ਚੌਥੇ
ਐਨ.ਆਰ.ਆਈ ਇੰਟਰਨੈਸ਼ਨਲ ਕਬੱਡੀ ਕੱਪ ਆਦਮਪੁਰ ‘ਤੇ ਮੀਰੀਪੀਰੀ ਕਬੱਡੀ ਕਲੱਬ
ਅਮਰੀਕਾ ਦੀ ਟੀਮ ਬਣੀ ਚੈਂਪੀਅਨ।
ਵਧੀਆਂ ਧਾਵੀ ਦਾ ਖਿਤਾਬ ਬਿੱਕਾ ਤਲਵੰਡੀ ਚੌਧਰੀਆ ਅਤੇ ਜਾਫੀ ਦਾ ਖਿਤਾਬ
ਸੰਦੀਪ ਗੁਰਦਾਸਪੁਰ ਨੂੰ ਦਿੱਤਾ ਗਿਆ।
30 ਜਨਵਰੀ
2009 ਨੂੰ ਦੁਸ਼ਹਿਰਾ ਮੈਦਾਨ ਆਦਮਪੁਰ ਦੁਆਬਾ (ਜਲੰਧਰ) ਵਿਖੇ ਚੌਥਾ ਐਨ.ਆਰ.ਆਈ.
ਇੰਟਰਨੈਸ਼ਨਲ ਕਬੱਡੀ ਕੱਪ ਬਾਬਾ ਮਲਕੀਤ ਸਿੰਘ ਜੱਬੜ ਅਤੇ ਬਾਬਾ ਹਰਦੇਵ ਸਿੰਘ
ਤਲਵੰਡੀ ਅਰਾਈਆਂ ਦੀ ਸਰਪ੍ਰਸਤੀ ਅਤੇ ਸਰਬਜੀਤ ਸਿੰਘ ਮੱਕੜ ਹਲਕਾ ਵਿਧਾਇਕ
ਗੁਰਦੀਪ ਸਿੰਘ ਜੰਡਾ (ਜਰਮਨ) ਅਤੇ ਦਸਮੇਸ਼ ਸਪੋਰਟਸ ਕਲੱਬ ਆਦਮਪੁਰ ਦੇ ਸਹਿਯੋਗ
ਨਾਲ ਕਰਵਾਇਆ ਗਿਆ। ਇਸ ਕਬੱਡੀ ਕੱਪ ਦਾ ਉਦਘਾਟਨ ਬਾਬਾ ਜੀ, ਪ੍ਰਬੰਧਕੀ ਕਮੇਟੀ
ਤੇ ਪ੍ਰਵਾਸੀ ਵੀਰਾਂ ਨੇ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਅਸਮਾਨ
ਵਿੱਚ ਗੁਬਾਰੇ ਤੇ ਐਨ.ਆਰ.ਆਈ. ਟੁਰਨਾਮੈਂਟ ਦਾ ਲੋਗੋ ਛੱਡ ਕੇ ਕੀਤਾ ਅਤੇ
ਕਬੱਡੀ ਖਿਡਾਰੀ ਪੀਟਰ ਗਰੇਵਾਲ ਨੂੰ ਇਕ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ
ਦੇਣ ਤੋਂ ਬਾਅਦ ਪਹਿਲਾ ਮੈਚ ਸ਼ੰਕਰਾਪੁਰੀ ਕਬੱਡੀ ਅਕੈਡਮੀ ਸਾਧੂਵਾਲਾ ਅਤੇ
ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ
ਮੈਚ 11 ਅੰਕਾਂ ਦੇ ਫਰਕ ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਲਿਆ। ਦੂਜਾ
ਮੈਚ ਬੈਦਵਾਣ ਕਬੱਡੀ ਅਕੈਡਮੀ ਮੌਲੀ ਬੈਦਵਾਣ ਅਤੇ ਇੰਟਰਨੈਸ਼ਨਲ ਕਲੱਬ ਰੋਪੜ
ਵਿਚਕਾਰ ਕਰਵਾਇਆ ਗਿਆ। ਇਹ ਮੈਚ 16 ਅੰਕਾਂ ਦੇ ਫਰਕ ਨਾਲ ਮੌਲੀ ਦੀ ਟੀਮ
ਨੇ ਜਿੱਤ ਲਿਆ। ਤੀਜਾ ਮੈਚ ਦਸਮੇਸ਼ ਕਲੱਬ ਕਪੂਰਥਲਾ ਅਤੇ ਹਰਜੀਤ ਫਰੈਂਡਜ਼
ਕਲੱਬ ਪੱਤੋਹੀਰਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 10 ਅੰਕਾਂ
