ਭਿੰਡਰ
ਦਾ ਤੀਜਾ ਕਬੱਡੀ ਕੱਪ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ
ਨੇ ਜਿੱਤ ਕੇ ਕਰਵਾਈ ਬੱਲੇ-ਬੱਲੇ।
ਵਧਿਆਂ ਧਾਵੀ ਜਿੰਦੂ ਟਿੱਬਾ ਅਤੇ ਵਧਿਆਂ ਜਾਫੀ ਸਿਕੰਦਰ ਕਾਂਜਲੀ ਅਤੇ ਟੀਨਾ
ਨਡਾਲਾ ਨੂੰ ਸਾਂਝੇ ਤੌਰ ਤੇ ਐਲਾਨਿਆ।
27 ਜਨਵਰੀ
2009 ਨੂੰ ਨੌਜਵਾਨ ਸਪੋਰਟਸ ਕਲੱਬ, ਸਮਹੂ ਗ੍ਰਾਮ ਪੰਚਾਇਤ, ਐਨ. ਆਰ. ਆਈ
ਵੀਰ ਅਤੇ ਨਗਰ ਨਿਵਾਸੀਆਂ ਵੱਲੋਂ ਤਿੰਨ ਵਿਛੜੇ ਕਬੱਡੀ ਖਿਡਾਰੀ ਸਵ. ਜੰਟਾ
ਭਿੰਡਰ, ਸਵ. ਮੁਖਤਿਆਰ ਅਤੇ ਸਵ. ਕੇਬਲ ਸਿੰਘ ਦੀ ਯਾਦ ਵਿਚ ਤੀਸਰਾ ਕਬੱਡੀ
ਕੱਪ ਪਿੰਡ ਭਿੰਡਰ (ਮੋਗਾ) ਵਿਖੇ ਮੁੱਖ ਸਪਾਸਰ ਗੁਰਪਾਲ ਸ਼ਿੰਘ ਬਾਗਾਂ ਵਾਲੇ,
ਸਰਬਾ ਕੈਨੇਡਾ, ਹਰਭਜਨ ਸਿੰਘ, ਜੀਤਾਂ ਕੈਨੇਡਾ, ਵਿਜੇਦੀਪ ਸਿੰਘ ਭਿੰਡਰ
(ਯੋ. ਐਸ ੲ), ਬੂਟਾ ਸਿੰਘ ਭਿੰਡਰ (ਕੈਨੇਡਾ) ਪ੍ਰਿਸੀਪਲ ਕ੍ਰਿਪਾਲ ਸਿੰਘ,
ਪਰਮਿੰਦਰ ਸਿੰਘ ਗਰੇਵਾਲ (ਕੈਨੇਡਾ), ਗਰੁਮੀਤ ਸਿੰਘ ਮਨੀਲਾ, ਜੱਗਾ ਇਟਲੀ,
ਬੌਬੀ ਕੈਨੇਡਾ, ਸਰਬਜੀਤ ਸਿੰਘ ਕੈਨੇਡਾ, ਕੁਲਵਿੰਦਰ ਸਿੰਘ ਮਨੀਲਾ, ਮਾਸਟਰ
ਮੱਲ ਸਿੰਘ, ਬਿੱਲਾ ਭਿੰਡਰ (ਕਨੇਡਾ), ਇੰਦਰਜੀਤ ਸਿੰਘ ਕੈਨੇਡਾ, ਸੁਖਮੰਦਰ
ਸਿੰਘ ਕੈਨੇਡਾ, ਕਲਜੀਤ ਸਿੰਘ ਭਿੰਡਰ, ਰਾਜਿੰਦਰ ਸਿੰਘ ਕੈਨੇਡਾ, ਪ੍ਰਧਾਨ
ਸਰੂਪ ਇੰਦਰ ਰਿੰਟੂ, ਡਾ. ਮਨਦੀਪ ਸਿੰਘ ਭਿੰਡਰ, ਰਵਜੀਤ ਜੀਤ, ਪ੍ਰਦੀਪ ਨੋਨਾ,
ਰਵਜੀਤ ਬਿੱਟੂ, ਹਰਮਿੰਦਰ ਸਿੰਦਾ ਅਤੇ ਹੋਰ ਪ੍ਰਵਸ਼ੀ ਵੀਰਾਂ ਦੇ ਸਹਿਯੋਗ
ਨਾਲ ਕਰਵਾਇਆ ਗਿਆ।
ਪਹਿਲਾ ਮੈਚ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜਬਾਂ ਅਤੇ ਦਸਮੇਸ ਕਲੱਬ
ਧੱਲੇਕੇ ਦੀਆ ਟੀਮਾ ਵਿਚਕਾਰ ਕਰਵਾਂਇਆਂ ਗਿਆ। ਇਹ ਮੇਚ 11ਅੰਕਾ ਦੇ ਫਰਕ
