ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
International Players
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Academies
Font Download


Your Visitor No is
Visitor Counter by Digits
 
ਬਾਘਾਪੁਰਾਣਾ ਦਾ ਪਹਿਲਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ‘ਤੇ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਬਣੀ ਚੈਂਪੀਅਨ।

ਬਾਘਾਪੁਰਾਣਾ ਦਾ ਪਹਿਲਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ‘ਤੇ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀ ਟੀਮ ਬਣੀ ਚੈਂਪੀਅਨ।
ਦੁੱਲਾ ਸੁਰਖਪੁਰੀਆ ਨੂੰ ਵਧੀਆ ਧਾਵੀ ਅਤੇ ਸੁੱਖਾ ਭੰਡਾਲ ਦੋਨਾਂ ਨੂੰ ਵਧੀਆ ਜਾਫੀ ਚੁਣ ਕੇ ਮੋਟਰਸਾਈਕਲ ਦਿੱਤਾ ਗਿਆ।

8 ਜਨਵਰੀ 2009 ਨੂੰ ਬਾਬਾ ਫਰੀਦ ਸਪੋਰਟਸ ਕਲੱਬ ਕੈਲਗਰੀ (ਕੈਨੇਡਾ), ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਗੁਰਮੇਲ ਸਿੰਘ ਯਾਦਗਾਰੀ ਟੂਰਨਾਮੈਂਟ ਕਮੇਟੀ ਬਾਘਾਪੁਰਾਣਾ ਵੱਲੋਂ ਪਹਿਲਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਬਾਘਾਪੁਰਾਣਾ (ਮੋਗਾ) ਵਿਖੇ ਕਰਵਾਇਆ ਗਿਆ। ਇਸ ਕਬੱਡੀ ਕੱਪ ਦੇ ਪ੍ਰਧਾਨ ਜੁਗਰਾਜ ਸਿੰਘ ਬਰਾੜ, ਚੇਅਰਮੈਨ ਜੌਰਜ ਬਰਾੜ, ਮੀਤ ਪ੍ਰਧਾਨ ਬਿੱਟੂ ਬਰਾੜ, ਖਜ਼ਾਨਚੀ ਨਵਦੀਪ ਡੀ.ਸੀ., ਸਕੱਤਰ ਅਮਰਜੀਤ ਸਿੰਘ ਬਰਾੜ ਅਤੇ ਮੈਂਬਰਾਂ ‘ਚ ਬਲਦੇਵ ਸਿੰਘ, ਬੁੱਧ ਸਿੰਘ ਵਾਲਾ, ਨਿਰਭੈ ਸਿੰਘ ਚੁਪਕੀ, ਜੋਰਾ ਸਿੰਘ ਬਰਾੜ, ਮੱਖਣ ਸਿੰਘ ਅੱਚਰਵਾਲ, ਕੇਵਲ ਸਿੰਘ ਡਰੋਲੀ ਭਾਈ, ਨੌ ਨਿਹਾਲ ਸੱਦਾ ਸਿੰਘ ਵਾਲਾ, ਬੌਬੀ ਬਰਾੜ, ਗੁਰਲਾਲ ਖੋਸਾ, ਦਲਵਿੰਦਰ ਸਿੰਘ ਵੈਰੋਂਕੇ, ਗੁਰਸੇਵਕ ਬਰਾੜ, ਗੁਰਵਿੰਦਰ ਧਾਲੀਵਾਲ, ਗੁਰਦੀਪ ਬਰਾੜ, ਹੈਪੀ ਮਾਣੂੰਕੇ, ਸੁਖਵੰਤ ਸਿੰਘ ਤੂਰ, ਗੁਰਤੇਜ ਝੋਰੜਾਂ, ਛਿੰਦਾ ਅੱਚਰਵਾਲ, ਮੇਜਰ ਸਿੰਘ ਬਰਾੜ, ਕਰਮਪਾਲ ਸਿੰਘ ਸਿੱਧੂ, ਨਿਸ਼ਾਨ ਭੰਮੀਪੁਰ, ਦਰਸ਼ਨ ਸਿੰਘ ਹਠੂਰ, ਅਮਰਜੀਤ ਸਿੰਘ ਸਮਰਾ, ਰਣਧੀਰ ਸਿੰਘ ਬਾਸੀ, ਗੈਰੀ ਭੱਟੀ, ਹਰਜੀਤ ਖਹਿਰਾ, ਜਸਵਿੰਦਰ ਬਰਾੜ, ਗੁਰਪਾਲ ਹੰਸਰਾ, ਪੀਟਰ ਸੰਧੂ, ਮੰਦਰ ਚੜਿੱਕ ਵਰਗੇ ਅਤੇ ਹੋਰ ਐਨ.ਆਰ.ਆਈ. ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਉੱਥੇ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ, ਕੋਚ ਸੁਖਚੈਨ ਚੈਨਾ, ਕੋਚ ਸਾਧੂ ਸਿੰਘ ਬਰਾੜ, ਕੋਚ ਰਾਜਿੰਦਰ ਵੈਲੀ, ਕੋਚ ਮਨਜਿੰਦਰ ਸੀਪਾ, ਡੀ.ਪੀ. ਮੱਖਣ ਸਿੰਘ ਚੜਿੱਕ, ਡੀ.ਪੀ. ਪਰਮਜੀਤ ਸਿੰਘ ਡਾਲਾ, ਕਬੱਡੀ ਕੁਮੈਂਟੇਟਰ ਰਿੰਪੀ ਬਰਾੜ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।