ਦੇ ਫਰਕ ਨਾਲ ਕਪੂਰਥਲਾ ਦੀ ਟੀਮ ਨੇ ਜਿੱਤ ਲਿਆ। ਚੌਥਾ ਮੈਚ ਮਹਾਰਾਜਾ ਰਣਜੀਤ
ਸਿੰਘ ਕਲੱਬ ਫਿਲੌਰ ਅਤੇ ਹਰਜੀਤ-ਤਲਵਾਰ ਕਲੱਬ ਜਗਰਾਉਂ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਇਸ ਵਿੱਚ 14 ਅੰਕਾਂ ਦੇ ਫਰਕ ਨਾਲ ਜਗਰਾਉਂ ਦੀ ਟੀਮ ਨੇ ਜਿੱਤ
ਲਿਆ।
ਪਹਿਲਾ ਸੈਮੀਫਾਈਨਲ ਮੈਚ ਮੀਰੀਪੀਰੀ ਕਬੱਡੀ ਕਲੱਬ ਅਮਰੀਕਾ ਅਤੇ ਦਸਮੇਸ਼ ਕਲੱਬ
ਕਪੂਰਥਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੀਰੀਪੀਰੀ ਦੇ ਧਾਵੀ ਸੰਦੀਪ
ਸੁਰਖਪੁਰੀਆ ਦੀ ਪਹਿਲੀ ਕਬੱਡੀ ਤੇ ਹੀ ਕਪੂਰਥਲਾ ਦੇ ਜਾਫੀ ਪਾਲਾ ਜਲਾਲਪੁਰ
ਨੇ ਜੱਫਾ ਲਾ ਕੇ ਜਿੱਥੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ ਉੱਥੇ
ਉਸ ਨੇ ਉਸ ਤੋਂ ਬਾਅਦ ਕਬੱਡੀ ਨਹੀਂ ਪਾਈ। ਬਿੱਕਾ ਤਲਵੰਡੀ ਚੌਧਰੀਆ ਨੂੰ
ਮਿੱਠੂ ਖਹਿਰਾ ਮਾਝਾ ਨੇ ਦੋ ਜੱਫੇ ਅਤੇ ਪਾਲਾ ਜਲਾਲਪੁਰ ਨੇ ਇੱਕ ਜੱਫਾ ਲਾਇਆ।
ਇਸ ਤਰ੍ਹਾਂ ਪਾਲਾ ਜਲਾਲਪੁਰ ਨੇ ਦੋ ਜੱਫੇ ਤੇਜੀ ਲੱਖਣ-ਕੇ-ਪੱਡਾ ਨੂੰ ਅਤੇ
ਇੱਕ ਸੁਖਜਿੰਦਰ ਪੱਤੜ ਨੂੰ ਵੀ ਲਾਇਆ। ਦੂਜੇ ਪਾਸੇ ਕਪੂਰਥਲਾ ਦੇ ਧਾਵੀ ਬੱਬੂ
ਲੱਖਣ-ਕੇ-ਪੱਡਾ ਨੇ 11 ਨਾਨ-ਸਟਾਪ ਕਬੱਡੀਆਂ ਪਾਈਆਂ ਪਰ ਸੱਬਾ ਘੁਮਾਣ ਨੂੰ
ਜੀਤਾ ਠੇਕੇਦਾਰ ਅਤੇ ਗੁਰਵਿੰਦਰ ਕਾਹਲਵਾਂ ਨੇ ਇੱਕ-ਇੱਕ ਜੱਫਾ ਲਾਇਆ। ਗੁਰਲਾਲ
ਜਲਾਲਪੁਰ ਨੂੰ ਸੰਦੀਪ ਗੁਰਦਾਸਪੁਰੀਆ ਨੇ ਦੋ ਜੱਫੇ ਲਾ ਕੇ ਉਸ ਦੀ ਕਬੱਡੀ
ਬੰਦ ਕਰ ਦਿੱਤੀ। ਸੋਨੂੰ ਦਿਆਲਪੁਰਾ ਨੂੰ ਵੀ ਸੁੱਖਾ ਭੰਡਾਲ ਦੋਨਾਂ ਅਤੇ
ਗੁਰਵਿੰਦਰ ਕਾਹਲਵਾਂ ਨੇ ਇੱਕ-ਇੱਕ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰਵਾ
ਦਿੱਤੀ। ਰਾਜੂ ਖੋਜੇਵਾਲ ਨੂੰ ਜੀਤਾ ਠੇਕੇਦਾਰ ਨੇ ਤਿੰਨ ਜੱਫੇ ਅਤੇ ਗੁਰਵਿੰਦਰ