ਨਾਲ ਦਿੜਬਾਂ ਦੀ ਟੀਮ ਨੇ ਜਿੱਤ ਲਿਆ। ਦੂਜਾ ਮੇਚ ਦਸਮੇਸ਼ ਕਲੱਬ ਨਕੋਦਰ ਅਤੇ
ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ ਕੋਟਲੀ ਥਾਨ ਸਿੰਘ ਟੀਮਾਂ ਵਿਚਕਾਰ
ਕਰਵਾਇਆਂ ਗਿਆ ਇਹ ਮੈਚ ਸਾਢੇ 6 ਅੰਕਾਂ ਦੇ ਫਰਕ ਨਾਲ ਕੋਟਲੀਥਾਨ ਦੀ ਟੀਮ
ਨੇ ਜਿੱਤ ਲਿਆ। ਤੀਜਾ ਮੇਚ ਗੁਰੂ ਨਾਨਕ ਕਲੱਬ ਨਕੋਦਰ ਅਤੇ ਸ਼ਹੀਦ ਬਾਬਾ ਦੀਪ
ਸਿੰਘ ਕਲੱਬ ਨਾਰਵੇ ਦੀਆਂ ਟੀਮਾ ਵਿਚਕਾਰ ਕਰਵਾਇਆ ਗਿਆ। ਇਹ ਮੇਚ 14 ਅੰਕਾ
ਦੇ ਫਰਕ ਨਾਲ ਨਾਰਵੇ ਦੀ ਟੀਮ ਨੇ ਜਿਤ ਲਿਆ। ਚੋਥਾ ਮੇਚ ਸ਼ਰੇ ਪੰਜਾਬ ਕਬੱਡੀ
ਕਲੱਬ ਜਲੰਧਰ ਅਤੇ ਬਾਬਾ ਲੋਧੀਆਣਾ ਕਬੱਡੀ ਕਲੱਬ ਪਰਸਰਾਮਪੁਰ ਦੀਆਂ ਟੀਮਾਂ
ਵਿਚਕਾਰ ਖੇਡਿਆ ਗਿਆ। ਇਹ ਮੈਚ ਸਾਢੇ 4 ਅੰਕਾਂ ਦੇ ਫਰਕ ਨਾਲ ਜਲੰਧਰ ਦੀ
ਟੀਮ ਨੇ ਜਿੱਤ ਲਿਆ।
ਪਹਿਲਾ ਸੈਮੀਫਾਈਨਲ ਮੈਚ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਅਤੇ
ਸ਼ਹੀਦ ਬਚਨ ਸਿੰਘ ਕਬੱਡੀ ਕਲੱਬ ਦਿੜ੍ਹਬਾ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਨਾਰਵੇ ਦੇ ਧਾਵੀ ਜਿੰਦੂ ਟਿੱਬਾ ਨੂੰ ਹਿੰਦਾ ਫੱਕਰਝੰਡਾ ਨੇ,
ਕਾਲੂ ਕਾਲਾ ਸੰਘਿਆ ਨੂੰ ਖੁਸ਼ੀ ਦਿੜ੍ਹਬਾ ਅਤੇ ਮੌੜ ਕਕਰਾਲਾ ਨੇ ਇੱਕ-ਇੱਕ
ਜੱਫਾ ਲਾਇਆ। ਮੌੜ ਕਕਰਾਲਾ ਨੇ ਵਿੱਕੀ ਰਾਵਾਂ ਧੱਕੜਾ, ਚੰਨਾ ਖੀਰਾਂਵਾਲੀ,
ਗਾਮਾ ਟਿੱਬਾ ਨੂੰ ਵੀ ਇੱਕ-ਇੱਕ ਜੱਫ ਲਾਇਆ। ਪਰ ਦਿੜ੍ਹਬਾ ਦੇ ਧਾਵੀ ਫਿੱਡੂ
ਝਨੀਰ, ਗੋਰਾ ਮੂਮ, ਰਾਜੂ ਨੰਗਲ, ਰਾਜ ਦਿੜ੍ਹਬਾ, ਕਾਲਾ ਸੁਨੇਤ ਨੂੰ ਨਾਰਵੇ
ਦੇ ਜਾਫੀ ਸਿਕੰਦਰ ਕਾਂਜਲੀ, ਟੀਨਾ ਨਡਾਲਾ ਨੇ ਚਾਰ-ਚਾਰ ਜੱਫੇ, ਗੋਰਾ ਖੀਰਾਂਵਾਲੀ,
ਸ਼ਿੰਦਰ ਕਾਲਾ ਸੰਘਿਆ, ਅਮਨ ਟਿੱਬਾ ਨੇ ਦੋ-ਦੋ ਜੱਫੇ ਲਾ ਕੇ ਇਹ ਮੈਚ 16
ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਕੋਟਲੀਥਾਨ ਸਿੰਘ
ਅਤੇ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਜਲੰਧਰ ਦੇ ਧਾਵੀ ਭਾਲਾ ਅੰਮ੍ਰਿਤਸਰ ਨੂੰ ਬਲਰਾਜ ਗੱਜਣਵਾਲ ਨੂੰ ਦੋ ਜੱਫੇ
ਲਾਏ। ਦੀਸ਼ਾ ਮਹੇੜੂ ਨੂੰ ਦੋ ਜੱਫੇ ਸੋਨੀ ਗਰੋਆਂ ਨੇ ਲਾਏ। ਸ਼ੀਪਾ ਗੁਰਦਾਸਪੁਰ
ਨੂੰ ਸੋਨੀ ਗਰੋਆਂ, ਗੁਰਪ੍ਰੀਤ ਜੰਗੀਆਣਾ ਅਤੇ ਗੋਲੂ ਗੱਜਣਵਾਲ ਨੇ ਇੱਕ-ਇੱਕ
ਜੱਫਾ ਲਾਇਆ। ਇੰਦਾ ਨਿੱਝਰ ਨੂੰ ਸੋਨੀ ਗਰੋਆਂ ਅਤੇ ਗੋਲੂ ਗੱਜਣਵਾਲ ਨੇ ਇੱਕ-ਇੱਕ
ਜੱਫਾ ਲਾ ਕੇ ਕੁੱਲ੍ਹ ਟੀਮ ਦੇ ਜਾਫੀਆਂ ਨੇ 9 ਜੱਫੇ ਲਾਏ। ਦੂਜੇ ਪਾਸੇ ਕੋਟਲੀਥਾਨ
ਸਿੰਘ ਵੱਲੋਂ ਹਰਜਿੰਦਰ ਢੱਟ, ਸੇਵਕ ਪੱਧਰੀ, ਹੀਰਾ ਚੌਹਲਾ ਸਾਹਿਬ, ਸੁਖਮਨ
ਚੌਹਲਾ ਸਾਹਿਬ ਅਤੇ ਪਾਲੀ ਪਨਗੋਟਾਂ ਨੇ ਕਬੱਡੀਆਂ ਪਾਈਆਂ। ਜਲੰਧਰ ਦੇ ਜਾਫੀ
ਕਾਲਾ ਪਰਮਜੀਤਪੁਰ ਨੇ ਚਾਰ ਜੱਫੇ, ਸੋਨੂੰ ਲੱਖਣਕਲਾਂ, ਸੋਨੂੰ ਪਨਾਮ, ਸੀਤਾ
ਸੁਰਖਪੁਰੀਆ ਨੇ ਦੋ-ਦੋ ਜੱਫੇ, ਕੁਲਵਿੰਦਰ ਤਲਵੰਡੀ ਚੌਧਰੀਆ ਅਤੇ ਸ਼ਾਮਾ ਇੱਬਣ
ਨੇ ਇੱਕ-ਇੱਕ ਜੱਫਾ ਲਾ ਕੇ ਜਲੰਧਰ ਟੀਮ ਦੇ ਜਾਫੀਆਂ ਨੇ 12 ਜੱਫੇ ਲਾ ਕੇ
ਇਹ ਮੈਚ 6 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਸ਼ੇਰੇ ਪੰਜਾਬ ਕਬੱਡੀ ਕਲੱਬ ਜਲੰਧਰ ਅਤੇ ਸ਼ਹੀਦ ਬਾਬਾ ਦੀਪ ਸਿੰਘ
ਕਬੱਡੀ ਕਲੱਬ ਨਾਰਵੇ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਨਾਰਵੇ ਦੇ ਧਾਵੀ
ਜਿੰਦੂ ਟਿੱਬਾ ਨੂੰ ਕੁਲਵਿੰਦਰ ਤਲਵੰਡੀ ਚੌਧਰੀਆ ਨੇ ਇੱਕ ਜੱਫਾ ਲਾਇਆ, ਚੰਨਾ
ਖੀਰਾਂਵਾਲੀ ਨੂੰ ਕਾਲਾ ਪਰਮਜੀਤਪੁਰ ਨੇ ਇੱਕ ਅਤੇ ਸੀਤਾ ਸੁਰਖਪੁਰੀਆ ਨੇ
ਦੋ ਜੱਫੇ ਲਾਏ। ਗਾਮਾ ਟਿੱਬਾ ਨੂੰ ਕਾਲਾ ਪਰਮਜੀਤਪੁਰ ਅਤੇ ਕੁਲਵਿੰਦਰ ਤਲਵੰਡੀ
