ਭਲੂਰ
ਦਾ ਪਹਿਲਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ
ਦੀ ਟੀਮ ਨੇ ਜਿੱਤਿਆ।
ਦੁੱਲਾ ਸੁਰਖਪੁਰੀਆ ਨੂੰ ਵਧੀਆ ਧਾਵੀ ਅਤੇ ਗੁਰਵਿੰਦਰ ਕਾਹਲਵਾਂ ਨੂੰ ਵਧੀਆ
ਜਾਫੀ ਚੁਣਿਆ ਗਿਆ।
6 ਜਨਵਰੀ 2009 ਨੂੰ ਮੋਗਾ ਜ਼ਿਲ੍ਹੇ ਦੇ ਪ੍ਰਸਿੱਧ
ਪਿੰਡ ਭਲੂਰ ਵਿਖੇ ਦਸਮੇਸ਼ ਵੈਲਫੇਅਰ ਐਂਡ ਸਪੋਰਟਸ ਕਲੱਬ ਭਲੂਰ, ਐਨ.ਆਰ.ਆਈ
ਭਰਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ
ਜੀ
ਯਾਦਗਾਰੀ ਪਹਿਲਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ
ਕੱਪ ਦਾ ਉਦਘਾਟਨ ਇਸੇ ਪਿੰਡ ਭਲੂਰ ਦੇ ਜੰਮਪਲ ਮੇਜਰ ਸਿੰਘ ਬਰਾੜ ਪ੍ਰਧਾਨ
ਅੰਬੀ ਇੰਟਰਨੈਸ਼ਨਲ ਸਪੋਰਟਸ ਕਲੱਬ ਕੈਲਗਰੀ (ਕੈਨੇਡਾ), ਗੁਰਮੀਤ ਸਿੰਘ ਯੂ.ਐੱਸ.ਏ.,
ਕਰਮਪਾਲ ਸਿੰਘ ਲੰਢੇਕੇ (ਕੈਨੇਡਾ), ਸੁੱਖਾ ਭਲੂਰ (ਕੈਨੇਡਾ), ਗੀਤਕਾਰ ਮੱਖਣ
ਬਰਾੜ, ਬੱਬਲ ਸੰਗਰੂਰ (ਕੈਨੇਡਾ, ਬਿੰਦਰ ਭਲੂਰ ਪ੍ਰਧਾਨ ਹੇਜ਼ ਕਬੱਡੀ ਕਲੱਬ
ਇੰਗਲੈਂਡ, ਕੇਵਲ ਬੂਈਆ ਵਾਲਾ ਮੈਨੇਜਰ ਹੇਜ਼ ਕਬੱਡੀ ਕਲੱਬ ਇੰਗਲੈਂਡ, ਬਲਦੇਵ
ਭਲੂਰ ਸੈਕਟਰੀ ਹੇਜ਼ ਕਬੱਡੀ ਕਲੱਬ ਇੰਗਲੈਂਡ ਅਤੇ ਹੋਰ ਮੁੱਖ ਮਹਿਮਾਨਾਂ ਨੇ
ਕੀਤਾ। ਉਦਘਾਟਨ ਤੋਂ ਬਾਅਦ ਪਹਿਲਾ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ
ਅਤੇ ਹਰਜੀਤ ਕਲੱਬ ਬਾਜਾਖਾਨਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ
ਬਹੁਤ ਹੀ ਫਸਵਾਂ ਚੱਲਿਆ ਅਤੇ ਸਿਰਫ 4 ਅੰਕਾਂ ਦੇ ਫਰਕ ਨਾਲ ਬਾਜਾਖਾਨਾ ਦੀ
ਟੀਮ ਨੇ ਜਿੱਤ ਪ੍ਰਾਪਤ ਕੀਤੀ। ਦੂਜਾ ਮੈਚ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ
ਅਤੇ ਸੰਤ
ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀਆਂ ਟੀਮਾਂ ਵਿਚਕਾਰ ਕਰਵਾਇਆ
ਗਿਆ। ਇਹ ਮੈਚ 10 ਅੰਕਾਂ ਦੇ ਫਰਕ ਨਾਲ ਸਾਧੂਵਾਲਾ ਦੀ ਟੀਮ ਨੇ ਜਿੱਤਣ ਵਿੱਚ
ਸਫਲਤਾ ਪ੍ਰਾਪਤ ਕੀਤੀ। ਤੀਜਾ ਮੈਚ ਦਸਮੇਸ਼ ਕਬੱਡੀ ਕਲੱਬ ਕਾਲਖ ਅਤੇ ਅੰਬੀ
ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ
22 ਅੰਕਾਂ ਦੇ ਫਰਕ ਨਾਲ ਮੋਗਾ ਦੀ ਟੀਮ ਨੇ ਆਸਾਨੀ ਨਾਲ ਜਿੱਤ ਲਿਆ। ਚੌਥਾ
ਮੈਚ ਹਰਜੀਤ ਤਲਵਾਰ ਕਲੱਬ ਜਗਰਾਉਂ ਅਤੇ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ
ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ ਬਹੁਤ ਹੀ ਫਸਵਾਂ ਚੱਲਿਆ। ਜਗਰਾਉਂ
ਦੇ ਜਾਫੀਆਂ ਨੇ 8 ਜੱਫੇ ਲਾਏ ਅਤੇ ਮੀਰੀਪੀਰੀ ਦੇ ਜਾਫੀਆਂ ਨੇ 9 ਜੱਫੇ ਲਾਏ
ਇਸ ਲਈ ਸਿਰਫ ਡੇਢ ਅੰਕਾਂ ਦੇ ਫਰਕ ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਪ੍ਰਾਪਤ
ਕਰਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲਾ ਸੈਮੀਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਹਰਜੀਤ
ਤਲਵਾਰ ਕਲੱਬ ਬਾਜਾਖਾਨਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਬਾਜਾਖਾਨਾ
ਵੱਲੋਂ ਸੁਖਵੀਰ ਸਰਾਵਾਂ ਨੇ ਕਬੱਡੀ ਪਾ ਕੇ ਟੀਮ ਲਈ ਡੇਢ ਅੰਕ ਪ੍ਰਾਪਤ ਕੀਤਾ।
ਮੋਗਾ ਵੱਲੋਂ ਪਹਿਲੀ ਕਬੱਡੀ ਪਿੰਦੀ ਰੌਲੀ ਨੇ ਪਾ ਕੇ ਟੀਮ ਲਈ ਅੰਕ ਪ੍ਰਾਪਤ
ਕੀਤਾ। ਪਿੰਦੀ ਰੌਲੀ ਦੀ ਦੂਜੀ ਕਬੱਡੀ ‘ਤੇ ਬਾਜਾਖਾਨਾ ਦੇ ਜਾਫੀ ਸ਼ਕਤੀਮਾਨ
ਖਾਰਾ ਨੇ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਮੋਗਾ ਵੱਲੋਂ ਪਿੰਦੀ ਦੇ ਨਾਲ
