ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
International Players
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Academies
Font Download


Your Visitor No is
Visitor Counter by Digits
 
ਦਿੜ੍ਹਬੇ ਦਾ 36 ਵਾਂ ਕਬੱਡੀ ਕੱਪ ਨਾਰਵੇ ਦੀ ਟੀਮ ਨੇ ਜਿੱਤਿਆਂ।

ਦਿੜ੍ਹਬੇ ਦਾ 36 ਵਾਂ ਕਬੱਡੀ ਕੱਪ ਨਾਰਵੇ ਦੀ ਟੀਮ ਨੇ ਜਿੱਤਿਆਂ।
ਵਧੀਆਂ ਧਾਵੀ ਕੁਲਜੀਤਾਂ ਮਲਸ਼ੀਆਂ ਅਤੇ ਵਧੀਆਂ ਜਾਫੀ ਗੋਗੋਂ ਰੁੜਕੀ ਨੂੰ ਚਣਿਆਂ ਗਿਆ।

23 ਅਤੇ 24 ਜਨਵਰੀ 2009 ਨੂੰ 36 ਵਾਂ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸਟਰੀ ਕਬੱਡੀ ਕੱਪ ਸਵ. ਹਰਦੀਪ ਰੋਗਲਾ ਅਤੇ ਜੱਗੀ ਜਨਾਲ ਨੂੰ ਸਮਰਪਿਤ ਸੋਸ਼ਲ ਯੂਥ ਸਪੋਰਟਸ ਦਿੜਬਾਂ ਅਤੇ ਸਮੂਹ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਦਿੜਬੇ ਦੇ ਖੇਡ ਸਟੇਡੀਅਮ ਵਿੱਚ ਕਰਵਾਈਆ ਗਿਆ। ਇਸ ਕਬੱਡੀ ਕੱਪ ਵਿੱਚ ਕਰਨ ਘੁਮਾਣ (ਕੈਨੇਡਾ), ਰੇਸਮ ਕੈਨੇਡਾ, ਰੂਪਾ ਧਾਲੀਵਾਲ (ਕੈਨੇਡਾ), ਪ੍ਰੀਤਮ ਕੈਨੇਡਾ, ਪਰਮਪ੍ਰੀਤ ਸਿੰਘ (ਯੂ. ਐਸ. ਏ), ਹਰਿੰਦਰਪਾਲ ਸਿੰਘ ਟਿੱਕਾ (ਨਾਰਵੇ), ਬੱਬਲ ਸੰਗਰੂਰ (ਕੈਨੇਡਾ), ਹਰਪਾਲ ਬਧੋਡੀ (ਕੈਨੇਡਾ), ਮਹਿੰਦਰ ਮੌੜ (ਯੂ. ਕੇ), ਸੱਬੀ ਬਰਾੜ (ਯੂ. ਕੇ), ਚਮਕੌਰ ਘੁਮਾਣ (ਯੂ. ਕੇ), ਟਿੰਨੀ ਘੁਮਾਣ (ਇਟਲੀ), ਇੰਦਰਜੀਤ ਕੈਨੇਡਾ, ਗੁਰਜੀਤ ਕੁੱਬੇ (ਕੈਨੇਡਾ), ਧੀਰਾ ਮਾਣਕੇ (ਕੈਨੇਡਾ), ਦਲਵੀਰ ਗਿੱਲ (ਯੂ. ਐਸ. ਏ), ਭੁਪਿੰਦਰ ਘੁਮਾਣ (ਇਟਲੀ), ਵਰਗੇ ਪ੍ਰਵਾਸ਼ੀ ਵੀਰਾਂ ਨੇ ਜਿੱਥੇ ਸਾਝੀ ਮਦਦ ਕੀਤੀ ਉਥੇ ਗਗਨਦੀਪ ਸਿੰਘ ਮਾਨ, ਸਤਨਾਮ ਰੰਧਾਵਾ, ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਦਿੜਬਾ, ਖਜ਼ਾਨਚੀ ਬਿੱਟੂ ਘੁਮਾਣ, ਖਜ਼ਾਨਚੀ ਗੁਰਬਚਨ ਲਾਲ, ਜਸਪਾਲ ਸਿੰਘ ਪਾਲਾ, ਬਿੱਟੂ ਫੌਜੀ (ਦਿੜਬਾ), ਸ੍ਰੀ ਪੱਪੂ ਪੰਡਤ (ਦਿੜਬਾ) ਵਰਗੇ ਨੌਜਵਾਨਾ ਨੇ ਦਿਨ ਰਾਤ ਇਕ ਕਰ ਕੇ ਇਸ ਕਬੱਡੀ ਕੱਪ ਨੂੰ ਕਾਮਯਾਬ ਬਣਾਇਆ।

