ਕੈਨੈਡਾ-ਅਮਰੀਕਾ
ਕਬੱਡੀ ਕੱਪ ਲੁਧਿਆਣਾ ‘ਤੇ ਨਾਰਵੇ ਦੀ ਟੀਮ ਬਣੀ ਚੈਂਪੀਅਨ।
ਜੱਸਾ ਸਿੱਧਵਾਂ ਅਤੇ ਜਿੰਦੂ ਟਿੱਬਾ ਨੂੰ ਸਾਂਝੇ ਤੌਰ ‘ਤੇ ਵਧੀਆ ਧਾਵੀ ਅਤੇ
ਬਿੱਟੂ ਦੁਗਾਲ ਨੂੰ ਵਧੀਆ ਜਾਫੀ ਚੁਣਿਆ ਗਿਆ।
20 ਅਤੇ 21
ਦਸੰਬਰ 2008 ਨੂੰ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਅੱਠਵਾਂ ਕੈਨੇਡਾ-ਅਮਰੀਕਾ
ਕਬੱਡੀ
ਕੱਪ ਕਰਵਾਇਆ ਗਿਆ। ਪਹਿਲੇ ਦਿਨ 20 ਦਸੰਬਰ ਨੂੰ ਉਦਘਾਟਨ ਤੋਂ ਬਾਅਦ ਪਹਿਲਾ
ਮੈਚ ਗੁਰੂ ਨਾਨਕ ਕਲੱਬ ਨਕੋਦਰ ਅਤੇ ਬਾਬਾ ਵੀਰ ਸਿੰਘ ਕਬੱਡੀ ਕਲੱਬ ਪੱਧਰੀ
ਕਲਾਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 14 ਅੰਕਾਂ ਦੇ ਫਰਕ
ਨਾਲ ਗੁਰੂ ਨਾਨਕ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ
ਪ੍ਰਵੇਸ਼ ਕੀਤਾ। ਦੂਜਾ ਮੈਚ ਦਸਮੇਸ਼ ਕਲੱਬ ਨਕੋਦਰ ਅਤੇ ਸ਼ਹੀਦ ਭਗਤ ਸਿੰਘ ਕਲੱਬ
ਬਰਨਾਲਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 30 ਅੰਕਾਂ ਦੇ ਵੱਡੇ
ਫਰਕ ਨਾਲ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਸ਼ੇਰੇ
ਪੰਜਾਬ ਕਬੱਡੀ ਕਲੱਬ ਜਲੰਧਰ ਅਤੇ ਦਸਮੇਸ਼ ਕਲੱਬ ਧੱਲੇਕੇ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਹ ਮੈਚ 18 ਅੰਕਾਂ ਦੇ ਫਰਕ ਨਾਲ ਜਲੰਧਰ ਦੀ ਟੀਮ ਨੇ ਜਿੱਤ
ਲਿਆ। ਚੌਥਾ ਮੈਚ ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਅਤੇ ਦਸਮੇਸ਼ ਕਲੱਬ
ਗੁਰਾਇਆਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 6 ਅੰਕਾਂ ਦੇ ਫਰਕ
ਨਾਲ ਦਿੜ੍ਹਬਾ ਦੀ ਟੀਮ ਨੇ ਜਿੱਤ ਲਿਆ। ਪੰਜਵਾਂ ਮੈਚ ਗੁਰੂ ਗੋਬਿੰਦ ਸਿੰਘ
ਕਬੱਡੀ ਕਲੱਬ ਕੋਟਲੀਥਾਨ ਸਿੰਘ ਅਤੇ ਬਾਬਾ ਸੀਹਾਂ ਸਿੰਘ ਗਿੱਲ ਕਲੱਬ ਸਿੱਧਸਰ