ਇਸ ਕਬੱਡੀ ਕੱਪ ਦੀ ਸ਼ੁਰੂਆਤ ਭਾਵੇਂ ਇੱਕ ਪਿੰਡ ਓਪਨ ਦੇ ਮੈਚਾਂ ਤੋਂ ਹੋਈ ਪਰ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਦੀਆਂ ਪ੍ਰਸਿੱਧ 8 ਕਬੱਡੀ ਅਕੈਡਮੀਆਂ ਦਾ ਪਹਿਲਾ ਮੈਚ ਸ਼ੰਕਰਾਪੁਰੀ ਕਬੱਡੀ ਕਲੱਬ ਸਾਧੂਵਾਲਾ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਅੱਧੇ ਸਮੇਂ ਤੱਕ ਸਾਧੂਵਾਲਾ ਦੇ ਸਾਢੇ 17 ਅਤੇ ਮੋਗਾ ਦੇ 18 ਅੰਕ ਸਨ। ਪਰ ਬਾਅਦ ਵਿੱਚ ਮੋਗਾ ਦੀ ਟੀਮ ਨੇ ਇਹ ਮੈਚ ਸਾਢੇ 6 ਅੰਕਾਂ ਦੇ ਫਰਕ ਨਾਲ ਜਿੱਤਿਆ।

ਦੂਜਾ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਹਰਜੀਤ ਕਲੱਬ ਬਾਜਾਖਾਨਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ 7 ਅੰਕਾਂ ਦੇ ਫਰਕ ਨਾਲ ਪੱਤੋਹੀਰਾ ਦੀ ਟੀਮ ਨੇ ਜਿੱਤ ਲਿਆ। ਤੀਜਾ ਮੈਚ ਹਰਜੀਤ ਤਲਵਾਰ ਕਲੱਬ ਜਗਰਾਉਂ ਅਤੇ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਅੱਧੇ ਸਮੇਂ ਤੱਕ ਜਗਰਾਉਂ ਦੇ 14 ਅਤੇ ਮੀਰੀਪੀਰੀ ਦੇ ਸਾਢੇ 20 ਅੰਕ ਸਨ। ਇਹ 6 ਅੰਕਾਂ ਦਾ ਫਰਕ ਬਾਅਦ ਵਿੱਚ ਜਗਰਾਉਂ ਟੀਮ ਦੇ ਖਿਡਾਰੀ ਨਹੀਂ ਕੱਢ ਸਕੇ ਇਸ ਲਈ ਸਾਢੇ 6 ਅੰਕਾਂ ਦੇ ਫਰਕ ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਚੌਥਾ ਮੈਚ ਦਸਮੇਸ਼ ਕਲੱਬ ਕਾਲਖ ਅਤੇ ਦਸਮੇਸ਼ ਕਲੱਬ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਦਸਮੇਸ਼ ਕਲੱਬ ਕਾਲਖ ਦੀ ਟੀਮ ਨੇ ਜਿੱਤ ਲਿਆ।

