|
|
| ਦਸਮੇਸ਼
ਕਲੱਬ ਨਕੋਦਰ ਦੀ ਟੀਮ ਵਿੱਚ ਖੇਡਦਾ-ਖੇਡਦਾ ਬਣਿਆ ਪੰਜਾਬ ‘ਚ ਦੂਜੀ ਵਾਰ
ਸਭ ਤੋਂ ਵਧੀਆ ਜਾਫੀ – ਮੰਗੀ ਬੱਗਾ ਪਿੰਡ। |
| ਜਲੰਧਰ ਜ਼ਿਲ੍ਹੇ ਦੇ ਪਿੰਡ ਬੱਗਾ ਦੇ ਜੰਮਪਲ ਮੰਗਤ
ਸਿੰਘ ਮੰਗੀ ਨੇ ਛੋਟੀ ਉਮਰ ਹੀ ਕਬੱਡੀ ‘ਚ ਮੱਲਾਂ ਮਾਰੀਆਂ ਹਨ। ਕੋਚ ਹਰਜਿੰਦਰ
ਖਾਨੋਵਾਲ ਦੀ ਤਿਆਰ ਕੀਤੀ ਦਸਮੇਸ਼ ਕਲੱਬ ਨਕੋਦਰ ਦੀ ਟੀਮ ਵਿੱਚ ਖੇਡਦੇ ਇਸ
ਜਾਫੀ ਨੇ ਜਿੱਥੇ ਪਿਛਲੇ ਸਾਲ 2006-07 ਦੇ ਕਬੱਡੀ ਕੱਪਾਂ ਵਿੱਚ ਸਭ ਤੋਂ
ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਉੱਥੇ ਟੋਰਾਂਟੋ ਦੇ ਕਬੱਡੀ ਸੀਜ਼ਨ ਵਿੱਚ
ਵੀ ਪਿਛਲੇ ਸਾਲ
2007 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮੰਗੀ ਬੱਗਾ ਪਿੰਡ ਉਹ ਜਾਫੀ ਹੈ
ਜਿਸ ਤੇ ਇਸ ਸਮੇਂ ਤਕਰੀਬਨ ਸਾਰੇ ਹੀ ਕਬੱਡੀ ਦੇ ਧਾਵੀ ਡਰ ਕੇ ਕਬੱਡੀ ਪਾਉਂਦੇ
ਹਨ ਕਿਉਂਕਿ ਉਸ ਕੋਲ ਇੱਕ ਹੀ ਦਾਅ ਨਹੀਂ ਹੈ ਉਹ ਸਾਰੇ ਹੀ ਦਾਅ ਸਮੇਂ ਅਨੁਸਾਰ
ਲਾਉਂਦਾ ਹੈ ਅਤੇ ਹੁਣ ਤੱਕ ਦੇ ਸਾਰੇ ਹੀ ਸਟਾਰ ਧਾਵੀਆਂ ਨੂੰ ਜੱਫੇ ਲਾ ਚੁੱਕਾ
ਹੈ ਪਰ ਫਿਰ ਵੀ ਉਸਨੇ ਕਦੇ ਹੋਰ ਖਿਡਾਰੀਆਂ ਵਾਂਗ ਕਦੇ ਉਂਗਲ ਨਹੀਂ ਖੜੀ
ਕੀਤੀ ਅਤੇ ਨਾਂ ਹੀ ਕਦੇ ਥਾਪੀ ਮਾਰੀ ਹੈ ਕਿਉਂਕਿ ਮੰਗੀ ਬੱਗਾ ਪਿੰਡ ਜਿਨ੍ਹਾਂ
ਵਧੀਆ ਖਿਡਾਰੀ ਹੈ ਉਹਨਾਂ ਹੀ ਵਧੀਆ ਇਨਸਾਨ ਹੈ। ਸਾਲ 2006 ਵਿੱਚ ਉਹ ਪਹਿਲੀ
ਵਾਰ ਇੰਗਲੈਂਡ ਦੀ ਧਰਤੀ ’ਤੇ ਸਲੋਹ ਦੀ ਟੀਮ ਵਿੱਚ ਖੇਡ ਕੇ ਆਇਆ ਸੀ। ਇਸ
ਸਾਲ 2007 ਅਤੇ 08 ਦੇ ਪੰਜਾਬ ਦੇ 9 ਕਬੱਡੀ ਕੱਪਾਂ ਵਿੱਚ ਉਸਨੇ 26 ਮੈਚ
ਖੇਡੇ। 246 ਵਾਰ ਕੋਸ਼ਿਸ਼ ਕਰਕੇ 4 ਅੰਕ ਕਾਮਨ ਕੀਤੇ ਅਤੇ ਕੁੱਲ 109 ਅੰਕ
