ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
International Players
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Academies
Font Download


Your Visitor No is
Visitor Counter by Digits
 
ਦੌਧਰ ਦਾ ਪਹਿਲਾ ਕਬੱਡੀ ਕੱਪ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ ਟੀਮ ਨੇ ਜਿੱਤ ਕੇ ਕਰਵਾਈ ਬੱਲੇ-ਬੱਲੇ।

ਦੌਧਰ ਦਾ ਪਹਿਲਾ ਕਬੱਡੀ ਕੱਪ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ ਟੀਮ ਨੇ ਜਿੱਤ ਕੇ ਕਰਵਾਈ ਬੱਲੇ-ਬੱਲੇ।
ਬੀਤਾ ਖੋਸਾ ਅਤੇ ਦੁੱਲਾ ਢੈਪਈ ਨੂੰ ਸਾਂਝੇ ਤੌਰ ‘ਤੇ ਵਧੀਆ ਧਾਵੀ ਅਤੇ ਰਿੱਕੀ ਨੱਥੋਕੇ ਨੂੰ ਵਧੀਆ ਜਾਫੀ ਚੁਣਿਆ ਗਿਆ।

12 ਜਨਵਰੀ 2009 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਰਾਣਾ ਕਲਚਰਲ ਐਂਡ ਸਪੋਰਟਸ ਵੈੱਲਫੇਅਰ ਕਲੱਬ ਦੌਧਰ (ਰਜਿ:), ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਅਤੇ ਐਨ.ਆਰ.ਆਈ. ਭਰਾਵਾਂ ਵੱਲੋਂ ਬਾਬਾ ਸੁੱਧਾ ਸਿੰਘ ਜੀ, ਬਾਬਾ ਸੰਤਾ ਸਿੰਘ ਜੀ, ਬਾਬਾ ਮੰਗਲ ਸਿੰਘ ਜੀ, ਬਾਬਾ ਉਜਾਗਰ ਸਿੰਘ ਜੀ, ਬਾਬਾ ਹੀਰਾ ਲਾਲ ਸਿੰਘ ਜੀ, ਬਾਬਾ ਨਾਹਰ ਸਿੰਘ ਜੀ, ਬਾਬਾ ਲਖਵੀਰ ਸਿੰਘ ਜੀ, ਬਾਬਾ ਰਾਮ ਸਿੰਘ ਜੀ ਗਿਆਰਵੀਂ ਵਾਲੇ, ਬਾਬਾ ਕਪੂਰ ਸਿੰਘ ਜੀ, ਬਾਬਾ ਵੀਰ ਸਿੰਘ ਜੀ ਦੌਧਰ ਦੇ ਸਮੁੱਚੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਪਹਿਲਾ ਕਬੱਡੀ ਕੱਪ ਪਿੰਡ ਦੌਧਰ (ਮੋਗਾ) ਵਿਖੇ ਬਾਬੇ ਕੇ ਕਾਲਜ ਦੀਆਂ ਗਰਾਉਂਡਾਂ ਵਿੱਚ ਕਰਵਾਇਆ ਗਿਆ।