ਬੀਤਾ ਖੋਸਾ, ਅਮਨਾ ਹਠੂਰ, ਜੱਸ ਗੱਗੜਾ ਨੇ ਕਬੱਡੀਆਂ ਪਾਈਆਂ। ਬਾਜਾਖਾਨਾ
ਵੱਲੋਂ ਸੇਵਕ ਸਰਾਵਾਂ, ਕਵਲ ਭਾਉ, ਪੰਮਾ ਥਾਦੇਵਾਲ, ਪ੍ਰਵੇਜ਼ ਮਤੋਈ, ਸੁੱਖਾ
ਸੂਸ਼ਕ, ਰਾਜੂ ਸੂਸ਼ਕ ਅਤੇ ਨਿੰਮਾ ਮੁੱਦਕੀ ਜਾਫੀਆਂ ਵਜੋਂ ਖੇਡੇ ਪਰ ਜੱਫਾ
ਲਾਉਣ ਵਿੱਚ ਕਾਮਯਾਬ ਨਹੀਂ ਹੋਏ। ਬਾਜਾਖਾਨਾ ਵੱਲੋਂ ਸੁਖਵੀਰ ਸਰਾਵਾਂ ਨੇ
ਵੀ ਨਾਨ-ਸਟਾਪ ਕਬੱਡੀਆਂ ਪਾਈਆਂ। ਪਰ ਬਲਜੀਤ ਸੂਸ਼ਕ, ਕਾਲਾ ਥਾਂਦੇਵਾਲ, ਸੋਨੂੰ
ਮਾਣੂੰਕੇ, ਬੀਟਾ ਮਾਛੀਕੇ ਵਰਗਿਆਂ ਧਾਵੀਆਂ ਨੇ ਕੋਈ ਖਾਸ ਕ੍ਰਿਸ਼ਮਾ ਨਹੀਂ
ਦਿਖਾਇਆ। ਮੋਗਾ ਦੇ ਜਾਫੀ ਰਿੱਕੀ ਨੱਥੋਕੇ ਅਤੇ ਸ਼ਿੰਦਾ ਗਹਿਲਾਂ ਨੇ ਤਿੰਨ-ਤਿੰਨ
ਜੱਫੇ, ਮੀਕਾਂ ਭੇਖਾ, ਗੋਰਾ ਭੜਾਣਾ, ਹਰਪਾਲ ਹਠੂਰ ਨੇ ਇਕ-ਇਕ ਜੱਫਾ ਲਾ
ਕੇ ਇਹ ਮੈਚ 16 ਅੰਕਾਂ ਦੇ ਵੱਡੇ ਫਰਕ ਦੇ ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼
ਕੀਤਾ।
ਦੂਜਾ ਸੈਮੀਫਾਈਨਲ ਮੈਚ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ ਅਤੇ ਮੀਰੀਪੀਰੀ
ਕਬੱਡੀ ਕਲੱਬ ਅਮਰੀਕਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੀਰੀਪੀਰੀ ਦੇ
ਧਾਵੀ ਸੰਦੀਪ ਸੁਰਖਪੁਰੀਆ ਅਤੇ ਮਨੀ ਧੁਰੀ ਨੂੰ ਸਾਧੂਵਾਲਾ ਦੇ ਜਾਫੀ ਗੋਰਾ
ਭਿੰਡਰ ਨੇ ਇੱਕ-ਇੱਕ ਜੱਫਾ ਲਾਇਆ। ਬਿੱਕਾ ਤਲਵੰਡੀ ਚੌਧਰੀਆ ਨੂੰ ਨਿੱਕਾ
ਲੰਢੇਕੇ (ਮੋਰਨੀ) ਅਤੇ ਭੋਲਾ ਮਹਿਣਾ ਨੇ ਇੱਕ-ਇੱਕ ਜੱਫਾ ਲਾਇਆ। ਦੁੱਲਾ
ਸੁਰਖਪੁਰੀਆ ਅਤੇ ਤੇਜੀ ਲੱਖਣ-ਕੇ-ਪੱਡਾ ਨੇ ਨਾਨ-ਸਟਾਪ ਕਬੱਡੀਆਂ ਪਾਈਆਂ।
ਸਾਧੂਵਾਲਾ ਦੇ ਧਾਵੀ ਮੋਨਾ ਮਿਹਰ ਸਿੰਘ ਵਾਲਾ ਨੂੰ ਲਗਾਤਾਰ ਤਿੰਨ ਜੱਫੇ
ਸੁੱਖਾ ਭੰਡਾਲ ਦੋਨਾਂ, ਭੂਰਾ ਘੜੂੰਆਂ ਅਤੇ ਅਮਨਵੀਰ ਥਿੰਗਲੀ ਨੇ ਲਾਏ। ਕੇਵਲ
