ਯੂ.ਏ.ਈ. ਦੇ ਟਰਾਂਸਪੋਰਟਰਾਂ ਤੇ ਕਬੱਡੀ ਪ੍ਰਮੋਟਰਾਂ ਵਲੋਂ ਕਰਵਾਏ ਜਾ ਰਹੇ
‘ਸ਼ਾਰਜਾਹ ਵਰਲਡ ਕਬੱਡੀ ਕੱਪ’ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ
ਦੇ ਨਾਲ ਹੀ 8 ਤੇ 9 ਦਸੰਬਰ ਨੂੰ ਹੋ ਰਹੇ ਕਬੱਡੀ ਕੱਪ ਨੂੰ ਵੇਖਣ ਲਈ ਇਥੋਂ
ਦੇ ਹਜਾਰਾਂ ਦਰਸ਼ਕਾਂ ਲਈ ਉਡੀਕ ਦੀਆਂ ਘੜੀਆਂ ਵੀ ਖਤਮ ਹੋ ਗਈਆਂ ਹਨ ਕਿਉਂਕਿ
ਅੱਜ ਇਥੇ ਵਾਂਡਰਰਜ ਸਟੇਡੀਅਮ ਵਿਖੇ ਲਗਭਗ 25 ਹਜਾਰ ਦਰਸ਼ਕਾਂ ਦੇ ਬੈਠਣ ਦਾ
ਪ੍ਰਬੰਧ ਅਲ ਰੱਖਾ ਗਰੁਪ ਆਫ ਕੰਪਨੀਜ ਦੇ ਐਮ. ਡੀ. ਸ. ਬੂਟਾ ਸਿੰਘ ਵਲੋਂ
ਕਰਵਾਇਆ ਜਾ ਚੁਕਾ ਹੈ। ਅੱਜ ਕਬੱਡੀ ਕੱਪ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ
ਸ. ਸਵਿੰਦਰ ਸਿੰਘ ਰੂਪ ਟਰਾਂਸਪੋਰਟ ਵਾਲਿਆਂ ਦੱਸਿਆ ਕਿ ਯੂ.ਏ.ਈ ਕਬੱਡੀ
ਸਪੋਰਟਸ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਸਮੇਤ ਸ. ਗੁਰਦਿਆਲ ਸਿੰਘ ਰਫੀ
ਮਾਰਬਲ,ਹਰਜੀਤ ਸਿੰਘ ੁਉਮ ਅਲ ਕੁਵੈਨ,ਤਰਲੋਚਨ ਸਿੰਘ ਗਿੱਲ ਟਰਾਂਸਪੋਰਟ,ਹਰਜਿੰਦਰ
ਸਿੰਘ ਖਾਲਸਾ ਇਮੇਜ ਗਰੁੱਪ,ਕਰਮਜੀਤ ਸਿੰਘ ਸੋਹਲ ਸੁਹਾਵਲ ਟਰਾਂਸਪੋਰਟ ਅਤੇ
ਦਿਆਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸੋਨਾਪੁਰ ਅਤੇ ਟੂਰਨਾਮੈਨਟ
ਦੀ ਟੈਕਨੀਕਲ ਕਮੇਟੀ ਦੇ ਗੁਰਦੇਵ ਸਿੰਘ ਦੇਬੀ ਸ਼ੇਰੇ ਪੰਜਾਬ ਟਰਾਂਸਪੋਰਟ,ਗੁਰਚਰਨ
