ਬਾਘਾਪੁਰਾਣਾ
ਦਾ ਦੂਜਾ ਅੰਤਰਰਾਸ਼ਟਰੀ ਕਬੱਡੀ ਕੱਪ ਅੰਬੀ ਹਠੂਰ ਕਲੱਬ ਮੋਗਾ ਦੀ ਟੀਮ ਨੇ
ਜਿੱਤਿਆ।
ਵਧੀਆ ਧਾਵੀ ਦਾ ਖਿਤਾਬ ਬੀਤਾ ਖੋਸਾ ਅਤੇ ਵਧੀਆ ਜਾਫੀ ਦਾ ਖਿਤਾਬ ਸੁੱਖਾ
ਵਕੀਲਾਂ ਵਾਲਾ ਨੂੰ ਦਿੱਤਾ ਗਿਆ।
22 ਜਨਵਰੀ 2009
ਨੂੰ ਸੰਤ ਬਾਬਾ ਗੁਰਮੇਲ ਸਿੰਘ ਜੀ ਸਟੇਡੀਅਮ ਬਾਘਾਪੁਰਾਣਾ (ਮੋਗਾ) ਵਿਖੇ
ਸ਼ਹੀਦੇ ਆਜਮ ਭਗਤ
ਸਿੰਘ ਅਤੇ 300 ਸਾਲਾ ਗੁਰਤਾ ਗੱਦੀ ਨੂੰ ਸਮਰਪਿਤ ਕੈਲਗਰੀ (ਕੈਨੇਡਾ) ਸਪੋਰਟਸ
ਕਲੱਬ, ਸੰਤ ਬਾਬਾ ਗੁਰਮੇਲ ਸਿੰਘ ਜੀ ਦੀ ਯਾਦ ਵਿਚ ਬਬਈ ਟੂਰਨਾਮੈਂਟ ਕਮੇਟੀ,
ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ, ਸ਼ਹੀਦ ਭਗਤ ਸਪੋਰਟਸ ਕਲੱਬ ਗੁਰੂ ਕੀ
ਢਾਬ, ਕਬੱਡੀ ਖਿਡਾਰੀ ਬਾਘਾਪੁਰਾਣਾ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ
ਦੂਜਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਦਾ
ਉਦਘਾਟਨ ਜੰਗ ਬਹਾਦੁਰ ਸਿੰਘ ਸਿੱਧੂ (ਸਿੰਘਾਂਵਾਲਾ), ਹਰਪਾਲ ਸਿੰਘ ਧਾਲੀਵਾਲ
(ਕੈਨੇਡਾ) ਐੱਸ.ਪੀ. ਪਰਮਜੀਤ ਕੌਰ ਗੁਲਸ਼ਨ, ਪ੍ਰਧਾਨ ਅਕਾਲੀ ਦਲ (ਇਸਤਰੀ
ਵਿਡੋ) ਗੁਰਜੰਟ ਸਿੰਘ ਬਰਾੜ (ਯੂ. ਕੇ.) ਅਤੇ ਡੀ.ਪੀ ਮੱਖਣ ਸਿੰਘ ਚੜਿੱਕ
ਦੇ ਕਰਨ ਤੋਂ ਬਾਅਦ ਪਹਿਲਾ ਮੈਚ ਹਰਜੀਤ ਫਰੈਂਡਜ਼ ਕਲੱਬ ਪੱਤੋਹੀਰਾ ਅਤੇ ਡੀ.