ਦੌਧਰ ਦੀ ਧਰਤੀ ‘ਤੇ ਪਹਿਲਾ ਕਬੱਡੀ ਕੱਪ ਕਰਵਾਉਣ ਵਾਲਿਆਂ ਵਿੱਚ ਸ.ਗੁਰਪ੍ਰੀਤ ਸਿੰਘ ਸਿੱਧੂ ਰਾਣਾ ਚੇਅਰਮੈਨ, ਸ.ਅਮਰਪ੍ਰੀਤ ਸਿੰਘ ਬੈਂਸ ਪ੍ਰਬੰਧਕ, ਸ.ਜਸਜੀਤ ਸਿੰਘ ਧਾਮੀ ਪ੍ਰਬੰਧਕ, ਕਮਲਪ੍ਰੀਤ ਸਿੱਧੂ ਜਨਰਲ ਸੈਕਟਰੀ, ਅਮਰਜੀਤ ਸਿੱਧੂ ਯੂ.ਐੱਸ.ਏ, ਕਰਮਪਾਲ ਸਿੱਧੂ ਕੈਲਗਰੀ, ਮੇਜਰ ਸਿੰਘ ਬਰਾੜ ਕੈਲਗਰੀ, ਜੈਲਾ ਧੂੜਕੋਟ (ਯੂ.ਐੱਸ.ਏ.), ਸੁਖਜੀਤ ਸਿੰਘ ਤਖਾਣਬੱਧ (ਕੈਨੇਡਾ), ਸੁੱਖ ਬਰਾੜ ਕੈਲਗਰੀ, ਜਗਰਾਜ ਭੱਟੀ ਕੈਲਗਰੀ, ਸ਼ੇਖਰ ਸ਼ਰਮਾ ਕੈਲਗਰੀ, ਜਗਜੀਤ ਸਿੰਘ ਸੰਧੂ ਕੈਲਗਰੀ, ਪਰਮਜੀਤ ਸਿੰਘ ਸਿੱਧੂ ਸਰ੍ਹੀ ਕੈਨੇਡਾ, ਜੱਥੇਦਾਰ ਤੋਤਾ ਸਿੰਘ ਸਾਬਕਾ ਮੰਤਰੀ, ਸ਼ਮਸ਼ੇਰ ਸਿੰਘ ਸਿੱਧੂ ਸਰਪ੍ਰਸਤ, ਜੋਰਾ ਸਿੰਘ ਸਿੱਧੂ ਵਿਤ ਸਕੱਤਰ, ਸ.ਜਗਰਾਜ ਸਿੰਘ ਵਰਕਿੰਗ ਕਮੇਟੀ ਮੈਂਬਰ, ਹੈਪੀ ਖੋਸਾ ਕੈਲਗਰੀ, ਹਰਜਿੰਦਰ ਸਿੱਧੂ ਸਰ੍ਹੀ ਕੈਨੇਡਾ, ਰਾਜੂ ਸਿੱਧੂ ਸਰ੍ਹੀ ਕੈਨੇਡਾ, ਬੂਟਾ ਕੈਨੇਡਾ, ਦਰਸ਼ਨ ਗਿੱਲ ਢੁੱਡੀਕੇ, ਸ਼ਰਨਜੀਤ ਰੂਬੀ ਮੁੱਖ ਪ੍ਰਬੰਧਕ ਬਾਬੇ ਕੇ ਕਾਲਜ, ਲੱਖਾ ਸਹਿਜਪਾਲ ਪ੍ਰੈੱਸ ਸਕੱਤਰ, ਸਰਪੰਚ ਰਛਪਾਲ ਸਿੰਘ, ਸ.ਕੁੰਢਾ ਸਿੰਘ ਲੰਗਰਾਂ ਵਾਲਾ, ਨਛੱਤਰ ਸਿੰਘ (ਠਾਣਾ), ਗੁਰਜੰਟ ਸਿੰਘ (ਮੈਂਬਰ), ਸ.ਜੀਤ ਸਿੰਘ ਖਾਲਸਾ, ਮਾ.ਬਲਵੀਰ ਸਿੰਘ ਹਾਕੀ ਕੋਚ, ਭਗਵਾਨ ਸਿੰਘ, ਕਰਨੈਲ ਸਿੰਘ, ਜਗਤਾਰ ਸਿੰਘ ਮੱਲ, ਪਰਮਜੀਤ ਸਿੰਘ ਮਾਨ, ਗੁਰਮੇਲ ਸਿੰਘ, ਜਸਵੀਰ ਸਿੰਘ, ਹਰਪ੍ਰੀਤ, ਮਦਨ ਸਿੰਘ ਮੈਂਬਰ, ਕੁਲਵੰਤ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕਬੱਡੀ ਕੱਪ ਦਾ ਪਹਿਲਾ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਹਰਜੀਤ ਤਲਵਾਰ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਸਿਰਫ ਅੱਧੇ ਅੰਕ ਦੇ ਫਰਕ ਨਾਲ ਪੱਤੋਹੀਰਾ ਦੀ ਟੀਮ ਨੇ ਜਿੱਤਣ ਵਿੱਚ ਸਫਲਤਾ ਪਰਾਪਤ ਕੀਤੀ। ਦੂਜਾ ਮੈਚ ਨਿਰਮਲ ਸਿੰਘ ਨਿੰਮਾ ਕਬੱਡੀ ਕਲੱਬ ਮਾਨੂੰਪੁਰ ਅਤੇ ਇੰਟਰਨੈਸ਼ਨਲ ਕਬੱਡੀ ਕਲੱਬ ਰੋਪੜ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਰੋਪੜ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਗੁਰੂ ਨਾਨਕ ਨੈਸ਼ਨਲ ਕਲੱਬ ਬੱਸੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਡੇਢ ਅੰਕ ਦੇ ਫਰਕ ਨਾਲ ਰਾੜਾ ਸਾਹਿਬ ਦੀ ਟੀਮ ਨੇ ਜਿੱਤ ਲਿਆ। ਰਾੜਾ ਸਾਹਿਬ ਦੀ ਟੀਮ ਦੇ ਨਾਲ ਕਬੱਡੀ ਖਿਡਾਰੀ ਬਾਜ਼ ਕਾਉਂਕੇ (ਕੈਨੇਡਾ) ਅਤੇ ਲਹਿੰਬਰ ਸਿੰਘ ਦੁਲੇਅ (ਕੈਨੇਡਾ) ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ। ਚੌਥਾ ਮੈਚ ਡੀ.ਏ.ਵੀ. ਮਾਲਵਾ ਕਬੱਡੀ ਕਲੱਬ ਬਠਿੰਡਾ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਅੰਬੀ ਹਠੂਰ ਮੋਗਾ ਦੀ ਟੀਮ ਨੇ ਸਿਰਫ ਅੱਧੇ ਅੰਕ ਦੇ ਫਰਕ ਨਾਲ ਜਿੱਤ ਲਿਆ।

