ਮੈਟਰੋ
ਪੰਜਾਬੀ ਸਪੋਰਟਸ ਕਲੱਬ ਆ/ ਉਨਟਾਰੀਓ ਵੱਲੋਂ ਸੁੱਖੀ ਗਿੱਲ ਦੀ ਯਾਦ ਨੂੰ
ਸਮਰਪਿਤ ਕਰਵਾਏ ਗਏ ਉਨਟਾਰੀਓ ਕਬੱਡੀ ਕੱਪ 2009 ਤੇ ਮੈਟਰੋ ਪੰਜਾਬੀ ਸਪੋਰਟਸ
ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਟੀਮ
ਨੂੰ ਹਰਾ ਕੇ ਇਸ ਸੀਜ਼ਨ’ਚ ਦੂਜੀ ਵਾਰ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ
ਕੀਤਾ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਖੇਡ ਰਹੇ ਦੁਆਬੇ ਦੇ ਪਿੰਡ
ਲੱਖਣ-ਕੇ-ਪੱਡਾ (ਕਪੂਰਥਲਾ) ਦੇ ਸੁੱਖੀ ਲੱਖਣ-ਕੇ-ਪੱਡਾ ਨੂੰ ਵਧੀਆ ਧਾਵੀ
ਅਤੇ ਮੰਗੀ ਬੱਗਾ ਪਿੰਡ ਬੱਗਾ (ਜਲੰਧਰ) ਨੂੰ ਵਧੀਆ ਜਾਫੀ ਚੁਣਿਆ ਗਿਆ।
ਟੋਰਾਂਟੋ (ਕੈਨੇਡਾ) ਤੋਂ ਜਸਵੰਤ ਸਿੰਘ ਖੜਗ ਦੀ ਵਿਸ਼ੇਸ਼
ਰਿਪੋਰਟ
21 ਜੂਨ ਦਿਨ ਐਤਵਾਰ ਨੂੰ ਪਾਵਰੇਡ ਸੈਂਟਰ ਬਰੈਂਪਟਨ
ਦੀ ਖੁੱਲ੍ਹੀ ਗਰਾਉਂਡ ਵਿੱਚ ਟੋਰਾਂਟੋ ਦੇ ਕਬੱਡੀ ਸੀਜ਼ਨ 2009 ਦਾ ਚੌਥਾ
ਟੂਰਨਾਮੈਂਟ ਮੈਟਰੋ ਪੰਜਾਬੀ ਸਪੋਰਟਸ ਕਲੱਬ ਆ/ ਉਨਟਾਰੀਓ ਵੱਲੋਂ ਜਿਸ ਦੇ
ਪ੍ਰਧਾਨ ਹਰਜਿੰਦਰ ਸਿੰਘ ਥਿੰਦ, ਮਲਕੀਤ ਸਿੰਘ ਦਿਉਲ, ਗੋਗਾ ਗਹੂਣੀਆ. ਅਮਰਜੀਤ
ਸਿੰਘ ਗਰੇਵਾਲ, ਰਾਮ ਸਿੰਘ ਬਰਾੜ, ਸੁਖਦੀਪ ਸਿੰਘ, ਯੁਗੇਸ਼ ਕਮਲ, ਉਂਕਾਰ
ਸਿੰਘ ਗਰੇਵਾਲ, ਜੁਝਾਰ ਸਿੰਘ, ਬਾਬਾ ਅਵਤਾਰ ਸਿੰਘ
ਪੂਨੀਆ, ਬਲਦੇਵ ਸਿੰਘ ਢਿੱਲੋਂ, ਗੁਰਦੀਪ ਸਿੰਘ ਢਿੱਲੋਂ, ਜਸਪਾਲ ਗਹੂਣੀਆ,
ਨਿਰਭੈ ਸਮਰਾ, ਗੁਰਦੀਪ ਸਿੱਧੂ, ਕਾਲਾ ਹਾਂਸ ਕਲਾਂ, ਬਲਦੇਵ ਸਿੰਘ ਪੱਪੂ,
ਫਿੰਡੀ ਝਾੜ ਸਾਹਿਬ ਅਤੇ ਸੁਖਮਿੰਦਰ ਸਿੰਘ ਹੰਸਰਾ ਵੱਲੋਂ ਉਨਟਾਰੀਓ ਫੈਡਰੇਸ਼ਨ
ਆ/ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਜਿਸ ਦੇ ਪ੍ਰਧਾਨ ਨਰਿੰਦਰ ਸਿੰਘ
ਚਾਹਲ, ਵਾਈਸ ਪ੍ਰਧਾਨ ਮੁਖਤਿਆਰ ਬੋਪਾਰਾਏ, ਜਨਰਲ ਸੈਕਟਰੀ ਦਰਸ਼ਨ ਸਿੰਘ ਗਿੱਲ,
ਜ਼ੁਆਇੰਟ ਸੈਕਟਰੀ ਜਸ ਸੋਹਲ, ਖਜ਼ਾਨਚੀ ਉਂਕਾਰ ਸਿੰਘ ਗਰੇਵਾਲ, ਰਿਕਾਰਡਿੰਗ
ਸੈਕਟਰੀ ਮਨਜੀਤ ਘੋਤੜਾ, ਜ਼ੁਆਇੰਟ ਰਿਕਾਰਡਿੰਗ ਸੈਕਟਰੀ ਹਰਸੇਵਕ ਸਿੰਘ ਦੀ
ਸਰਪ੍ਰਸਤੀ ਹੇਠ ਸੁੱਖੀ ਗਿੱਲ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ।