ਪਹਿਲਾ ਸੈਮੀਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੀਰੀਪੀਰੀ ਦੇ ਦੁੱਲਾ ਸੁਰਖਪੁਰੀਆ ਨੂੰ ਕਾਲਾ ਜੰਡੀ ਨੇ ਜੱਫਾ ਲਾ ਕੇ ਮੇਲਾ ਲੁੱਟਿਆ। ਬਿੱਕਾ ਤਲਵੰਡੀ ਚੌਧਰੀਆ ਨੂੰ ਤਿੰਨ ਜੱਫੇ ਰਿੱਕੀ ਨੱਥੋਕੇ ਨੇ ਲਾਏ। ਸੰਦੀਪ ਸੁਰਖਪੁਰੀਆ ਨੂੰ ਬਾਜਾ ਮੱਲਣ ਨੇ ਤਿੰਨ ਅਤੇ ਇੱਕ ਜੱਫਾ ਹਰਪਾਲ ਹਠੂਰ ਨੇ ਲਾਇਆ। ਦੂਜੇ ਪਾਸੇ ਮੋਗਾ ਦੇ ਧਾਵੀ ਅਮਨਾ ਹਠੂਰ, ਬੀਤਾ ਖੋਸਾ, ਨਿੰਮਾ ਦੁਸਾਂਝ ਨੂੰ ਸੁੱਖਾ ਭੰਡਾਲ ਦੋਨਾਂ ਨੇ ਦੋ-ਦੋ ਜੱਫੇ ਅਤੇ ਇੱਕ ਜੱਫਾ ਸ਼ਿੰਦਾ ਗੱਗੜਾ ਨੂੰ ਲਾ ਕੇ ਕੁੱਲ੍ਹ ਸੱਤ ਜੱਫੇ ਲਾਏ। ਦੂਜੇ ਜਾਫੀ ਅਮਨਵੀਰ ਥਿੰਗਲੀ ਨੇ ਬੀਤਾ ਖੋਸਾ, ਨੀਲਾ ਸੈਦੋਕੇ ਨੂੰ ਇੱਕ-ਇੱਕ ਜੱਫਾ ਲਾ ਕੇ ਇਹ ਮੈਚ ਸਾਢੇ 3 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਦੂਜਾ ਸੈਮੀਫਾਈਨਲ ਮੈਚ ਦਸਮੇਸ਼ ਕਲੱਬ ਕਾਲਖ ਅਤੇ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਕਾਲਖ ਵੱਲੋਂ ਕਾਰਾ ਬੇਰਖੁਰਦ, ਜੋਗੀ ਦੇਧਨਾਂ, ਬੀਹਲਾ ਗੁੱਜਰਵਾਲ, ਰਿੱਕੀ ਕਾਲਖ ਅਤੇ ਜਿੰਦਰ ਗਾਗੇਵਾਲ ਨੇ ਕਬੱਡੀਆਂ ਪਾਈਆਂ। ਪੱਤੋਹੀਰਾ ਦੇ ਜਾਫੀ ਜੰਟਾ ਲੰਡੇ ਨੇ ਤਿੰਨ ਜੱਫੇ, ਬਗੀਚਾ ਇੰਦਗੜ੍ਹ, ਅੰਮ੍ਰਿਤਪਾਲ ਜੁਨੇਤਪੁਰਾ ਨੇ ਦੋ-ਦੋ ਜੱਫੇ ਅਤੇ ਤਾਰ ਲੰਡੇ ਨੇ ਇੱਕ ਜੱਫਾ ਲਾਇਆ। ਪੱਤੋਹੀਰਾ ਵੱਲੋਂ ਸੱਤਾ ਮਾਣੂੰਕੇ, ਗਗਨੀ ਸੂਸ਼ਕ, ਬੱਬੂ ਜਲਾਲ, ਬਿੰਦਰ ਸੂਜਾਪੁਰ ਨੇ ਕਬੱਡੀਆਂ ਪਾਈਆਂ। ਪਰ ਕਾਲਖ ਦੇ ਜਾਫੀ ਬਿੱਟੂ ਠੀਕਰੀਵਾਲ, ਮਨਜੀਤ ਸਿਹੌੜਾ, ਲਾਲਾ ਸੰਘੇਣ, ਪਿੰਦਰ ਕਾਲਖ ਅਤੇ ਹਰਜੀਤ ਚਹਿਲ ਨੇ ਦੋ-ਦੋ ਜੱਫੇ ਅਤੇ ਗੁਰਪ੍ਰੀਤ ਬੇਰਖੁਰਦ ਨੇ ਇੱਕ ਜੱਫਾ ਲਾ ਕੇ ਇਹ ਮੈਚ 31 ਦੇ ਮੁਕਾਬਲੇ ਸਾਢੇ 37 ਅੰਕ ਪ੍ਰਾਪਤ ਕਰਕੇ ਜਿੱਥੇ ਮੈਚ ਜਿੱਤਣ ਵਿੱਚ ਸਫਲਤਾ ਪ੍ਰਾਪਤ ਕੀਤੀ ਉੱਥੇ ਫਾਈਨਲ ਵਿੱਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ।