ਇਸ ਕਬੱਡੀ ਕੱਪ ਵਿੱਚ ਨਾਰਥ ਇੰਡੀਆ ਕਬੱਡੀ ਫੈਡਰੇਸਨ ਦੀਆ ਪ੍ਰਸਿੱਧ 16 ਕਬੱਡੀ ਅਕੈਡਮੀਆ ਦੇ ਮੈਚ ਕਰਵਾਏ ਗਏ। ਪਹਿਲੇ ਦਿਨ 8 ਮੈਚ ਹੋਏ ਪਰ ਮੈ ਦੂਜੇ ਦਿਨ ਪੁਹਚਿਆ। ਆਖਰੀ ਦਿਨ ਪਹਿਲਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਅਤੇ ਬਾਬਾ ਲੋਧੀਆਣਾ ਕਬੱਡੀ ਅਕੈਡਮੀ ਪਰਸਰਾਮਪੁਰ ਦੀਆ ਟੀਮਾ ਵਿਚਕਾਰ ਖੇਡਿਆ ਗਿਆ। ਇਹ ਮੇਚ 13 ਅੰਕਾ ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਸ਼ਹੀਦਬਚਨ ਸਿੰਘ ਕਬੱਡੀ ਅਕੈਡਮੀ ਦਿੜਬਾ ਅਤ ਬਾਬਾ ਹੰਸਾ ਸਿੰਘ ਕਬੱਡੀ ਅਕੈਡਮੀ ਬੱਛੋਵਾਲ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਇਹ ਮੈਚ 12 ਅੰਕਾ ਦੇ ਫਰਕ ਨਾਲ ਦਿੜ੍ਹਬੇ ਦੀ ਟੀਮ ਨੇ ਜਿੱਤ ਲਿਆ। ਤੀਜਾਂ ਮੈਚ ਸ਼ੈਰੇ ਪੰਜਾਬ ਕਬੱਡੀ ਅਕੈਡਮੀ ਜਲੰਧਰ ਅਤੇ ਗੂਰੁ ਨਾਨਕ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਢਾਈ ਅੰਕਾਂ ਦੇ ਫਰਕ ਨਾਲ ਗੁਰੂ ਨਾਨਕ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਅਲੰਕਾਰ ਟੋਨੀ ਕਲੱਬ ਕੁੱਬੇ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 25 ਅੰਕਾ ਦੇ ਫਰਕ ਨਾਲ ਦਸਮੇਸ ਕਲੱਬ ਨਕੋਦਰ ਦੀ ਟੀਮ ਨੇ ਜਿੱਤਿਆ।