ਇਸ ਕਬੱਡੀ ਕੱਪ ਦੀ ਚੜ੍ਹਦੀ ਕਲਾ ਲਈ ਬਾਬਾ ਅਵਤਾਰ ਸਿੰਘ ਪੂਨੀਆ ਦੇ ਅਰਦਾਸ
ਕਰਨ ਤੋਂ ਬਾਅਦ ਪਹਿਲਾ ਮੈਚ ਓ.ਕੇ.ਡੀ. ਅਤੇ ਸ਼ੇਰੇ-ਏ-ਪੰਜਾਬ ਅੰਡਰ 21 ਦੀਆਂ
ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 28 ਦੇ ਮੁਕਾਬਲੇ 30 ਅੰਕ ਪ੍ਰਾਪਤ
ਕਰਕੇ ਸ਼ੇਰੇ-ਏ-ਪੰਜਾਬ ਦੀ ਟੀਮ ਨੇ ਜਿੱਤ ਲਿਆ। ਦੂਜਾ ਮੈਚ ਹਰਜੀਤ ਕਲੱਬ
ਅਤੇ ਸਪਰਿੰਗਡੇਲ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇਹ ਮੈਚ 28 ਦੇ ਮੁਕਾਬਲੇ
34 ਅੰਕ ਪ੍ਰਾਪਤ ਕਰਕੇ ਸਪਰਿੰਗਡੇਲ ਦੀ ਟੀਮ ਨੇ ਜਿੱਤ ਲਿਆ।
ਓਪਨ ਕਲੱਬਾਂ ਦਾ ਪਹਿਲਾ ਮੈਚ ਓ.ਕੇ.ਡੀ. ਅਤੇ ਪੰਜਾਬ ਸਪੋਰਟਸ ਕਲੱਬ ਦੀਆਂ
ਟੀਮਾਂ ਵਿਚਕਾਰ ਹੋਇਆ। ਪੰਜਾਬ ਸਪੋਰਟਸ ਕਲੱਬ ਵੱਲੋਂ ਜਿੱਥੇ ਗੋਲੂ ਝਾੜ
ਸਾਹਿਬ ਨੇ 13 ਨਾਨ-ਸਟਾਪ ਕਬੱਡੀਆਂ ਪਾ ਕੇ ਪੂਰਾ ਮੇਲਾ ਲੁੱਟਿਆ। ਬੱਬੂ
ਜਲਾਲ 11 ਕਬੱਡੀਆਂ ਪਾਈਆਂ ਉਸ ਨੂੰ ਸ਼ਿਪੀ ਖੀਰਾਂਵਾਲੀ ਨੇ ਦੋ ਅਤੇ ਗੋਲੀ
ਅਕਲਪੁਰ ਨੇ ਇੱਕ ਜੱਫਾ ਲਾ ਕੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕੀਤਾ।
ਸ਼ੀਲੂ ਹਰਿਆਣਾ ਨੂੰ ਜਿੱਥੇ ਇੱਕ ਜੱਫਾ ਸੁੱਖਾ ਭੰਡਾਲ ਦੋਨਾਂ ਨੇ ਲਾਇਆ ਉੱਥੇ
ਗੋਲੀ ਅਕਲਪੁਰ ਨੇ ਵੀ ਇੱਕ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਚੈਨਾ ਨੱਥੋਕੇ
ਨੂੰ ਇੱਕ ਜੱਫਾ ਪਾਲਾ ਜਲਾਲਪੁਰ ਨੇ ਲਾਇਆ। ਦੂਜੇ ਪਾਸੇ ਓ.ਕੇ.ਡੀ. ਦੇ ਧਾਵੀ
ਸੋਨੂ ਇਬਰਾਹੀਮ ਦੀ ਪਹਿਲੀ, 9ਵੀਂ ਅਤੇ 10ਵੀਂ ਕਬੱਡੀ ਤੇ ਪੰਜਾਬ ਸਪੋਰਟਸ
ਕਲੱਬ ਦੇ ਜਾਫੀ ਸੁੱਖਾ ਵਕੀਲਾ ਵਾਲਾ ਨੇ ਤਿੰਨ ਜੱਫੇ ਲਾ ਕੇ ਦਰਸ਼ਕਾਂ ਨੂੰ
ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਫੱਤਾ ਧੂੜਕੋਟ ਨੇ ਅੱਠ ਕਬੱਡੀਆਂ ਪਾਈਆਂ
ਉਸ ਨੂੰ ਅੰਮ੍ਰਿਤਪਾਲ ਜੁਨੇਤਪੁਰਾ
ਨੇ ਤਿੰਨ ਜੱਫੇ, ਬਗੀਚਾ ਇੰਦਗੜ੍ਹ ਅਤੇ ਭਿੰਦਾ ਭੈਰੋਮਾਜਰਾ (ਚਮਕੌਰ ਸਾਹਿਬ)
ਨੇ ਇੱਕ-ਇੱਕ ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਓ.ਕੇ.ਡੀ. ਦੇ ਧਾਵੀ ਸੰਦੀਪ
ਸੁਰਖਪੁਰ ਨੇ 14 ਕਬੱਡੀਆਂ ਪਾਈਆਂ ਉਸ ਨੂੰ ਬਗੀਚਾ ਇੰਦਗੜ੍ਹ ਇੱਕ ਜੱਫਾ
ਅਤੇ ਇੱਕ ਅੰਕ ਕਾਮਨ ਕਰਕੇ ਇਹ ਮੈਚ 28 ਦੇ ਮੁਕਾਬਲੇ 36 ਅੰਕ ਪ੍ਰਾਪਤ ਕਰਕੇ