ਫਾਈਨਲ ਮੈਚ ਤੋਂ ਪਹਿਲਾਂ ਸ. ਪਰਮਰਾਜ ਸਿੰਘ ਉਮਰਾਨੰਗਲ ਐੱਸ.ਐੱਸ.ਪੀ. ਫਰੀਦਕੋਟ ਨੇ ਇਸ ਕਬੱਡੀ ਕੱਪ ਵਿੱਚ ਸਿਰਕਤ ਕੀਤੀ। ਸ. ਪਰਮਰਾਜ ਸਿੰਘ ਉਮਰਾਨੰਗਲ ਦੇ ਹੱਥੋਂ ਅੰਤਰਰਾਸ਼ਟਰੀ ਕੁਮੈਂਟੇਟਰ ਰਿੰਪੀ ਬਰਾੜ, ਕਬੱਡੀ ਖਿਡਾਰੀ ਹਾਕਮ ਸਿੰਘ ਚੜਿੱਕ, ਮਾਸਟਰ ਫੰਗਣ ਸਿੰਘ ਆਲਮਵਾਲਾ ਨੂੰ ਮੋਟਰਸਾਈਕਲਾਂ ਦੀਆਂ ਚਾਬੀਆਂ ਭੇਟ ਕੀਤੀਆਂ ਗਈਆਂ। ਉਸ ਤੋਂ ਬਾਅਦ 40 ਸਾਲਾ ਗੱਭਰੂਆਂ ਅਤੇ ਸ਼ੀਪਾ ਆਲਮਵਾਲਾ ਦੀਆਂ ਤਿਆਰ ਕੀਤੀਆਂ ਛੋਟੇ-ਛੋਟੇ ਬੱਚਿਆਂ ਦੀਆਂ ਟੀਮਾਂ ਦਾ ਸ਼ੋਅ-ਮੈਚ ਕਰਵਾਇਆ ਗਿਆ।
ਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਦਸਮੇਸ਼ ਕਲੱਬ ਕਾਲਖ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੀਰੀਪੀਰੀ ਵੱਲੋਂ ਦੁੱਲਾ ਸੁਰਖਪੁਰੀਆ ਅਤੇ ਸੰਦੀਪ ਸੁਰਖਪੁਰੀਆ ਨੇ ਨਾਨ-ਸਟਾਪ ਕਬੱਡੀਆਂ ਪਾਈਆਂ ਪਰ ਬਿੱਕਾ ਤਲਵੰਡੀ ਚੌਧਰੀਆ ਨੂੰ ਪਿੰਦਰ ਕਾਲਖ ਨੇ ਇੱਕ ਜੱਫਾ ਲਾਇਆ। ਕਾਲਖ ਵੱਲੋਂ ਜੋਗੀ ਦੇਧਨਾਂ ਨੂੰ ਗੁਰਵਿੰਦਰ ਕਾਹਲਵਾਂ ਨੇ ਇੱਕ ਜੱਫਾ, ਸੁੱਖਾ ਭੰਡਾਲ ਦੋਨਾ ਨੇ ਇੱਕ ਜੱਫਾ ਅਤੇ ਇੱਕ ਅੰਕ ਜੋਗੀ ਦਾ ਅੰਕ ਕਾਮਨ ਕੀਤਾ। ਸੁੱਖਾ ਭੰਡਾਲ ਦੋਨਾਂ ਨੇ ਰਿੱਕੀ ਕਾਲਖ ਅਤੇ ਕਾਰਾ ਬੇਰਖੁਰਦ ਨੂੰ ਇੱਕ-ਇੱਕ ਜੱਫਾ ਲਾਇਆ। ਗੁਰਵਿੰਦਰ ਕਾਹਲਵਾਂ ਨੇ ਜਿੰਦਰ ਗਾਗੇਵਾਲ ਨੂੰ ਇੱਕ ਜੱਫਾ ਲਾ ਕੇ 10 ਅੰਕਾਂ ਦੇ ਫਰਕ ਨਾਲ ਮੈਚ ਜਿੱਤ ਕੇ ਬਾਘਾਪੁਰਾਣਾ ਦੇ ਕਬੱਡੀ ਕੱਪ ਉੱਪਰ ਕੱਬਜ਼ਾ ਕੀਤਾ। ਦੁੱਲਾ ਸੁਰਖਪੁਰੀਆ ਨੇ ਫਾਈਨਲ ਅਤੇ ਸੈਮੀਫਾਈਨਲ ਵਿੱਚ 23 ਕਬੱਡੀਆਂ ਪਾ ਕੇ 22 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ ਵਧੀਆ ਧਾਵੀ ਚੁਣ ਕੇ ਮੋਟਰਸਾਈਕਲ ਇਨਾਮ ਵਿੱਚ ਦਿੱਤਾ ਗਿਆ। ਸੁੱਖਾ ਭੰਡਾਲ ਦੋਨਾਂ ਨੇ ਫਾਈਨਲ ਅਤੇ ਸੈਮੀਫਾਈਨਲ ਵਿੱਚ 10 ਜੱਫੇ ਤੇ ਇੱਕ ਅੰਕ ਕਾਮਨ ਕੀਤਾ ਇਸ ਲਈ ਉਸ ਨੂੰ ਵਧੀਆ ਜਾਫੀ ਚੁਣ ਕੇ ਇਨਾਮ ਵਿੱਚ ਮੋਟਰਸਾਈਕਲ ਦਿੱਤਾ ਗਿਆ। ਜੇਤੂ ਟੀਮ ਮੀਰੀਪੀਰੀ ਨੂੰ ਇੱਕ ਲੱਖ 25 ਹਜ਼ਾਰ ਰੁਪਏ ਦਾ ਨਕਦ ਇਨਾਮ ਬਿੱਟੂ ਬੁੱਧ ਸਿੰਘ ਵਾਲਾ ਅਤੇ ਜੋਰਾ ਨੱਬੂ ਵਾਲਾ ਵੱਲੋਂ ਦਿੱਤਾ ਗਿਆ। ਕਾਲਖ ਦੀ ਟੀਮ ਨੂੰ ਦੂਜਾ ਇੱਕ ਲੱਖ ਰੁਪਏ ਦਾ ਨਕਦ ਇਨਾਮ ਬਲਦੇਵ ਸਿੰਘ ਅੱਚਰਵਾਲ, ਮੱਖਣ ਸਿੰਘ ਅੱਚਰਵਾਲ ਅਤੇ ਨਿਰਭੈ ਸਿੰਘ ਚੁਪਕੀ ਵੱਲੋਂ ਦਿੱਤਾ ਗਿਆ।