ਚੁਗਾਵਾਂ ਨੂੰ ਸੁੱਖਾ ਭੰਡਾਲ ਦੋਨਾਂ ਨੇ ਦੋ ਜੱਫੇ ਅਤੇ ਧਨਵੰਤ ਸਾਫੂਵਾਲ
ਨੂੰ ਇੱਕ ਜੱਫਾ ਲਾਇਆ। ਜੀਤ ਹਰਾਜ ਨੂੰ ਵੀ ਗੁਰਵਿੰਦਰ ਕਾਹਲਵਾਂ ਨੇ ਇੱਕ
ਜੱਫਾ ਲਾਇਆ। ਇਹ ਮੈਚ ਇੰਨਾਂ ਫਸਵਾਂ ਚੱਲ ਰਿਹਾ ਸੀ ਕਿ ਮੈਚ ਸਾਧੂਵਾਲਾ
ਦੀ ਟੀਮ ਜਿੱਤੇਗੀ ਪਰ ਆਖਰੀ ਕਬੱਡੀਆਂ ‘ਚ ਇਹ ਮੈਚ ਸਾਢੇ 5 ਅੰਕਾਂ ਦੇ ਫਰਕ
ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਕਬੱਡੀ
ਦੇ ਅੰਤਰਰਾਸ਼ਟਰੀ ਖਿਡਾਰੀ ਅੰਮ੍ਰਿਤਪਾਲ ਜੁਨੇਤਪੁਰਾ, ਤਾਰ ਲੰਡੇ, ਗੈਰੀ
ਜੁਨੇਤਪੁਰਾ, ਗੋਰਾ ਗੋਲੇਵਾਲ, ਸੇਮਾ ਭਲੂਰ, ਸੁੱਖਾ ਵਕੀਲਾਂ ਵਾਲਾ, ਘੋਨਾ
ਭਲੂਰ, ਕੀਪਾ ਭਲੂਰ, ਬਸੰਤ ਭਲੂਰ, ਗੀਤਾ ਕੋਟਕਰੋੜ, ਚੈਨਾ ਨੱਥੋਕੇ, ਜੱਗਾ
ਕਾਉਂਕੇ, ਸੰਦੀਪ ਪਾਟਲ (ਹਰਿਆਣਾ) ਨੂੰ ਕਲੱਬ ਵੱਲੋਂ ਬੁੱਲਟ ਮੋਟਰਸਾਈਕਲ
ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਲੇਖਕ ਕਰਮਜੀਤ ਦੌਧਰ ਦੀ ਕਿਤਾਬ ‘ਮਾਣ
ਕਬੱਡੀ ਦੇ’ ਵੀ ਰਿਲੀਜ਼ ਕੀਤੀ ਗਏ ਅਤੇ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ
ਦੇ ਕੋਚ ਸਾਧੂ ਸਿੰਘ ਬਰਾੜ, ਗਮਦੂਰ ਸਿੰਘ ਕੋਕਰੀ ਕਲਾਂ ਵੱਲੋਂ ਕਬੱਡੀ ਕੱਪ
ਦੇ ਮੁੱਖ ਸਪਾਂਸਰ ਮੇਜਰ ਸਿੰਘ ਬਰਾੜ (ਭਲੂਰ) ਨੂੰ ਸੋਨੇ ਦੀ ਮੁੰਦੀ ਪਾ
ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਅੰਬੀ ਹਠੂਰ ਇੰਟਰਨੈਸ਼ਨਲ
ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੀਰੀਪੀਰੀ ਦੇ ਧਾਵੀ ਬਿੱਕਾ
ਤਲਵੰਡੀ ਚੌਧਰੀਆ ਅਤੇ ਦੁੱਲਾ ਸੁਰਖਪੁਰੀਆ ਨੇ ਜਿੱਥੇ ਨਾਨ-ਸਟਾਪ ਕਬੱਡੀਆਂ
ਪਾਈਆਂ ਉੱਥੇ ਸੰਦੀਪ ਸੁਰਖਪੁਰੀਆ ਨੂੰ ਮੀਕਾ ਭੇਖਾ ਅਤੇ ਗੋਰਾ ਭੜਾਣਾ ਨੇ