ਸਿੰਘ ਸੋਹਲ ਸੋਹਿਲ ਟਰਾਂਸਪੋਰਟ ਅਤੇ ਅਵਤਾਰ ਸਿੰਘ ਗੁਰਦੁਆਰਾ ਕਮੇਟੀ ਸੋਨਾਪੁਰ
ਸਮੇਤ ਸਥਾਨਕ ਕਬੱਡੀ ਪ੍ਰਮੋਟਰ ਸ਼ਾਮਲ ਸਨ ਉਨ੍ਹਾਂ ਨੇ ਦੱਸਿਆ ਕਿ ਇਸ ਕਬੱਡੀ
ਕੱਪ ਵਿਚ ਖੇਡਣ ਵਾਲੀਆਂ ਟੀਮਾਂ ਜਿਨ੍ਹਾਂ ਵਿਚ ਗੁਰਦੇਵ ਸਿੰਘ ਦੇਬੀ ਪੁਰੇਵਾਲ
ਦੀ ਸ਼ੇਰੇ ਪੰਜਾਬ ਟਰਾਂਸਪੋਰਟ ਕਬੱਡੀ ਟੀਮ,ਸਵਿੰਦਰ ਸਿੰਘ ਭਉ ਦੀ ਰੂਪ ਟਰਾਂਸਪਰਟ
ਕਬੱਡੀ ਟੀਮ, ਤਰਲੋਚਨ ਸਿੰਘ ਗਿੱਲ ਦੀ ਗਿੱਲ ਟਰਾਂਸਪਰਟ ਕਬੱਡੀ ਟੀਮ, ਗੁਰਚਰਨ
ਸਿੰਘ ਸੋਹਲ ਦੀ ਸੋਹਿਲ ਟਰਾਂਸਪਰਟ ਕਬੱਡੀ ਟੀਮ,ਸੁਰਿੰਦਰ ਸਿੰਘ ਦੀ ਖਾਲਸਾ
ਟਰਾਂਸਪਰਟ ਕਬੱਡੀ ਟੀਮ,ਹਰਜਿੰਦਰ ਸਿੰਘ ਖਾਲਸਾ ਦੀ ਇਮੇਜ ਗਰੁਪ ਕਬੱਡੀ ਟੀਮ,ਜੀ.ਐਸ
ਭੋਲਾ ਦੀ ਭੋਲਾ ਕਲੱਬ ਕਬੱਡੀ ਟੀਮ ਅਜਮਾਨ ਅਤੇ ਚੀਮਾ ਟਰਾਂਸਪੋਰਟ ਕਬੱਡੀ
ਟੀਮ ਵਿਚਕਾਰ ਆਪਸੀ ਮੁਕਾਬਲੇ ਹੋਣਗੇ ਜਿਨ੍ਹਾਂ ਵਿਚ ਇੰਟਰਨੈਸ਼ਨਲ ਕਬੱਡੀ
ਖਿਡਾਰੀ ਭਾਗ ਲੈ ਰਹੇ ਹਨ।ਇਸ ਕਬੱਡੀ ਕੱਪ ਵਿਚ ਪੰਜਾਬ ਤੋਂ ਬਿਨਾ ਕੈਨੇਡਾ
,ਇੰਗਲੈਂਡ ਅਤੇ ਪਾਕਿਸਤਾਨ ਤੋਂ ਵੀ ਖਿਡਾਰੀ ਮੰਗਵਾਏ ਗਏ ਹਨ। ਮੈਦਾਨ ਵਿਚ
ਤਿਆਰੀਆਂ ਦਾ ਜਾਇਜਾ ਲੈਣ ਮੌਕੇ ਮੱਖਣ ਸੰਗਰ, ਜਗੀਰ ਸਿਂੰਘ ਅਲ ਵਾਧਾ, ਹਰਚੰਦ
ਸਿੰਘ ਵੀ ਹਾਜਰ ਸਨ।
ਇਸ ਕਬੱਡੀ ਕੱਪ ਦੀ ਕੁਮੈਂਟਰੀ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਕੁਮੈਂਟਟੇਟਰ
ਅਰਵਿੰਦਰ ਕੋਛੜ, ਮੱਖਣ ਅਲੀ ਅਤੇ ਜੀਤਾ ਕਕਰਾਲੀ ਪੰਜਾਬ ਤੋਂ ਵਿਸ਼ੇਸ ਤੌਰ
ਤੇ ਪਹੁੰਚ ਚੁਕੇ ਹਨ।
|