ਏ. ਵੀ. ਮਾਲਵਾ ਕਲੱਬ ਬਠਿੰਡਾ ਦੀਆਂ ਟੀਮਾਂ ਵਿਚਕਾਰ ਕਰਵਾਈਆ ਗਿਆ। ਇਹ
ਮੈਚ ਡੇਢ ਅੰਕਾਂ ਦੇ ਫਰਕ ਨਾਲ ਪੱਤੋਹੀਰਾ ਦੀ ਟੀਮ ਨੇ ਜਿੱਤ ਲਿਆ। ਦੂਜਾ
ਮੈਚ ਹਰਜੀਤ ਕਲੱਬ ਬਾਜਾਖਾਨਾ ਅਤੇ ਦਸਮੇਸ਼ ਕਲੱਬ ਕਾਲਖ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਹ ਮੈਚ ਢਾਈ ਅੰਕਾਂ ਦੇ ਫਰਕ ਨਾਲ ਬਾਜਾਖਾਨਾ ਦੀ ਟੀਮ ਨੇ
ਜਿੱਤ ਲਿਆ। ਤੀਜਾ ਮੈਚ ਇੰਟਰਨੈਸ਼ਨਲ ਕਲੱਬ ਰੋਪੜ ਅਤੇ ਹਰਜੀਤ ਤਲਵਾਰ ਕਲੱਬ
ਜਗਰਾਉਂ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 18 ਅੰਕਾਂ ਦੇ ਫਰਕ
ਨਾਲ ਜਗਰਾਉਂ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਸ਼ਹੀਦ ਬਾਬਾ ਦੀਪ ਸਿੰਘ
ਕਬੱਡੀ ਕਲੱਬ ਅਮਰੀਕਾ ਅਤੇ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਦੀਆਂ ਟੀਮਾਂ
ਵਿਚਕਾਰ ਕਰਵਾਈਆ ਗਿਆ। ਇਹ ਮੈਚ 12 ਅੰਕਾਂ ਦੇ ਫਰਕ ਨਾਲ ਮੋਗਾ ਦੀ ਟੀਮ
ਨੇ ਜਿੱਤ ਲਿਆ।
ਪਹਿਲਾ ਸੈਮੀਫਾਈਨਲ ਮੈਚ ਹਰਜੀਤ-ਤਲਵਾਰ ਕਲੱਬ ਜਗਰਾਉਂ ਅਤੇ ਹਰਜੀਤ ਫਰੈਂਡਜ਼
ਕਲੱਬ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਪੱਤੋਹੀਰਾ ਦੇ ਗਗਨੀ
ਸ਼ੂਸਕ, ਬੱਬੂ ਜਲਾਲ, ਬਿੰਦਰ ਸੂਜਾਪਰ ਨੂੰ ਜਗਰਾਉਂ ਦੇ ਜਾਫੀ ਵਰਿਦਰ ਦੌਧਰ
ਨੇ ਇਕ-ਇਕ ਜੱਫਾ ਲਾਈਆ। ਚੈਨਾ ਨੱਥੋਕੇ ਨੂੰ ਇਕ ਜੱਫਾ ਕੀਪਾ ਦੌਧਰ ਨੇ ਲਾਇਆ।
ਹੋਰ ਕੋਈ ਜਾਫੀ ਜੱਫਾ ਲਾਉਣ ਵਿੱਚ ਕਾਮਯਾਬ ਨਹੀਂ ਹੋਇਆ। ਜਗਰਾਉਂ ਵੱਲੋਂ
