ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
International Players
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Academies
Font Download


Your Visitor No is
Visitor Counter by Digits
 
ਚਾਉਕੇ ਦੇ ਕਬੱਡੀ ਕੱਪ ਤੇ ਦਸ਼ਮੇਸ਼ ਕਲੱਬ ਨਕੋਦਰ ਕਾਬਜ਼

ਚਾਉਕੇ ਦੇ ਕਬੱਡੀ ਕੱਪ ਤੇ ਦਸ਼ਮੇਸ਼ ਕਲੱਬ ਨਕੋਦਰ ਕਾਬਜ਼
ਚਾਉਕੇ(ਪਰਮਜੀਤ ਸਿੰਘ ਬਾਗੜੀਆ)

ਵਿਧਾਨ ਸਭਾ ਹਲਕਾ ਜੋਗਾ ਦੇ ਪ੍ਰਸਿੱਧ ਪਿੰਡ ਚਾਉਕੇ(ਬਠਿੰਡਾ) ਵਿਖੇ 16ਵੇਂ ਕਬੱਡੀ ਕੱਪ ਮੌਕੇ ਦਰਸ਼ਕਾਂ ਦਾ ਵਿਸ਼ਾਲ ਇਕੱਠ ਜੁੜਿਆ।ਸ਼ਹੀਦ ਬਾਬਾ ਮਹਾਂ ਸਿੰਘ ਯੂਥ ਐਂਡ ਵੈਲਫੇਅਰ ਕਲੱਬ ਅਤੇ ਜਵਾਹਰ ਯੂਥ ਕਲੱਬ ਚਾਉਕੇ,ਇਫਕੋ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਕਬੱਡੀ,ਵਾਲੀਬਾਲ,ਰੱਸਾਕਸ਼ੀ,ਕੁੱਤਿਆਂ ਦੀਆਂ ਦੌੜਾਂ ਤੇ ਤਾਸ਼ ਦੇ ਮੁਕਾਬਲੇ ਕਰਵਾਏ ਗਏ।ਨਾਰਥ ਇੰਡੀਆ ਕਬੱਡੀ ਫੈੇਡਰੇਸ਼ਨ ਨਾਲ ਸਬੰਧਤ ਅੱਠ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਗਏ।ਭਾਵੇਂ ਸਵੇਰੇ ਅਸਮਾਨ ‘ਤੇ ਬੱਦਲਵਾਈ ਬਣੀ ਹੋਈ ਸੀ ਪਰ ਲਗਦਾ ਸੀ ਖਿਡਾਰੀਆਂ ਦੀ ਤੇਜ਼-ਤਰਾਰ ਤੇ ਗਰਮਜੋਸ਼ੀ ਵਾਲੀ ਕਬੱਡੀ ਸਦਕਾ ਉਹ ਵੀ ਛਟ ਗਈ ਹੋਵੇ।ਮੁੱਖ ਪ੍ਰਬੰਧਕ ਸ. ਜਗਦੀਪ ਸਿੰਘ ਨਕਈ ਮੁੱਖ ਪਾਰਲੀਮਾਨੀ ਸਕੱਤਰ ਸਵੇਰ ਤੋਂ ਹੀ ਆਏ ਮਹਿਮਾਨਾਂ ਦਾ ਸਵਾਗਤ ਤੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ।

