ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
International Players
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Academies
Font Download


Your Visitor No is
Visitor Counter by Digits
 
7ਵਾਂ ਕੈਨੇਡਾ ਕਬੱਡੀ ਕੱਪ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਨੇ ਜਿੱਤਿਆ।

7ਵਾਂ ਕੈਨੇਡਾ ਕਬੱਡੀ ਕੱਪ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਨੇ ਜਿੱਤਿਆ।
ਵਧੀਆ ਧਾਵੀ ਦਾ ਖਿਤਾਬ ਨਿੱਕੂ ਪੰਡੋਰੀ ਅਤੇ ਵਧੀਆ ਜਾਫੀ ਦਾ ਖਿਤਾਬ ਗੁਰਵਿੰਦਰ ਕਾਹਲਵਾਂ ਨੂੰ ਦਿੱਤਾ ਗਿਆ।

4 ਜਨਵਰੀ 2009 ਨੂੰ ਲੁਧਿਆਣਾ ਦੇ ਗੁਰੁ ਨਾਨਕ ਸਟੇਡੀਅਮ ਵਿੱਚ ਮਾਲਵਾ ਸਪੋਰਟਸ ਐਸੋਸੀਏਸ਼ਨ ਪੰਜਾਬ, ਫਰੈਂਜ਼ਰ ਵੈਲੀ ਕਬੱਡੀ ਕਲੱਬ ਕੈਨੇਡਾ, ਪੰਜਾਬ ਸਪੋਰਟਸ ਕਲੱਬ ਕੈਨੇਡਾ ਵੱਲੋਂ 7ਵਾਂ ਕੈਨੇਡਾ ਕਬੱਡੀ ਕੱਪ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਰਾਜਿੰਦਰ ਸਿੰਘ ਹਿੱਸੋਵਾਲ (ਕੈਨੇਡਾ), ਰਿੰਕੀ ਢੱਟ (ਕੈਨੇਡਾ), ਇੰਦਰਜੀਤ ਰੂਮੀ (ਕੈਨੇਡਾ), ਰਮਨਦੀਪ ਝੱਜ (ਕੈਨੇਡਾ), ਜਗਰੂਪ ਕਲੇਰ (ਕੈਨੇਡਾ), ਸੰਪੂਰਨ ਪੜੈਣ (ਕੈਨੇਡਾ), ਅਮਰਜੀਤ ਸਿੰਘ ਝੱਜ (ਕੈਨੇਡਾ), ਅਜੀਤ ਸਿੰਘ ਧਾਂਦਰਾ (ਯੂ.ਐੱਸ.ਏ.), ਕੁਲਦੀਪ ਸਿੰਘ ਧਾਂਦਰਾ (ਯੂ.ਐੱਸ.ਏ.), ਅਮਰਜੀਤ ਸਿੰਘ ਤੱਖਰ (ਯੂ.ਐੱਸ.ਏ.), ਮਾਨਾ ਰੂਮੀ (ਕੈਨੇਡਾ) ਵਰਗੇ ਕਬੱਡੀ ਪ੍ਰਮੋਟਰ ਭਾਵੇਂ ਹਰੇਕ ਸਾਲ ਕਬੱਡੀ ਕੱਪ ਕਰਵਾਉਂਦੇ ਹਨ ਪਰ ਇਸ ਸਾਲ ਉਨ੍ਹਾਂ ਨੇ ਹਾਕੀ ਕੱਪ ਵੀ ਪਦਮ ਸ੍ਰੀ ਪ੍ਰਿਥਪਾਲ ਸਿੰਘ ਹਾਕੀ ਸਟੇਡੀਅਮ ਪੰਜਾਬ ਐਗਰੀ ਯੁਨੀਵਰਸਿਟੀ ਲੁਧਿਆਣਾ ਵਿਖੇ ਕਰਵਾਇਆ ਗਿਆ।

