ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
International Players
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Academies
Font Download


Your Visitor No is
Visitor Counter by Digits
 
ਢੁੱਡੀਕੇ ਦੇ ਕਬੱਡੀ ਕੱਪ ‘ਤੇ ਨਾਰਵੇ ਦੀ ਟੀਮ ਬਣੀ ਚੈਂਪੀਅਨ।

ਢੁੱਡੀਕੇ ਦੇ ਕਬੱਡੀ ਕੱਪ ‘ਤੇ ਨਾਰਵੇ ਦੀ ਟੀਮ ਬਣੀ ਚੈਂਪੀਅਨ।
ਵਧੀਆ ਧਾਵੀ ਕੁਲਜੀਤਾ ਮਲਸੀਆਂ ਅਤੇ ਵਧੀਆ ਜਾਫੀ ਦਾ ਖਿਤਾਬ ਟੀਨਾ ਨਡਾਲਾ ਨੂੰ ਦਿੱਤਾ ਗਿਆ।

28 ਜਨਵਰੀ 2009 ਨੂੰ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਦੇ ਦੇਸ਼-ਭਗਤ ਸਟੇਡੀਅਮ ਵਿਖੇ ਲਾਲਾ ਲਾਜਪਤ ਰਾਏ ਕਬੱਡੀ ਕੱਪ ਢੁੱਡੀਕੇ ਕਰਵਾਇਆ ਗਿਆ। ਪਿੰਡ ਢੁੱਡੀਕੇ ਨੂੰ ਪ੍ਰਸਿੱਧ ਕਰਨ ਵਿੱਚ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਵੀ ਬਹੁਤ ਯੋਗਦਾਨ ਪਾਇਆ ਕਿਉਂਕਿ ਉਨ੍ਹਾਂ ਦਾ ਪਿੰਡ ਭਾਵੇਂ ਚਕਰ ਹੈ ਪਰ ਢੁੱਡੀਕੇ ਦੇ ਕਾਲਜ ਵਿੱਚ ਪੜਾਉਣ ਕਰਕੇ ਉਨ੍ਹਾਂ ਦੇ ਨਾਂਅ ਨਾਲ ਵੀ ਢੁੱਡੀਕੇ ਜੁੜ ਗਿਆ। ਅੱਜ ਵੀ ਉਹਨਾਂ ਨੂੰ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਕਬੱਡੀ ਕੱਪ ਦਾ ਉਦਘਾਟਨ ਵੀ ਪ੍ਰਸਿੱਧ ਕਬੱਡੀ ਲੇਖਕ ਜਸਵੰਤ ਸਿੰਘ ਕੰਵਲ, ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਅਤੇ ਕਬੱਡੀ ਕੱਪ ਦੀ ਪ੍ਰਬੰਧਕੀ ਟੀਮ ਨੇ ਕੀਤਾ। ਉਦਘਾਟਨ ਤੋਂ ਬਾਅਦ ਪਹਿਲਾ ਮੈਚ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਅਤੇ ਬਾਬਾ ਹੰਸਾ ਸਿੰਘ ਕਬੱਡੀ ਕਲੱਬ ਬੱਛੋਵਾਲ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਡੇਢ ਅੰਕ ਦੇ ਫਰਕ ਨਾਲ ਜਲੰਧਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਦੂਜਾ ਮੈਚ ਬਾਬਾ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ ਅਤੇ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀਥਾਨ ਸਿੰਘ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਸਾਢੇ 6 ਅੰਕਾਂ ਦੇ ਫਰਕ ਨਾਲ ਪਰਸਰਾਮਪੁਰ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਗੁਰੂ ਨਾਨਕ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਮਾਲਵਾ ਕਬੱਡੀ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 16 ਅੰਕਾਂ ਦੇ ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਲਿਆ।