ਪਹਿਲਾ ਸੈਮੀਫਾਈਨਲ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀਆਂ ਟੀਮਾ ਵਿਚਕਾਰ ਖੇਡਿਆ ਗਿਆ। ਰਾੜਾ ਸਾਹਿਬ ਵੱਲੋਂ ਗੁਰਜਿੰਦਰ ਲਸਾੜਾ, ਸੀਰਾ ਜਰਗੜੀ, ਕਾਲਾ ਰੰਘੇੜੀ, ਗੁਰੀ ਸਿਹੌੜਾ ਅਤੇ ਲਾਲਾ ਸੈਦਪੁਰ ਨੇ ਕਬੱਡੀਆਂ ਪਾਈਆਂ। ਪੱਤੋਹੀਰਾ ਦੇ ਜਾਫੀ ਸੁੱਖਾ ਵਕੀਲਾਂ ਵਾਲਾ ਨੇ ਤਿੰਨ ਜੱਫੇ, ਤਾਰ ਲੰਡੇ ਅਤੇ ਬਾਲਾ ਖਾਈ ਨੇ ਦੋ-ਦੋ ਜੱਫੇ, ਨਿੱਕਾ ਜੁਨੇਤਪੁਰਾ ਅਤੇ ਅੰਮ੍ਰਿਤਪਾਲ ਜੁਨੇਤਪੁਰਾ ਨੇ ਇੱਕ-ਇੱਕ ਜੱਫਾ ਲਾ ਕੇ ਰਾੜਾ ਸਾਹਿਬ ਦੇ ਧਾਵੀਆਂ ਨੂੰ ਕੁੱਲ੍ਹ 9 ਜੱਫੇ ਲਾਏ। ਪੱਤੋਹੀਰਾ ਵੱਲੋਂ ਬੱਬੂ ਜਲਾਲ, ਗਗਨੀ ਸੂਸ਼ਕ, ਬਿੰਦਰ ਸੂਜਾਪੁਰ, ਚੈਨਾ ਨੱਥੋਕੇ ਅਤੇ ਜੱਗਾ ਜੁਨੇਤਪੁਰਾ ਨੇ ਕਬੱਡੀਆਂ ਪਾਈਆਂ। ਰਾੜਾ ਸਾਹਿਬ ਦੇ ਜਾਫੀ ਭੋਲੂ ਉਟਾਲਾਂ ਨੇ ਚਾਰ ਜੱਫੇ, ਸਂੰਧੂਰਾ ਦੌਧਰ ਨੇ ਤਿੰਨ ਜੱਫੇ, ਕਰਮਜੀਤ ਲਸਾੜਾ ਅਤੇ ਪਾਲਾ ਲੋਹਗੜ ਨੇ ਦੋ-ਦੋ ਜੱਫੇ, ਗੋਰਾ ਤਲਵੰਡੀ ਅਤੇ ਵਿੱਕੀ ਧਨੌਲਾ ਨੇ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ 13 ਜੱਫੇ ਲਾ ਕੇ ਇਹ ਮੈਚ 8 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਦੂਜਾ ਸੈਮੀਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਇੰਟਰਨੈਸ਼ਨਲ ਕਲੱਬ ਰੋਪੜ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੋਗਾ ਵੱਲੋਂ ਬੇਅੰਤ ਨਿਧਾ ਵਾਲਾ, ਜੱਸ ਗੱਗੜਾ, ਬੀਤਾ ਖੋਸਾ, ਗੋਗੀ ਸੈਦੋਕੇ, ਦੁੱਲਾ ਢੈਪਈ ਅਤੇ ਸ਼ਿੰਦਾ ਗੱਗੜਾ ਨੇ ਕਬੱਡੀਆਂ ਪਾਈਆਂ। ਰੋਪੜ ਦੇ ਜਾਫੀ ਮਨੀ ਧਨੌਰੀ ਨੇ ਚਾਰ ਜੱਫੇ, ਰਣਜੀਤ ਲੱਲਕਲਾਂ ਨੇ ਦੋ ਜੱਫੇ, ਜਤਿੰਦਰ ਬੂਰਮਾਜਰਾ ਅਤੇ ਗੁਰਜੀਤ ਢੰਗਰਾਲੀ ਨੇ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ 8 ਜੱਫੇ ਲਾਏ। ਰੋਪੜ ਵੱਲੋਂ ਪ੍ਰਦੀਪ ਰੌਲੂਮਾਜਰਾ, ਸੇਠੀ ਦੁਸਾਰਨਾ, ਜੱਸਾ ਭੜੀ, ਗੁਰੀ ਨੀਲੋਂ, ਹਨੀ ਗੁੱਜਰਵਾਲ ਅਤੇ ਸੋਨੀ ਸਮਾਣਾ ਨੇ ਕਬੱਡੀਆਂ ਪਾਈਆਂ। ਮੋਗਾ ਦੇ ਜਾਫੀ ਬਾਜਾ ਮੱਲਣ ਨੇ ਪੰਜ ਜੱਫੇ, ਸ਼ਿੰਦਾ ਗਹਿਲਾ ਨੇ ਚਾਰ ਜੱਫੇ, ਗੋਰਾ ਭੜਾਣਾ ਨੇ ਤਿੰਨ ਜੱਫੇ, ਮਨਪ੍ਰੀਤ ਡਾਲਾ ਨੇ ਦੋ ਜੱਫੇ, ਰਿੱਕੀ ਨੱਥੋਕੇ ਅਤੇ ਮੀਕਾ ਭੇਖਾ ਨੇ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ 16 ਜੱਫੇ ਲਾ ਕੇ ਇਹ ਮੈਚ 16 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਫਾਈਨਲ ਮੈਚ ਤੋਂ ਪਹਿਲਾਂ ਜਿੱਥੇ ਕਬੱਡੀ ਇੱਕ ਪਿੰਡ ਓਪਨ ਦਾ ਫਾਈਨਲ ਮੈਚ ਕਰਵਾਇਆ ਗਿਆ ਉੱਥੇ ਕਬੱਡੀ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਾਨ ਰਾਜੇਆਣਾ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਰਾੜਾ ਸਾਹਿਬ ਵੱਲੋਂ ਗੁਰਜਿੰਦਰ ਲਸਾੜਾ, ਕਾਲਾ ਰੰਘੇੜੀ, ਗੁਰੀ ਸਿਹੌੜਾ ਅਤੇ ਲਾਲਾ ਸੈਦਪੁਰ ਨੇ ਕਬੱਡੀਆਂ ਪਾਈਆਂ। ਮੋਗਾ ਦੇ ਜਾਫੀ ਰਿੱਕੀ ਨੱਥੋਕੇ ਨੇ ਦੋ ਜੱਫੇ ਗੁਰਜਿੰਦਰ ਲਸਾੜਾ, ਕਾਲਾ ਰੰਘੇੜੀ, ਗੁਰੀ ਸਿਹੌੜਾ ਅਤੇ ਲਾਲਾ ਸੈਦਪੁਰ ਨੂੰ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ ਪੰਜ ਜੱਫੇ ਲਾਏ। ਮੀਕਾ ਭੇਖਾ ਨੇ ਗੁਰੀ ਸਿਹੌੜਾ ਨੂੰ ਦੋ ਅਤੇ ਗੁਰਜਿੰਦਰ ਲਸਾੜਾ ਨੂੰ ਇੱਕ ਜੱਫਾ ਲਾਇਆ। ਮਨਪ੍ਰੀਤ ਡਾਲਾ ਨੇ ਕਾਲਾ ਰੰਘੇੜੀ, ਗੁਰੀ ਸਿਹੌੜਾ ਅਤੇ ਲਾਲਾ ਸੈਦਪੁਰ ਨੂੰ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ ਤਿੰਨ ਜੱਫੇ ਲਾਏ। ਬਾਜਾ ਮੱਲਣ ਨੇ ਦੋ ਅਤੇ ਗੋਰਾ ਭੜਾਣਾ ਨੇ ਇੱਕ ਜੱਫਾ ਲਾਇਆ। ਦੂਜੇ ਪਾਸੇ ਮੋਗਾ ਵੱਲੋਂ ਬੀਤਾ ਖੋਸਾ, ਦੁੱਲਾ ਢੈਪਈ, ਜੱਸ ਗੱਗੜਾ, ਗੋਗੀ ਸੈਦੋਕੇ ਅਤੇ ਸ਼ਿੰਦਾ ਗੱਗੜਾ ਨੇ ਕਬੱਡੀਆਂ ਪਾਈਆਂ। ਰਾੜਾ ਸਾਹਿਬ ਦੇ ਜਾਫੀ ਪਾਲਾ ਲੋਹਗੜ ਅਤੇ ਜੱਸਾ ਗੋਂਦਪੁਰ ਨੇ ਦੋ-ਦੋ ਜੱਫੇ, ਕਰਮਜੀਤ ਲਸਾੜਾ, ਭੋਲੂ ਉਟਾਲਾਂ ਅਤੇ ਸੰਧੂਰਾ ਦੌਧਰ ਨੇ ਇੱਕ-ਇੱਕ ਜੱਫਾ ਲਾਇਆ ਜੋ ਮੈਚ ਜਿੱਤਣ ਲਈ ਕਾਫੀ ਨਹੀਂ ਸੀ ਇਸ ਲਈ ਇਹ ਮੈਚ 14 ਅੰਕਾਂ ਦੇ ਫਰਕ ਨਾਲ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ ਟੀਮ ਨੇ ਜਿੱਤ ਕੇ ਦੌਧਰ ਦੇ ਪਹਿਲੇ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਬੀਤਾ ਖੋਸਾ ਅਤੇ ਦੁੱਲਾ ਢੈਪਈ ਨੇ 8-8 ਕਬੱਡੀਆਂ ਪਾ ਕੇ 7-7 ਅੰਕ ਪ੍ਰਾਪਤ ਕੀਤੇ ਇਸ ਲਈ ਉਨ੍ਹਾਂ ਨੂੰ ਸਾਂਝੇ ਤੌਰ ‘ਤੇ ਵਧੀਆ ਧਾਵੀ ਦਾ ਖਿਤਾਬ ਦਿੱਤਾ ਗਿਆ। ਇਸੇ ਟੀਮ ਦੇ ਜਾਫੀ ਰਿੱਕੀ ਨੱਥੋਕੇ ਨੇ ਪੰਜ ਜੱਫੇ ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਦਾ ਖਿਤਾਬ ਦਿੱਤਾ ਗਿਆ। ਜੇਤੂ ਟੀਮ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਨੂੰ ਇੱਕ ਲੱਖ ਰੁਪਏ ਅਤੇ ਉਪ-ਜੇਤੂ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।