ਪਿਛਲੇ ਕੱਪ ਦੀ ਚੈਂਪੀਅਨ ਓ.ਕੇ.ਡੀ. ਦੀ ਟੀਮ ਨੂੰ ਹਰਾ ਕੇ ਪੰਜਾਬ ਸਪੋਰਟਸ
ਦੀ ਟੀਮ ਨੇ ਵੱਖਰਾ ਰਿਕਾਰਡ ਬਣਾ ਦਿੱਤਾ।
ਓਪਨ ਦਾ ਦੂਜਾ ਮੈਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਅਤੇ ਇੰਟਰਨੈਸ਼ਨਲ ਪੰਜਾਬੀ
ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਇੰਟਰਨੈਸ਼ਨਲ ਦੇ ਧਾਵੀ
ਗੁਰਲਾਲ ਘਨੌਰ ਦੀ ਪਹਿਲੀ ਕਬੱਡੀ ਤੇ ਨਿੰਦੀ ਬੇਨੜਾ ਜੱਫਾ ਲਾਇਆ । ਤੀਜੀ
ਕਬੱਡੀ ਤੇ ਸ਼ੁਰਲੀ ਚਮਿਆਰਾ ਨੇ ਅੰਕ ਕਾਮਨ ਕੀਤਾ ਅਤੇ ਚੌਥੀ ਕਬੱਡੀ ਤੇ ਫਿਰ
ਗੁਰਵਿੰਦਰ ਕਾਹਲਵਾਂ ਨੇ ਜੱਫਾ ਲਾ ਕੇ ਉਸ ਦੀ ਕਬੱਡੀ ਬੰਦ ਕਰ ਦਿੱਤੀ। ਜੱਸਾ
ਸਿੱਧਵਾ ਨੇ 14 ਕਬੱਡੀਆਂ ਪਾਈਆਂ ਉਸ ਨੂੰ ਸਿਰਫ ਇੱਕ ਜੱਫਾ ਪੱਪੀ ਖਹਿਰਾ
ਨੇ ਲਾ ਕੇ ਬੱਲੇ-ਬੱਲੇ ਕਰਵਾਈ। ਗੀਤਾ ਮੂਲਿਆਵਾਲੀਆ ਦੀ ਦੂਜੀ ਕਬੱਡੀ ਤੇ
ਪੱਪੀ ਖਹਿਰਾ ਅਤੇ 7ਵੀਂ ਕਬੱਡੀ ਤੇ ਗੁਰਵਿੰਦਰ ਕਾਹਲਵਾਂ ਨੇ ਜੱਫਾ ਲਾਇਆ।
ਮੌਲਾ ਯੂ.ਐਸ.ਏ ਨੂੰ ਵੀ ਇੱਕ ਜੱਫਾ ਗੁਰਵਿੰਦਰ ਕਾਹਲਵਾਂ ਨੇ ਲਾਇਆ। ਦੂਜੇ
ਪਾਸੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਵਿੱਚ ਹਰਦੀਪ ਕਾਉਂਕੇ,
ਜੱਗਾ ਆਲੋਵਾਲ ਢੇਰੀਆਂ, ਸੰਨੀ ਕੈਲੇਫੋਰਨੀਆ, ਸ਼ੀਰਾ ਹਠੂਰ ਅਤੇ ਲਾਡੀ ਪਰਸਰਾਮਪੁਰ
ਨੇ ਕਬੱਡੀ ਪਾਈਆਂ। ਇੰਟਰਨੈਸ਼ਨਲ ਦੇ ਜਾਫੀ ਬਲਜੀਤ ਸੈਦੋਕੇ ਨੇ ਪੰਜ, ਖੁਸ਼ੀ
ਦਿੜ੍ਹਬਾ ਨੇ ਦੋ ਜੱਫੇ ਇੱਕ ਅੰਕ ਕਾਮਨ ਅਤੇ ਸੋਨੀ ਸੁਨੇਤ ਨੇ ਇੱਕ ਜੱਫਾ
ਅਤੇ ਇੱਕ ਅੰਕ ਕਾਮਨ ਕਾਮਨ ਕਰਕੇ ਇਹ ਮੈਚ 26 ਦੇ ਮੁਕਾਬਲੇ 31 ਅੰਕ ਪ੍ਰਾਪਤ
ਕਰਕੇ ਇੰਟਰਨੈਸ਼ਨਲ ਦੀ ਟੀਮ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਉਸ ਤੋਂ ਬਾਅਦ ਸ਼ੇਰੇ ਪੰਜਾਬ ਅਤੇ ਪੰਜਾਬ ਸਪੋਰਟਸ ਕਲੱਬ ਦੀਆਂ ਅੰਡਰ 21
ਦੀਆਂ ਟੀਮਾਂ ਵਿਚਕਾਰ ਪਹਿਲਾ ਸੈਮੀਫਾਈਨਲ ਮੈਚ ਹੋਇਆ। ਇਹ ਮੈਚ 13 ਦੇ ਮੁਕਾਬਲੇ
35 ਅੰਕ ਪ੍ਰਾਪਤ ਕਰਕੇ ਸ਼ੇਰੇ ਪੰਜਾਬ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ
ਪ੍ਰਵੇਸ਼ ਕੀਤਾ।
ਓਪਨ ਕਲੱਬਾਂ
ਦਾ ਤੀਜਾ ਮੈਚ ਸ਼ੇਰੇ ਪੰਜਾਬ ਯੂਨਾਈਟਿਡ ਅਤੇ ਪਹਿਲਾ ਮੈਚ ਹਾਰ ਚੁੱਕੀ ਓ.ਕੇ.ਡੀ.
