟਰ ਮੱਖਣ
ਅਲੀ, ਸੁਖਵੀਰ ਚੋਹਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਪਰ ਪ੍ਰਬੰਧਕਾਂ
ਦੀ ਘਾਟ ਕਾਰਣ ਇਨ੍ਹਾਂ ਨੂੰ ਕੁਮੈਂਟਰੀ ਕਰਨ ਦਾ ਬਹੁਤ ਘੱਟ ਸਮਾਂ ਮਿਲਿਆ।
ਰੈਫਰੀਆਂ ਦੀ ਡਿਊਟੀ ਤਰਲੋਚਨ ਸਿੰਘ ਧਾਮੀ, ਰੁਪਿੰਦਰ ਸਿੰਘ ਟਾਂਡਾ, ਉਂਕਾਰ
ਸਿੰਘ ਧੁੱਗਾ, ਸੁਖਪਾਲ ਸਿੰਘ ਤੱਗੜ ਨੇ ਨਿਭਾਈ। ਟਾਈਮ ਕੀਪਰ ਦੀ ਡਿਊਟੀ
ਸੱਤਕਰਤਾਰ ਸਿੰਘ ਧੁੱਗਾ, ਕੁਲਦੀਪ ਸਿੰਘ ਗੜ੍ਹਦੀਵਾਲ ਨੇ ਨਿਭਾਈ।
ਜਸਵੰਤ ਸਿੰਘ ਖੜਗ
98146-66057
|