ਕਾਹਲਵਾਂ ਨੇ ਇੱਕ ਜੱਫਾ ਲਾ ਕੇ ਇਹ ਮੈਚ ਸਾਢੇ 5 ਅੰਕਾਂ ਦੇ ਫਰਕ ਨਾਲ ਜਿੱਤ
ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਦੂਜਾ ਸੈਮੀਫਾਈਨਲ ਮੈਚ ਬੈਦਵਾਣ
ਕਬੱਡੀ ਅਕੈਡਮੀ ਮੌਲੀ ਬੈਦਵਾਣ ਅਤੇ ਹਰਜੀਤ-ਤਲਵਾਰ ਕਲੱਬ ਜਗਰਾਉਂ ਦੀਆਂ
ਟੀਮਾਂ ਵਿਚਕਾਰ ਖੇਡਿਆ ਗਿਆ। ਜਗਰਾਉਂ ਵੱਲੋਂ ਗੀਤਾ ਸ਼ੇਰਪੁਰੀਆ, ਸੋਨੀ ਸਵੱਦੀ,
ਤੇਜੀ ਜੰਡੀ, ਹਰਦੀਪ ਕਾਉਂਕੇ, ਅਮਰੀਕ ਰਾਉਂਕੇ ਨੇ ਕਬੱਡੀਆਂ ਪਾਈਆਂ। ਮੌਲੀ
ਦੇ ਜਾਫੀ ਜੱਗਾ ਫਿਰੋਜ਼ਪੁਰੀਆ ਨੇ ਸੱਤ ਜੱਫੇ, ਪੋਪਾ ਮੌਲੀ ਨੇ ਦੋ ਜੱਫੇ
ਅਤੇ ਗੁਰਵਿੰਦਰ ਨਾਭਾ ਨੇ ਦੋ ਜੱਫੇ ਅਤੇ ਦੋ ਅੰਕ ਕਾਮਨ ਕੀਤੇ। ਮਨਜਿੰਦਰ
ਕਿਸ਼ਨਪੁਰਾ ਨੇ ਇੱਕ ਜੱਫਾ ਲਾਇਆ। ਮੌਲੀ ਵੱਲੋਂ ਮੌਲਾ ਯੂ.ਐੱਸ.ਏ., ਬਿੱਲਾ
ਸਾਹਨੇਵਾਲ, ਤੋਤਾ ਬੀਬੀਪੁਰ, ਗਗਨ ਪੱਤੋਂ, ਹੈਪੀ ਸੈਂਪਲੀ ਨੇ ਕਬੱਡੀਆਂ
ਪਾਈਆਂ। ਜਗਰਾਉਂ ਦੇ ਜਾਫੀ ਜੂਪਾ ਕਾਉਂਕੇ ਨੇ ਪੰਜ ਜੱਫੇ, ਕੀਪਾ ਦੌਧਰ ਨੇ
ਚਾਰ ਜੱਫੇ, ਵਰਿੰਦਰ ਦੌਧਰ ਨੇ ਤਿੰਨ ਜੱਫੇ, ਸੰਦੀਪ ਕਾਉਂਕੇ ਅਤੇ ਗੁਲਜ਼ਾਰ
ਸਿੱਧਵਾਂ ਨੇ ਦੋ-ਦੋ ਜੱਫੇ ਲਾ ਕੇ ਇਹ ਮੈਚ 6 ਅੰਕਾਂ ਦੇ ਫਰਕ ਨਾਲ ਜਗਰਾਉਂ
ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਫਾਈਨਲ ਮੈਚ ਤੋਂ ਪਹਿਲਾਂ ਅਮਰੀਕਾ ਤੋਂ ਆਏ ਬਿੱਕਰ ਸਿੰਘ ਨੇ ਜਿੱਥੇ ਆਪਣੀ
ਬਾਡੀ ਦਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਉੱਥੇ ਹਰਜੀਤ-ਤਲਵਾਰ ਕਲੱਬ
ਜਗਰਾਉਂ ਦੀ ਟੀਮ ਦੇ ਕੋਚ ਚੈਨਾ ਸਿੱਧਵਾਂ ਨੂੰ ਗੁਰਦੀਪ ਸਿੰਘ ਜੰਡਾ (ਜਰਮਨ)
ਨੇ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ।
ਫਾਈਨਲ ਮੈਚ ਹਰਜੀਤ-ਤਲਵਾਰ ਕਲੱਬ ਜਗਰਾਉਂ ਅਤੇ ਮੀਰੀਪੀਰੀ ਕਬੱਡੀ ਕਲੱਬ
ਅਮਰੀਕਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੀਰੀਪੀਰੀ ਦੇ ਧਾਵੀ ਸੰਦੀਪ