(ਜਰਗੜੀ) ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਡੇਢ ਅੰਕ ਦੇ ਫਰਕ
ਨਾਲ ਸਿੱਧਸਰ ਜਰਗੜੀ ਦੀ ਟੀਮ ਨੇ ਜਿੱਤ ਲਿਆ। ਛੇਵਾਂ ਮੈਚ ਸ਼ਹੀਦ ਬਾਬਾ ਦੀਪ
ਸਿੰਘ ਕਬੱਡੀ ਕਲੱਬ ਨਾਰਵੇ ਅਤੇ ਅਲੰਕਾਰ ਟੋਨੀ ਕਲੱਬ ਕੁੱਬੇ ਦੀਆਂ ਟੀਮਾਂ
ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਨਾਰਵੇ ਦੀ ਟੀਮ
ਨੇ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ। ਸੱਤਵਾਂ ਮੈਚ ਬਾਬਾ ਹੰਸਾ ਸਿੰਘ
ਕਬੱਡੀ ਕਲੱਬ ਬੱਛੋਵਾਲ ਅਤੇ ਖੰਗੂੜਾ ਕਬੱਡੀ ਕਲੱਬ ਲਤਾਲਾ ਦੀਆਂ ਟੀਮਾਂ
ਵਿਚਕਾਰ ਕਰਵਾਇਆ ਗਿਆ। ਇਹ ਮੈਚ ਢਾਈ ਅੰਕਾਂ ਦੇ ਫਰਕ ਨਾਲ ਬੱਛੋਵਾਲ ਦੀ
ਟੀਮ ਨੇ ਜਿੱਤ ਲਿਆ। ਅੱਠਵਾਂ ਮੈਚ ਬਾਬਾ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ
ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕਬੱਡੀ ਕਲੱਬ ਚਮਕੌਰ
ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਸਾਢੇ 3 ਅੰਕਾਂ ਦੇ
ਫਰਕ ਨਾਲ ਚਮਕੌਰ ਸਾਹਿਬ ਦੀ ਟੀਮ ਨੇ ਜਿੱਤ ਲਿਆ।
ਦੂਸਰੇ ਦਿਨ 21 ਦਸੰਬਰ
ਨੂੰ ਇਸ ਕਬੱਡੀ ਕੱਪ ਦਾ ਉਧਘਾਟਨ ਪਰਮਜੀਤ ਸਿੰਘ ਪੀਟਰ ਸੰਧੂ (ਵਿਧਾਇਕ ਐਡਮਿੰਟਨ),
ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ,
ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਨਪ੍ਰੀਤ ਸਿੰਘ ਇਯਾਲੀ, ਮੈਂਬਰ ਜ਼ਿਲ੍ਹਾ ਪ੍ਰੀਸ਼ਦ
ਸੁਖਦੇਵ ਸਿੰਘ ਚੱਕ, ਐਮ.ਪੀ. ਸੁਰਜੀਤ ਸਿੰਘ ਢਿੱਲੋਂ, ਸੰਸਦੀ ਸਕੱਤਰ ਹਰੀਸ਼
ਰਾਏ ਢਾਂਡਾ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਦੂਜੇ ਦਿਨ ਦਾ
ਪਹਿਲਾ ਮੈਚ ਗੁਰੂ ਨਾਨਕ ਕਲੱਬ ਨਕੋਦਰ ਅਤੇ ਬਾਬਾ ਸੀਹਾਂ ਸਿੰਘ ਗਿੱਲ ਸਿੱਧਸਰ