ਕਬੱਡੀ ਅਕੈਡਮੀਆਂ ਦੇ ਮੁਕਾਬਲੇ ‘ਚੋਂ ਪਹਿਲਾ ਗੇੜ ਜਿੱਤਣ ਉਪਰੰਤ ਪਹਿਲੇ ਸੈਮੀਫਾਈਨਲ ਮੁਕਾਬਲੇ ਲਈ ਬਾਬਾ ਲੋਧੀਆਣਾ ਕਲੱਬ ਪਰਸਰਾਮਪੁਰ ਅਤੇ ਡੀ.ਏ.ਵੀ. ਕਬੱਡੀ ਅਕੈਡਮੀ ਜਲੰਧਰ ਦੀਆਂ ਟੀਮਾਂ ਭਿੜੀਆਂ। ਡੀ.ਏ.ਵੀ.ਟੀਮ ਦੇ ਧਾਵੀ ਬਾਲਾ ਅੰਬਰਸਰੀਆ ਨੂੰ 11 ਕਬੱਡੀਆਂ ਵਿਚ 4 ਜੱਫੇ ਜਾਨੂੰ ਬਸੀਆਂ , ਗੋਪੀ ਵਲੋਂ ਲਾਏ ਗਏ। ਦੂਜੇ ਧਾਵੀ ਮਨਜਿੰਦਰ ਸਰਾਂ ਨੂੰ 8 ਕਬੱਡੀਆਂ ਵਿਚ 3 ਜੱਫੇ ਗੋਪੀ ਤੇ ਕਾਕਾ ਨੇ ਲਾਏ ਪਰ ਧਾਵੀ ਦੀਸ਼ਾ ਮਹੇੜੂ ਨੂੰ 4 ਰੇਡਾਂ ਵਿਚ ਜੱਫਾ ਨਹੀਂ ਲੱਗਿਆ।ਦੂਜੇ ਪਾਸੇ ਪਰਸਰਾਮਪੁਰ ਵਲੋਂ ਧਾਵੀ ਗੀਤਾ ਮੂਲਿਆਂਵਾਲੀ ਨੇ ਭਾਵੇਂ ਪਹਿਲੀ ਰੇਡ ਹੀ ਸੀਤਾ ਸੁਰਖਪੁਰ ਵਲੋਂ ਜੱਫਾ ਖਾਧਾ ਪਰ ਅਗਲੀਆਂ 8 ਕਬੱਡੀਆਂ ਵਿਚ ਉਹ ਕਿਸੇ ਦੇ ਹੱਥ ਨਹੀਂ ਆਇਆ।ਦੂਜੇ ਧਾਵੀ ਸ਼ਮਿੰਦਰ ਭਗਤਾ ਨੂੰ 6 ਕਬੱਡੀਆਂ ਵਿਚ ਜਾਫੀ ਸੀਤਾ ਤੇ ਕਾਲਾ ਵਲੋਂ 2-2 ਜੱਫੇ ਲਾਏ ਗਏ।ਤੀਜੇ ਧਾਵੀ ਬੱਲਾ ਤਰਪੱਲਾ ਨੂੰ 6 ਕਬੱਡੀਆਂ ਵਿਚ 1-1 ਵਾਰ ਸੋਨੂ ਲੱਖਣਕੇ ਤੇ ਕਾਲਾ ਪ੍ਰਮਜੀਤਪੁਰ ਨੇ ਰੋਕਿਆ।ਚੌਥੇ ਧਾਵੀ ਨੂੰ ਵੀ 4 ਕਬੱਡੀਆਂ ਵਿਚ ਇਕ ਵਾਰ ਫਿਰ ਸੀਤਾ ਸੁਰਖਪੁਰ ਨੇ ਰੋਕਿਆ।ਇਸ ਤਰ੍ਹਾਂ ਇਸ ਫਸਵੇਂ ਮੈਚ ਵਿਚ ਡੀ.ਏ.ਵੀ.ਅਕੈਡਮੀ ਜੇਤੂ ਰਹੀ।