ਇਸ ਕਬੱਡੀ ਕੱਪ ਦੀ ਕੁਮੈਂਟਰੀ ਅੰਤਰਰਾਸ਼ਟਰੀ ਕੁਮੈਂਟੇਟਰ ਗੁਰਪ੍ਰੀਤ ਸਿੰਘ ਬੇਰਕਲਾਂ, ਰਿੰਪੀ ਬਰਾੜ, ਦਿਲਬਾਗ ਸਿੰਘ ਗੱਜਣਵਾਲ, ਸੁੱਖਾ ਕੜਿਆਲ, ਸਤਨਾਮ ਖਾਰਾ ਅਤੇ ਕੁਲਦੀਪ ਸ਼ਰਮਾ ਨੇ ਕੀਤੀ। ਟਾਈਮ ਕੀਪਰ ਦੀ ਡਿਊਟੀ ਕਾਲਾ ਮਾਂਦਪੁਰ, ਕੋਚ ਮਦਨਲਾਲ ਡਡਵਿੰਡੀ ਨਿਭਾਈ। ਰੈਫਰੀਆਂ ਦੀ ਸੇਵਾ ਕੋਚ ਹਰਪ੍ਰੀਤ ਬਾਬਾ, ਕੋਚ ਭੀਮਾ ਸਹੇੜੀ, ਡੀ.ਪੀ. ਮੱਖਣ ਸਿੰਘ ਚੜਿੱਕ ਨੇ ਵਾਰੋ-ਵਾਰੀ ਨਿਭਾਈ। ਨੰਬਰ ਲਿਖਣ ਦੀ ਡਿਊਟੀ ਰਣਜੀਤ ਸਿੰਘ ਸੁਲਹਾਣੀ, ਗੁਰਮਖ ਸਿੰਘ ਸੋਢੀਵਾਲਾ ਨੇ ਨਿਭਾਈ। ਅੰਤ ਵਿੱਚ ਕੱਪ ਦੇ ਮੁੱਖ ਸਪਾਂਸਰ ਜਗਰਾਜ ਸਿੰਘ ਬਰਾੜ ਅਤੇ ਜੌਰਜ ਬਰਾੜ ਨੇ ਬਾਹਰੋਂ ਆਏ ਮੁੱਖ ਮਹਿਮਾਨਾਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕੀਤਾ।



ਜਸਵੰਤ ਸਿੰਘ ਖੜਗ
98146-66057

Copyrights: All rights reserved, including the right to reproduce this site in any form whatsoever