ਪਹਿਲਾਂ ਸੈਮੀਫਾਈਨਲ ਮੈਚ ਗੁਰੂ ਨਾਨਕ ਕਲੱਬ ਨਕੋਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਾਰਵੇ ਵੱਲੋਂ ਜੱਸਾ ਸਿੱਧਵਾਂ, ਸੰਦੀਪ ਲੱਲੀਆਂ, ਚੰਨਾ ਖੀਰਾਂਵਾਲੀ, ਜਿੰਦੂ ਟਿੱਬਾ, ਗਾਮਾ ਟਿੱਬਾ, ਕਾਲੂ ਕਾਲਾ ਸੰਘਿਆ, ਗੈਰੀ ਜੁਨੇਤਪੁਰਾ ਅਤੇ ਬਿੱਟੂ ਟਪਿਆਣਾ ਨੇ ਕਬੱਡੀਆਂ ਪਾਈਆਂ। ਗੁਰੂ ਨਾਨਕ ਕਲੱਬ ਨਕੋਦਰ ਦੇ ਜਾਫੀ ਰਸਾਲਾ ਸੱਦੋਂ, ਰਾਮਪਾਲ ਹਰਿਆਣਾ ਨੇ ਤਿੰਨ-ਤਿੰਨ ਅਤੇ ਯੋਧਾ ਬਿੱਲੀ ਭੁੱਲਰ ਨੇ ਇੱਕ ਜੱਫਾ ਲਾਇਆ। ਗੁਰੂ ਨਾਨਕ ਕਲੱਬ ਨਕੋਦਰ ਵੱਲੋਂ ਰਵੀ ਪ੍ਰਿੰਗੜੀ, ਅੰਮ੍ਰਿਤਪਾਲ ਭਾਣਜਾ, ਭੁਰਾ ਬੱਗਾ, ਨਿੱਕਾ ਖੈੜਾ ਦੋਨਾਂ, ਬੱਬੀ ਮਹਿਲਾ ਚੱਕ ਅਤੇ ਬਿਕ੍ਰਮ ਸੋਨੀਪੱਤ ਨੇ ਕਬੱਡੀਆਂ ਪਾਈਆਂ। ਨਾਰਵੇ ਦੇ ਜਾਫੀ ਬੇਅੰਤ ਪੱਤੜ, ਸਿਕੰਦਰ ਕਾਂਜਲੀ ਨੇ ਤਿੰਨ-ਤਿੰਨ, ਗੀਤੂ ਪੱਤੜ, ਘੁੱਡਾ ਰੁੜਕੀ, ਡਮਰੂ ਰੁੜਕੀ ਨੇ ਦੋ-ਦੋ ਜੱਫੇ ਅਤੇ ਸਿਕੰਦਰ ਕਾਲਾ ਸੰਘਿਆ ਨੇ ਇੱਕ ਜੱਫਾ ਲਾ ਕੇ ਇਹ ਮੈਚ 12 ਅੰਕਾਂ ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਦੂਜਾ ਸੈਮੀਫਾਈਨਲ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਕੋਦਰ ਵੱਲੋਂ ਯੋਧਾ ਬਿੱਲੀ ਭੁੱਲਰ, ਹੈਪੀ ਰਸੂਲਪੁਰ, ਗਾਂਧੀ ਡੱਲਾ, ਕੁਲਦੀਪ ਲੰਬੜ ਨੇ ਕਬੱਡੀਆਂ ਪਾਈਆਂ। ਕੁਲਜੀਤਾ ਮਲਸੀਆਂ ਨੇ ਭਾਵੇਂ 16 ਨਾਨ-ਸਟਾਪ ਕਬੱਡੀਆਂ ਪਾਈਆਂ ਪਰ ਬਾਕੀ ਧਾਵੀਆਂ ਨੂੰ ਖੁਸ਼ੀ ਦਿੜ੍ਹਬਾ, ਹਿੰਦਾ ਫੱਕਰਝੰਡਾ, ਨਿੰਦੀ ਬੇਨੜਾ ਨੇ ਦੋ-ਦੋ ਜੱਫੇ ਲਾਏ। ਦਿੜ੍ਹਬਾ ਵੱਲੋਂ ਫਿੱਡੂ ਝਨੀਰ, ਸਤੀਸ਼ ਖਟਕੜ, ਰਾਜ ਦਿੜ੍ਹਬਾ, ਗੋਰਾ ਮੂਮ, ਕਾਲਾ ਸੁਨੇਤ, ਰਾਜੂ ਨੰਗਲ, ਅਮਰਜੀਤ ਮਾਣੂੰਕੇ, ਜੱਗਾ ਰਾਏਪੁਰ ਮਾਜਰੀ ਨੇ ਕਬੱਡੀਆਂ ਪਾਈਆਂ। ਨਕੋਦਰ ਦੇ ਜਾਫੀ ਅਜ਼ਾਦੀ ਰੂਪੇਵਾਲ, ਕਾਕਾ ਘਣੀਵਾਲ ਨੇ 5-5 