ਪਹਿਲਾ ਸੈਮੀਫਾਈਨਲ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਾਰਵੇ ਵੱਲੋਂ ਪ੍ਰਸਿੱਧ ਧਾਵੀ ਸੰਦੀਪ ਲੱਲੀਆਂ, ਜੱਸਾ ਸਿੱਧਵਾਂ, ਚੰਨਾ ਖੀਰਾਂਵਾਲੀ, ਗਾਮਾ ਟਿੱਬਾ ਨੇ ਕਬੱਡੀਆਂ ਪਾਈਆਂ। ਜਲੰਧਰ ਦੇ ਜਾਫੀ ਕਾਲਾ ਪਰਮਜੀਤਪੁਰ ਨੇ ਜੱਸਾ ਸਿੱਧਵਾਂ ਨੂੰ ਇੱਕ ਅਤੇ ਅਵਤਾਰ ਮਾਨਾਵਾਲਾ ਨੇ ਚੰਨਾ ਖੀਰਾਂਵਾਲੀ ਨੂੰ ਇੱਕ ਜੱਫਾ ਲਾਇਆ। ਹੋਰ ਕੋਈ ਵੀ ਜਾਫੀ ਜੱਫਾ ਲਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਜਲੰਧਰ ਵੱਲੋਂ ਭਾਲਾ ਅੰਮ੍ਰਿਤਸਰ, ਸ਼ੀਪਾ ਗੁਰਦਾਸਪੁਰ, ਇੰਦਾ ਨਿੱਝਰ, ਅਮਨ ਢੋਟੀਆਂ ਨੇ ਕਬੱਡੀਆਂ ਪਾਈਆਂ। ਨਾਰਵੇ ਦੇ ਜਾਫੀ ਟੀਨਾ ਨਡਾਲਾ ਨੇ ਚਾਰ ਜੱਫੇ, ਘੁੱਡਾ ਰੁੜਕੀ ਨੇ ਤਿੰਨ ਜੱਫੇ, ਸਿਕੰਦਰ ਕਾਂਜਲੀ, ਅਮਨ ਟਿੱਬਾ ਨੇ ਦੋ-ਦੋ ਜੱਫੇ ਅਤੇ ਗੀਤੂ ਪੱਤੜ ਨੇ ਇੱਕ ਜੱਫਾ ਲਾ ਕੇ ਇਹ ਮੈਚ 20 ਅੰਕਾਂ ਦੇ ਵੱਡੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਦੂਜਾ ਸੈਮੀਫਾਈਨਲ ਮੈਚ ਬਾਬਾ ਲੋਧੀਆਣਾ ਕਬੱਡੀ ਪਰਸਰਾਮਪੁਰ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਨਕੋਦਰ ਦੇ ਧਾਵੀ ਕੁਲਜੀਤਾ ਮਲਸੀਆਂ ਦੀ ਦੂਜੀ ਕਬੱਡੀ ‘ਤੇ ਕੇਵਲ ਭਗਤਾ ਭਾਈ ਨੇ ਅਤੇ ਛੇਵੀਂ ਕਬੱਡੀ ਤੇ ਗੋਪੀ ਫਰੰਦੀਪੁਰ ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਪਿੰਕੂ ਖਹਿਰਾ ਨੂੰ ਕੇਵਲ ਭਗਤਾ ਭਾਈ ਨੇ ਦੋ ਅਤੇ ਕਾਕਾ ਪ੍ਰਿੰਗੜੀ ਨੇ ਇੱਕ ਜੱਫਾ ਲਾਇਆ। ਯੋਦਾ ਬਿੱਲੀ ਭੁੱਲਰ ਨੂੰ ਵੀ ਕੇਵਲ ਭਗਤਾ ਭਾਈ ਨੇ ਜੱਫਾ ਲਾਇਆ। ਹੈਪੀ ਰਸੂਲਪੁਰ ਨੇ ਦਸ ਨਾਨ-ਸਟਾਪ ਕਬੱਡੀਆਂ ਪਾਈਆਂ। ਪਰਸਰਾਮਪੁਰ ਵੱਲੋਂ ਗੀਤਾ ਮੂਲਿਆਵਾਲੀਆ, ਸੁਮਿੰਦਰ ਭਗਤਾ ਭਾਈ, ਮੋਨੂੰ ਪਰਸਰਾਮਪੁਰ, ਘੁੱਦਾ ਗੁਰਦਾਸਪੁਰ, ਕਾਕਾ ਕਲੇਰ ਅਤੇ ਘੋਨੀ ਢੈਪਾਲੀ ਨੇ ਕਬੱਡੀਆਂ ਪਾਈਆਂ। ਪਰ ਨਕੋਦਰ ਦੇ ਪ੍ਰਸਿੱਧ ਜਾਫੀ ਮੰਗੀ ਬੱਗਾ ਨੇ ਛੇ ਜੱਫੇ, ਬੂਟਾ ਤਲਵਣ ਨੇ ਪੰਜ ਜੱਫੇ ਲਾ ਕੇ ਇਹ ਮੈਚ 10 ਅੰਕਾਂ ਦੇ ਫਰਕ ਨਾਲ ਨਕੋਦਰ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਫਾਈਨਲ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ ਦਸਮੇਸ਼ ਕਲੱਬ ਨਕੋਦਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਾਰਵੇ ਵੱਲੋਂ ਸੰਦੀਪ ਲੱਲੀਆਂ ਦੀ ਦੂਜੀ ਕਬੱਡੀ ‘ਤੇ ਬੂਟਾ ਤਲਵਣ ਨੇ ਅਤੇ ਚੰਨਾ ਖੀਰਾਂਵਾਲੀ ਦੀ ਪਹਿਲੀ ਕਬੱਡੀ ‘ਤੇ ਅਜ਼ਾਦੀ ਰੂਪੇਵਾਲ ਨੇ ਇੱਕ ਜੱਫਾ ਲਾਇਆ। ਨਾਰਵੇ ਦੇ ਧਾਵੀ ਜੱਸਾ ਸਿੱਧਵਾਂ ਅਤੇ ਗਾਮਾ ਟਿੱਬਾ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਨਕੋਦਰ ਦੇ ਧਾਵੀ ਯੋਧਾ ਬਿੱਲੀ ਭੁੱਲਰ ਨੂੰ ਸਿਕੰਦਰ ਕਾਂਜਲੀ ਅਤੇ ਟੀਨਾ ਨਡਾਲਾ ਨੇ ਇੱਕ-ਇੱਕ ਜੱਫਾ ਲਾਇਆ। ਹੈਪੀ ਰਸੂਲਪੁਰ ਨੇ ਦੋ ਕਬੱਡੀਆਂ ਪਾਈਆਂ ਉਸ ਨੂੰ ਗੋਰਾ ਖੀਰਾਂਵਾਲੀ ਅਤੇ ਟੀਨਾ ਨਡਾਲਾ ਨੇ ਇੱਕ-ਇੱਕ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰਵਾ ਦਿੱਤੀ। ਪਿੰਕੂ ਖਹਿਰਾ ਨੂੰ ਘੁੱਡਾ ਰੁੜਕੀ ਅਤੇ ਟੀਨਾ ਨਡਾਲਾ ਨੇ ਇੱਕ-ਇੱਕ ਜੱਫਾ ਲਾਇਆ। ਕੁਲਜੀਤਾ ਮਲਸੀਆਂ ਨੇ ਭਾਵੇਂ 13 ਨਾਨ-ਸਟਾਪ ਕਬੱਡੀਆਂ ਪਾਈਆਂ ਪਰ ਉਸ ਦੀ 14 ਵੀਂ ਕਬੱਡੀ ‘ਤੇ ਨਾਰਵੇ ਦੇ ਜਾਫੀ ਟੀਨਾ ਨਡਾਲਾ ਨੇ ਜੱਫਾ ਲਾ ਕੇ ਬਹਿਜਾ-ਬਹਿਜਾ ਕਰਵਾਈ। ਇਹ ਮੈਚ 10 ਅੰਕਾਂ ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿੱਤ ਕੇ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਬੱਡੀ ਕੱਪ ਉੱਪਰ ਕੱਬਜ਼ਾ ਕੀਤਾ। ਨਾਰਵੇ ਦੀ ਟੀਮ ਨੇ 3 ਜਨਵਰੀ ਦਿੜ੍ਹਬਾ, 27 ਜਨਵਰੀ ਭਿੰਡਰ ਅਤੇ ਢੁੱਡੀਕੇ ਦਾ ਕੱਪ ਲਗਾਤਾਰ ਜਿੱਤ ਕੇ ਹੈਟ੍ਰਿਕ ਬਣਾਈ। ਵਧੀਆ ਧਾਵੀ ਦਾ ਖਿਤਾਬ ਕੁਲਜੀਤਾ ਮਲਸੀਆਂ ਅਤੇ ਜਾਫੀ ਦਾ ਖਿਤਾਬ ਟੀਨਾ ਨਡਾਲਾ ਨੂੰ ਦਿੱਤਾ ਗਿਆ।