ਇਸ ਕਬੱਡੀ ਕੱਪ ਦੀ ਕੁਮੈਂਟਰੀ ਅੰਤਰਰਾਸ਼ਟਰੀ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ, ਰੁਪਿੰਦਰ ਜਲਾਲ, ਅਮਨ ਲੋਪੋਂ, ਕਰਮਜੀਤ ਦੌਧਰ ਨੇ ਵਾਰੋ-ਵਾਰੀ ਕੀਤੀ। ਰੈਫਰੀਆਂ ਦੀ ਡਿਊਟੀ ਕੋਚ ਭੀਮਾ ਸਹੇੜੀ, ਕੀਪਾ ਚੰਨਣਵਾਲ, ਕੋਚ ਬੱਗਾ ਇਕਲਾਹੀ, ਗੁਰਜੀਤ ਚੰਨਣਵਾਲੀਆ, ਡੀ.ਪੀ ਮੱਖਣ ਸਿੰਘ ਚੜਿੱਕ ਨੇ ਵਾਰੋ-ਵਾਰੀ ਨਿਭਾਈ। ਟਾਈਮ ਕੀਪਰ ਦੀ ਡਿਊਟੀ ਜਗਦੀਪ ਸਿੰਘ ਬਰਾੜ, ਕੌਰ ਸਿੰਘ ਮਚਾਕੀ ਨੇ ਨਿਭਾਈ।

ਅੰਤ ਵਿੱਚ ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਿੱਧੂ ਰਾਣਾ (ਕੈਨੇਡਾ), ਪ੍ਰਬੰਧਕ ਜਗਜੀਤ ਸਿੰਘ ਧਾਮੀ (ਕੈਨੇਡਾ) ਅਤੇ ਪ੍ਰਬੰਧਕ ਅਮਰਪ੍ਰੀਤ ਸਿੰਘ ਬੈਂਸ ਨੇ ਬਾਹਰੋਂ ਆਏ ਮੁੱਖ ਮਹਿਮਾਨਾਂ, ਖਿਡਾਰੀਆਂ, ਪ੍ਰਬੰਧਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।

Copyrights: All rights reserved, including the right to reproduce this site in any form whatsoever