ਜੱਫੇ, ਜਿੰਦਰ ਖਾਨੋਵਾਲ, ਮੀਕ ਪਾਸਲਾ ਨੇ ਦੋ-ਦੋ ਜੱਫੇ, ਕਾਲੂ ਮਹੇੜੂ ਅਤੇ ਹੈਪੀ ਆਲੋਵਾਲ ਨੇ ਇੱਕ-ਇੱਕ ਜੱਫਾ ਲਾ ਕੇ ਇਹ ਮੈਚ ਨਕੋਦਰ ਦੀ ਟੀਮ ਨੇ 20 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਫਾਈਨਲ ਮੈਚ ਤੋਂ ਪਹਿਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਖੁਸ਼ੀ ਦਿੜ੍ਹਬਾ ਅਤੇ ਸੰਦੀਪ ਲੁੱਧਰ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਦਸਮੇਸ਼ ਕਲੱਬ ਨਕੋਦਰ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਾਰਵੇ ਦੇ ਧਾਵੀ ਜੱਸਾ ਸਿੱਧਵਾਂ ਅਤੇ ਸੰਦੀਪ ਲੱਲੀਆਂ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਜਿੰਦੂ ਟਿੱਬਾ ਨੂੰ ਕਾਕਾ ਘਣੀਵਾਲ ਨੇ ਦੋ ਜੱਫੇ ਅਤੇ ਅਜ਼ਾਦੀ ਰੂਪੇਵਾਲ ਨੇ ਇੱਕ ਜੱਫਾ ਲਾਇਆ। ਗਾਮਾ ਟਿੱਬਾ ਨੂੰ ਕਾਕਾ ਘਣੀਵਾਲ ਨੇ ਦੋ, ਅਜ਼ਾਦੀ ਰੂਪੇਵਾਲ ਅਤੇ ਕਾਲੂ ਮਹੇੜੂ ਨੇ ਇੱਕ-ਇੱਕ ਜੱਫਾ ਲਾਇਆ। ਦੂਜੇ ਪਾਸੇ ਨਕੋਦਰ ਦੇ ਧਾਵੀ ਕੁਲਜੀਤਾ ਮਲਸੀਆਂ ਨੇ 15 ਨਾਨ-ਸਟਾਪ ਕਬੱਡੀਆਂ ਪਾਈਆਂ। ਯੋਧਾ ਬਿੱਲੀ ਭੁੱਲਰ ਨੂੰ ਗੋਗੋਂ ਰੁੜਕੀ ਅਤੇ ਸਿਕੰਦਰ ਕਾਂਜਲੀ ਨੇ ਇੱਕ-ਇੱਕ ਜੱਫਾ ਲਾਇਆ। ਗਾਂਧੀ ਡੱਲਾ ਨੂੰ ਸਿਕੰਦਰ ਕਾਂਜਲੀ, ਗੋਗੋਂ ਰੁੜਕੀ ਨੇ ਦੋ-ਦੋ ਜੱਫੇ ਅਤੇ ਘੁੱਡਾ ਰੁੜਕੀ ਨੇ ਇੱਕ ਜੱਫਾ ਲਾਇਆ। ਕੁਲਦੀਪ ਲੰਬੜ ਨੂੰ ਗੋਗੋਂ ਰੁੜਕੀ ਨੇ ਦੋ, ਸਿਕੰਦਰ ਕਾਂਜਲੀ ਅਤੇ ਡਮਰੂ ਰੁੜਕੀ ਨੇ ਇੱਕ-ਇੱਕ ਜੱਫਾ ਲਾਇਆ। ਇਸ ਤਰ੍ਹਾਂ ਇਹ ਮੈਚ ਨਾਰਵੇ ਦੀ ਟੀਮ ਨੇ 12 ਅੰਕਾਂ ਦੇ ਫਰਕ ਨਾਲ ਜਿੱਤ ਕੇ ਦਿੜ੍ਹਬੇ ਦੇ ਕਬੱਡੀ ਕੱਪ ‘ਤੇ ਕੱਬਜ਼ਾ ਕੀਤਾ। ਵਧੀਆ ਧਾਵੀ ਕੁਲਜੀਤਾ ਮਲਸੀਆਂ ਨੂੰ ਅਤੇ ਵਧੀਆ ਜਾਫੀ ਗੋਗੋਂ ਰੁੜਕੀ ਨੂੰ ਚੁਣਿਆ ਗਿਆ ਅਤੇ ਨਕਦ ਇਨਾਮ ਦਿੱਤਾ ਗਿਆ।

ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਸ. ਸੁਖਦੇਵ ਸਿੰਘ ਢੀਂਡਸਾ ਐਸ. ਪੀ ਸਾਬਕਾ ਮੰਤਰੀ ਭਾਰਤ ਸਰਕਾਰ, ਸ. ਬਲਦੇਵ ਸਿੰਘ ਮਾਨ ਸਾਬਕਾਂ ਮੰਤਰੀ ਅਤੇ ਸੁਰਜੀਤ ਸਿੰਘ ਧੀਮਾਨ ਐਸ. ਐਨ. ਏ ਹਲਕਾਂ ਦਿੜਬਾ ਨੇ ਕੀਤੀ। ਜੇਤੂ ਟੀਮ ਨਾਰਵੇ ਨੂੰ ਇਕ ਲੱਖ 31 ਹਜ਼ਾਰ ਅਤੇ ਉਪ ਜੇਤੂ ਨਕੋਦਰ ਦੀ ਟੀਮ ਨੂੰ ਇਕ ਲੱਕ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾਂ ਗਿਆ।

ਇਸ ਕਬੱਡੀ ਕੱਪ ਦੀ ਕੁਮੈਂਟਰੀ ਗੁਰਪ੍ਰੀਤ ਸਿੰਘ ਬੇਰਕਲਾਂ, ਮੱਖਣ ਅਲੀ ਅਤੇ ਸਤਪਾਲ ਸਿੰਘ ਖਡਿਆਲ ਨੇ ਕੀਤੀ ਅਤੇ ਰੈਫਰੀਆਂ ਦੀ ਡਿਊਟੀ ਕੋਚ ਜਿੰਦਰ ਖਾਨੋਵਾਲ, ਕੋਚ ਫੌਜੀ ਭੈਣੀ ਕਾਣੀ, ਕੋਚ ਪਰਮਜੀਤ ਸਿੰਘ ਪੰਜਾਬ ਪੁਲਿਸ, ਡੈਨੀ ਦਿੜ੍ਹਬਾ ਨੇ ਨਿਭਾਈ ਅਤੇ ਟਾਈਮ ਕੀਪਰ ਦੀ ਡਿਊਟੀ ਪ੍ਰੋ. ਗੋਪਾਲ ਸਿੰਘ, ਫੌਜੀ ਭੈਣੀ ਕਾਣੀ ਅਤੇ ਡੈਨੀ ਦਿੜ੍ਹਬਾ ਨੇ ਵਾਰੋ-ਵਾਰੀ ਨਿਭਾਈ। ਅੰਤ ਵਿੱਚ ਪ੍ਰਸਿੱਧ ਗਾਇਕ ਗੁਰਦਾਸਮਾਨ ਦਾ ਖੁੱਲ੍ਹੇ ਅਖਾੜੇ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਜੇਕਰ ਦਰਸ਼ਕਾਂ ਦੇ ਰਿਕਾਰਡ ਤੋੜ ਇਕੱਠ ਦੀ ਗੱਲ ਕਰੀਏ ਤਾਂ ਗਿਣਤੀ ਕਰਨੀ ਅਸੰਭਵ ਸੀ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਦਿੜ੍ਹਬਾ ਅਤੇ ਕਬੱਡੀ ਪ੍ਰਮੋਟਰ ਕਰਨ ਘੁਮਾਣ ਦਿੜ੍ਹਬਾ (ਕੈਨੇਡਾ) ਵਧਾਈ ਦੇ ਹੱਕਦਾਰ ਹਨ। ਜਿਨ੍ਹਾਂ ਨੇ ਫਰੀ ਵਿੱਚ ਦਰਸ਼ਕਾਂ ਨੂੰ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਕਬੱਡੀ ਦੇ ਸਟਾਰ ਖਿਡਾਰੀਆਂ ਨੂੰ ਦੇਖਣ ਦਾ ਮੌਕਾ ਦਿੱਤਾ। ਪਿਛਲੇ ਸਾਲ ਵਾਂਗ ਇਸ ਸਾਲ ਵੀ ਮਨਜੀਤ ਸਟੂਡੀਓ ਲਹਿਰਗਾਗਾ ਨੇ ਜਿੱਥੇ ਫੋਟੋਆਂ ਖਿੱਚ ਕੇ ਖਿਡਾਰੀਆਂ ਨੂੰ ਨਾਲ ਦੀ ਨਾਲ ਦੇ ਰਹਿ ਸਨ ਉੱਥੇ ਕਬੱਡੀ ਕੱਪ ਦੀ ਮੂਵੀ ਵੀ ਤਿਆਰ ਕਰ ਰਹੇ ਸਨ।






ਜਸਵੰਤ ਸਿੰਘ ਖੜਗ
98146-66057

Copyrights: All rights reserved, including the right to reproduce this site in any form whatsoever