ਜਰਗੜੀ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ ਸਾਢੇ ਤਿੰਨ ਅੰਕਾਂ
ਦੇ ਫਰਕ ਨਾਲ ਗੁਰੂ ਨਾਨਕ ਕਲੱਬ ਨਕੋਦਰ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ
ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਅਤੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ,
ਬਾਬਾ ਜੁਝਾਰ ਸਿੰਘ ਕਬੱਡੀ ਕਲੱਬ ਚਮਕੌਰ ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ 7 ਅੰਕਾਂ ਦੇ ਫਰਕ ਨਾਲ ਦਿੜ੍ਹਬਾ ਦੀ ਟੀਮ ਨੇ ਜਿੱਤ ਲਿਆ।
ਤੀਜਾ ਮੈਚ ਬਾਬਾ ਹੰਸਾ ਸਿੰਘ ਕਬੱਡੀ ਕਲੱਬ ਬੱਛੋਵਾਲ ਅਤੇ ਸ਼ੇਰੇ ਪੰਜਾਬ
ਕਬੱਡੀ ਕਲੱਬ ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 10 ਅੰਕਾਂ
ਦੇ ਫਰਕ ਨਾਲ ਜਲੰਧਰ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਦਸਮੇਸ਼ ਕਲੱਬ ਨਕੋਦਰ
ਅਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਹ ਮੈਚ ਬਹੁਤ ਹੀ ਫਸਵਾਂ ਚੱਲਿਆ ਅਤੇ ਢਾਈ ਅੰਕਾਂ ਦੇ ਫਰਕ
ਨਾਲ ਨਾਰਵੇ ਦੀ ਟੀਮ ਨੇ ਜਿੱਤ ਜਿੱਤ ਪ੍ਰਾਪਤ ਕੀਤੀ।
ਪਹਿਲਾ ਸੈਮੀਫਾਈਨਲ ਮੈਚ ਗੁਰੂ ਨਾਨਕ ਕਲੱਬ ਨਕੋਦਰ ਅਤੇ ਸ਼ੇਰੇ ਪੰਜਾਬ ਕਬੱਡੀ
ਕਲੱਬ ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਜਲੰਧਰ ਵੱਲੋਂ ਮਨਜਿੰਦਰ
ਸਰਾਂ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਦੀਸ਼ਾ ਮਹੇੜੂ ਦਾ ਇੱਕ ਅੰਕ ਸੰਮਾ
ਵਰਨਾਲੀਆ ਅਤੇ ਇੱਕ ਅਜ਼ਾਦ ਸਾਹਕੋਟ ਨੇ ਕਾਮਨ ਕੀਤਾ। ਕਰਨਵੀਰ ਹਰਿਆਣਾ ਨੂੰ
ਸੰਮਾ ਵਰਨਾਲੀਆ ਅਤੇ ਰਸਾਲਾ ਸੈਦੋ ਨੇ ਇੱਕ-ਇੱਕ ਜੱਫਾ ਲਾਇਆ। ਫੌਜੀ ਸ਼ਾਮਚੁਰਾਸੀ