ਦੂਜਾ ਸੈਮੀਫਾਈਨਲ ਦਸ਼ਮੇਸ਼ ਕਲੱਬ ਨਕੋਦਰ ਤੇ ਗੁਰੁ ਨਾਨਕ ਕਲੱਬ ਨਕੋਦਰ ਵਿਚਕਾਰ ਖੇਡਿਆ ਗਿਆ।ਦਸ਼ਮੇਸ਼ ਕਲੱਬ ਨਕੋਦਰ ਦੇ ਧਾਵੀ ਤੇ ਸਟਾਰ ਖਿਡਾਰੀ ਕੁਲਜੀਤਾ ਮਲਸੀਆ ਨੇ 14 ਬੇਰੋਕ ਕਬੱਡੀਆਂ ਪਾਈਆਂ। ਇਸ ਟੀਮ ਦੇ ਹੈਪੀ ਰਸੂਲਪੁਰ ਨੂੰ 3 ਕਬੱਡੀਆਂ ਵਿਚ 1 ਜੱਫਾ ਦੀਪੂ ਵਲੋਂ ਲੱਗਾ। ਤੀਜੇ ਧਾਵੀ ਪਿੰਕਾ ਖਹਿਰਾ ਨੂੰ 9 ਕਬੱਡੀਆਂ ਵਿਚ 5 ਜੱਫੇ ਲੱਗੇ।ਪਿੰਕੇ ਨੂੰ ਗੋਰੇ ਨੇ 2 ਵਾਰ ਤੇ ਸੇਮਾ ਬਰਨਾਲਾ ਤੇ ਜਾਦ ਨੇ 1-1 ਵਾਰ ਰੋਕਿਆ।ਕੁਲਦੀਪ ਨਕੋਦਰ ਨੂੰ ਵੀ 2 ਰੇਡਾਂ ਵਿਚ 2 ਜੱਫੇ ਲੱਗੇ।ਪਰ ਦੂਜੇ ਪਾਸੇ ਨਕੋਦਰ ਦੇ ਜਾਫੀਆਂ ਨੇ ਵੀ ਘੱਟ ਨਹੀਂ ਗੁਜਾਰੀ।ਉਨ੍ਹਾਂ ਨੇ ਵੀ ਜੱਫੇ ਤੇ ਜੱਫਾ ਲਾ ਕੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ।ਗੁਰੂੁ ਨਾਨਕ ਕਲੱਬ ਨਕੋਦਰ ਵਲੋਂ ਜੱਗੀ ਘਨੌਰ ਨੂੰ 5 ਕਬੱਡੀਆਂ ਵਿਚ ਤਿੰਨ ਵਾਰ ਮੰਗੀ ਤੇ ਇਕ ਵਾਰ ਕਾਕਾ ਘਣੀਵਾਲ ਨੇ ਫੜਿਆ। ਦੂਜੇ ਧਾਵੀ ਭੂੁਰਾ ਬੱਗਾ ਨੂੰ 13 ਕਬੱਡੀਆਂ ਵਿਚ ਉਸੇ ਦੇ ਪੇਂਡੂ ਮੰਗੀ ਬੱਗਾ ਨੇ ਤਿੰਨ ਵਾਰ ਤੇ ਦੋ ਵਾਰ ਅਮਨ ਕੁੰਡੀ ਨੇ ਫੜਿਆ।ਤੀਜੇ ਧਾਵੀ ਰਵੀ ਪੱਟੀ ਨੂੰ 9 ਕਬੱਡੀਆਂ ਵਿਚ ਮੰਗੀ ਤੇ ਕਾਕਾ ਨੇ ਫਿਰ 1-1 ਵਾਰ ਰੋਕਿਆ।ਚੌਥੇ ਧਾਵੀ ਗੁਰਜਿੰਦਰ ਨੂੰ ਫਿਰ ਮੰਗੀ ਤੇ ਕਾਕਾ ਨੇ ਦੋਵੇਂ ਵਾਰ ਜੱਫੇ ਲਾ ਦਿੱਤੇ।ਇਸ ਤਰ੍ਹਾਂ ਦਸ਼ਮੇਸ਼ ਕਲੱਬ ਨਕੋਦਰ ਨੇ ਵੱਡੇ ਫਰਕ ਨਾਲ ਇਹ ਮੈਚ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।