ਸੁਰਖਪੁਰੀਆ ਨੂੰ ਕੀਪਾ ਦੌਧਰ ਨੇ ਇੱਕ ਜੱਫਾ ਅਤੇ ਬਿੱਕਾ ਤਲਵੰਡੀ ਚੌਧਰੀਆ
ਨੂੰ ਜੱਗਾ ਗਾਲਿਬ ਰਣ ਸਿੰਘ ਨੇ ਇੱਕ ਜੱਫਾ ਲਾਇਆ। ਸੁਖਜਿੰਦਰ ਪੱਤੜ ਨੂੰ
ਵਰਿੰਦਰ ਦੌਧਰ ਅਤੇ ਜੂਪਾ ਕਾਉਂਕੇ ਨੇ ਇੱਕ-ਇੱਕ ਜੱਫਾ ਲਾਇਆ। ਵਰਿੰਦਰ ਦੌਧਰ
ਨੇ ਇੱਕ ਜੱਫਾ ਪੰਡਤ ਸੁਰਖਪੁਰੀਆ ਨੂੰ ਲਾਇਆ। ਦੂਜੇ ਪਾਸੇ ਜਗਰਾਉਂ ਦੇ ਧਾਵੀ
ਸੋਨੀ ਸਵੱਦੀ ਨੇ ਨਾਨ-ਸਟਾਪ ਕਬੱਡੀਆਂ ਪਾਈਆਂ। ਅਮਰੀਕ ਰਾਉਂਕੇ ਨੂੰ ਗੁਰਵਿੰਦਰ
ਕਾਹਲਵਾਂ ਨੇ ਦੋ ਜੱਫੇ, ਅਮਨਵੀਰ ਥਿੰਗਲੀ ਅਤੇ ਸੰਦੀਪ ਗੁਰਦਾਸਪੁਰ ਨੇ ਇੱਕ-ਇੱਕ
ਜੱਫਾ ਲਾਇਆ। ਹਰਦੀਪ ਕਾਉਂਕੇ ਨੂੰ ਸੰਦੀਪ ਗੁਰਦਾਸਪੁਰ ਅਤੇ ਜੀਤਾ ਠੇਕੇਦਾਰ
ਨੇ ਇੱਕ-ਇੱਕ ਜੱਫਾ ਲਾਇਆ। ਹਰਪ੍ਰੀਤ ਰੌਲੀ ਨੂੰ ਵੀ ਦੋ ਜੱਫੇ ਸੰਦੀਪ ਗੁਰਦਾਸਪੁਰ
ਨੇ ਲਾਏ। ਮਾਣਕ ਕਾਉਂਕੇ ਨੂੰ ਇੱਕ ਜੱਫਾ ਜੀਤਾ ਠੇਕੇਦਾਰ ਨੇ ਲਾ ਕੇ ਇਹ
ਮੈਚ 8 ਅੰਕਾਂ ਦੇ ਫਰਕ ਨਾਲ ਮੀਰੀਪੀਰੀ ਦੀ ਟੀਮ ਨੇ ਜਿੱਤ ਕੇ ਚੌਥੇ ਆਦਮਪੁਰ
ਦੇ ਕਬੱਡੀ ਕੱਪ ‘ਤੇ ਕੱਬਜ਼ਾ ਕੀਤਾ। ਮੀਰੀਪੀਰੀ ਦੇ ਧਾਵੀ ਬਿੱਕਾ ਤਲਵੰਡੀ
ਚੌਧਰੀਆ ਨੇ 13 ਕਬੱਡੀਆਂ ਪਾ ਕੇ 12 ਅੰਕ ਪ੍ਰਾਪਤ ਕੀਤੇ ਇਸ ਲਈ ਉਸ ਨੂੰ
ਵਧੀਆ ਧਾਵੀ ਅਤੇ ਸੰਦੀਪ ਗੁਰਦਾਸਪੁਰ ਨੇ 8 ਵਾਰ ਕੋਸ਼ਿਸ਼ ਕਰਕੇ ਚਾਰ ਜੱਫੇ
ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਦਾ ਖਿਤਾਬ ਦਿੱਤਾ ਗਿਆ। ਜੇਤੂ ਟੀਮਾਂ
ਨੂੰ ਇਨਾਮਾਂ ਦੀ ਵੰਡ ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ ਤੇ ਹਲਕਾ ਸਰਬਜੀਤ
ਸਿੰਘ ਮੱਕੜ ਨੇ ਕੀਤੀ। ਜੇਤੂ ਟੀਮ ਨੂੰ ਇੱਕ ਲੱਖ ਰੁਪਏ ਦਾ ਅਤੇ ਉਪ-ਜੇਤੂ
ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਅਰਵਿੰਦਰ ਕੋਛੜ, ਸੁਖਵੀਰ ਚੌਹਾਨ, ਜੀ.ਐੱਸ.