ਦੀਆਂ ਟੀਮਾਂ ਵਿਚਕਾਰ ਹੋਇਆ। ਸ਼ੇਰੇ ਪੰਜਾਬ ਯੂਨਾਈਟਿਡ ਦੀ ਟੀਮ ਵਿੱਚ ਦੀਪ
ਹਿੰਮਤਪੁਰ, ਰਵੀ ਸਰਾਏ, ਬੋਹੜ ਕੌੜੀ, ਅਤੇ ਸੰਨੀ ਰੌਤਾ ਨੇ ਕਬੱਡੀਆਂ ਪਾਈਆਂ।
ਭਾਵੇਂ ਬੋਹੜ ਕੌੜੀ ਨੇ 12 ਨਾਨ-ਸਟਾਪ ਕਬੱਡੀਆਂ ਪਾਈਆਂ ਪਰ ਦੂਜੇ ਧਾਵੀਆਂ
ਨੂੰ ਓ.ਕੇ.ਡੀ. ਦੇ ਜਾਫੀ ਸੰਦੀਪ ਗੁਰਦਾਸਪੁਰ ਨੇ ਪੰਜ ਜੱਫੇ, ਪਾਲਾ ਜਲਾਲਪੁਰ
ਨੇ ਚਾਰ, ਸ਼ਿਪੀ ਖੀਰਾਂਵਾਲੀ ਅਤੇ ਗੋਲੀ ਅਕਲਪੁਰ ਨੇ ਇੱਕ-ਇੱਕ ਜੱਫਾ ਲਾਇਆ।
ਓ.ਕੇ.ਡੀ ਦੇ ਧਾਵੀ ਸੰਦੀਪ ਸੁਰਖਪੁਰ ਨੂੰ ਸੰਦੀਪ ਇੱਕਲਾਹਾ ਨੇ ਜੱਫਾ ਲਾ
ਕੇ ਬੱਲੇ-ਬੱਲੇ ਕਰਵਾਈ। ਜਿੱਥੇ ਥਾਣੇਦਾਰ ਸੁਰਖਪੁਰ ਨੇ ਜਿੱਥੇ ਇੱਕ ਜੱਫਾ
ਫੱਤਾ ਧੂੜਕੋਟ ਨੂੰ ਲਾਇਆ ਉੱਥੇ ਬਿਕਰਮ ਹਰਿਆਣਾ ਨੇ ਦੋ ਜੱਫੇ ਫੱਤਾ ਧੂੜਕੋਟ
ਅਤੇ ਇੱਕ ਜੱਫਾ ਸੋਨੂੰ ਇਬਰਾਹੀਮ ਨੂੰ ਵੀ ਲਾ ਕੇ ਦਰਸ਼ਕਾਂ ਨੂੰ ਤਾੜੀਆਂ
ਮਾਰਨ ਲਈ ਮਜਬੂਰ ਕੀਤਾ। ਪਰ ਇਹ ਮੈਚ 24 ਦੇ ਮੁਕਾਬਲੇ 37 ਅੰਕ ਪ੍ਰਾਪਤ
ਕਰਕੇ ਓ.ਕੇ.ਡੀ. ਦੀ ਟੀਮ ਨੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼
ਕੀਤਾ।
ਓਪਨ ਕਲੱਬ ਦਾ ਚੌਥਾ ਮੈਚ ਪਹਿਲਾ ਮੈਚ ਹਾਰੀ ਹੋਈ ਟੀਮ ਟੋਰਾਂਟੋ ਪੰਜਾਬੀ
ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਮੈਟਰੋ ਸੁੱਖੀ ਲੱਖਣ ਕੇ ਪੱਡਾ ਦੀ ਤੀਜੀ ਕਬੱਡੀ ਤੇ ਭਾਵੇਂ
ਪੰਮਾ ਝੰਡੇਰ ਨੇ ਜੱਫਾ ਲਾਇਆ ਪਰ ਉਸ ਤੋਂ ਬਾਅਦ ਉਸ ਨੇ ਨਾਨ-ਸਟਾਪ ਕਬੱਡੀਆਂ
ਪਾਈਆਂ। ਬੀਤਾ ਖੋਸਾ ਦੀ ਦੂਜੀ ਕਬੱਡੀ ਤੇ ਪੱਪੀ ਖਹਿਰਾ ਨੇ ਅਤੇ 6ਵੀਂ ਕਬੱਡੀ
ਤੇ ਗੁਰਵਿੰਦਰ ਕਾਹਲਵਾਂ ਨੇ ਇੱਕ ਜੱਫਾ ਲਾਇਆ। ਕਿੰਦਾ ਬਿਹਾਰੀਪੁਰ ਨੂੰ
ਜਿੱਥੇ ਇੱਕ ਜੱਫਾ ਪੰਮਾ ਝੰਡੇਰ ਨੇ ਲਾਇਆ ਉੱਥੇ ਦੋ ਜੱਫੇ ਨਿੰਦੀ ਬੇਨੜਾ
ਨੇ ਲਾ ਕੇ ਉਸ ਦੀ ਕਬੱਡੀ ਬੰਦ ਕਰਵਾ ਦਿੱਤੀ। ਵੈਲੀ ਚੂਹੜਚੱਕ ਨੂੰ ਵੀ ਇੱਕ
ਜੱਫਾ ਨਿੰਦੀ ਬੇਨੜਾ ਨੇ ਲਾਇਆ। ਦੂਜੇ ਪਾਸੇ ਟੋਰਾਂਟੋ ਪੰਜਾਬੀ ਸਪੋਰਟਸ
ਕਲੱਬ ਦੀ ਟੀਮ ਵਿੱਚ ਹਰਦੀਪ ਕਾਉਂਕੇ, ਜੱਗਾ ਆਲੋਵਾਲ ਢੇਰੀਆਂ, ਸੰਨੀ ਕੈਲੇਫੋਰਨੀਆ,
ਸ਼ੀਰਾ ਹਠੂਰ ਅਤੇ ਲਾਡੀ ਪਰਸਰਾਮਪੁਰ ਨੇ ਕਬੱਡੀ ਪਾਈਆਂ। ਮੈਟਰੋ ਦੇ ਜਾਫੀ
ਮੰਗੀ ਬੱਗਾ ਨੇ ਪੰਜ ਜੱਫੇ, ਕਿੰਦਾ ਕਕਰਾਲਾ. ਡਮਰੂ ਰੁੜਕੀ ਨੇ ਤਿੰਨ-ਤਿੰਨ
ਜੱਫੇ, ਗੋਗੋ ਰੁੜਕੀ ਨੇ ਦੋ ਜੱਫੇ ਅਤੇ ਮੌੜ ਕਕਰਾਲਾ ਨੇ ਇੱਕ ਜੱਫਾ ਲਾ
ਕੇ ਇਹ ਮੈਚ 21 ਦੇ ਮੁਕਾਬਲੇ 36 ਅੰਕ ਪ੍ਰਾਪਤ ਕਰਕੇ ਮੈਟਰੋ ਦੀ ਟੀਮ ਨੇ
ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਉਸ ਤੋਂ ਬਾਅਦ ਮਾਲਟਨ ਅਤੇ
ਸਪਰਿੰਗਡੇਲ ਦੀਆਂ ਅੰਡਰ 21 ਦੀਆਂ ਟੀਮਾਂ ਵਿਚਕਾਰ ਦੂਜਾ ਸੈਮੀਫਾਈਨਲ ਮੈਚ
ਹੋਇਆ। ਇਹ ਮੈਚ 27 ਦੇ ਮੁਕਾਬਲੇ 30 ਅੰਕ ਪ੍ਰਾਪਤ ਕਰਕੇ ਸਪਰਿੰਗਡੇਲ ਦੀ
ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਓਪਨ ਕਲੱਬਾਂ ਦਾ ਪਹਿਲਾ ਸੈਮੀਫਾਈਨਲ ਮੈਚ ਪੰਜਾਬ ਸਪੋਰਟਸ ਕਲੱਬ ਅਤੇ ਇੰਟਰਨੈਸ਼ਨਲ
ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ। ਮੈਚ ਸ਼ੁਰੂ
ਹੋਣ ਤੋਂ ਪਹਿਲਾਂ ਹੀ ਪੰਜਾਬ ਸਪੋਰਟਸ ਕਲੱਬ ਦੀ ਟੀਮ ਦੇ ਧਾਵੀ ਗੋਲੂ ਝਾੜ
ਸਾਹਿਬ ਨੂੰ ਫੈਡਰੇਸ਼ਨ ਨੇ ਪੰਜ ਮਿੰਟ ਲਈ ਇਸ ਕਰਕੇ ਰੋਕ ਦਿੱਤਾ ਕਿ ਉਸ ਦੇ
ਚਿਕਨਾਈ ਵਾਲੀ ਕੋਈ ਚੀਜ ਲਾਈ ਹੋਈ ਹੈ। ਇੰਟਰਨੈਸ਼ਨਲ ਵੱਲੋਂ ਪਹਿਲੀ ਕਬੱਡੀ
ਜੱਸਾ ਸਿੱਧਵਾ ਨੇ ਪਾ ਕੇ ਟੀਮ ਲਈ ਅੰਕ ਪ੍ਰਾਪਤ ਕੀਤਾ। ਉਸ ਤੋਂ ਬਾਅਦ ਜੱਸਾ
ਸਿੱਧਵਾ ਨੇ 18 ਕਬੱਡੀਆਂ ਪਾਈਆਂ ਉਸ ਨੂੰ ਸਿਰਫ ਇੱਕ ਜੱਫਾ ਸੁੱਖਾ ਵਕੀਲਾ
ਵਾਲਾ ਨੇ ਲਾਇਆ। ਗੁਰਲਾਲ ਘਨੌਰ ਦੀਆਂ ਪਹਿਲੀਆਂ ਦੋ ਕਬੱਡੀਆਂ ਤੇ ਜਦੋਂ
ਭਿੰਦਾ ਭੈਰੋਮਾਜਰਾ ਨੇ ਲਗਾਤਾਰ ਦੋ ਜੱਫੇ ਲਾਏ ਤਾਂ ਦਰਸ਼ਕਾਂ ਦੀਆਂ ਤਾੜੀਆਂ
ਨਾਲ ਸਾਰਾ ਹੀ ਸਟੇਡੀਅਮ ਗੁੰਜਣ ਲੱਗ ਪਿਆ। ਪਰ ਉਸ ਤੋਂ ਬਾਅਦ ਗੁਰਲਾਲ ਘਨੌਰ
ਨੇ 12 ਨਾਨ-ਸਟਾਪ ਕਬੱਡੀਆਂ ਪਾਈਆਂ। ਗੀਤਾ ਮੂਲਿਆਵਾਲੀਆ ਨੇ ਸਿਰਫ ਪੰਜ
ਕਬੱਡੀਆਂ ਪਾਈਆਂ ਉਸ ਨੂੰ ਅੰਮ੍ਰਿਤਪਾਲ ਜੁਨੇਤਪੁਰਾ ਅਤੇ
ਕੀਪਾ ਸੁਰਖਪੁਰੀਆ ਨੇ ਇੱਕ-ਇੱਕ ਜੱਫਾ ਲਾਇਆ। ਦੂਜੇ ਪਾਸੇ ਪੰਜਾਬ ਸਪੋਰਟਸ
ਕਲੱਬ ਵੱਲੋਂ ਬੱਬੂ ਜਲਾਲ ਨੇ ਕਬੱਡੀ ਪਾ ਕੇ ਟੀਮ ਲਈ ਅੰਕ ਪ੍ਰਾਪਤ ਕੀਤਾ।
ਬੱਬੂ ਜਲਾਲ ਨੇ 15 ਕਬੱਡੀਆਂ ਪਾਈਆਂ ਉਸ ਨੂੰ ਖੁਸ਼ੀ ਦਿੜ੍ਹਬਾ ਅਤੇ ਸੋਨੀ
ਸੁਨੇਤ ਨੇ ਸਿਰਫ ਇੱਕ-ਇੱਕ ਜੱਫਾ ਲਾਇਆ। ਚੈਨਾ ਨੱਥੋਕੇ ਨੇ 10 ਕਬੱਡੀਆਂ
ਪਾਈਆਂ ਉਸ ਨੂੰ ਸੋਨੀ ਸੁਨੇਤ ਅਤੇ ਬਲਜੀਤ ਸੈਦੋਕੇ ਨੇ ਜਿੱਥੇ ਇੱਕ-ਇੱਕ
ਜੱਫਾ ਲਾਇਆ ਉੱਥੇ ਖੁਸ਼ੀ ਦਿੜ੍ਹਬਾ ਨੇ ਇੱਕ ਅੰਕ ਕਾਮਨ ਵੀ ਕੀਤਾ। ਗੋਲੂ
ਝਾੜ ਸਾਹਿਬ ਨੇ ਭਾਵੇਂ ਕਬੱਡੀ ਪੰਜ ਮਿੰਟ ਬਾਅਦ ਕਬੱਡੀ ਪਾਉਣੀ ਸ਼ੁਰੂ ਕੀਤੀ
ਪਰ ਫਿਰ ਵੀ ਉਸ ਨੇ 13 ਕਬੱਡੀਆਂ ਪਾਈਆਂ ਉਸ ਨੂੰ ਬਲਜੀਤ ਸੈਦੋਕੇ ਨੇ ਦੋ
ਜੱਫੇ, ਖੁਸ਼ੀ ਦਿੜ੍ਹਬਾ ਅਤੇ ਸੋਨੀ ਸੁਨੇਤ ਨੇ ਇੱਕ-ਇੱਕ ਜੱਫਾ ਲਾ ਕੇ ਇਹ
ਮੈਚ 32 ਦੇ ਮੁਕਾਬਲੇ 40 ਅੰਕ ਪ੍ਰਾਪਤ ਕਰਕੇ ਇੰਟਰਨੈਸ਼ਨਲ ਦੀ ਟੀਮ ਨੇ ਮੈਚ
ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਪਰ ਜੇਕਰ ਗੋਲੂ ਝਾੜ ਸਾਹਿਬ ਨੂੰ
ਸ਼ੁਰੂ ਵਿੱਚ ਕਬੱਡੀ ਪਾਉਣ ਤੋਂ ਨਾ ਰੋਕਦੇ ਤਾਂ ਸ਼ਾਇਦ ਨਤੀਜਾ ਕੋਈ ਹੋਰ ਹੁੰਦਾ।
ਦੂਜਾ ਸੈਮੀਫਾਈਨਲ ਮੈਚ ਓ.ਕੇ.ਡੀ. ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ
ਟੀਮਾਂ ਵਿਚਕਾਰ ਕਰਵਾਇਆ ਗਿਆ। ਮੈਟਰੋ ਵੱਲੋਂ ਸੁੱਖੀ ਲੱਖਣ-ਕੇ-ਪੱਡਾ ਨੇ
18 ਕਬੱਡੀਆਂ ਅਤੇ ਕਿੰਦਾ ਬਿਹਾਰੀਪੁਰ ਨੇ 17 ਕਬੱਡੀਆਂ ਪਾਈਆਂ। ਇਹ ਦੋਵੇਂ
ਖਿਡਾਰੀ ਸਾਰੇ ਮੈਚ ਵਿੱਚ ਕਬੱਡੀਆਂ ਪਾਉਦੇ ਰਹੇ। ਓ.ਕੇ.ਡੀ ਦੇ ਜਾਫੀ ਪਾਲਾ
ਜਲਾਲਪੁਰ ਨੇ ਦੋ-ਦੋ ਜੱਫੇ ਲਾਏ। ਦੂਜੇ ਪਾਸੇ ਓ.ਕੇ.ਡੀ ਦੇ ਧਾਵੀ ਸੰਦੀਪ
ਸੁਰਖਪੁਰ ਦੀ ਨੇ 17 ਕਬੱਡੀਆਂ ਪਾਈਆਂ ਉਸ ਨੂੰ ਮੰਗੀ ਬੱਗਾ ਨੇ ਦੋ, ਡਮਰੂ
ਰੁੜਕੀ ਅਤੇ ਕਿੰਦਾ ਕਕਰਾਲਾ ਨੇ ਇੱਕ-ਇੱਕ ਜੱਫਾ ਲਾਇਆ। ਸੋਨੂੰ ਇਬਰਾਹੀਮ
ਨੇ 12 ਕਬੱਡੀਆਂ ਪਾਈਆਂ ਉਸ ਨੂੰ ਸਿਰਫ ਇੱਕ ਜੱਫਾ ਮੰਗੀ ਬੱਗਾ ਨੇ ਲਾਇਆ।
ਫੱਤਾ ਧੂੜਕੋਟ ਨੇ 6 ਕਬੱਡੀਆਂ ਪਾਈਆਂ ਉਸ ਨੂੰ ਡਮਰੂ ਰੁੜਕੀ ਅਤੇ ਮੰਗੀ
ਬੱਗਾ ਨੇ ਇੱਕ-ਇੱਕ ਜੱਫਾ ਲਾ ਕੇ ਇਹ ਮੈਚ 32 ਦੇ ਮੁਕਾਬਲੇ 38 ਅੰਕ ਪ੍ਰਾਪਤ
ਕਰਕੇ ਇਹ ਮੈਚ ਮੈਟਰੋ ਦੀ ਟੀਮ ਨੇ ਜਿੱਤ ਕੇ ਫਾਈਨਲ ਵਿੱਚ ਪਹੁੰਚ ਕੇ ਕਲੱਬ
ਦਾ ਮਾਣ ਵਧਾਇਆ। ਉਸ ਤੋ ਬਾਅਦ ਸ਼ੇਰੇ ਪੰਜਾਬ ਯੂਨਾਈਟਿਡ ਅਤੇ ਟੋਰਾਂਟੋ ਪੁਲਿਸ
ਦੀਆਂ ਟੀਮਾਂ ਵਿਚਕਾਰ ਸ਼ੋਅ-ਮੈਚ ਕਰਵਾਈਆ ਗਿਆ। ਜੋ ਸ਼ੇਰੇ ਪੰਜਾਬ ਯੂਨਾਈਟਿਡ
ਦੀ ਟੀਮ ਨੇ ਜਿੱਤ ਲਿਆ। ਫਾਈਨਲ ਮੈਚ ਤੋਂ ਪਹਿਲਾਂ ਅੰਡਰ 21 ਦਾ ਫਾਈਨਲ
ਮੈਚ ਸਪਰਿੰਗਡੇਲ ਅਤੇ ਸ਼ੇਰੇ-ਏ-ਪੰਜਾਬ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ।
ਇਹ ਮੈਚ 29 ਦੇ ਮੁਕਾਬਲੇ 31 ਅੰਕ ਪ੍ਰਾਪਤ ਕਰਕੇ ਸਪਰਿੰਗਡੇਲ ਦੀ ਟੀਮ ਨੇ
ਜਿੱਤ ਕੇ ਅੰਡਰ 21 ਦੀ ਚੈਂਪੀਅਨ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਹਰੇਕ
ਸਾਲ ਮੈਟਰੋ ਦੀ ਟੀਮ ਵਿੱਚ ਖੇਡਣ ਵਾਲੇ ਦੁਨੀਆਂ ਦੇ ਸਟਾਰ ਖਿਡਾਰੀ ਕੁਲਜੀਤਾ
ਮਲਸੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਹ ਭਾਵੇਂ ਇਸ ਸਾਲ