ਫਾਈਨਲ ਵਿਚ ਦਸ਼ਮੇਸ਼ ਕਲੱਬ ਨਕੋਦਰ ਤੇ ਡੀ.ਏ.ਵੀ. ਜਲੰਧਰ ਵਿਚਕਾਰ ਮੁਕਾਬਲਾ ਸੀ।ਨਕੋਦਰ ਵਲੋਂ ਕੁਲਜੀਤੇ ਨੇ ਫਿਰ 8 ਬੇਰੋਕ ਕਬੱਡੀਆਂ ਪਾਈਆਂ। ਹੈਪੀ ਰਸੂਲਪੁਰ ਨੂੰ 7 ਅਤੇ ਪਿੰਕੂ ਖਹਿਰਾ ਨੂੰ 6 ਕਬੱਡੀਆਂ ਵਿਚ 1-1 ਜੱਫਾ ਸੋਨੂ ਲੱਖਣਕੇ ਵਲੋਂ ਲਾਇਆ ਗਿਆ ਪਰ ਦੂਜੇ ਪਾਸੇ ਨਕੋਦਰ ਦੇ ਜਾਫੀਆਂ ਨੇ ਚੰਗੇ ਜੱਫੇ ਭਰੇ।ਡੀ.ਏ.ਵੀ ਦੇ ਧਾਵੀ ਬਾਲਾ ਅੰਬਰਸਰੀਆ ਨੂੰ 7 ਕਬੱਡੀਆਂ ਵਿਚ 2 ਵਾਰ ਮੰਗੀ ਬੱਗਾ ਨੇ ਜੱਫਾ ਲਾ ਕੇ ਰੋਕਿਆ।ਦੂਜੇ ਧਾਵੀ ਇੰਦੂ ਨਿੱਝਰਾਂ ਨੂੰ 10 ਕਬੱਡੀਆਂ ਵਿਚ ਫਿਰ ਮੰਗੀ ਬੱਗਾ ਨੇ 2 ਵਾਰ ਰੋਕਿਆ।ਅਮਨ ਕੂੰਡੀ ਵੀ ਇੰਦੇ ਨੂੰ ਇਕ ਵਾਰ ਰੋਕਣ ਵਿਚ ਸਫਲ ਰਿਹਾ।ਤੀਜੇ ਧਾਵੀ ਮਨਜਿੰਦਰ ਸਰਾਂ ਨੂੰ ਵੀ 2 ਕਬੱਡੀਆਂ ਵਿਚ ਫਿਰ ਇਕ ਵਾਰ ਅਮਨ ਕੁੰਡੀ ਨੇ ਜੱਫਾ ਲਾਇਆ।ਇਸ ਤਰ੍ਹਾਂ ਨਕੋਦਰ ਟੀਮ ਦੇ ਧਾਵੀਆਂ ਤੇ ਜਾਫੀਆਂ ਵਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਟੀਮ ਨੇ ਇਹ ਮੁਕਾਬਲਾ ਸੌਖਿਆਂ ਹੀ ਜਿੱਤ ਲਿਆ ਤੇ 1 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ ਜਦ ਕਿ ਡੀ.ਏ.ਵੀ ਨੂੰ ਦੂਜੇ ਸਥਾਨ ਤੇ ਰਹਿਣ ਸਦਕਾ 50 ਹਜਾਰ ਰੁਪਏ ਦਾ ਇਨਾਮ ਨਾਲ ਹੀ ਸਬਰ ਕਰਨਾ ਪਿਆ।ਮੈਚਾਂ ਲਈ ਆਫੀਸ਼ੀਅਲ ਨਾਲ ਸਹਿਯੋਗ ਸ ਸੁਖਚੈਨ ਸਿੰਘ ਰਿਟਾ. ਡੀ.ਪੀ.ਕਰ ਰਹੇ ਸਨ ਤੇ ਕੁਮੈਂਟਰੀ ਦੀ ਜਿੰਮੇਵਾਰੀ ਦੀਪੂ ਅਮਰਗੜ੍ਹ ਤੇ ਸਤਨਾਮ ਖਾਰਾ ਦੀ ਸੀ।