ਨੂੰ ਅਜ਼ਾਦ ਸਾਹਕੋਟ ਨੇ ਇੱਕ ਜੱਫਾ ਲਾਇਆ। ਦੂਜੇ ਪਾਸੇ ਗੁਰੂ ਨਾਨਕ ਕਲੱਬ
ਨਕੋਦਰ ਵੱਲੋਂ ਭੂਰਾ ਬੱਗਾ, ਰਵੀ ਪ੍ਰਿੰਗੜੀ, ਸੁੱਖਾ ਪੰਡੋਰੀ, ਬੰਟੀ ਪੰਡੋਰੀ
ਨੇ ਕਬੱਡੀਆਂ ਪਾਈਆਂ। ਜਲੰਧਰ ਦੇ ਜਾਫੀ ਸੋਨੂੰ ਲੱਖਣਕਲਾਂ ਨੇ ਚਾਰ, ਕੁਲਵਿੰਦਰ
ਤਲਵੰਡੀ ਚੌਧਰੀਆ, ਗੁਰਦੀਪ ਤਖੀਪੁਰ ਨੇ ਤਿੰਨ-ਤਿੰਨ ਜੱਫੇ, ਕਾਲਾ ਪਰਮਜੀਤਪੁਰ,
ਕੁਲਵਿੰਦਰ ਭਗਤਾ ਭਾਈ, ਸੀਤਾ ਸੁਰਖਪੁਰੀਆ ਨੇ ਇੱਕ-ਇੱਕ ਅਤੇ ਸਾਮਾ ਟਿੱਬਣ
ਨੇ ਦੋ ਜੱਫੇ ਲਾ ਕੇ ਇਹ ਮੈਚ 24 ਅੰਕਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਫਾਈਨਲ
ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਨਾਰਵੇ ਅਤੇ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ ਖੇਡਿਆ
ਗਿਆ। ਨਾਰਵੇ ਵਲੋਂ ਜੱਸਾ ਸਿੱਧਵਾਂ ਨੂੰ ਹਿੰਦਾ ਫੱਕਰਝੰਡਾ, ਗਾਮਾ ਟਿੱਬਾ
ਅਤੇ ਜਿੰਦੂ ਟਿੱਬਾ ਨੂੰ ਖੁਸ਼ੀ ਦਿੜ੍ਹਬਾ ਨੇ ਇੱਕ-ਇੱਕ ਜੱਫਾ ਲਾਇਆ। ਗੌਰੀ
ਮਰਨਾਈਆ ਨੂੰ ਹਿੰਦਾ ਫੱਕਰਝੰਡਾ ਨੇ ਦੋ ਅਤੇ ਖੁਸ਼ੀ ਦਿੜ੍ਹਬਾ ਨੇ ਇੱਕ ਜੱਫਾ
ਲਾਇਆ। ਵਿੱਕੀ ਰਾਵਾਂ ਧੱਕੜਾ ਨੂੰ ਕਾਕਾ ਕੋਟਫੱਤਾ ਨੇ ਦੋ ਜੱਫੇ ਲਾਏ। ਦਿੜ੍ਹਬਾ
ਵੱਲੋਂ ਸਤੀਸ਼ ਖਟਕੜ, ਗੋਰਾ ਮੂਮ, ਫਿੱਡੂ ਝਨੀਰ, ਅਮਰਜੀਤ ਮਾਣੂੰਕੇ, ਗੋਗੀ
ਸਾਹੜ, ਰਾਜੂ ਨੰਗਲ, ਜੱਸੀ ਦਿੜ੍ਹਬਾ ਅਤੇ ਜੱਗਾ ਰਾਏਪੁਰ ਨੇ ਕਬੱਡੀਆਂ ਪਾਈਆਂ।
ਨਾਰਵੇ ਦੇ ਸਟਾਰ ਜਾਫੀ ਬਿੱਟੂ ਦੁਗਾਲ ਨੇ ਛੇ ਜੱਫੇ, ਸਿਕੰਦਰ ਕਾਂਜਲੀ ਨੇ
ਤਿੰਨ, ਡਮਰੂ ਰੁੜਕੀ ਨੇ ਦੋ, ਗੋਗੋ ਰੁੜਕੀ ਅਤੇ ਗੀਤੂ ਪੱਤੜ ਨੇ ਇੱਕ-ਇੱਕ
ਜੱਫਾ ਲਾ ਕੇ ਇਹ ਮੈਚ 10 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼
ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਮਨਜਿੰਦਰ ਸੀਪਾ ਆਲਮਵਾਲਾ ਦੀਆਂ ਤਿਆਰ ਕੀਤੀਆਂ