ਗੀਤਾ ਸ਼ੇਰਪਰ, ਗੌਰੀ ਜੁਨੇਤਪੁਰਾ, ਪਾਲ ਮਾਹਲਾ, ਬਿੱਟੂ ਦੋਧਰ, ਅਮਰੀਕ ਰਾਉਂਕੇ,
ਮਾਣਕ ਕਾਉਂਕੇ, ਹੈਪੀ ਰੌਲੀ ਅਤੇ ਸੋਨੀ ਸਵੱਦੀ ਨੇ ਕਬੱਡੀਆਂ ਪਾਈਆਂ। ਪੱਤੋਹੀਰਾ
ਦੇ ਜਾਫੀ ਬਾਲਾ ਖਾਈ ਨੇ ਪੰਜ ਜੱਫੇ, ਬਗੀਚਾ ਇੰਦਗੜ੍ਹ ਨੇ ਤਿੰਨ, ਤਾਰ ਲੰਡੇ,
ਅੰਮ੍ਰਿਤਪਾਲ ਜੁਨੇਤਪੁਰਾ, ਜੰਟਾ ਲੰਡੇ ਨੇ ਦੋ-ਦੋ ਜੱਫੇ ਅਤੇ ਸੁੱਖਾ ਵਕੀਲਾਂ
ਵਾਲਾ ਨੇ ਇਕ ਜੱਫਾ ਲਾ ਕੇ ਇਹ ਮੈਚ ਪੱਤੋਹੀਰਾ ਦੀ ਟੀਮ 23 ਅੰਕਾਂ ਦੇ ਫਰਕ
ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਹਰਜੀਤ
ਕਲੱਬ ਬਾਜਾਖਾਨਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੋਗਾ ਦੇ ਧਾਵੀ ਪਿੰਦੀ
ਰੌਲੀ ਨੂੰ ਸ਼ਕਤੀਮਾਨ ਨੇ ਇਕ ਜੱਫਾ ਅਤੇ ਕਾਕਾ ਚੀਮਾ ਨੇ ਇਕ ਅੰਕ ਕਾਮਨ ਕੀਤਾ।
ਕਾਕਾ ਚੀਮਾ ਨੇ ਬੀਤਾ ਖੋਸਾ ਨੂੰ ਇਕ ਜੱਫਾ ਅਤੇ ਬੇਅੰਤ
ਨਿਧਾਂਵਾਲਾ ਦਾ ਇਕ ਅੰਕ ਕਾਮਨ ਕੀਤਾ। ਬਾਜਾਖਾਨਾ ਵੱਲੋਂ ਕਾਲਾ ਥਾਂਦੇਵਾਲ,
ਬਲਜੀਤ ਸ਼ੂਸਕ, ਭਿੰਦਰ ਬਠਿੰਡਾ, ਹੈਪੀ ਮਾਣੂੰਕੇ, ਸੋਨੀ ਮਾਣੂੰਕੇ ਨੇ ਕਬੱਡੀਆਂ
ਪਾਈਆਂ। ਮੋਗਾ ਦੇ ਜਾਫੀ ਬਲਜੀਤ ਸੈਦੋਕੇ ਨੇ ਚਾਰ ਜੱਫੇ, ਰਿੰਕੀ ਨੱਥੋਕੇ
ਨੇ ਤਿੰਨ ਜੱਫੇ, ਮੀਕਾ ਭੇਖਾ ਨੇ ਦੋ ਅਤੇ ਬਾਜਾ ਮੱਲਣ, ਕਾਲਾ ਜੰਡੀ ਨੇ
ਇਕ-ਇਕ ਜੱਫਾ ਲਾ ਕੇ ਇਹ ਮੈਚ 16 ਅੰਕਾਂ ਦੇ ਫਰਕ ਨਾਲ ਮੋਗਾ ਦੀ ਟੀਮ ਨੇ
ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੋਠਾ ਘੁਮਿਆਰਾ
ਨੂੰ ਗੁਰਜੰਟ ਸਿੰਘ ਯੂ.ਕੇ. ਵੱਲੋਂ ਬੁਲਟ ਮੋਟਰਸਾਈਕਲ ਦੇ ਕੇ ਸਨਮਾਨੀਤ