ਕਲੇਰ ਨੇ ਕਰਕੇ ਦਰਸ਼ਕਾਂ ਦਾ ਦਿਲ ਲਗਾਈ ਰੱਖਿਆ। ਰੈਫਰੀਆਂ ਦੀ ਡਿਊਟੀ ਕੋਚ
ਕਾਲਾ ਮਾਂਦਪੁਰ, ਕੋਚ ਭੀਮਾ ਸਹੇੜੀ, ਕੋਚ ਬਿੰਦਰ ਸੂਜਾਪੁਰ, ਕੋਚ ਭੀਮਾ
ਸਹੇੜੀ, ਕੋਚ ਬਿੰਦਰ ਸੱਦੋਵਾਲ ਨੇ ਵਾਰੋ-ਵਾਰੀ ਨਿਭਾਈ। ਟਾਈਮ ਕੀਪਰ ਦੀ
ਡਿਊਟੀ ਜਿੱਥੇ ਉਂਕਾਰ ਸਿੰਘ ਧੁੱਗਾ ਨੇ ਨਿਭਾਈ ਉੱਥੇ ਨੰਬਰ ਲਿਖਣ ਦੀ ਡਿਊਟੀ
ਸੱਤਕਰਤਾਰ ਸਿੰਘ ਧੁੱਗਾ ਅਤੇ ਤਰਲੋਚਨ ਸਿੰਘ ਧਾਮੀ ਨੇ ਨਿਭਾਈ।
ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਵਿੱਚ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਜੰਡਾ
(ਜਰਮਨ), ਰਣਜੀਤ ਸਿੰਘ ਕੂਕਾ, ਹਰਜੀਤ ਸਿੰਘ ਜਰਮਨ, ਸਰਪੰਚ ਪ੍ਰਗਟ ਸਿੰਘ
ਢੰਡੋਰ, ਮਹਿੰਦਰ ਸਿੰਘ ਅਟਵਾਲ, ਸੁੱਖਾ ਸੂਸਾਂ ਵਾਲਾ, ਪਰਮਜੀਤ ਸਿੰਘ ਹੁੰਦਲ,
ਧਰਮਿੰਦਰ ਸਿੰਘ ਲਾਟੀ, ਤਰਸੇਮ ਸਿੰਘ ਪਰਹਾਰ, ਸਤਨਾਮ ਸਿੰਘ ਜਸਵਾਲ, ਰਾਜ
ਕੁਮਾਰ, ਜੱਥੇਦਾਰ ਜੀਵਨ ਸਿੰਘ, ਹਰਵਿੰਦਰ ਸਿੰਘ ਬਾਬੂ, ਸਰਪੰਚ ਰਣਜੀਤ ਸਿੰਘ
ਡੀਂਗਰੀਆਂ, ਰਣਜੀਤ ਸਿੰਘ ਬਿੱਲਾ (ਢੰਡੋਰ) ਅਤੇ ਹੋਰ ਐਨ.ਆਰ.ਆਈ. ਭਰਾਵਾਂ
ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਸਵੰਤ ਸਿੰਘ ਖੜਗ
98146-66057
|