ਸੱਟ ਲੱਗਣ ਕਰਕੇ ਖੇਡ ਨਹੀਂ ਰਿਹਾ। ਪ੍ਰਸਿੱਧ ਲੇਖਕ ਮੱਖਣ ਬਰਾੜ ਦੇ ਲਿੱਖੇ
ਗੀਤਾਂ ਅਤੇ ਕਬੱਡੀ ਦੇ ਸੇਅਰਾਂ ਦੀ ਡੀ.ਵੀ.ਡੀ ਨੂੰ ਵੀ ਰਿਲੀਜ਼ ਕੀਤਾ ਗਿਆ।
ਮੈਟਰੋ ਦੇ ਇਸ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ
ਸਪੋਰਟਸ ਕਲੱਬ ਅਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀਆਂ ਟੀਮਾਂ ਵਿਚਕਾਰ
ਕਰਵਾਇਆ ਗਿਆ। ਮੈਟਰੋ ਦੇ ਧਾਵੀ ਸੁੱਖੀ ਲੱਖਣ-ਕੇ-ਪੱਡਾ ਨੇ 18 ਕਬੱਡੀਆਂ
ਪਾਈਆਂ ਉਸ ਦੀ ਦੂਜੀ ਕਬੱਡੀ ਤੇ ਭਾਵੇਂ ਬਲਜੀਤ ਸੈਦੋਕੇ ਨੇ ਇੱਕ ਜੱਫਾ ਲਾਇਆ
ਪਰ ਫਿਰ ਉਹ ਕਿਸੇ ਦੇ ਹੱਥ ਨਹੀਂ ਆਇਆ। ਕਿੰਦਾ ਬਿਹਾਰੀਪੁਰ ਨੇ 15 ਕਬੱਡੀਆਂ
ਪਾਈਆਂ ਉਸ ਦੀ ਦੂਜੀ ਕਬੱਡੀ ਤੇ ਭਾਵੇਂ ਜਾਨੂੰ ਬੱਸੀਆਂ ਨੇ ਇੱਕ ਜੱਫਾ ਲਾਇਆ
ਪਰ ਫਿਰ ਉਹ ਵੀ ਕਿਸੇ ਦੇ ਹੱਥ ਨਹੀਂ ਆਇਆ। ਮੈਟਰੋ ਦੇ ਤੀਜੇ ਧਾਵੀ ਬੀਤਾ
ਖੋਸਾ ਨੇ ਸਿਰਫ ਇੱਕ ਕਬੱਡੀ ਪਾਈ ਉਸ ਨੂੰ ਖੁਸ਼ੀ ਦਿੜ੍ਹਬਾ ਨੇ ਇੱਕ ਜੱਫਾ
ਲਾਇਆ। ਦੂਜੇ ਪਾਸੇ ਇੰਟਰਨੈਸ਼ਨਲ ਦੇ ਧਾਵੀ ਜੱਸਾ ਸਿੱਧਵਾ ਨੇ 10 ਕਬੱਡੀਆਂ
ਪਾਈਆਂ ਉਸ ਨੂੰ ਮੰਗੀ ਬੱਗਾ, ਡਮਰੂ ਰੁੜਕੀ ਅਤੇ ਕਿੰਦਾ ਕਕਰਾਲਾ ਨੇ ਇੱਕ-ਇੱਕ
ਜੱਫਾ ਲਾ ਕੇ ਬੱਲੇ-ਬੱਲੇ ਕਰਵਾਈ। ਗੁਰਲਾਲ ਘਨੌਰ ਨੇ 15 ਕਬੱਡੀਆਂ ਪਾਈਆਂ
ਉਸ ਨੂੰ ਜਿੱਥੇ ਮੌੜ ਕਕਰਾਲਾ ਨੇ ਇੱਕ ਜੱਫਾ ਲਾਇਆ ਉੱਥੇ ਡਮਰੂ ਰੁੜਕੀ ਨੇ
ਇੱਕ ਅੰਕ ਕਾਮਨ ਕੀਤਾ। ਗੀਤਾ ਮੂਲਿਆਵਾਲੀਆ ਨੂੰ ਗੋਗੋ ਰੁੜਕੀ
ਅਤੇ ਕਿੰਦਾ ਕਕਰਾਲਾ ਨੇ ਇੱਕ-ਇੱਕ ਜੱਫਾ ਲਾਇਆ। ਮੌਲਾ ਯੂ.ਐਸ.ਏ ਨੂੰ ਤਿੰਨ
ਜੱਫੇ ਮੰਗੀ ਬੱਗਾ ਅਤੇ ਇੱਕ ਗੋਗੋ ਰੁੜਕੀ ਨੇ ਲਾ ਕੇ ਉਸ ਦੀ ਕਬੱਡੀ ਬੰਦ
ਕਰ ਦਿੱਤੀ। ਹਰਜੋਤ ਗੱਬਰ ਨੇ ਸਿਰਫ ਇੱਕ ਕਬੱਡੀ ਪਾਈ ਉਸ ਨੂੰ ਡਮਰੂ ਰੁੜਕੀ
ਨੇ ਇੱਕ ਜੱਫਾ ਲਾ ਕੇ ਇਹ ਮੈਚ 26 ਦੇ ਮੁਕਾਬਲੇ 42 ਅੰਕ ਪ੍ਰਾਪਤ ਕਰਕੇ
ਮੈਟਰੋ ਦੀ ਟੀਮ ਨੇ ਵੱਡੇ ਫਰਕ ਨਾਲ ਜਿੱਤ ਕੇ ਆਪਣੇ ਹੀ ਕਬੱਡੀ ਕੱਪ ਦੀ
ਚੈਂਪੀਅਨ ਟੀਮ ਬਣ ਕੇ ਕਲੱਬ ਦੇ ਸਾਰੇ ਪ੍ਰਬੰਧਕਾਂ ਨੂੰ ਖੁਸ਼ ਕਰ ਦਿੱਤਾ।
ਮੈਟਰੋ ਦੇ ਜਾਫੀ ਮੰਗੀ ਬੱਗਾ (ਜਲੰਧਰ) ਨੇ ਸੈਮੀਫਾਈਨਲ ਅਤੇ ਫਾਈਨਲ ਮੈਚ
ਵਿੱਚ 28 ਵਾਰ ਕੌਸ਼ਿਸ਼ ਕਰਕੇ 8 ਜੱਫੇ ਲਾਏ ਇਸ ਲਈ ਉਸ ਨੂੰ ਵਧੀਆ ਜਾਫੀ ਚੁਣਿਆ
ਗਿਆ। ਮੈਟਰੋ ਦੇ ਧਾਵੀ ਸੁੱਖੀ ਲੱਖਣ-ਕੇ-ਪੱਡਾ (ਕਪੂਰਥਲਾ) ਨੇ ਸੈਮੀਫਾਈਨਲ