ਪ੍ਰਾਪਤ ਕਰਕੇ ਪੰਜਾਬ ਦੇ ਕਬੱਡੀ ਸੀਜ਼ਨ ਵਿੱਚ ਪਹਿਲਾ ਸਥਾਨ ਪ੍ਰਾਪਤ ਹੀ
ਨਹੀਂ ਪ੍ਰਾਪਤ ਕੀਤਾ ਬਲਕਿ ਇਸ ਦੇ ਜੱਫਿਆਂ ਦੀ ਬਦੌਲਤ ਹੀ ਦਸਮੇਸ਼ ਕਲੱਬ
ਨਕੋਦਰ ਦੀ ਟੀਮ ਨੂੰ ਪੰਜਾਬ ਸਰਵੋਤਮ ਟੀਮ ਬਣਾਉਣ ਦਾ ਮਾਣ ਪ੍ਰਾਪਤ ਕਰਵਾਇਆ।
ਇਸ ਸੀਜ਼ਨ ਵਿੱਚ ਪਰਸਰਾਮਪੁਰ, ਦਿੜ੍ਹਬਾ, ਕਪੂਰਥਲਾ, ਕੁਲਥਮ ਦੇ ਕਬੱਡੀ ਕੱਪਾਂ
ਵਿੱਚ ਜਿੱਥੇ ਵਧੀਆ ਜਾਫੀ ਦਾ ਖਿਤਾਬ ਜਿੱਤਿਆ ਉੱਥੇ ਕੁਲਥਮ ਦੇ ਕਬੱਡੀ ਕੱਪ
ਦੇ ਵਧੀਆ ਜਾਫੀ ਲਈ ਰੱਖੇ ਬੁਲਟ ਮੋਟਰਸਾਈਕਲ ਨੂੰ ਜਿੱਤਣ ਦਾ ਮਾਣ ਪ੍ਰਾਪਤ
ਕੀਤਾ ਅਤੇ ਮੰਗੀ ਬੱਗਾ ਪਿੰਡ ਨੇ ਇੱਕ ਮੈਚ ਵਿੱਚ 15 ਵਾਰ ਕੋਸ਼ਿਸ਼ ਕਰਕੇ
12 ਜੱਫੇ ਲਾ ਕੇ ਇੱਕ ਮੈਚ ਵਿੱਚ ਸਭ ਤੋਂ ਵੱਧ ਜੱਫੇ ਲਾਉਣ ਦਾ ਰਿਕਾਰਡ
ਬਣਾਇਆ। ਇਸੇ ਤਰ੍ਹਾਂ 17 ਅਤੇ 18 ਨਵੰਬਰ 2007 ਨੂੰ ਪਿੰਡ ਪਰਸਰਾਮਪੁਰ
(ਜਲੰਧਰ) ਵਿਖੇ ਮਾਤਾ ਚੰਨਣ ਕੌਰ ਧਨੋਆ ਯਾਦਗਾਰੀ ਪੰਜਾਬ ਸਪੋਰਟਸ ਚੈਂਪੀਅਨਸ਼ਿਪ
ਵਿੱਚ ਮੰਗੀ ਬੱਗਾ ਪਿੰਡ ਨੇ ਤਿੰਨ ਮੈਚਾਂ ਵਿੱਚ 48 ਵਾਰ ਕੋਸ਼ਿਸ਼ ਕਰਕੇ 21
ਜੱਫੇ ਲਾ ਕੇ ਇੱਕ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਜੱਫੇ ਲਾਉਣ ਦਾ ਰਿਕਾਰਡ
ਬਣਾਇਆ। ਜੇਕਰ ਇਹ ਖਿਡਾਰੀ ਸੱਟਾਂ-ਫੇਟਾਂ ਤੋਂ ਬਚਿਆ ਰਿਹਾ ਅਤੇ ਇਸੇ ਤਰ੍ਹਾਂ
ਲਗਨ ਨਾਲ ਮਿਹਨਤ ਕਰਕੇ ਖੇਡਦਾ ਰਿਹਾ ਤਾਂ ਇਹ ਕਬੱਡੀ ਜਗਤ ਵਿੱਚ ਵੱਖਰੇ
ਹੀ ਰਿਕਾਰਡ ਬਣਾਏਗਾ। ਮੰਗੀ ਬੱਗਾ ਨੇ 9 ਕਬੱਡੀ ਕੱਪਾਂ ਵਿੱਚ ਕਿੱਥੇ-ਕਿੱਥੇ
ਕਿੰਨੀ ਵਾਰ ਕੋਸ਼ਿਸ਼ ਕਰ ਕੇ ਕਿੰਨੇ ਜੱਫੇ ਲਾਏ ਇਹ ਜਾਨਣ ਲਈ ਹੇਠਾਂ ਦਿੱਤੇ
ਗਏ ਟੇਬਲ ਵਿੱਚ ਪੜ੍ਹੋ। |
ਲੜੀ ਨੰ: |
ਟੂਰਨਾਮੈਂਟ |
ਮੈਚ ਨੰ: |
ਕੋਸ਼ਿਸ਼ |
ਅੰਕ ਪ੍ਰਾਪਤ |
ਕਾਮਨ |
ਕੁੱਲ ਅੰਕ |
ਜੱਫੇ ਲਾਏ |
1.