ਇੱਕ-ਇੱਕ ਜੱਫਾ ਲਾਇਆ। ਮੋਗਾ ਵੱਲੋਂ ਧਾਵੀ ਪਿੰਦੀ ਰੌਲੀ, ਬੀਤਾ ਖੋਸਾ,
ਅਮਨਾ ਹਠੂਰ, ਜੱਸ ਗੱਗੜਾ, ਦੁੱਲਾ ਢੈਪਈ ਨੇ ਕਬੱਡੀਆਂ ਪਾਈਆਂ। ਮੀਰੀਪੀਰੀ
ਦੇ ਜਾਫੀ ਗੁਰਵਿੰਦਰ ਕਾਹਲਵਾਂ ਨੇ ਦੁੱਲਾ ਢੈਪਈ ਨੂੰ ਦੋ ਅਤੇ ਜੱਸ ਗੱਗੜਾ
ਨੂੰ ਇੱਕ ਅਤੇ ਇੱਕ ਅੰਕ ਉਸ ਦਾ ਕਾਮਨ ਕੀਤਾ। ਸੁੱਖਾ ਭੰਡਾਲ ਦੋਨਾਂ ਅਤੇ
ਅਮਨਵੀਰ ਥਿੰਗਲੀ ਨੇ ਵੀ ਦੋ-ਦੋ ਜੱਫੇ ਲਾਏ ਇਸ ਤਰ੍ਹਾਂ ਇਹ ਮੈਚ 11 ਅੰਕਾਂ
ਦੇ ਫਰਕ ਨਾਲ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਨੇ ਜਿੱਤ ਕੇ ਭਲੂਰ
ਦੇ ਪਹਿਲੇ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਨ ਦਾ ਮਾਣ
ਪ੍ਰਾਪਤ ਕੀਤਾ। ਮੋਗਾ ਦੀ ਟੀਮ ਦੂਜੇ ਨੰਬਰ ਤੇ ਰਹੀ। ਵਧੀਆ ਧਾਵੀ ਦੁੱਲਾ
ਸੁਰਖਪੁਰੀਆ ਨੂੰ ਅਤੇ ਵਧੀਆ ਜਾਫੀ ਗੁਰਵਿੰਦਰ ਕਾਹਲਵਾਂ ਨੂੰ ਚੁਣਿਆ ਗਿਆ।
ਜੇਤੂ ਟੀਮ ਨੂੰ ਪਹਿਲਾ ਇਨਾਮ ਇੱਕ ਲੱਖ 21 ਹਜ਼ਾਰ ਰੁਪਏ ਦਾ ਨਕਦ ਇਨਾਮ ਪਿੰਡ
ਲੰਢੇਕੇ ਦੇ ਰਾਮਪਾਲ ਸਿੱਧੂ (ਕੈਨੇਡਾ) ਅਤੇ ਪਿੰਦਰ ਸਿੱਧੂ (ਯੂ.ਐੱਸ.ਏ.)
ਵੱਲੋਂ ਦਿੱਤਾ ਗਿਆ। ਦੂਜਾ ਇਨਾਮ ਇੱਕ ਲੱਖ ਰੁਪਏ ਦਾ ਨਕਦ ਇਨਾਮ ਸੈਫੋਕੇ
ਟਰੱਕ ਕੰਪਨੀ ਕੈਨੇਡਾ ਵਾਲੇ ਕੁਲਵਿੰਦਰ ਢਿੱਲੋਂ ਅਤੇ ਰਜਿੰਦਰ ਢਿੱਲੋਂ ਵੱਲੋਂ
ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀ ਟੀਮ ਨੂੰ ਦਿੱਤਾ ਗਿਆ।
ਕਬੱਡੀ ਇੱਕ ਪਿੰਡ ਓਪਨ ਦੀ ਜੇਤੂ ਟੀਮ ਨੂੰ ਮਲਕੀਤ ਸਿੰਘ (ਕੈਨੇਡਾ) ਅਤੇ
ਗੋਰਾ ਬਰਾੜ (ਕੈਨੇਡਾ) ਵੱਲੋਂ 51 ਹਜ਼ਾਰ ਦਾ ਪਹਿਲਾ ਇਨਾਮ ਦਿੱਤਾ ਗਿਆ।
ਕਬੱਡੀ ਇੱਕ ਪਿੰਡ ਓਪਨ ਦਾ ਵਧੀਆ ਧਾਵੀ ਸੁਖਵੀਰ ਸਰਾਵਾਂ ਅਤੇ ਜਾਫੀ ਬਿੱਟੂ
ਦੁਗਾਲ ਨੂੰ ਇੱਕ-ਇੱਕ ਕਲਰ ਟੀ.ਵੀ. ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ
ਪਿੰਡ ਭਲੂਰ ਦੇ ਪੁਰਾਣੇ ਖਿਡਾਰੀ ਜਿਨ੍ਹਾਂ ‘ਚ ਅਜਾਇਬ ਸਿੰਘ, ਜੋਰਾ ਸਿੰਘ,
ਸਵ. ਗੁਰਦੀਪ ਸੰਧੂ, ਲਾਭ ਸਿੰਘ ਸਾਵੇਕੇ, ਸਵ. ਪਾਲਾ ਜਟਾਣਾ, ਰੇਬੂ ਜਟਾਣਾ,
ਸਵ. ਜੀਤਾ ਸਿੰਘ, ਰਾਜਾ ਸਿੱਖ, ਜੀਤ ਸਿੰਘ ਢਿੱਲੋਂ, ਸਵ. ਸਵਰਨ ਸਿੰਘ,
ਸਵ. ਪਿੱਲੂ ਸੰਧੂ ਵਰਗੇ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ
ਕੀਤਾ ਗਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਪ੍ਰੋ: ਮੱਖਣ ਸਿੰਘ ਹਕੀਮਪੁਰ, ਰੁਪਿੰਦਰ
ਜਲਾਲ, ਗੁਰਪ੍ਰੀਤ ਸਿੰਘ ਬੇਰਕਲਾਂ, ਮੱਖਣ ਅਲੀ, ਸੁਰਜੀਤ ਸਿੰਘ ਕਕਰਾਲੀ,
ਸਤਨਾਮ ਨੇ ਵਾਰੋ-ਵਾਰੀ ਕੀਤੀ। ਟਾਈਮ ਕੀਪਰ ਦੀ ਡਿਊਟੀ ਕੋਚ ਕਾਲਾ ਮਾਂਦਪੁਰ,
ਕੋਚ ਮਦਨਲਾਲ ਡਡਵਿੰਡੀ, ਕੋਚ ਚੈਨਾ ਸਿੱਧਵਾਂ ਨੇ ਨਿਭਾਈ। ਰੈਫਰੀਆਂ ਦੀ
ਡਿਊਟੀ ਕੋਚ ਭੀਮਾ ਸਹੇੜੀ, ਕੋਚ ਹਰਪ੍ਰੀਤ ਬਾਬਾ, ਕੋਚ ਜਗਤਾਰ ਧਨੌਲਾ, ਡੀ.ਪੀ.
ਮੱਖਣ ਸਿੰਘ ਚੜਿੱਕ, ਕੋਚ ਸਾਧੂ ਸਿੰਘ ਬਰਾੜ ਨੇ ਨਿਭਾਈ।
ਫਾਈਨਲ ਮੈਚ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੀਆਂ ਲੜਕੀਆਂ ਦਾ ਕਬੱਡੀ
ਮੈਚ ਵੀ ਕਰਵਾਇਆ ਗਿਆ। ਲੜਕੀਆਂ ਨਾਲ ਪਰਮਜੀਤ ਕੌਰ ਗੁਲਸ਼ਨ ਪ੍ਰਧਾਨ ਅਕਾਲੀ
ਦਲ ਇਸਤਰੀ ਵਿੰਗ ਲੜਕੀਆਂ ਦੀ ਟੀਮ ਨਾਲ ਜਾਣ-ਪਛਾਣ ਕੀਤੀ। ਉਸ ਤੋਂ ਬਾਅਦ
ਮੇਜਰ ਹਿੰਦੋਸਤਾਨੀ ਅਤੇ ਜੋਤੀ ਨੇ ਮੋਟਰਸਾਈਕਲ ਤੇ ਕਰਤਬ ਕਰਕੇ ਦਰਸ਼ਕਾਂ
ਦਾ ਮਨੋਰੰਜਨ ਕੀਤਾ।
ਇਸ ਕਬੱਡੀ ਕੱਪ ਦੇ ਮੁੱਖ ਸਪਾਂਸਰ ਮੇਜਰ ਸਿੰਘ ਭਲੂਰ (ਕੈਨੇਡਾ), ਕਰਮਪਾਲ
ਲੰਢੇਕੇ (ਕੈਨੇਡਾ), ਸੁੱਖਾ ਭਲੂਰ (ਕੈਨੇਡਾ), ਤੇਜ ਸਮਰਾ (ਕੈਨੇਡਾ), ਗੁਰਮੀਤ
ਸਿੰਘ ਸਿੱਧੂ (ਯੂ.ਐੱਸ.ਏ.), ਸਤਨਾਮ ਸਿੰਘ ਰੰਧਾਵਾ, ਹਰਵਿੰਦਰ ਫਤਿਹਗੜ੍ਹ