ਇਸ ਕਬੱਡੀ ਕੱਪ ਦੀ ਕੁਮੈਂਟਰੀ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ, ਰੁਪਿੰਦਰ ਜਲਾਲ, ਅਮਨ ਲੋਪੋਂ ਨੇ ਵਾਰੋ-ਵਾਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਟਾਈਮ ਕੀਪਰ ਦੀ ਡਿਊਟੀ ਫੌਜੀ ਭੈਣੀ ਕਾਣੀ, ਪ੍ਰੋ: ਗੋਪਾਲ ਸਿੰਘ ਨੇ ਨਿਭਾਈ। ਰੈਫਰੀਆਂ ਦੀ ਡਿਊਟੀ ਕੋਚ ਪਰਮਜੀਤ ਸਿੰਘ, ਕੋਚ ਸੁੱਖੀ ਬਰਾੜ, ਕੋਚ ਸੁਮਿੱਤਰ ਡਡਵਿੰਡੀ, ਕੋਚ ਪਵਿੱਤਰ ਸਿੰਘ ਪਿੱਤਾ ਅਤੇ ਕਾਰਜਕਾਰੀ ਪ੍ਰਧਾਨ ਬਿੱਟੂ ਜਸਪਾਲ ਬਾਂਗਰ ਨੇ ਨਿਭਾਈ। ਅੰਤ ਵਿੱਚ ਨਾਰਵੇ ਦੀ ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਨਕੋਦਰ ਦੀ ਉਪ-ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਸ ਤੋਂ ਬਾਅਦ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਕੇ ਨੇ ਬਾਹਰੋਂ-ਆਏ ਸਾਰੇ ਮੁੱਖ ਮਹਿਮਾਨਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।


ਜਸਵੰਤ ਸਿੰਘ ਖੜਗ
98146-66057

Copyrights: All rights reserved, including the right to reproduce this site in any form whatsoever