ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Promoters
Kabadi Coach
Referees
Time Keepers
Rules & Regulations of Kabaddi
Kabbadi Academies
Font Download


Your Visitor No is
Visitor Counter by Digits
 
 

ਸ਼ਾਰਜਾਹ ਵਰਲਡ ਕਬੱਡੀ ਕੱਪ ਖੱਟੀਆਂ-ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ।
* ਇੰਟਰਨੈਸ਼ਨਲ ਦੀਆਂ ਟੀਮਾਂ ਵਿਚ ਇਮੇਜ ਗਰੁਪ ਅਤੇ ਲੋਕਲ ਟੀਮਾਂ ਵਿਚ ਸ਼ੇਰੇ ਪੰਜਾਬ ਦੀ ਟੀਮ ਬਣੀ ਚੈਂਪੀਅਨ।
* ਇੰਟਰਨੈਸ਼ਨਲ ਟੀਮਾਂ ਵਿਚ ਇਮੇਜ ਗਰੁਪ ਵਿਚ ਖੇਡ ਰਹੇ ਸਦੀਕ ਬੱਟ ਨੂੰ ਵਧੀਆ ਧਾਵੀ ਅਤੇ ਮੀਕ ਸਿਆਟਲ ਵਧੀਆ ਜਾਫੀ ਰਹੇ।
* ਲੋਕਲ ਟੀਮਾਂ ਵਿਚ ਸ਼ੇਰੇ ਪੰਜਾਬ ਦੀ ਟੀਮ ਵਿਚ ਖੇਡ ਰਹੇ ਚੰਨਾ ਖੀਰਾਂਵਾਲੀ ਵਧੀਆ ਧਾਵੀ ਅਤੇ ਗੋਰਾ ਖੀਰਾਂਵਾਲੀ ਵਧੀਆ ਜਾਫੀ ਐਲਾਨਿਆ ਗਿਆ।

ਸ਼ਾਰਜਾਹ (ਦੁਬਈ) ਤੋਂ ਜਸਵੰਤ ਸਿੰਘ ਖੜਗ ਤੇ ਪਰਮਜੀਤ ਸਿੰਘ ਬਾਗੜੀਆ ਦੀ ਵਿਸ਼ੇਸ ਰਿਪੋਰਟ

 

ਸ਼ਾਰਜਾਹ ਵਰਲਡ ਕਬੱਡੀ ਕੱਪ ਦਾ ਪਹਿਲਾ ਮੈਚ ਇਮੇਜ ਗਰੁਪ ਤੇ ਅਲਸਫਾ ਦੀਆਂ ਟੀਮਾਂ ਵਿਚਕਾਰ ਹੋਇਆ। ਪਹਿਲੇ ਹੀ ਮੈਚ ਵਿਚ ਬੈਨ ਕੀਤੇ ਖਿਡਾਰੀਆਂ ਨੂੰ ਲੈ ਕੇ ਮੈਚ ਕਾਫੀ ਦੇਰ ਰੁਕਿਆ ਰਿਹਾ। ਅਲਸਫਾ ਦੀ ਟੀਮ ਚਿ ਅਖਤਰ ਪਠਾਨ, ਇਮਤਿਆਜ਼ ਆਲਮ,ਅਰਫਾਨ ਮਾਨਾ ਵਰਗੇ ਧਾਵੀ ਅਤੇ ਸੁਜ਼ਾਦ ਗੁੱਜਰ. ਜਾਸਰ ਜਾਵੇਦ ਹਾਥੀ, ਮਸ਼ਰਫ ਜੰਜੂਆ, ਰਾਣਾ ਨਾਸਿਰ ਤੇ ਰਾਣਾ ਸੁਹੇਲ ਵਰਗੇ ਜਾਫੀ ਖੇਡ ਪਰ ਇਮੇਜ ਗਰੁਪ ਦੀ ਟੀਮ ਵਿਚ ਜਿਥੇ ਬਾਬਰ ਗੁੱਜਰ, ਸਦੀਕ ਬੱਟ, ਵਿੱਕੀ ਰਾਮਾ ਦੇ ਨਾਲ ਬੈਨ ਕੀਤੇ ਖਿਡਾਰੀ ਲੱਡੂ ਸਿੱਧਵਾਂ ਨੇ ਕਬੱਡੀਆਂ ਪਾਈਆਂ ਉਥੇ ਖੇਡ ਮੈਦਾਨ ਵਿਚ ਸੰਦੀਪ ਲੱਲੀਆਂ ਤੇ ਕਿੰਦਾ ਬਿਹਾਰੀਪੁਰੀਆ ਵੀ ਪਹੁੰਚੇ ਪਰ ਉਨ੍ਹਾਂ ਨੇ ਕਬੱਡੀਆਂ ਨਹੀਂ ਪਾਈਆਂ। ਮੀਕ ਸਿਆਟਲ, ਸ਼ਫਾਕਤ ਅਲੀ, ਅਲਤਾਫ ਬੱਟ ਨਾਲ ਕੈਨੇਡਾ ਦੀ ਕਬੱਡੀ ਫੈਡਰੇਸ਼ਨ ਵਲੋਂ ਸਾਰੀ ਉਮਰ ਲਈ ਖੇਡਣ ਤੋਂ ਬੈਨ ਕੀਤੇ ਪੱਪੂ ਚੂਹੜ ਚੱਕ ਨੇ ਵੀ ਜੱਫੇ ਲਾਏ ਹਰਦੀਪ ਤਾਉ ਅਤੇ ਨੇਕਾ ਮਨਸੂਰਵਾਲ ਵੀ ਭਾਵੇਂ ਖੇਡ ਮੈਦਾਨ ਵਿਚ ਪੁੱਜੇ ਪਰ ਉਨ੍ਹਾਂ ਨੇ ਜੱਫੇ ਨਹੀਂ ਲਾਏ। ਪਹਿਲੇ ਹੀ ਮੈਚ ਵਿਚ ਮੀਕ ਸਿਆਟਲ ਨੇ ਅਖਤਰ ਪਠਾਨ ਨੂੰ ਚਾਰ ਜੱਫੇ, ਇਮਤਿਆਜ਼ ਆਲਮ ਨੂੰ ਇੱਕ ਤੇ ਅਰਫਾਨ ਮਾਨਾ ਨੂੰ ਦੋ ਜੱਫੇ ਲਾ ਕੇ ਮੇਲਾ ਲੁੱਟਿਆ। ਪੱਪੂ ਚੂਹੜ ਚੱਕ ਤੇ ਸ਼ਫਾਕਤ ਅਲੀ ਨੇ ਵੀ ਇਮਤਿਅਜ਼ ਆਲਮ ਨੂੰ ਦੋ-ਦੋ ਜੱਫੇ ਲਾ ਕੇ ਇਹ ਮੈਚ 30 ਦੇ ਮੁਕਾਬਲੇ ਸਾਢੇ 46 ਅੰਕਾਂ ਦੇ ਫਰਕ ਨਾਲ ਜਿੱਤਿਆ। ਦੂਜਾ ਮੈਚ ਗੁਰਚਰਨ ਸੋਹਲ ਵਲੋਂ ਸਪਾਂਸਰ ਕੀਤੀ ਟੀਮ ਸੋਹਲ ਟਰਾਂਸਪੋਰਟ ਅਤੇ ਗੁਰਦੇਵ ਸਿੰਘ ਦੇਬੀ ਪੁਰੇਵਾਲ ਦੀ ਤਿਆਰ ਸ਼ੇਰੇ ਪੰਜਾਬ ਟਰਾਂਸਪੋਰਟ ਕਬੱਡੀ ਟੀਮ ਨਾਲ ਹੋਣਾ ਸੀ।ਸ਼ੇਰੇ ਪੰਜਾਬ ਦੀ ਟੀਮ ਵਿਚ ਧਾਵੀ ਕੁਲਜੀਤਾ ਮਲਸੀਆਂ, ਜੱਸਾ ਸਿੱਧਵਾਂ, ਸੁੱਖੀ ਲੱਖਣ ਕੇ ਪੱਡਾ, ਗੁਰਲਾਲ ਘਨੌਰ ਅਤੇ ਮੰਗੀ ਬੱਗਾ, ਬੂਟਾ ਤਲਵਣ, ਬਿੱਟੂ ਦੁਗਾਲ, ਗੋਗੋ ਰੁੜਕੀ ਵਰਗੇ ਪ੍ਰਸੱਧ ਖਿਡਾਰੀਆਂ ਨੇ ਖੇਡਣਾ ਸੀ ਪਰ ਪਹਿਲੇ ਮੈਚ ਵਿਚ ਬੈਨ ਕੀਤੇ ਖਿਡਾਰੀਆਂ ਦੇ ਖੇਡਣ ਨਾਲ ਖਿਡਾਰੀਆਂ ਨੂੰ ਕੈਨੇਡਾ ਤੇ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਦੇ ਫੋਨ ਆਉਣ ਲੱਗ ਪਏ ਕਿ ਜਿੱਥੇ ਬੈਨ ਕੀਤੇ ਖਿਡਾਰੀ ਖੇਡੇ ਹਨ ਉਨ੍ਹਾਂ ਨਾਲ ਕੋਈ ਵੀ ਦੁਸਰਾ ਖਿਡਾਰੀ ਖੇਡੇਗਾ ਉਸਨੂੰ ਸਾਰੀ ਉਮਰ ਲਈ ਬੈਨ ਕੀਤਾ ਜਾਵੇਗਾ। ਇਸ ਲਈ ਸ਼ੇਰੇ ਪੰਜਾਬ ਟੀਮ ਦੇ ਖਿਡਾਰੀ ਮੈਚ ਖੇਡਣ ਲਈ ਨਹੀਂ ਆਏ ਅਤੇ ਉਨ੍ਹਾਂ ਦੀ ਟੀਮ ਨੂੰ ਸਕਰੈਚ ਕਰਕੇ ਸੋਹਲ ਟਰਾਂਸਪੋਰਟ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ।