ਕੇਸਧਾਰੀ ਛੋਟੇ-ਛੋਟੇ ਖਿਡਾਰੀਆਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਦਾ ਦਰਸ਼ਕਾਂ
ਨੇ ਭਰਪੂਰ ਆਨੰਦ ਮਾਣਿਆ। ਫਾਈਨਲ ਮੈਚ ਤੋਂ ਪਹਿਲਾ ਸ਼ਹਿਦ ਬਾਬਾ ਦੀਪ ਸਿੰਘ
ਕਲੱਬ ਨਾਰਵੇ ਅਤੇ ਸਕੰਡੇਨੇਵੀਅਨ ਕਬੱਡੀ ਅਕੈਡਮੀ ਨਾਰਵੇ ਦੀਆਂ ਟੀਮਾਂ ਵਿਚਕਾਰ
ਮੈਚ ਕਰਵਾਇਆ ਗਿਆ ਜਿਸ ਵਿੱਚ ਸਕੰਡੇਨੇਵੀਅਨ ਦੀ ਟੀਮ ਨੇ ਜਿੱਤ ਪ੍ਰਾਪਤ
ਕੀਤੀ।
ਫਾਈਨਲ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਅਤੇ ਸ਼ੇਰੇ ਪੰਜਾਬ ਕਬੱਡੀ
ਅਕੈਡਮੀ ਜਲੰਧਰ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਨਾਰਵੇ ਵੱਲੋ ਜੱਸਾ
ਸਿੱਧਵਾਂ, ਜਿੰਦੂ ਟਿੱਬਾ, ਗਾਮਾ ਟਿੱਬਾ ਅਤੇ ਗੋਰੀ ਮਰਨਾਈਆ ਨੇ ਕਬੱਡੀਆਂ
ਪਾਈਆਂ। ਜਲੰਧਰ ਦੇ ਜਾਫੀ ਕੁਲਵਿੰਦਰ ਤਲਵੰਡੀ ਚੋਧਰੀਆ ਨੇ ਜੱਸਾ ਸਿੱਧਵਾਂ
ਅਤੇ ਗੋਰੀ ਮਰਨਾਈਆ ਨੂੰ ਇਕ-ਇਕ ਜੱਫਾ ਲਾਈਆ। ਕਾਲਾ ਪਰਮਜੀਤਪਰ ਨੇ ਜਿੰਦੂ
ਟਿੱਬਾ ਅਤੇ ਗਾਮਾ ਟਿੱਬਾ ਨੂੰ ਇੱਕ-ਇੱਕ ਜੱਫਾ ਲਾਇਆ। ਸੋਨੂੰ ਲੱਖਣਕਲਾਂ
ਨੇ ਵੀ ਜਿੰਦੂ ਟਿੱਬਾ ਅਤੇ ਗਾਮਾ ਟਿੱਬਾ ਨੂੰ ਇੱਕ-ਇੱਕ ਜੱਫਾ ਲਾਇਆ। ਦੂਜੇ
ਪਾਸੇ ਜਲੰਧਰ ਵੱਲੋਂ ਦੀਸ਼ਾ ਮਹੇੜੂ, ਮਨਮਿੰਦਰ ਸਰਾਂ, ਭਾਲਾ ਅੰਮ੍ਰਿਤਸਰ,
ਕਰਨਵੀਰ ਹਰਿਆਣਾ, ਸ਼ੀਪਾ ਗੁਰਦਾਸਪੁਰ ਅਤੇ ਇੰਦਾ ਨਿੱਝਰ ਨੇ ਕਬੱਡੀਆਂ ਪਾਈਆਂ।
ਨਾਰਵੇ ਟੀਮ ਦੇ ਜਾਫੀ ਬਿੱਟੂ ਦੁਗਾਲ ਨੇ ਮਨਮਿੰਦਰ ਸਰਾਂ, ਕਰਨਵੀਰ ਹਰਿਆਣਾ,
ਸ਼ੀਪਾ ਗੁਰਦਾਸਪੁਰ ਨੂੰ ਇੱਕ-ਇੱਕ ਜੱਫਾ ਅਤੇ ਭਾਲਾ ਅੰਮ੍ਰਿਤਸਰ ਨੂੰ ਦੋ
ਜੱਫੇ ਲਾ ਕੇ ਕੁੱਲ੍ਹ ਪੰਜ ਜੱਫੇ ਲਾਏ। ਸਿਕੰਦਰ ਕਾਂਜਲੀ ਨੇ ਮਨਮਿੰਦਰ ਸਰਾਂ
ਅਤੇ ਇੰਦਾ ਨਿੱਝਰ ਨੂੰ ਦੋ-ਦੋ ਜੱਫੇ ਲਾਏ। ਗੋਗੋਂ ਰੁੜਕੀ ਨੇ ਦੀਸ਼ਾ ਮਹੇੜੂ