ਕੀਤਾ ਗਿਆ। ਉਸ ਤੋਂ ਬਾਅਦ ਲੁਧਿਆਣਾ ਅਤੇ ਮੋਗਾ ਦੇ 40 ਸਾਲਾ ਗੱਭਰੂਆਂ
ਦਾ ਜਿੱਥੇ ਸ਼ੋਅ-ਮੈਚ ਕਰਵਾਇਆ ਗਿਆ ਉੱਥੇ ਭੇਖਾ ਅਤੇ ਵੈਰੋਕੇ ਦੀਆਂ ਬੱਚਿਆਂ
ਦੀਆਂ ਟੀਮਾਂ ਨੂੰ ਕਮਲਪ੍ਰੀਤ ਸਿੰਘ ਨੇ ਤਿਆਰ ਕੀਤਾ ਸੀ।
ਫਾਈਨਲ ਮੈਚ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ ਅਤੇ ਹਰਜੀਤ ਫਰੈਂਡਜ਼ ਕਲੱਬ
ਪੱਤੋਹੀਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਮੋਗਾ ਵੱਲੋ ਪਿੰਦੀ ਰੌਲੀ,
ਨੀਲਾ ਸੈਦੋਕੇ, ਬੇਅੰਤ ਨਿਧਾਂਵਾਲਾ, ਗੋਗੀ ਸੈਦੋਕੇ, ਦੁੱਲਾ ਢੈਪਈ ਅਤੇ
ਬੀਤਾ ਖੋਸਾ ਨੇ ਤਿੰਨ ਜੱਫੇ, ਅੰਮ੍ਰਿਤਪਾਲ ਜੁਨੇਤਪੁਰਾ ਨੇ ਦੋ ਅਤੇ ਤਾਰ
ਲੰਡੇ, ਬਗੀਚਾ ਇੰਦਗੜ੍ਹ ਨੇ ਇੱਕ-ਇੱਕ ਜੱਫਾ ਲਾਇਆ। ਦੂਜੇ ਪਾਸੇ ਪੱਤੋਹੀਰਾ
ਦੇ ਧਾਵੀ ਗਗਨੀ ਸੂਸ਼ਕ ਨੇ ਤਿੰਨ ਕਬੱਡੀਆਂ ਪਾਈਆਂ ਪਰ ਉਸ ਦੀਆਂ ਤਿੰਨੇ ਕਬੱਡੀਆਂ
ਤੇ ਲਗਾਤਾਰ ਬਲਜੀਤ ਸੈਦੋਕੇ ਨੇ ਜੱਫੇ
ਲਾ ਕੇ ਹੈਟ੍ਰਿਕ ਬਣਾਈ। ਗਗਨੀ ਸੂਸ਼ਕ ਦੇ ਨਾਲ ਚੈਨਾ ਨੱਥੋਕੇ, ਬੱਬੂ ਜਲਾਲ,
ਬਿੰਦਰ ਸੂਜਾਪੁਰ ਨੇ ਕਬੱਡੀਆਂ ਪਾਈਆਂ। ਮੋਗਾ ਦੇ ਜਾਫੀ ਬਲਜੀਤ ਸੈਦੋਕੇ
ਨੇ ਪੰਜ, ਰਿੱਕੀ ਨੱਥੋਕੇ, ਜੀਤਾ ਸੈਦੋਕੇ ਨੇ ਦੋ-ਦੋ ਜੱਫੇ, ਮੀਕਾ ਭੇਖਾ
ਨੇ ਇੱਕ ਜੱਫਾ ਅਤੇ ਬਾਜਾ ਮੱਲਣ ਨੇ ਤਿੰਨ ਜੱਫੇ ਅਤੇ ਇੱਕ ਅੰਕ ਕਾਮਨ ਕੀਤਾ।
ਇਹ ਮੈਚ ਸਿਰਫ ਡੇਢ ਅੰਕ ਦੇ ਫਰਕ ਨਾਲ ਅੰਬੀ ਹਠੂਰ ਇੰਟਰਨੈਸ਼ਨਲ ਕਲੱਬ ਮੋਗਾ