ਅਤੇ ਫਾਈਨਲ ਮੈਚ ਵਿੱਚ 36 ਕਬੱਡੀਆਂ ਪਾ ਕੇ 33 ਅੰਕ ਪ੍ਰਾਪਤ ਕੀਤੇ ਇਸ
ਲਈ ਉਸ ਨੂੰ ਵਧੀਆ ਧਾਵੀ ਚੁਣਿਆ ਗਿਆ। ਵਧੀਆ ਧਾਵੀ ਅਤੇ ਵਧੀਆ ਜਾਫੀ ਨੂੰ
ਵੀ ਕਲੱਬ ਵੱਲੋਂ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ ਗਿਆ।
ਇਸ ਕਬੱਡੀ ਟੂਰਨਾਮੈਂਟ ਵਿੱਚ ਰੈਫਰੀਆਂ ਦੀ ਡਿਊਟੀ ਜਿੱਥੇ ਸਾਬੀ ਜੰਡਿਆਲੀ,
ਬਿੰਨਾ ਮਲਕ, ਗੋਪ ਮਜਾਰਾ, ਸ਼ਾਮਾ ਚਿੱਟੀ ਨੇ ਨਿਭਾਈ ਉੱਥੇ ਟਾਈਮ ਕੀਪਰ ਦੀ
ਡਿਊਟੀ ਦਰਸ਼ਨ ਗਿੱਲ, ਨਰਿੰਦਰ ਚਾਹਲ, ਬਿੱਟੂ ਕੋਟਗੰਗੂਰਾਏ, ਜਸ ਸੋਹਲ, ਜੱਸੀ
ਸਰਾਏ, ਰਾਣਾ ਸਿੱਧੂ ਅਤੇ ਆਤਮਾ ਸਿੰਘ ਚਾਹਲ ਨੇ ਨਿਭਾਈ। ਜਿੱਥੇ ਇਸ ਕਬੱਡੀ
ਟੂਰਨਾਮੈਂਟ ਦੀ ਕੁਮੈਂਟਰੀ ਮੱਖਣ ਅਲੀ, ਸੁਰਜੀਤ ਸਿੰਘ ਕਕਰਾਲੀ, ਇੰਦਰਜੀਤ
ਸਿੰਘ ਪੱਡਾ ਅਤੇ ਸੁਖਚੈਨ ਬਰਾੜ, ਦਾਰਾ ਗਰੇਵਾਲ ਅਤੇ ਘੁੱਗੀ ਨੇ ਕਰਕੇ ਦਰਸ਼ਕਾਂ
ਦਾ ਦਿਲ ਲਵਾਈ ਰੱਖਿਆ ਉੱਥੇ ਸਟੇਜ਼ ਸਕੱਤਰ ਦੀ ਡਿਊਟੀ ਗੋਗਾ ਗਹੂਣੀਆ ਨੇ
ਨਿਭਾਈ। ਕੁਲਜੀਤ ਸਿੰਘ ਧਮੋਟ ਸਾਰਾ ਦਿਨ ਨੰਬਰ ਲਿਖਦਾ ਰਿਹਾ ਅਤੇ ਟਾਈਮ
ਦਾ ਬਟਨ ਮਨਜੀਤ ਗਿੱਲ ਦੱਬਦਾ ਰਿਹਾ।
ਇਸ ਕਬੱਡੀ ਟੂਰਨਾਮੈਂਟ ਵਿੱਚ ਫੈਡਰੇਸ਼ਨ ਦੀਆਂ 12 ਕਲੱਬਾਂ ਦੇ ਤਕਰੀਬਨ ਸਾਰੇ
ਹੀ ਮੈਂਬਰ ਪਹੁੰਚੇ ਹੋਏ ਸਨ ਉੱਥੇ ਪੰਜਾਬ ਤੋਂ ਆਏ ਕੁਮੈਂਟੇਟਰ ਮੱਖਣ ਅਲੀ,
ਇੰਦਰਜੀਤ ਸਿੰਘ ਪੱਡਾ, ਸੁਰਜੀਤ ਸਿੰਘ ਕਕਰਾਲੀ, ਰੈਫਰੀ ਸ਼ਾਮਾ ਚਿੱਟੀ ਅਤੇ
ਕਬੱਡੀ ਲੇਖਕ ਜਸਵੰਤ ਸਿੰਘ ਖੜਗ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਆਫ
ਉਨਟਾਰੀਓ ਵੱਲੋਂ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਮੁੱਖ ਮਹਿਮਾਨਾਂ ਵਿੱਚ ਫਿਲਮੀ ਕਲਾਕਾਰ ਓੁਮਪੁਰੀ ਅਤੇ ਪੰਜਾਬੀ ਭਾਈਚਾਰੇ
ਦੇ ਮੈਂਬਰ ਪਾਰਲੀਮੈਂਟ ਟਿੱਮ ਉੱਪਲ ਵੀ ਵਿਸ਼ੇਸ਼ ਤੌਰ’ਤੇ ਪਹੁੰਚੇ ਹੋਏ ਸਨ।
। ਕੁਲ ਮਿਲਾ ਕੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਆਫ ਉਨਟਾਰੀਓ ਵੱਲੋਂ ਕਰਵਾਇਆ
ਗਿਆ ਇਹ ਟੂਰਨਾਮੈਂਟ ਆਪਣੀਆਂ ਅਭੁੱਲ ਯਾਦਾਂ ਛੱਡਦਾ ਹੋਇਆ ਬਿਨਾ ਕਿਸੇ ਸਮੱਸਿਆ
ਦੇ ਸਮਾਪਤ ਹੋਇਆ । ਇਸ ਲਈ ਕਲੱਬ ਦੇ ਸਾਰੇ ਮੈਂਬਰ ਵਧਾਈ ਦੇ ਹੱਕਦਾਰ ਹਨ।
ਜਸਵੰਤ ਸਿੰਘ ਖੜਗ
( ਕਿਲਾ ਹਾਂਸ )
E-mail:- kharagkillahans@sify.com
Phone:- 001-905-216-2764
|