ਇਸ ਕਬੱਡੀ ਕੱਪ ਦਾ ਉਦਘਾਟਨ ਗੁਰਪ੍ਰੀਤ ਸਿੰਘ ਭੁੱਲਰ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੇ ਕੀਤਾ। ਉਨ੍ਹਾਂ ਦੇ ਨਾਲ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਮਨਪ੍ਰੀਤ ਸਿੰਘ ਇਯਾਲੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ, ਜਥੇਦਾਰ ਹੀਰਾ ਸਿੰਘ ਗਾਬੜੀਆ ਕੈਬਨਿਟ ਮੰਤਰੀ ਪੰਜਾਬ ਅਤੇ ਸੁੱਖ ਧਾਲੀਵਾਲ ਮੈਂਬਰ ਪਾਰਲੀਮੈਂਟ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।

ਪਹਿਲਾ ਮੈਚ ਇੰਟਰਨੈਸ਼ਨਲ ਕਲੱਬ ਰੋਪੜ ਅਤੇ ਗੁਰੁ ਨਾਨਕ ਨੈਸ਼ਨਲ ਕਲੱਬ ਬੱਸੀਆਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 16 ਅੰਕਾਂ ਦੇ ਫਰਕ ਨਾਲ ਬੱਸੀਆਂ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਦੂਜਾ ਮੈਚ ਹਰਜੀਤ ਤਲਵਾਰ ਕਲੱਬ ਜਗਰਾਉਂ ਅਤੇ ਦਸਮੇਸ਼ ਕਲੱਬ ਕਾਲਖ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅੱਧੇ ਸਮੇਂ ਤੱਕ ਜਗਰਾਉਂ ਦੇ ਸਾਢੇ 15 ਅਤੇ ਕਾਲਖ ਦੇ 18 ਅੰਕ ਸਨ। ਪਰ ਅੱਧੇ ਸਮੇਂ ਤੋਂ ਬਾਅਦ ਜਗਰਾਉਂ ਦੀ ਟੀਮ ਨੇ ਇਹ ਮੈਚ 5 ਅੰਕਾਂ ਦੇ ਫਰਕ ਨਾਲ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ। ਤੀਜਾ ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅੱਧੇ ਸਮੇਂ ਤੱਕ ਰਾੜਾ ਸਾਹਿਬ ਦੇ ਸਾਢੇ 21 ਅਤੇ ਮੋਗਾ ਦੇ 11 ਅੰਕ ਸਨ। ਬਾਅਦ ਵਿੱਚ ਇਹ ਮੈਚ 8 ਅੰਕਾਂ ਦੇ ਫਰਕ ਨਾਲ ਰਾੜਾ ਸਾਹਿਬ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 8 ਅੰਕਾਂ ਦੇ ਫਰਕ ਨਾਲ ਰਾੜਾ ਸਾਹਿਬ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਪਹਿਲਾ ਸੈਮੀਫਾਈਨਲ ਮੈਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਅਤੇ ਗੁਰੁ ਨਾਨਕ ਨੈਸ਼ਨਲ ਕਲੱਬ ਬੱਸੀਆਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਬੱਸੀਆਂ ਵੱਲੋਂ ਰਿੰਪੀ ਅੱਚਰਵਾਲ, ਲਾਲੀ ਅੜੈਚਾਂ, ਬਾਬਾ ਜਲਾਲਦੀਵਾਲ ਅਤੇ ਸੋਨੀ ਸਵੱਦੀ ਨੇ ਕਬੱਡੀਆਂ ਪਾਈਆਂ। ਰਾੜਾ ਦੇ ਜਾਫੀ ਭੋਲੂ ਉਟਾਲਾਂ ਨੇ ਰਿੰਪੀ ਅੱਚਰਵਾਲ ਅਤੇ ਲਾਲੀ ਅੜੈਚਾਂ ਨੂੰ ਇੱਕ-ਇੱਕ ਜੱਫਾ ਲਾਇਆ। ਸੰਧੂਰਾ ਦੌਧਰ ਨੇ ਰਿੰਪੀ ਅੱਚਰਵਾਲ ਨੂੰ ਇੱਕ ਅਤੇ ਗੋਰਾ ਤਲਵੰਡੀ ਨੇ ਇੱਕ ਜੱਫਾ ਸੋਨੀ ਸਵੱਦੀ ਨੂੰ ਲਾਇਆ। ਰਾੜਾ ਸਾਹਿਬ ਵੱਲੋਂ ਸੀਰਾ ਜਰਗੜੀ, ਲਾਲਾ ਸੈਦਪੁਰ, ਫੰਤੀ ਲਸਾੜਾ ਅਤੇ ਗੁਰਜਿੰਦਰ ਲਸਾੜਾ ਨੇ ਕਬੱਡੀਆਂ ਪਾਈਆਂ। ਬੱਸੀਆਂ ਦੇ ਜਾਫੀ ਜੱਗਾ ਕਾਉਂਕੇ ਨੇ ਗੁਰਜਿੰਦਰ ਲਸਾੜਾ ਨੂੰ ਦੋ ਜੱਫੇ ਅਤੇ ਫਾਂਤੀ ਲਸਾੜਾ ਨੂੰ ਇੱਕ ਜੱਫਾ ਲਾਇਆ। ਸਰਬੀ ਥਰੀਕੇ ਨੇ ਲਾਲਾ ਸੈਦਪੁਰ ਨੂੰ ਇੱਕ ਜੱਫਾ ਅਤੇ ਇੱਕ ਅੰਕ ਫਾਂਤੀ ਲਸਾੜਾ ਦਾ ਕਾਮਨ ਕੀਤਾ। ਬਿੱਲਾ ਜਲਾਲਦੀਵਾਲ ਨੇ ਗੁਰਜਿੰਦਰ ਲਸਾੜਾ ਨੂੰ ਇੱਕ ਜੱਫਾ ਅਤੇ ਫਾਂਤੀ ਲਸਾੜਾ ਨੂੰ ਇੱਕ ਜੱਫਾ ਅਤੇ ਇੱਕ ਅੰਕ ਕਾਮਨ ਕੀਤਾ। ਪੰਮਾ ਸ਼ੇਰਪੁਰ ਨੇ ਇੱਕ ਜੱਫਾ ਸੀਰਾ ਜਰਗੜੀ ਨੂੰ ਲਾਇਆ। ਅੱਧੇ ਸਮੇਂ ਤੱਕ ਭਾਵੇਂ ਬੱਸੀਆਂ ਦੇ ਸਾਢੇ 14 ਅਤੇ ਰਾੜਾ ਸਾਹਿਬ ਦੇ 18 ਅੰਕ ਸਨ ਪਰ ਅੱਧੇ ਸਮੇਂ ਤੋਂ ਬਾਅਦ ਇਹ ਮੈਚ 8 ਅੰਕਾਂ ਦੇ ਫਰਕ ਨਾਲ ਬੱਸੀਆਂ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਦੂਜਾ ਸੈਮੀਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਹਰਜੀਤ ਤਲਵਾਰ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਗਰਾਉਂ ਵੱਲੋਂ ਰਾਜੂ ਥਰੀਕੇ, ਸੋਨੀ ਸਵੱਦੀ, ਹਰਦੀਪ ਕਾਉਂਕੇ, ਤੇਜੀ ਜੰਡੀ, ਸੁਖਰਾਜ ਜੰਡੀ ਨੇ ਕਬੱਡੀਆਂ ਪਾਈਆਂ। ਮੀਰੀਪੀਰੀ ਦੇ ਜਾਫੀ ਹਨੀਫ ਮੁਹੰਮਦ ਨੇ ਪੰਜ ਜੱਫੇ, ਸੁੱਖਾ ਭੰਡਾਲ ਦੋਨਾਂ ਨੇ ਦੋ, ਗੁਰਵਿੰਦਰ ਕਾਹਲਵਾਂ, ਦੇਬਾ ਧਾਲੀਵਾਲ ਅਤੇ ਭੂਰਾ ਘੜੂੰਆ ਨੇ ਇੱਕ-ਇੱਕ ਜੱਫਾ ਲਾ ਕੇ ਕੁੱਲ੍ਹ 10 ਜੱਫੇ ਲਾਏ। ਮੀਰੀਪੀਰੀ ਵੱਲੋਂ ਸੰਦੀਪ ਸੁਰਖਪੁਰੀਆ, ਦੁੱਲਾ ਸੁਰਖਪੁਰੀਆ, ਨਿੱਕੂ ਪੰਡੋਰੀ, ਬਿੱਟੂ ਜਲਾਲਪੁਰ ਅਤੇ ਬਿੱਕਾ ਤਲਵੰਡੀ ਚੌਧਰੀਆ ਨੇ ਕਬੱਡੀਆਂ ਪਾਈਆਂ। ਜਗਰਾਉਂ ਦੇ ਜਾਫੀ ਜੂਪਾ ਕਾਉਂਕੇ ਨੇ ਭਾਵੇਂ ਦੋ ਜੱਫੇ ਸੰਦੀਪ ਸੁਰਖਪੁਰੀਆ ਨੇ ਲਾਏ ਪਰ ਹੋਰ ਕੋਈ ਵੀ ਜਾਫੀ ਜੱਫਾ ਲਾਉਣ ਵਿੱਚ ਕਾਮਯਾਬ ਨਹੀਂ ਹੋਇਆ ਇਸ ਲਈ ਇਹ ਮੈਚ 16 ਅੰਕਾਂ ਦੇ ਫਰਕ ਨਾਲ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਸਕੰਡੇਨੇਵੀਆ ਕਬੱਡੀ ਅਕੈਡਮੀ ਨਾਰਵੇ ਅਤੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਨਾਰਵੇ ਦੀਆਂ ਕੁੜੀਆਂ ਦਾ ਮੈਚ ਕਰਵਾਇਆ ਗਿਆ। ਜਿਸ ਵਿੱਚ ਸਕੰਡੇਨੇਵੀਆ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਟੀਮ ਦੇ ਸਪਾਂਸਰ ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਨੇ ਇੱਕ-ਇੱਕ ਅੰਕ ਤੇ ਨੋਟਾਂ ਦੀ ਵਰਖਾ ਕੀਤੀ। ਕੁੜੀਆਂ ਦੀ ਟੀਮ ਨਾਲ ਮਿਸ ਪੰਜਾਬ 2008 ਮੋਹਿਤ ਇੰਦਰ ਕੌਰ ਬਾਵਾ ਅਤੇ ਡਾ. ਮਨਦੀਪ ਕੌਰ ਗਰੇਵਾਲ ਨੇ ਜਿੱਥੇ ਕੁੜੀਆਂ ਦੀ ਟੀਮ ਨਾਲ ਜਾਣ-ਪਛਾਣ ਕੀਤੀ ਉੱਥੇ ਇਨ੍ਹਾਂ ਦੋਵਾਂ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਗੁਰੂ ਨਾਨਕ ਨੈਸ਼ਨਲ ਕਲੱਬ ਬੱਸੀਆਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੀਰੀਪੀਰੀ ਵੱਲੋਂ ਨਿੱਕੂ ਪੰਡੋਰੀ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਜੱਗਾ ਕਾਉਂਕੇ ਨੇ ਦੁੱਲਾ ਸੁਰਖਪੁਰੀਆ ਨੂੰ ਦੋ ਅਤੇ ਸੰਦੀਪ ਸੁਰਖਪੁਰੀਆ ਨੂੰ ਇੱਕ ਜੱਫਾ ਲਾਇਆ। ਬਿੱਲਾ ਜਲਾਲਦੀਵਾਲ ਨੇ ਸੰਦੀਪ ਸੁਰਖਪੁਰੀਆ ਨੂੰ ਇੱਕ ਜੱਫਾ ਲਾਇਆ। ਹੋਰ ਕੋਈ ਵੀ ਜਾਫੀ ਜੱਫਾ ਲਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਬੱਸੀਆਂ ਵੱਲੋਂ ਬਾਬਾ ਜਲਾਲਦੀਵਾਲ, ਰਿੰਪੀ ਅੱਚਰਵਾਲ, ਮਿੰਟੂ ਬਿਲਗਾ, ਸੋਨੀ ਸਵੱਦੀ ਅਤੇ ਮੀਤਾ ਚੂਹੜਚੱਕ ਨੇ ਕਬੱਡੀਆਂ ਪਾਈਆਂ। ਮੀਰੀਪੀਰੀ ਦੇ ਜਾਫੀ ਗੁਰਵਿੰਦਰ ਕਾਹਲਵਾਂ ਨੇ ਬਿੱਲਾ ਜਲਾਲਦੀਵਾਲ ਅਤੇ ਮਿੰਟੂ ਬਿਲਗਾ ਨੂੰ ਦੋ-ਦੋ ਜੱਫੇ ਅਤੇ ਸੋਨੀ ਸਵੱਦੀ ਨੂੰ ਇੱਕ ਜੱਫਾ ਲਾਇਆ। ਸੁੱਖਾ ਭੰਡਾਲ ਦੋਨਾਂ ਨੇ ਰਿੰਪੀ ਅੱਚਰਵਾਲ, ਮਿੰਟੂ ਬਿਲਗਾ, ਸੋਨੀ ਸਵੱਦੀ ਅਤੇ ਮੀਤਾ ਚੂਹੜਚੱਕ ਨੂੰ ਇੱਕ-ਇੱਕ ਜੱਫਾ ਲਾਇਆ। ਇਸ ਤਰ੍ਹਾਂ 10 ਅੰਕਾਂ ਦੇ ਫਰਕ ਨਾਲ ਮੀਰੀਪੀਰੀ ਕਬੱਡੀ ਕਲੱਬ ਕਪੂਰਥਲਾ ਦੀ ਟੀਮ ਨੇ ਮੈਚ ਜਿੱਤ ਕੇ 7ਵੇਂ ਕੈਨੇਡਾ ਕਬੱਡੀ ਕੱਪ ‘ਤੇ ਕੱਬਜ਼ਾ ਕੀਤਾ। ਵਧੀਆ ਧਾਵੀ ਧਾਵੀ ਦਾ ਖਿਤਾਬ ਨਿੱਕੂ ਪੰਡੋਰੀ ਅਤੇ ਵਧੀਆ ਜਾਫੀ ਦਾ ਖਿਤਾਬ ਗੁਰਵਿੰਦਰ ਕਾਹਲਵਾਂ ਨੂੰ ਦਿੱਤਾ ਗਿਆ। ਜੇਤੂ ਟੀਮ ਮੀਰੀਪੀਰੀ ਨੂੰ ਗਰੇਵਾਲ ਬ੍ਰਦਰਜ਼ (ਪ੍ਰੀਤਮ ਸਿੰਘ ਧਾਂਦਰਾ, ਕੁਲਦੀਪ ਸਿੰਘ ਧਾਂਦਰਾ, ਅਜੀਤ ਸਿੰਘ ਧਾਂਦਰਾ) ਵੱਲੋਂ ਸਪਾਂਸਰ ਕੀਤਾ ਇੱਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਉਪ ਜੇਤੂ ਰਹੀ ਬੱਸੀਆਂ ਦੀ ਟੀਮ ਨੂੰ ਮਾਨਾ ਰੂਮੀ (ਕੈਨੇਡਾ) ਵੱਲੋਂ ਸਪਾਂਸਰ ਕੀਤਾ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।

ਇਸ ਕਬੱਡੀ ਕੱਪ ਦੀ ਕੁਮੈਂਟਰੀ ਪ੍ਰੋ: ਮੱਖਣ ਸਿੰਘ ਹਕੀਮਪੁਰ, ਗੁਰਪ੍ਰੀਤ ਸਿੰਘ ਬੇਰਕਲਾਂ ਅਤੇ ਉੱਭਰਦੇ ਕੁਮੈਂਟੇਟਰ ਹਰਜੋਧ ਸਿੰਘ ਸਿਹੌੜਾ ਨੇ ਕੀਤੀ। ਸਟੇਜ ਸਕੱਤਰ ਦੀ ਡਿਊਟੀ ਮਨਦੀਪ ਕੌਰ ਪਟਿਆਲਾ ਨੇ ਨਿਭਾਈ। ਟਾਈਮ ਕੀਪਰ ਦੀ ਡਿਊਟੀ ਕੋਚ ਬੁੱਧ ਸਿੰਘ ਨੇ ਨਿਭਾਈ ਅਤੇ ਰੈਫਰੀਆਂ ਦੀ ਡਿਊਟੀ ਕੋਚ ਕਾਲਾ ਮਾਂਦਪੁਰ, ਡੀ.ਪੀ. ਮੱਖਣ ਸਿੰਘ ਚੜਿੱਕ, ਕੋਚ ਭੀਮਾ ਸਹੇੜੀ, ਕੋਚ ਜਗਤਾਰ ਧਨੌਲਾ, ਪੰਮੀ ਕੋਚ ਪੰਜਾਬ ਪੁਲਿਸ ਨੇ ਨਿਭਾਈ। ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਲਈ ਕੈਨੇਡਾ ਤੋਂ ਵਿਸ਼ੇਸ਼ ਸਹਿਯੋਗ ਦੇਣ ਵਾਲਿਆਂ ‘ਚ ਰਾਜੂ ਢੁੱਡੀਕੇ, ਬਿੱਟਾ ਬਾਸੀ, ਜੱਗਾ ਦਾਦਾਂ, ਪ੍ਰਿਤਪਾਲ ਸੇਖੋਂ, ਮੱਖਣ ਪੂਨੀਆਂ, ਕੁਲਦੀਪ ਸਿੰਘ, ਹਿੰਮਤ ਸੇਖੋਂ, ਸ਼ਿਵ, ਪਵਨਾ ਅੱਚਰਵਾਲ, ਲਾਲੀ ਸਿੱਧੂ, ਲਾਲਾ ਲੁਹਾਰਾ, ਬਿੰਦਰ ਢੁੱਡੀਕੇ, ਸੁਰਜੀਤ ਗਾਲਿਬ, ਪਾਲ ਗਿੱਲ, ਸਰਬਜੀਤ ਸਿੱਧੂ, ਰਾਜ ਗੱਗੜਾ, ਕੈਮ ਮਿੱਠਾਪੁਰ, ਦਲਜੀਤ ਮੱਲਾ, ਜੀ.