ਚੌਧਰੀਆ ਨੇ ਇੱਕ-ਇੱਕ ਜੱਫਾ ਲਾਇਆ। ਕਾਲੂ ਕਾਲਾ ਸੰਘਿਆਂ ਵਾਲੇ ਨੂੰ ਜੱਸਾ
ਪਨਾਮ ਅਤੇ ਕਾਲਾ ਪਰਮਜੀਤਪੁਰ ਨੇ ਇੱਕ-ਇੱਕ ਜੱਫਾ ਲਾ ਕੇ ਇਸ ਟੀਮ ਦੇ ਜਾਫੀਆਂ
ਨੇ ਕੁੱਲ੍ਹ 8 ਜੱਫੇ ਲਾਏ। ਜਲੰਧਰ ਵੱਲੋਂ ਭਾਲਾ ਅੰਮ੍ਰਿਤਸਰ, ਇੰਦਰ ਨਿੱਝਰਾਂ,
ਸ਼ੀਪਾ ਗੁਰਦਾਸਪੁਰ ਅਤੇ ਗੁਰਜੀਤ ਪੱਟੀ ਨੇ ਕਬੱਡੀਆਂ ਪਾਈਆਂ। ਨਾਰਵੇ ਦੇ
ਜਾਫੀ ਸਿਕੰਦਰ ਕਾਂਜਲੀ ਅਤੇ ਟੀਨਾ ਨਡਾਲਾ ਨੇ ਛੇ-ਛੇ ਜੱਫੇ, ਚੰਨਾ ਖੀਰਾਂਵਾਲੀ
ਨੇ ਦੋ ਜੱਫੇ ਅਤੇ ਅਮਨ ਟਿੱਬਾ ਨੇ ਇੱਕ ਜੱਫਾ ਲਾ ਕੇ ਇਹ ਮੈਚ 14 ਅੰਕਾਂ
ਦੇ ਵੱਡੇ ਫਰਕ ਨਾਲ ਜਿੱਤ ਕੇ ਭਿੰਡਰ ਦੇ ਤੀਸਰੇ ਕਬੱਡੀ ਕੱਪ ਦੀ ਚੈਂਪੀਅਨ
ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਨਾਰਵੇ ਟੀਮ ਦੇ ਧਾਵੀ ਜਿੰਦੂ ਟਿੱਬਾ
ਨੇ 10 ਕਬੱਡੀਆਂ ਪਾ ਕੇ 9 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ
ਅਤੇ ਇਸੇ ਟੀਮ ਦੇ ਜਾਫੀ ਸਿਕੰਦਰ ਕਾਂਜਲੀ ਅਤੇ ਟੀਨਾ ਨਡਾਲਾ ਨੇ ਛੇ-ਛੇ
ਜੱਫੇ ਲਾਏ ਇਸ ਲਈ ਉਨ੍ਹਾਂ ਨੂੰ ਸਾਂਝੇ ਤੌਰ ‘ਤੇ ਵਧੀਆ ਜਾਫੀ ਦਾ ਖਿਤਾਬ
ਦਿੱਤਾ ਗਿਆ। ਜੇਤੂ ਟੀਮ ਨੂੰ ਇੱਕ ਲੱਖ ਰੁਪਏ ਅਤੇ ਉਪ-ਜੇਤੂ ਟੀਮ ਨੂੰ 75
ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਸੁੱਖਾ ਕੜਿਆਲ, ਬੂਟਾ ਉਮਰੀਆਣਾ, ਜੀਵਨ ਤਲਵੰਡੀ
ਭਨੇਰੀਆਂ, ਬੇਅੰਤ ਸਿੰਘ ਭੇਘੇਲਾ ਨੇ ਵਾਰੋ-ਵਾਰੀ ਕੀਤੀ। ਟਾਈਮ ਕੀਪਰ ਦੀ
ਡਿਊਟੀ ਪ੍ਰੋ: ਗੋਪਾਲ ਸਿੰਘ, ਫੌਜੀ ਭੇਣੀ ਕਾਣੀ, ਪੰਮਾ ਨਿਮਾਜ਼ੀਪੁਰ ਅਤੇ
ਰੈਫਰੀਆਂ ਦੇ ਕਾਰਜਕਾਰੀ ਪ੍ਰਧਾਨ ਬਿੱਟੂ ਜਸਪਾਲ ਬਾਂਗਰ, ਕੋਚ ਸੁਮਿੱਤਰ
ਸਿੰਘ, ਕੋਚ ਸੁੱਖੀ ਬਰਾੜ ਨੇ ਵਾਰੋ-ਵਾਰੀ ਨਿਭਾਈ।
ਜਸਵੰਤ ਸਿੰਘ ਖੜਗ
98146-66057
|