ਤੀਜਾ ਮੈਚ ਰੂਪ ਟਰਾਂਸਪੋਰਟ ਤੇ ਗਿੱਲ ਟਰਾਂਸਪੋਰਟ ਵਲੋਂ ਸਾਂਝੇ ਤੌਰ ਤੇ ਤਿਆਰ ਕੀਤੀ ਰੂਪ-ਗਿੱਲ ਟਰਾਂਸਪੋਰਟ ਤੇ ਸੁਖਦੇਵ ਸ਼ਰਮਾ ਸਰਖਪੁਰ ਅਜਮਾਨ ਵਾਲਿਆਂ ਦੀ ਟੀਮ ਸ਼ਰਮਾਂ ਐਂਡ ਸੰਨਜ ਦੀ ਟੀਮ ਵਿਚਕਾਰ ਹੋਣਾ ਸੀ ਪਰ ਉਹ ਖਿਡਾਰੀ ਵੀ ਮੈਚ ਖੇਡਣ ਨੂੰ ਤਿਆਰ ਨਹੀਂ ਹੋਏ ਫਿਰ ਕਾਫੀ ਚਿਰ ਰੌਲਾ ਪੈਂਦਾ ਰਿਹਾ। ਕਮੇਟੀ ਨੇ ਦੁਬਾਰਾ ਫੈਸਲਾ ਕੀਤਾ ਕਿ ਸ਼ੇਰੇ ਪੰਜਾਬ ਤੇ ਸੋਹਲ ਟਰਾਂਸਪੋਰਟ ਦੀਆਂ ਟੀਮਾਂ ਨੂੰ ਆਪਸ ਵਿਚ ਮੈਚ ਖੇਡਣ ਲਈ ਕਿਹਾ। ਇਸ ਫੈਸਲੇ ਉਪਰੰਤ ਸ਼ੇਰੇ ਪੰਜਾਬ ਦੀ ਟੀਮ ਮੈਦਾਨ ਵਿਚ ਆ ਗਈ ਪਰ ਸੋਹਲ ਟਰਾਂਸਪੋਰਟ ਦੀ ਟੀਮ ਇਹ ਸਟੈਂਡ ਲੈਂਦਿਆਂ ਖੇਡ ਮੈਦਾਨ ਵਿਚ ਨਹੀਂ ਆਈ ਕਿ ਇਕ ਵਾਰ ਰੱਦ ਕੀਤੀ ਹੋਈ ਟੀਮ ਦੁਬਾਰਾ ਨਹੀਂ ਖੇਡ ਸਕਦੀ। ਫਿਰ ਕਾਫੀ ਦੇਰ ਮੈਦਾਨ ਸੁੰਨ੍ਹਾ ਰਿਹਾ। ਅੱਕ ਕੇ ਪ੍ਰਬੰਧਕਾਂ ਨੂੰ ਸਥਾਨਕ ਟੀਮਾਂ ਦੇ ਮੈਚ ਕਰਾਉਣੇ ਪਏ ਅਤੇ ਫੈਸਲਾ ਅਗਲੇ ਦਿਨ ਲਈ ਰੱਖ ਲਿਆ।
ਦੂਜੇ ਦਿਨ 9 ਦਸੰਬਰ ਨੂੰ ਵੀ ਭਾਵੇਂ ਮੈਦਾਨ ਵਿਚ ਦਰਸ਼ਕਾਂ ਦਾ ਹੜ੍ਹ ਆਇਆ ਪਿਆ ਸੀ ਪਰ ਫਿਰ ਵੀ ਸ਼ੇਰੇ ਪੰਜਾਬ ਦੀ ਟੀਮ ਨੂੰ ਲੇ ਕੇ ਫਿਰ ਰੌਲਾ ਪੈਂਦਾ ਰਿਹਾ ਕਿ ਸਕਰੈਚ ਕੀਤੀ ਹੋਈ ਟੀਮ ਦੁਬਾਰਾ ਉਸੇ ਨਾਂ ਤੇ ਨਹੀਂ ਖੇਡ ਸਕਦੀ। ਉਸ ਤੋਂ ਬਾਅਦ ਸ਼ੇਰੇ ਪੰਜਾਬ ਦੇ ਗੁਰਦੇਵ ਸਿੰਘ ਦੇਵੀ ਨੇ ਫੈਸਲਾ ਲਿਆ ਕਿ ਉਸ ਦੀ ਟੀਮ ਵਿਚ ਖੇਡਣ ਆਏ ਦੁਨੀਆ ਦੇ ਸਟਾਰ ਖਿਡਾਰੀਆਂ ਨੂੰ ਸੁਖਦੇਵ ਸ਼ਰਮਾ ਦੀ ਤਿਆਰ ਕੀਤੀ ਸ਼ਰਮਾ ਐਂਡ ਸੰਨਜ ਦੀ ਟੀਮ ਵਿਚ ਖਿਡਾਇਆ ਜਾਵੇ ਅਤੇ ਖਿਡਾਰੀ ਸ਼ਰਮਾ ਐਂਡ ਸੰਨਜ ਦੀ ਟੀਮ ਵਿਚ ਖੇਡਣ ਲਈ ਖੇਡ ਮੈਦਾਨ ਵਿਚ ਆਏ ਉਨ੍ਹਾਂ ਦਾ ਮੈਚ ਰੂਪ-ਗਿੱਲ ਟਰਾਂਸਪੋਰਟ ਦੀ ਟੀਮ ਨਾਲ ਹੋਣਾ ਸੀ । ਉਸ ਟੀਮ ਦੇ ਖਿਡਾਰੀ ਭਾਵੇਂ ਖੇਡ ਮੈਦਾਨ ਵਿਚ ਸੀ ਪਰ ਉਨ੍ਹਾਂ ਨੇ ਵੀ ਖੇਡਣ ਤੋਂ ਇਨਕਾਰ ਕਰ ਦਿੱਤਾ ਕਿਉਂ ਕਿ ਦਰਸ਼ਕਾਂ ਅਤੇ ਪ੍ਰਬੰਧਕਾਂ ਸਾਰਿਆਂ ਨੂੰ ਪਤਾ ਸੀ ਕਿ ਜੇਕਰ ਸ਼ਰਮਾ ਐਂਡ ਸੰਨਜ ਦੀ ਟੀਮ ਵਿਚ ਉਹ ਖਿਡਾਰੀ ਖੇਡਦੇ ਸਨ ਤਾਂ ਸ਼ਾਰਜਾਹ ਵਰਲਡ ਕਬੱਡੀ ਕੱਪ ਉਨ੍ਹਾਂ ਦੀ ਝੋਲੀ ਵਿਚ ਪੈਣਾ ਸੀ ਪਰ ਟੂਰਨਾਮੈਂਟ ਕਮੇਟੀ ਨੇ ਫਿਰ ਫੈਸਲਾ ਲਿਆ ਕਿ ਸਕਰੈਚ ਕੀਤੀ ਟੀਮ ਦੇ ਖਿਡਾਰੀ ਹੋਰ ਕਿਸੇ ਵੀ ਟੀਮ ਵਿਚ ਨਹੀਂ ਖੇਡ ਸਕਦੇ ਪਰ ਕਬੱਡੀ ਖੇਡ ਦਾ ਨਿਯਮ ਹੈ ਕਿ ਜੇਕਰ ਕਿਸੇ ਵੀ ਟੀਮ ਵਿਚ ਖੇਡ ਕੇ ਹਾਰਿਆ ਹੋਇਆ ਖਿਡਾਰੀ ਦੁਬਾਰਾ ਨਹੀਂ ਖੇਡ ਸਕਦਾ ਪਰ ਸਕਰੈਚ ਕੀਤੀ ਹੋਈ ਟੀਮ ਦੇ ਖਿਡਾਰੀ ਕਿਸੇ ਵੀ ਟੀਮ ਵਿਚ ਖੇਡ ਸਕਦੇ ਹਨ ਪਰ ਕਮੇਟੀ ਨੇ ਫਿਰ ਫੈਸਲਾ ਲੈ ਕੇ ਸ਼ਰਮਾ ਐਂਡ ਸੰਨਜ ਦੀ ਟੀਮ ਵੀ ਸਕਰੈਚ ਕਰ ਦਿੱਤੀ। ਭਾਵੇਂ ਟੂਰਨਾਮੈਟ ਵਿਚ ਸ਼ੇਰੇ ਪੰਜਾਬ ਅਤੇ ਸ਼ਰਮਾ ਐਂਡ ਸ਼ਰਮਾ ਦੋਵੇਂ ਟੀਮਾਂ ਨੂੰ ਖੇਡਣ ਨਹੀਂ ਦਿੱਤਾ ਗਿਆ ਪਰ ਦੋਵੇਂ ਟੀਮਾਂ ਦੇ ਪ੍ਰਬੰਧਕਾਂ ਗੁਰਦੇਵ ਸਿੰਘ ਦੇਬੀ ਅਤੇ ਸੁਖਦੇਵ ਸ਼ਰਮਾ ਅਜਮਾਨ ਤੇ ਗੁਰਵਿੰਦਰ ਭੋਲਾ ਵਲੋਂ ਆਪਣੇ ਖਿਡਾਰੀਆਂ ਸਮੇਤ ਮੈਦਾਨ ਦਾ ਗੇੜਾ ਦੇ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ।
ਉਸ ਤੋਂ ਬਾਅਦ ਫਿਰ ਲਗਭਗ 12.30 ਵਜੇ ਦੁਆਬਾ ਕਲੱਬ ਅਤੇ ਧਾਲੀਵਾਲ ਕਲੱਬ ਦੀਆਂ ਲੋਕਲ ਟੀਮਾਂ ਵਿਚ ਮੈਚ ਕਰਵਾਇਆ ਗਿਆ ਜਿਸ ਵਿਚ ਧਾਲੀਵਾਲ ਕਲੱਬ ਦੀ ਟੀਮ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕੀਤੀ। ਇਸ ਮੈਚ ਦਾ ਜਿੱਥੇ ਦਰਸ਼ਕਾਂ ਨੇ ਆਨੰਦ ਮਾਣਿਆ ਉਥੇ ਉਨ੍ਹਾਂ ਨੂੰ ਇੰਟਰਨੈਸ਼ਲ ਮੁਕਾਬਲੇ ਹੋਣ ਦੀ ਆਸ ਵੀ ਹੋਈ। ਸ਼ੇਰੇ ਪੰਜਾਬ ਤੇ ਚੀਮਾ ਟਰਾਂਸਪੋਰਟ ਦੀਆਂ ਲੋਕਲ ਟੀਮਾਂ ਵਿਚਕਾਰ ਖੇਡੇ ਗਏ ਮੈਚ ਵਿਚ 16 ਦੇ ਮੁਕਾਬਲੇ ਸਾਢੇ 34 ਅੰਕ ਪ੍ਰਾਪਤ ਕਰਕੇ ਸ਼ੇਰੇ ਪੰਜਾਬ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