ਦੀ ਟੀਮ ਨੇ ਜਿੱਤ ਕੇ ਬਾਘਾਪੁਰਾਣਾ ਦੇ ਦੂਜੇ ਕਬੱਡੀ ਕੱਪ ‘ਤੇ ਕੱਬਜ਼ਾ ਕੀਤਾ।
ਮੋਗਾ ਦੇ ਧਾਵੀ ਬੀਤਾ ਖੋਸਾ ਨੇ 16 ਕਬੱਡੀਆਂ ਪਾ ਕੇ 15 ਅੰਕ ਪ੍ਰਾਪਤ ਕੀਤੇ
ਇਸ ਲਈ ਉਸ ਨੂੰ ਵਧੀਆ ਧਾਵੀ ਅਤੇ ਪੱਤੋਹੀਰਾ ਦੇ ਜਾਫੀ ਸੁੱਖਾ ਵਕੀਲਾਂ ਵਾਲਾ
ਨੇ 10 ਵਾਰ ਕੋਸ਼ਿਸ਼ ਕਰਕੇ ਛੇ ਜੱਫੇ ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਦਾ
ਖਿਤਾਬ ਦਿੱਤਾ ਗਿਆ। ਜੇਤੂ ਟੀਮ ਮੋਗਾ ਨੂੰ ਕੈਲਗਰੀ (ਕੈਨੇਡਾ) ਸਪੋਰਟਸ
ਕਲੱਬ ਵੱਲੋਂ ਸਪਾਂਸਰ ਕੀਤਾ ਇੱਕ ਲੱਖ ਰੁਪਏ ਦਾ ਅਤੇ ਉਪ-ਜੇਤੂ ਟੀਮ ਪੱਤੋਹੀਰਾ
ਨੂੰ ਜਰਮਨ ਘੋਲੀਆ (ਕੈਲਗਰੀ) ਵੱਲੋਂ ਸਪਾਂਸਰ 81 ਹਜ਼ਾਰ ਰੁਪਏ ਦਾ ਨਕਦ ਇਨਾਮ
ਦਿੱਤਾ ਗਿਆ।
ਇਸ ਦੂਜੇ ਕਬੱਡੀ ਕੱਪ ਨੂੰ ਕਾਮਯਾਬ ਬਣਾਉਣ ਲਈ ਜੰਗ
ਬਹਾਦੁਰ ਸਿੰਘ ਸਿੱਧੂ (ਕੈਲਗਰੀ), ਹਰਪਾਲ ਸਿੰਘ ਧਾਲੀਵਾਲ (ਟੋਰਾਂਟੋ),
ਗੁਰਜੰਟ ਸਿੰਘ ਬਰਾੜ (ਯੂ.ਕੇ.), ਡੀ.ਪੀ. ਮੱਖਣ ਸਿੰਘ ਚੜਿੱਕ, ਜਰਮਨ ਘੋਲੀਆ
(ਕੈਲਗਰੀ), ਰਾਜੂ ਸੰਧੂ (ਕੈਲਗਰੀ), ਜੱਸੀ ਸਿੱਧੂ (ਕੈਲਗਰੀ), ਦਵਿੰਦਰ
ਸ਼ੌਰੀ (ਕੈਲਗਰੀ), ਰਾਣਾ ਹੇਅਰ (ਕੈਲਗਰੀ), ਹਰਜਿੰਦਰ ਸਿੱਧੂ (ਕੈਲਗਰੀ),
ਸੁਰਜੀਤ ਸਿੰਘ ਢਿੱਲੋਂ (ਕੈਲਗਰੀ), ਗੈਰੀ ਭੱਟੀ (ਕੈਲਗਰੀ), ਰਾਜ ਸਿੱਧੂ
(ਐਡਮਿੰਟਨ), ਹਰਜੀਤ ਖਹਿਰਾ (ਕੈਲਗਰੀ), ਧੀਰਾ ਬਾਸੀ (ਕੈਲਗਰੀ), ਹਰਜੀਤ
ਸਿੰਘ ਡਾਲਾ (ਕੈਲਗਰੀ), ਬਲਵੰਤ ਸਿੰਘ ਚੁੱਪਕੀਤੀ (ਕੈਲਗਰੀ), ਨਛੱਤਰ ਢਾਡੀ,
ਪੰਮਾ ਬਨਵੈਤ (ਕੈਲਗਰੀ), ਸਤਪਾਲ ਬਰਾੜ (ਕੈਲਗਰੀ), ਗੁਰਮੀਤ ਸਿੰਘ ਸ਼ਾਹ