(ਕੈਨੇਡਾ), ਰਾਮ ਪਾਲ ਸੋਹੀ (ਕੈਨੇਡਾ), ਗੁਰਮੀਤ ਗਿੱਲ (ਕੈਨੇਡਾ), ਗੁਰਜੀਤ
ਕੈਨੇਡਾ, ਗੈਰੀ ਗਿੱਲ (ਕੈਨੇਡਾ), ਸਵਰਨ ਬੱਗੀਕੇ (ਕੈਨੇਡਾ), ਨੀਲਾ ਧਾਲੀਵਾਲ
(ਕੈਨੇਡਾ), ਗੀਚਾ ਗੱਜਣਵਾਲ (ਕੈਨੇਡਾ), ਕਰਮਜੀਤ ਤਖਤੂਪੁਰਾ (ਕੈਨੇਡਾ),
ਜੁਗਰਾਜ ਬਰਾੜ (ਕੈਨੇਡਾ), ਜੌਰਜ ਬਰਾਵ (ਕੈਨੇਡਾ), ਦਲਜੀਤ ਸਿੰਘ ਸਿੱਧੂ
(ਕੈਨੇਡਾ), ਮਲਕੀਤ ਸਿੰਘ (ਕੈਨੇਡਾ), ਗੋਰਾ ਬਰਾੜ (ਕੈਨੇਡਾ), ਗੋਰਾ ਖੋਸਾ
(ਕੈਨੇਡਾ), ਮਨਪ੍ਰੀਤ ਖੋਸਾ (ਕੈਨੇਡਾ), ਨਿਰਮਲ ਘੋਲੀਆਂ (ਕੈਨੇਡਾ), ਮਾਸਟਰ
ਪ੍ਰੀਤਮ ਸਿੰਘ (ਯੂ.ਐੱਸ.ਏ.), ਸੁਖਦੇਵ ਸਿੰਘ (ਕੈਨੇਡਾ), ਗੁਰਮੀਤ ਸੰਧੂ
(ਕੈਨੇਡਾ), ਲਖਵਿੰਦਰ ਬਰਾੜ (ਕੈਨੇਡਾ), ਬਿੰਦਰ ਭਲੂਰ (ਇੰਗਲੈਂਡ), ਕੇਵਲ
ਬੂਈਆ ਵਾਲਾ (ਇੰਗਲੈਂਡ), ਬਲਦੇਵ ਭਲੂਰ (ਕੈਨੇਡਾ), ਸਾਬਕਾ ਸਰਪੰਚ ਮਹਿੰਦਰ
ਸਿੰਘ ਭਲੂਰ, ਕੋਚ ਸਾਧੂ ਸਿੰਘ ਬਰਾੜ, ਪਰਮਜੀਤ ਸਿੰਘ ਡਾਲਾ (ਡੀ.ਪੀ.) ਅਤੇ
ਹੋਰ ਐਨ.ਆਰ.ਆਈ. ਵੀਰ ਅਤੇ ਦਸਮੇਸ਼ ਵੈਲਫੇਅਰ ਐਂਡ ਸਪੋਰਟਸ ਕਲੱਬ ਭਲੂਰ ਦਾ
ਵਿਸ਼ੇਸ਼ ਸਹਿਯੋਗ ਰਿਹਾ ਹੈ। ਪਿੰਡ ਭਲੂਰ ਵਿੱਚ ਭਾਵੇਂ ਇਹ ਪਹਿਲਾ ਕਬੱਡੀ
ਕੱਪ ਸੀ ਪਰ ਦਰਸ਼ਕਾਂ ਦਾ ਰਿਕਾਰਡ ਤੋੜ ਇਕੱਠ ਸੀ ਜੋ ਪ੍ਰਬੰਧਕਾਂ ਕੋਲੋਂ
ਵੀਚ ਸੰਭਾਲ ਨਹੀਂ ਹੋਇਆ। ਅੰਤ ਵਿੱਚ ਕਬੱਡੀ ਕੱਪ ਦੇ ਮੁੱਖ ਸਪਾਂਸਰ ਮੇਜਰ
ਸਿੰਘ ਬਰਾੜ (ਭਲੂਰ) ਅਤੇ ਕਰਮਪਾਲ ਸਿੰਘ ਸਿੱਧੂ (ਲੰਢੇਕੇ) ਨੇ ਬਾਹਰੋਂ
ਆਏ ਦਰਸ਼ਕਾਂ, ਮੁੱਖ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕਰਦਿਆਂ ਅਗਲੇ
ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।
ਜਸਵੰਤ ਸਿੰਘ ਖੜਗ
98146-66057
|