ਇੰਟਰਨੈਸ਼ਨਲ ਟੀਮਾਂ ਦਾ ਦੂਜੇ ਦਿਨ ਦਾ ਪਹਿਲਾ ਮੈਚ ਸੁਰਿੰਦਰ ਸਿੰਘ ਵਲੋਂ ਤਿਆਰ ਖਾਲਸਾ ਟਰਾਂਸਪੋਰਟ ਕਬੱਡੀ ਟੀਮ ਅਤੇ ਗੁਰਦੁਆਰਾ ਸਾਹਿਬ ਸੋਨਾਪੁਰ ਦੁਬਈ ਦੇ ਪ੍ਰਬੰਧਕਾਂ ਪ੍ਰਧਾਨ ਸ. ਅਵਤਾਰ ਸਿੰਘ ਢਿੱਲੋਂ,ਸ. ਦਿਆਲ ਸਿੰਘ,ਸ. ਨਿਰਮਲ ਸਿੰਘ, ਸ. ਨਛੱਤਰ ਸਿੰਘ, ਸ. ਅਵਤਾਰ ਸਿੰਘ ਅਤੇ ਸ੍ਰੀ ਰਾਮ ਲਾਲ ਵਲੋਂ ਤਿਆਰ ਸੋਨਾਪੁਰ ਦੀਆਂ ਟੀਮਾਂ ਵਿਚਕਾਰ ਹੋਇਆ। ਖਾਲਸਾ ਟਰਾਂਸਪੋਰਟ ਦੀ ਟੀਮ ਵਿਚ ਨੱਕੂ ਪੰਡੋਰੀ, ਜੋਗੀ ਦੇਧਨਾ, ਬੇਅੰਤ ਭਗਤਾ ਭਾਈ, ਜਿੰਦਰ ਚੜਿਕ ਵਰਗੇ ਧਾਵੀ ਅਤੇ ਕਾਲੂ ਮਹੇੜੂ ਅਮਨ ਕੁੰਡੀ, ਪੀਤਾ ਭਗਤਾ ਭਾਈ, ਮਨਜੀਤ ਸਿੳੜਾ, ਚੰਦੂ ਭਗਤਾ ਭਾਈ, ਕਾਲਾ ਹਰਿਆਣਾ ਵਰਗੇ ਜਾਫੀਆਂ ਨਾਲ ਸ਼ਿੰਗਾਰੀ ਟੀਮ ਜਿਸ ਨੂੰ ਪੰਜਾਬ ਤੋਂ ਕੋਚ ਕੇ.ਐਸ. ਨਿੰਨੀ(ਬੋਂਦਲੀ) ਵਲੋਂ ਤਿਆਰ ਕੀਤਾ ਗਿਆ ਸੀ। ਦੂਜੇ ਪਾਸੇ ਗੁਰਦੁਆਰਾ ਸੋਨਾਪੁਰ ਦੀ ਟੀਮ ਵਿਚ ਦੀਪ ਜੰਡਪੁਰ, ਜਸਪਾਲ ਬਬਲੂ, ਪ੍ਰਦੀਪ ਰੌਲੂ ਮਾਜਰਾ ਵਰਗੇ ਧਾਵੀ ਅਤੇ ਜਤਿੰਦਰ ਬੂਰ ਮਾਜਰਾ, ਗੋਰਾ ਸ਼ਰੀਂਹ, ਅੰਗਰੇਜ ਧਨੌਰੀ, ਖੁਸ਼ੀ ਦਿੜਬਾ, ਮਨੀ ਧਨੌਰੀ ਵਰਗੇ ਜਾਫੀ ਸਨ। ਇਨ੍ਹਾਂ ਖਿਡਾਰੀਆਂ ਦੀ ਚੋਣ ਰਵਿੰਦਰ ਸ਼ਾਂਤਪੁਰ ਨੇ ਕੀਤੀ ਸੀ। ਇਸ ਫਸਵੇਂ ਚਲੇ ਮੈਚ ਵਿਚ ਗੁਰਦੁਆਰਾ ਸੋਨਾ ਪੁਰ ਦੀ ਟੀਮ 6 ਅੰਕਾਂ ਨਾਲ ਜੇਤੂ ਰਹੀ। ਉਸ ਤੋਂ ਬਾਅਦ ਪਹਿਲਾ ਸੈਮੀ ਫਾਈਨਲ ਮੈਚ ਰੂਪ-ਗਿੱਲ ਟਰਾਂਸਪੋਰਟ ਅਤੇ ਸੋਹਲ ਟਰਾਂਸਪੋਰਟ ਦੀਆਂ ਟੀਮਾਂ ਵਿਚਕਾਰ ਹੋਇਆ। ਕੋਚ ਜਿੰਦਰ ਖਾਨੋਵਾਲ ਵਲੋਂ ਤਿਆਰ ਅਤੇ ਗੁਰਚਰਨ ਸਿੰਘ ਸੋਹਲ ਵਲੋਂ ਸਪਾਂਸਰ ਕੀਤੀ ਟੀਮ ਵਿਚ ਧਾਵੀ ਪਿੰਕੂ ਖਹਿਰਾ, ਅਮਰੀਕ ਇੱਬਣ, ਦੀਪ ਹਿੰਮਤਪੁਰੀਆ, ਯਾਮਾ ਬੱਲੋਵਾਲ ਅਤੇ ਜਾਫੀ ਮੋਨੀ ਮੰਨਣਾ, ਯਾਦਵਿੰਦਰ ਕੋਟਲੀ ਮਾਜਰਾ,ਰਸਾਲਾ ਸੈਦੋਂ, ਗਗਨ ਇੱਬਣ,ਜਸਵਿੰਦਰ ਬਾਜਾਖਾਨਾ, ਗੋਰਾ ਬਹਿਬਲ,ਜਿੰਦਰ ਖਾਨੋਵਾਲ ਵਰਗੇ ਸਟਾਰ ਤੇ ਉਭਰਦੇ ਖਿਡਾਰੀ ਸਨ ਪਰ ਰੂਪ ਗਿੱਲ ਟਰਾਂਸਪੋਰਟ ਦੀ ਟੀਮ ਵਿਚ ਸਾਰੇ ਹੀ ਸਟਾਰ ਖਿਡਾਰੀ ਸਨ। ਇਸ ਲਈ ਇਹ ਮੈਚ 24 ਦੇ ਮੁਕਾਬਲੇ ਸਾਢੇ 30 ਅੰਕ ਪ੍ਰਾਪਤ ਕਰਕੇ ਰੂਪ-ਗਿੱਲ ਟਰਾਂਸਪੋਰਟ ਦੀ ਟੀਮ ਨੇ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।
ਦੁਜਾ ਸੈਮੀਫਾਈਨਲ ਮੈਚ ਇਮੇਜ ਗਰੁਪ ਅਤੇ ਗੁਰਦੁਆਰਾ ਸੋਨਾਪੁਰ ਦੀ ਟੀਮ ਵਿਚਕਾਰ ਖੇਡਿਆ ਗਿਆ। ਇਮੇਜ ਗਰੁਪ ਦੀ ਟੀਮ ਵਿਚ ਸੰਦੀਪ ਲੱਲੀਆਂ, ਕਿੰਦਾ ਬਿਹਾਰੀਪੁਰ, ਸਦੀ ਬੱਟ ਨੇ ਵਧੀਆ ਕਬੱਡੀਆਂ ਪਾਈਆਂ। ਸੋਨਾਪੁਰ ਦੀ ਟੀਮ ਵਿਚ ਖੇਡ ਰਹੇ ਖੁਸ਼ੀ ਦਿੜਬਾ ਨੇ ਭਾਵੇਂ ਦੋ ਜੱਫੇ ਲਾਏ ਪਰ ਇਮੇਜ ਗਰੁਪ ਦੇ ਜਾਫੀਆਂ ਨੇ ਛੇ ਜੱਫੇ ਲਾ ਕੇ ਇਹ ਮੈਚ 8 ਅੰਕਾਂ ਦੇ ਫਰਕ ਨਾਲ ਜਿੱਤ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਫਾਈਨਲ ਮੈਚ ਤੋਂ ਪਹਿਲਾ ਸ਼ੇਰੇ ਪੰਜਾਬ ਅਤੇ ਧਾਲੀਵਾਲ ਕਲੱਬ ਦੀਆਂ ਲੋਕਲ ਟੀਮਾਂ ਦਾ ਫਾਈਨਲ ਮੈਚ ਕਰਵਾਇਆ ਗਿਆ ਜਿਸ ਵਿਚ 21 ਦੇ ਮੁਕਾਬਲੇ ਸਾਢੇ 28 ਅੰਕ ਪ੍ਰਾਪਤ ਕਰਕੇ ਸ਼ੇਰੇ ਪੰਜਾਬ ਦੀ ਟੀਮ ਨੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸੇ ਟੀਮ ਦੇ ਚੰਨਾ ਖੀਰਾਂਵਾਲੀ ਨੂੰ ਵਧੀਆ ਧਾਵੀ ਅਤੇ ਗੋਰਾ ਖੀਰਾਂਵਾਲੀ ਨੂੰ ਵਧੀਆ ਜਾਫੀ ਐਲਾਨਿਆ ਗਿਆ।
ਫਾਈਨਲ ਮੈਚ ਵਿਚ ਸ.ਸਵਿੰਦਰ ਸਿੰਘ ਭਉ ਰੂਪ ਟਰਾਂਸਪੋਰਟ ਅਤੇ ਸ. ਤਰਲੋਚਨ ਸਿੰਘ ਗਿੱਲ ਗਿੱਲ ਟਰਾਂਸਪੋਰਟ ਵਾਲਿਆਂ ਵਲੋਂ ਸਾਂਝੇ ਤੌਰ ਤੇ ਬਣਾਈ ਰੂਪ-ਗਿੱਲ ਟਰਾਂਸਪੋਰਟ ਅਤੇ ਸ. ਹਰਜਿੰਦਰ ਸਿੰਘ ਖਾਲਸਾ ਵਲੋਂ ਸਪਾਂਸਰ ਤੇ ਬਾਂਕਾ ਮਨਸੂਰਵਾਲ ਵਲੋਂ ਤਿਆਰ ਕੀਤੀ ਇਮੇਜ ਗਰੁਪ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਮੇਜ ਗਰੁਪ ਦੀ ਟੀਮ ਵਿਚ ਧਾਵੀ ਸੰਦੀਪ ਲੱਲੀਆ, ਕਿੰਦਾ ਬਿਹਾਰੀਪੁਰ, ਸਦੀਕ ਬੱਟ, ਵਿੱਕੀ ਰਾਮਾ, ਬਾਬਰ ਗੁੱਜਰ ਅਤੇ ਮੀਕ ਸਿਆਟਲ, ਡਮਰੂ ਰੁੜਕੀ, ਬੋਲਾ ਬਲੇਰਾਂ, ਸ਼ਫਾਕਤ ਅਲੀ, ਅਲਤਾਫ ਬੱਟ ਵਰਗੇ ਜਾਫੀ ਸਨ। ਦੂਜੇ ਪਾਸੇ ਰੂਪ ਗਿੱਲ ਟਰਾਂਸਪੋਰਟ ਦੀ ਟੀਮ ਵਿਚ ਸੰਦੀਪ ਸੁਰਖਪੁਰੀਆ, ਬਚਿੱਤਰ ਸ਼ੇਰੋਂ, ਪੰਡਤ ਸੁਰਖਪੁਰੀਆ, ਸਿੰਕਦਰ ਸੈਦਪੁਰ ਵਰਗੇ ਧਾਵੀ ਅਤੇ ਪਾਲਾ ਜਲਾਲਪੁਰ, ਗੁਰਵਿੰਦਰ ਕਾਹਲਵਾਂ, ਸੁੱਖਾ ਭੰਡਾਲ ਦੋਨਾ, ਤਾਰ ਲੰਡੇ, ਤੁੰਨਾ ਚਮਿਆਰਾ ਵਰਗੇ ਜਾਫੀ ਸਨ।ਇਸ ਟੀਮ ਦੇ ਜਾਫੀ ਪਾਲਾ ਜਲਾਲਪੁਰ ਨੇ ਚਾਰ ਜੱਫੇ ਅਤੇ ਤਾਰ ਲੰਡੇ ਨੇ ਇਕ ਜੱਫਾ ਲਾਇਆ ਪਰ ਇਮੇਜ ਗਰੁਪ ਦੀ ਟੀਮ ਵਿਚ ਖੇਡ ਰਹੇ ਗੈਰ ਪੰਜਾਬੀ ਗੱਭਰੂ ਮੀਕ ਸਿਆਟਲ ਨੇ ਪੰਜ ਜੱਫੇ, ਡਮਰੂ ਰੁੜਕੀ ਨੇ ਤਿੰਨ ਜੱਫੇ ਅਤੇ ਸ਼ਫਾਕਤ ਅਲੀ ਨੇ ਦੋ ਜੱਫੇ ਲਾ ਕੇ ਅਤੇ ਸੰਦੀਪ ਲੱਲੀਆਂ ਦੀਆਂ ਬੇਰੋਕ ਕਬੱਡੀਆਂ ਨੇ ਟੀਮ ਨੂੰ 10 ਅੰਕਾਂ ਦੇ ਫਰਕ ਨਾਲ ਜਿਤਾ ਕੇ ਸ਼ਾਰਜਾਹ ਵਰਲਡ ਕਬੱਡੀ ਕੱਪ ਤੇ ਕਬਜਾ ਕੀਤਾ। ਇਸੇ ਟੀਮ ਦੇ ਧਾਵੀ ਸਦੀਕ ਬੱਟ ਨੇ ਪੂਰੇ ਕਬੱਡੀ ਕੱਪ ਵਿਚ 25 ਕਬੱਡੀਆਂ ਪਾ ਕੇ 23 ਅੰਕ ਪ੍ਰਾਪਤ ਕੀਤੇ ਅਤੇ ਇਸੇ ਟੀਮ ਦੇ ਜਾਫੀ ਮੀਕ ਸਿਆਟਲ ਨੇ ਪੂਰੇ ਕਬੱਡੀ ਕੱਪ ਵਿਚ 15 ਜੱਫੇ ਲਾ ਕੇ ਜਿੱਥੇ ਦਰਸ਼ਕਾਂ ਕੋਲੋ ਵਾਹ-ਵਾਹ ਖੱਟੀ ਉਥੇ ਇਸ ਕੱਪ ਦਾ ਵਧੀਆ ਜਾਫੀ ਬਣਨ ਦਾ ਮਾਣ ਵੀ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਇਸ ਕਬੱਡੀ ਕੱਪ ਵਿਚ ਭਾਵੇਂ ਸਭ ਤੋਂ ਵਧ ਪੰਜਾਬ ਦੇ ਖਿਡਾਰੀਆਂ ਨੇ ਭਾਗ ਲਿਆ ਪਰ ਵਧੀਆ ਧਾਵੀ ਜਿੱਥੇ ਪਾਕਿਸਤਾਨ ਦਾ ਸਦੀਕ ਬੱਟ ਬਣਿਆ ਉਥੇ ਵਧੀਆ ਜਾਫੀ ਅਮਰੀਕਾ ਦਾ ਮੀਕ ਸਿਆਟਲ ਬਣਿਆ। ਜੇਤੂ ਟੀਮ ਨੂੰ 31 ਹਜਾਰ ਦਰਾਮ ਤੇ ਉਪ ਜੇਤੂ ਨੂੰ 15 ਹਜਾਰ ਦਰਾਮ ਦਾ ਨਕਦ ਇਨਾਮ ਦਿੱਤਾ ਗਿਆ। ਜੇਤੂ ਟੀਮਾਂ ਨੂੰ ਇਨਾਮ ਸ਼ੇਖ ਸਰੂਰ ਬਿਨ ਅਹਿਮਦ ਪ੍ਰਿੰਸ ਅਲ ਆਇਨ ਸਟੇਟ ਵਲੋਂ ਦਿੱਤੇ ਗਏ। ਟੂਰਨਾਮੈਂਟ ਦੀ ਕੁਮੈਂਟਰੀ ਮੱਖਣ ਅਲੀ, ਇੰਦਰਜੀਤ ਸਿੰਘ ਪੱਡਾ, ਸੁਰਜੀਤ ਸਿੰਘ ਕਕਰਾਲੀ ਅਤੇ ਰੁਪਿੰਦਰ ਜਲਾਲ ਵਲੋਂ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ। ਰੈਫਰੀਆਂ ਦੀ ਡਿਉਟੀ ਜਤਿੰਦਰ ਚੀਮਾ,ਰਣਜੀਤ ਜੀਤਾ ਔਜਲਾ, ਛਿੰਦਾ ਸੂਜਾਪੁਰ ਅਤੇ ਗੁਰਮੀਤ ਸਹਿਜਾਦਪੁਰ ਨੇ ਨਿਭਾਈ।
ਬਾਅਦ ਵਿਚ ਟੂਰਨਾਮੈਂਟ ਪ੍ਰਬੰਧਕਾਂ ਵਲੋਂ ਸ਼ੇਖ ਸਰੂਰ ਬਿਨ ਅਹਿਮਦ ਅਤੇ ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਜਦੋਂ ਪੁਰੇ ਮੈਦਾਨ ਦਾ ਚੱਕਰ ਲਗਾਇਆ ਜਾ ਰਿਹਾ ਸੀ ਤਾਂ ਹਜਾਰਾਂ ਦੀ ਗਿਣਤੀ ਵਿਚ ਪੁੱਜੇ ਪੰਜਾਬੀ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਪ੍ਰਮੁਖ ਟਰਾਂਸਪੋਰਟਰ ਮਹਿਮਾਨਾਂ ਤੇ ਸਹਿਯੋਗੀ ਸੱਜਣਾਂ ਨੂੰ ਯਾਦਗਾਰੀ ਟਰਾਫੀਆਂ ਸ. ਐਸ. ਪੀ.ਸਿੰਘ ਚੈਅਰਮੈਨ ਦੁਬਈ ਗ੍ਰੈਂਡ ਹੋਟਲ , ਉਘੇ ਕਾਰੋਬਾਰੀ ਸ. ਕੁਲਵਿੰਦਰ ਬਾਸੀ, ਸ਼੍ਰੀ ਅਰੁਨੇਸ਼ ਸ਼ਾਕਰ ਸੰਸਦੀ ਸਕੱਤਰ ਪੰਜਾਬ,ਸਤਨਾਮ ਸਿੰਘ ਧਨੋਆ ਅਤੇ ਸੰਤ ਜਰਨੈਲ ਸਿੰਘ ਜੀ ਹੱਥੋਂ ਦਿਵਾਈਆਂ ਗਈਆਂ। ਉਨ੍ਹਾਂ ਦੇ ਨਾਲ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਵਿਚੋਂ ਸ. ਸਵਿੰਦਰ ਸਿੰਘ ਭਉ, ਤਰਲੋਚਨ ਸਿੰਘ ਗਿੱਲ,ਗੁਰਦੇਵ ਸਿੰਘ ਦੇਬੀ ਪੁਰੇਵਾਲ,ਹਰਜਿੰਦਰ ਸਿੰਘ ਖਾਲਸਾ, ਸ.ਬੂਟਾ ਸਿੰਘ ਅਲ ਰੱਖਾ ਕੰਪਨੀ, ਗੁਰਚਰਨ ਸਿੰਘ ਸੋਹਲ,ਅਵਤਾਰ ਸਿੰਘ ਤੇ ਗੁਰਦੇਵ ਦੇਬੀ ,ਅਸ਼ੋਕ ਕੁਮਾਰ, ਹਰਚੰਦ ਸਿੰਘ,ਧਰਮਪਾਲ ਧਨੋਆ, ਸੁਰਿੰਦਰ ਸਿੰਘ ਸੈਣੀ ਹਾਜਰ ਸਨ।

Copyrights: All rights reserved, including the right to reproduce this site in any form whatsoever