(ਵਿਨੀਪੈਗ), ਪੱਤਰਕਾਰ ਜਸਦੀਪ ਸਿੰਘ ਧਾਮੀ (ਕੈਲਗਰੀ), ਨਾਇਬ ਸਿੰਘ ਸਿੱਧੂ
(ਐਡਮਿੰਟਨ), ਪੱਤਰਕਾਰ ਰੁਪਿੰਦਰ ਸਿੰਘ ਢਿੱਲੋਂ (ਨਾਰਵੇ), ਕੁਲਦੀਪ ਬਰਾੜ
(ਐਡਮਿੰਟਨ), ਹੀਰਾ ਭਿੰਡਰ (ਵਿਨੀਪੈਗ), ਖੁਸ਼ਵੰਤ ਬਰਾੜ (ਵਿਨੀਪੈਗ), ਤੀਰਥ
ਬਰਾੜ (ਵਿਨੀਪੈਗ), ਕੇਵਲ ਬੂਈਆਵਾਲਾ (ਯੂ.ਕੇ.), ਬੂਟਾ ਭਿੰਡਰ (ਕੈਲਗਰੀ),
ਕਬੱਡੀ ਖਿਡਾਰੀ ਜੱਸ ਗੱਗੜਾ ਅਤੇ ਇਲਾਕਾ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ
ਰਿਹਾ ਹੈ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਸੁੱਖਾ ਕੜਿਆਲ, ਸਤਨਾਮ ਖਾਰਾ, ਕੁਲਦੀਪ ਸ਼ਰਮਾ
ਅਤੇ ਦਿਲਬਾਗ ਸਿੰਘ ਗੱਜਣਵਾਲ ਨੇ ਵਾਰੋ-ਵਾਰੀ ਕਰਕੇ ਦਰਸ਼ਕਾਂ ਦਾ ਮਨੋਰੰਜਨ
ਕੀਤਾ। ਟਾਈਮ ਕੀਪਰ ਦੀ ਡਿਊਟੀ ਜਿੱਥੇ ਕਾਲਾ ਮਾਂਦਪੁਰ, ਕੋਚ ਮਦਨ ਲਾਲ ਡਡਵਿੰਡੀ
ਨੇ ਨਿਭਾਈ ਉੱਥੇ ਰੈਫਰੀਆਂ ਦੀ ਡਿਊਟੀ ਕੋਚ ਭੀਮਾ ਸਹੇੜੀ, ਕੋਚ ਹਰਪ੍ਰੀਤ
ਬਾਬਾ, ਕੋਚ ਸਾਧੂ ਸਿੰਘ ਬਰਾੜ, ਜੀਤਾ ਖੋਸਾ ਪਾਂਡਵ ਨੇ ਵਾਰੋ-ਵਾਰੀ ਨਿਭਾਈ।
ਅੰਤ ਵਿੱਚ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਜੰਗ ਬਹਾਦੁਰ ਸਿੰਘ ਸਿੱਧੂ (ਕੈਲਗਰੀ)
ਅਤੇ ਗੁਰਜੰਟ ਸਿੰਘ ਬਰਾੜ (ਯੂ.ਕੇ.) ਵੱਲੋਂ ਬਾਹਰੋਂ ਆਏ ਸਾਰੇ ਮੁੱਖ ਮਹਿਮਾਨਾਂ,
ਖਿਡਾਰੀਆਂ, ਪ੍ਰਬੰਧਕਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ
ਫਿਰ ਮਿਲਣ ਦਾ ਵਾਅਦਾ ਕੀਤਾ ਗਿਆ।
ਜਸਵੰਤ ਸਿੰਘ ਖੜਗ
98146-66057
|