ਨੂੰ ਇੱਕ ਅਤੇ ਭਾਲਾ ਅੰਮ੍ਰਿਤਸਰ ਨੂੰ ਦੋ ਜੱਫੇ ਲਾਏ। ਇਸ ਤਰ੍ਹਾਂ ਇਹ ਮੈਚ
ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਨੇ 12 ਅੰਕਾਂ ਦੇ
ਫਰਕ ਨਾਲ ਜਿੱਤ ਕੇ ਕੈਨੇਡਾ-ਅਮਰੀਕਾ ਕਬੱਡੀ ਕੱਪ ਲੁਧਿਆਣਾ ਦੀ ਚੈਂਪੀਅਨ
ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਟੀਮ ਦੇ ਸਪਾਂਸਰ ਸ. ਗੁਰਦਿਆਲ ਸਿੰਘ ਪੱਡਾ
(ਨਾਰਵੇ), ਸ. ਮੁਖਤਿਆਰ ਸਿੰਘ ਪੱਡਾ, ਸ. ਬਲਜੀਤ ਸਿੰਘ ਪੱਡਾ ਅਤੇ ਸ. ਕਰਮਜੀਤ
ਸਿੰਘ ਪੱਡਾ ਵਧਾਈ ਦੇ ਹੱਕਦਾਰ ਹਨ। ਨਾਰਵੇ ਟੀਮ ਦੇ ਧਾਵੀ ਜੱਸਾ ਸਿੱਧਵਾਂ
ਅਤੇ ਜਿੰਦੂ ਟਿੱਬਾ ਨੂੰ ਸਾਂਝੇ ਥੋਰ ‘ਤੇ ਵਧੀਆ ਧਾਵੀ ਅਤੇ ਬਿੱਟੂ ਦੁਗਾਲ
ਨੂੰ ਵਧੀਆ ਜਾਫੀ ਦਾ ਖਿਤਾਬ ਦਿੱਤਾ ਗਿਆ।
ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ
ਸਿੰਘ ਅਟਵਾਲ, ਚੇਅਰਮੈਨ ਮਨਪ੍ਰੀਤ ਸਿੰਘ ਇਯਾਲੀ, ਵਿਧਾਇਕ ਜਗਜੀਵਨ ਸਿੰਘ
ਖੀਰਨੀਆ, ਕੈਨੇਡਾ ਤੋਂ ਵਿਧਾਇਕ ਵਿਰਕ ਢਿੱਲੋਂ, ਕੈਨੇਡਾ ਦੇ ਐਮ.ਪੀ. ਸੁੱਖ
ਧਾਲੀਵਾਲ, ਪਾਲੀ ਵਿਰਕ (ਕੈਨੇਡਾ), ਅਵਤਾਰ ਸਿੰਘ ਰਕਬਾ, ਟੀਨੂੰ ਦਿਓਲ (ਕੈਨੇਡਾ)
ਆਦਿ ਨੇ ਕੀਤੀ। ਇਸ ਕਬੱਡੀ ਕੱਪ ਦੀ ਕੁਮੈਂਟਰੀ ਗੁਰਪ੍ਰੀਤ ਸਿੰਘ ਬੇਰਕਲਾਂ,
ਪ੍ਰੋ: ਮੱਖਣ ਸਿੰਘ ਹਕੀਮਪੁਰ, ਹਰਜੋਧ ਸਿਹੌੜਾ, ਸਤਨਾਮ ਖਹਿਰਾ, ਬਿੱਲਾ
ਲਲਤੋਂ ਨੇ ਵਾਰੋ-ਵਾਰੀ ਕੀਤੀ। ਰੈਫਰੀਆਂ ਦੀ ਡਿਊਟੀ ਕੋਚ ਸੁੱਖੀ ਬਰਾੜ (ਭਾਗੀਕੇ),
ਪ੍ਰੋ: ਗੋਪਾਲ ਸਿੰਘ, ਕੋਚ ਦਵਿੰਦਰ ਸਿੰਘ ਚਮਕੌਰ ਸਾਹਿਬ, ਕਾਰਜਕਾਰੀ ਪ੍ਰਧਾਨ
ਬਿੱਟੂ ਜਸਪਾਲ ਬਾਂਗਰ, ਕੋਚ ਪਵਿੱਤਰ ਸਿੰਘ ਪਿੱਤਾ, ਕੋਚ ਪਰਮਜੀਤ ਸਿੰਘ,
ਫੌਜੀ ਭੈਣੀ ਕਾਣੀ, ਕੋਚ ਸੁਮਿੱਤਰ ਡਡਵਿੰਡੀ, ਕਾਕਾ ਢੇਰੀ, ਕੋਚ ਗੁਰਮੇਲ
ਸਿੰਘ ਦਿੜ੍ਹਬਾ ਨੇ ਨਿਭਾਈ। ਨੰਬਰ ਲਿਖਣ ਦੀ ਡਿਊਟੀ ਬਿੱਟੂ ਬੱਦੋਵਾਲ, ਸੋਨੂੰ
ਪਮਾਲ ਨੇ ਨਿਭਾਈ। ਅੰਤ ਵਿੱਚ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਖੁੱਲ੍ਹਾ
ਅਖਾੜਾ ਲਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਕੱਪ ਦੇ ਮੁੱਖ ਪ੍ਰਬੰਧਕ ਇੰਦਰਜੀਤ
ਸਿੰਘ ਮੁੱਲਾਂਪੁਰ (ਮੁੱਖ ਸੰਪਾਦਕ ਦੇਸ਼-ਵਿਦੇਸ਼ ਟਾਈਮਜ਼ ਕੈਨੇਡਾ), ਪ੍ਰਧਾਨ
ਮੱਖਣ ਸਿੰਘ ਯੂ.ਐੱਸ.ਏ., ਕਾਰਜਕਾਰੀ ਪ੍ਰਧਾਨ ਇੰਦਰਜੀਤ ਸਿੰਘ ਖਹਿਰਾਬੇਟ,
ਕੋਆਰਡੀਨੇਟਰ ਅਵਤਾਰ ਸਿੰਘ ਮੋਹੀ, ਸੁਖਦੇਵ ਸਿੰਘ ਮੋਹੀ, ਸਕੱਤਰ ਪਵਿੱਤਰ
ਸਿੰਘ ਸਿੱਧਵਾਂ ਬੇਟ, ਉਪ ਪ੍ਰਧਾਨ ਗੁਰਵਿੰਦਰ ਸਿੰਘ ਕੈਨੇਡਾ, ਅਮਰੀਕ ਸਿੰਘ
ਅਖਾੜਾ, ਸਕੱਤਰ ਜਸਪਿੰਦਰ ਹੈਪੀ, ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ
ਪ੍ਰਧਾਨ ਬਿੱਟੂ ਜਸਪਾਲ ਬਾਂਗਰ, ਜਨਰਲ ਸਕੱਤਰ ਸੁੱਖੀ ਬਰਾੜ, ਰਵੀ ਭੱਠਲ
ਭਨੋਹੜ, ਵਿੱਕੀ ਗਿੱਲ (ਟੋਰਾਂਟੋ), ਕੁਲਵਿੰਦਰ ਸਿੰਘ ਤੂਰ (ਕੈਨੇਡਾ), ਅਮਰਜੀਤ
ਸਿੰਘ ਝੱਜ (ਕੈਨੇਡਾ), ਗੁਰਪ੍ਰੀਤ ਸਿੰਘ ਗਰੇਵਾਲ, ਤਰਨਵਿੰਦਰ ਸਿੰਘ ਮੋਹੀ,
ਕੁਲਦੀਪ ਸਿੰਘ ਬਾਰਨਹਾੜਾ, ਦਲਜੀਤ ਸਿੰਘ ਫੇਰੂਰਾਈ, ਦਰਸ਼ਨ ਸਿੰਘ ਰਾਣਕੇ,
ਅਮਰਦੀਪ ਸਿੰਘ ਫਤਹਿ, ਦਲਜੀਤ ਸਿੰਘ ਫਤਹਿ ਪ੍ਰਾਪਰਟੀ ਡੀਲਰ, ਸੁਖਵੀਰ ਪੱਪੂ,
ਸਾਹ ਜੰਡਿਆਲੀ, ਐੱਸ.ਪੀ., ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਵੀਰ ਸਿੰਘ,
ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਗੁਰਜੀਤ ਤੂਰ ਸਵੱਦੀ, ਦਿਲਜਾਨ ਗਿੱਲ,
ਮੰਗਲ ਸਿੰਘ ਮੁੱਲਾਂਪੁਰ, ਕਰਮਜੀਤ ਸਿੰਘ ਗਿੱਲ, ਪ੍ਰਗਟ ਸਿੰਘ ਆਲੀਵਾਲ,
ਹੈਪੀ ਥਿੰਦ ਆਦਿ ਦੀ ਸਖਤ ਮਿਹਨਤ ਤੋਂ ਬਾਅਦ ਸੱਤਵੇਂ ਕੈਨੇਡਾ-ਅਮਰੀਕਾ ਕਬੱਡੀ
ਕੱਪ ਨੇ ਸਫਲਤਾ ਦੇ ਝੰਡੇ ਗੱਡੇ।
ਜਸਵੰਤ ਸਿੰਘ ਖੜਗ
98146-66057
|