ਐੱਸ. ਪੰਧੇਰ ਤੋਂ ਇਲਾਵਾ ਕਰਨੈਲ ਸਿੰਘ ਮੁਲਾਂਪੁਰ, ਬਲਵੰਤ ਧਨੋਆ, ਸੁਖਵਿੰਦਰ ਗੌਸਗੜ, ਪਾਲ ਮੋਹੀ, ਬਿੱਟੂ ਰਾਜੋਆਣਾ, ਕੌਂਸਲਰ ਰਣਜੀਤ ਢਿੱਲੋਂ, ਮਨਜੀਤ ਢਿੱਲੋਂ, ਬਲਦੇਵ ਨੂਰਵਾਲਾ, ਜਰਨੈਲ ਮੱਲੀ, ਜੱਸੀ ਸੁਨੇਤ, ਗੁਰਪ੍ਰੀਤ ਟਿਵਾਣਾ, ਰਾਜਾ ਵੱਡੂਆਣਾ ਅਤੇ ਬਚਿੱਤਰ ਢੱਟ (ਮੁੱਲਾਂਪੁਰ) ਵਰਗਿਆਂ ਦੇ ਨਾਂਅ ਵਰਨਣ ਯੋਗ ਹਨ।

ਅੰਤ ਵਿੱਚ ਲੋਕ ਗਾਇਕ ਬੱਬੂ ਮਾਨ ਨੇ ਢਾਈ ਘੰਟੇ ਦੇ ਕਰੀਬ ਇੱਕ ਤੋਂ ਇੱਕ ਗਾਣੇ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਹਾਕਮ ਸਿੰਘ ਗਿਆਸਪੁਰਾ ਮੇਅਰ ਨਗਰ ਨਿਗਮ ਲੁਧਿਆਣਾ, ਗੁਰਚਰਨ ਸਿੰਘ ਗਰੇਵਾਲ ਪ੍ਰਧਾਨ ਸਿੰਘ ਸਟੂਡੈਂਟਸ ਫੈਡਰੇਸ਼ਨ, ਮੱਖਣ ਸਿੰਘ ਪ੍ਰਧਾਨ ਅਮਰੀਕਾ-ਕੈਨੇਡਾ ਕਬੱਡੀ ਕੱਪ ਲੁਧਿਆਣਾ, ਕਬੱਡੀ ਪ੍ਰਮੋਟਰ ਚੰਨਾ ਆਲਮਗੀਰ, ਗੁਰਵਿੰਦਰ ਗੋਲਾ ਇਯਾਲੀ, ਹਰਿੰਦਰ ਸਿੰਘ ਟੀਨੂੰ (ਬੋਪਾਰਾਏ) ਨੇ ਵੀ ਕੈਨੇਡਾ ਕੱਪ ਵਿੱਚ ਸਿਰਕਤ ਕਰਦਿਆਂ ਅਗਲੇ ਵਰ੍ਹੇ ਇਸ ਕਬੱਡੀ ਕੱਪ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਅੰਤ ਵਿੱਚ ਕਲੱਬ ਦੇ ਪ੍ਰਧਾਨ ਰਾਜਿੰਦਰ ਸਿੰਘ ਹਿੱਸੋਵਾਲ, ਰਿੰਕੀ ਢੱਟ, ਇੰਦਰਜੀਤ ਰੂਮੀ, ਰਮਨਦੀਪ ਝੱਜ, ਜਗਰੂਪ ਕਲੇਰ, ਅਮਰਜੀਤ ਝੱਜ ਅਤੇ ਮਾਨਾ ਰੂਮੀ ਨੇ ਮੁੱਖ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹੋਏ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।


ਜਸਵੰਤ ਸਿੰਘ ਖੜਗ
98146-66057

Copyrights: All rights reserved, including the right to reproduce this site in any form whatsoever