ਟੂੁਰਨਾਮੈਂਟ ਦੇ ਮੁੱਖ ਮਹਿਮਾਨ ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ ਨੇ ਹਜਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਕਿਹਾ ਕਿ ਪਿੰਡ ਚਾਉਕੇ ਤੇ ਇਲਾਕੇ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ।ਸ. ਬਾਦਲ ਨੇ ਕਿਹਾ ਕਿ ਕ੍ਰਿਕਟ ਖੇਡ ਵੱਲ ਪੂਰਾ ਦੇਸ਼ ਲੱਗਿਆ ਹੋਇਆ ਹੈ ਪਰ ਕਬੱਡੀ ਦੀ ਕਿਸੇ ਬਾਤ ਨਹੀਂ ਪੁੱਛੀ। ਪੰਜਾਬ ਸਰਕਾਰ ਹੁਣ ਇੱਕ ਕਰੋੜ ਦੇ ਪਹਿਲੇ ਇਨਾਮ ਵਾਲੀ ਵਰਲਡ ਕਬੱਡੀ ਚੈਂਪੀਅਨਸ਼ਿਪ ਕਰਾਉਣ ਜਾ ਰਹੀ ਹੈ ਜਿਸ ਨਾਲ ਕਬੱਡੀ ਖਿਡਾਰੀਆਂ ਤੇ ਨੌਜਵਾਨਾਂ ਵਿਚ ਹੋਰ ਜੋਸ਼ ਆਵੇਗਾ।ਹੋਰ ਮਹਿਮਾਨਾਂ ਤੇ ਪਤਵੰਤਿਆਂ ਵਿਚੋਂ ਸ. ਬਲਵਿੰਦਰ ਸਿੰਘ ਨਕਈ ਵਾਈਸ ਚੇਅਰਮੈਨ ਇਫਕੋ, ਗੁਰਬਚਨ ਸਿੰਘ ਬਾਬੇ ਕੇ ਪ੍ਰਧਾਨ ਟਰੱਕ ਯੁਨੀਅਨ ਮੌੜ,ਪਾਲ ਸਿੰਘ ਖੋਖਰ ਸਰਪੰਚ,ਸਵਰਨ ਸਿੰਘ ਪ੍ਰਧਾਨ ਟਰੱਕ ਯੁਨੀਅਨ,ਸੁਖਚੈਨ ਸਿੰਘ ਪ੍ਰਧਾਨ ਨਗਰ ਕੌਂਸਲ ਰਾਮਪੁਰਾ,ਐੈਮ. ਐੈਸ. ਬਰਾੜ. ਡੀ. ਐੇਮ ਮਾਰਕਫੈਡ,ਦੁਬਈ ਤੋਂ ਉਚੇਚੇ ਤੌਰ ਤੇ ਪਹੂੰਚੇ ਪ੍ਰਵਾਸੀ ਦਰਸ਼ਨ ਸਿੰਘ ਜੇਠੂਕੇ ਤੇ ਦਰਸ਼ਨ ਕੁਮਾਰ ਬਰਨਾਲਾ, ਅਮਰਜੀਤ ਸਿੰਘ ਸਿੱਧੂ ਇੰਚਾਰਜ ਹਲਕਾ ਤਲਵੰਡੀ ਸਾਬੋ,ਸੰਧੂਰ ਸਿੰਘ ਚੇਅਰਮੈਨ ਮਿਲਕ ਪਲਾਂਟ ਬਠਿੰਡਾ, ਗਮਦੂਰ ਸਿੰਘ ਸਰਪੰਚ ਚਾਉਕੇ,ਡਾ. ਬਲਵਿੰਦਰ ਸਿੰਘ,ਨਰੇਸ਼ ਬਾਂਸਲ ਸ੍ਰਪ੍ਰਸਤ ਜਵਾਹਰ ਕਲੱਬ ਦੇ ਨਾਂ ਵਿਸ਼ੇਸ ਹਨ।ਪ੍ਰਬੰਧਕਾਂ ਵਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਖੇਡ ਪ੍ਰਾਪਤੀਆਂ ਕਰਨ ਵਾਲੇ ਪਲੀਸ ਅਫਸਰਾਂ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ।ਹਲਕਾ ਵਿਧਾਇਕ ਸ. ਜਗਦੀਪ ਸਿੰਘ ਨਕਈ ਨੇ ਹਜਾਰਾਂ ਦੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਦਾ ਪੂਰੇ ਸਟੇਡੀਅਮ ਦਾ ਚੱਕਰ ਲਾ ਕੇ ਹੱਥ ਜੋੜ ਕੇ ਧੰਨਵਾਦ ਵੀ ਕੀਤਾ।


ਰਿਪੋਰਟ ਤੇ ਫੋਟੋ: ਪਰਮਜੀਤ ਸਿੰਘ ਬਾਗੜੀਆ
ਲ਼ੁਧਿਆਣਾ
0091 98147 65705

Copyrights: All rights reserved, including the right to reproduce this site in any form whatsoever