|
18 ਨਵੰਬਰ 2007 ਪਰਸਰਾਮਪੁਰ |
3 |
48 |
21 |
0 |
21 |
21 |
2. |
16 ਦਸੰਬਰ 2007 ਲੁਧਿਆਣਾ |
4 |
46 |
12 |
0 |
12 |
12 |
3. |
10 ਫਰਵਰੀ 2008 ਫਿਲੌਰ |
1 |
15 |
2 |
1 |
2.5 |
2 |
4. |
11 ਫਰਵਰੀ 2008 ਦਿੜ੍ਹਬਾ |
3 |
19 |
14 |
0 |
14 |
14 |
6. |
16 ਫਰਵਰੀ 2008 ਮੁੱਲਾਂਪੁਰ |
3 |
24 |
10 |
0 |
10 |
10 |
7. |
17 ਫਰਵਰੀ 2008 ਕਪੂਰਥਲਾ |
3 |
34 |
16 |
0 |
16 |
16 |
8. |
24 ਫਰਵਰੀ 2008 ਹਕੀਮਪੁਰ |
3 |
19 |
6 |
3 |
7.5 |
6 |
9. |
25 ਫਰਵਰੀ 2008 ਕੁਲਥਮ |
3 |
24 |
16 |
0 |
16 |
16 |
10. |
26 ਫਰਵਰੀ 2008 ਮੁਠੱਡਾ |
3 |
17 |
10 |
0 |
10 |
10 |
| |
ਜੋੜ: |
26 |
246 |
107 |
4 |
109 |
107 |
|
ਮੰਗੀ ਬੱਗਾ ਪਿੰਡ ਨੇ ਜਿੰਨੇ ਧਾਵੀਆਂ ਨੂੰ 107
ਜੱਫੇ ਲਾਏ ਉਹਨਾਂ ਦੇ ਨਾਂਅ ਇਸ ਪ੍ਰਕਾਰ ਹਨ
ਮਨਜਿੰਦਰ ਸਰਾਂ-8, ਚੰਨਾ ਖੀਰਾਂਵਾਲੀ-6 ਜੱਫੇ, ਲਵੀ ਨਡਾਲਾ-6, ਦੀਸ਼ਾ ਮਹੇੜੂ-5,
ਗੱਲਾ ਬਹੂਆ-5, ਸੁੱਖਾ ਤਾਸ਼ਪੁਰ-4, ਸੁੱਖੀ ਲੱਖਣ-ਕੇ-ਪੱਡਾ-4, ਜੱਸਾ ਸਿੱਧਵਾਂ-4,
ਸੁਖਵੀਰ ਸਰਾਵਾਂ-4, ਕਾਲਾ ਹਠੂਰ-4, ਮੱਤਾ ਗੁਰਦਾਸਪੁਰੀਆ-3, ਗੁਲਜ਼ਾਰੀ ਮੂਣਕ-3,
ਘੋਨੀ ਰਾਣੀਵਾਲ-3, ਜੱਗਾ ਫਿਆਲੀ-3, ਗੁੱਲੂ ਮਨਸੂਰਵਾਲ-3, ਮਲਕੀਤ ਅੜੈਚਾਂ-3,
ਸੁਖਚੈਨ ਨਾਗਰਾ-2, ਗੁੱਗੂ ਹਿੰਮਤਪੁਰੀਆ-2, ਲਾਡੀ ਪਰਸਰਾਮਪੁਰ-2, ਬਿੰਦਰ
ਕਾਂਗੜ-2, ਕਰਨਵੀਰ ਹਰਿਆਣਾ-2, ਰਾਜਾ ਭੰਡਾਲ-2, ਜਗਰੂਪ ਟੱਪਰੀਆਂ-2, ਫੱਤਾ
ਧੂੜਕੋਟੀਆ-2, ਸੰਦੀਪ ਲੁੱਧਰ-2, ਕਾਕਾ ਚੀਮਾ-2, ਗੀਤਾ ਮੂਲੇਵਾਲੀਆ-1, ਕੁਲਵਿੰਦਰ
ਜੌਹਲ-1, ਪੰਮਾ ਕੋਟਸਦਰਖਾ-1, ਖਰਾਜੀ ਪਿੱਥੋਂ-1 ਜੱਫਾ , ਜਿੰਦੂ ਟਿੱਬਾ-1,
ਰਾਜੂ ਖੋਜੇਵਾਲ-1, ਸਿਕੰਦਰ ਸੈਦਪੁਰ-1,ਵਿੱਕੀ ਢੁੱਡੀ-1, ਬੀਹਲਾ ਗੁੱਜਰਵਾਲ-1,
ਮਾਨ ਰਾਜੇਆਣਾ-1, ਫਾਂਤੀ ਲਸਾੜਾ-1, ਜੈਲਾ ਦਸੂਹਾ-1, ਹੈਪੀ ਕਾਂਝਲਾ-1, ਸਤੀਸ਼
ਖਟਕੜ-1, ਫਿੱਡੂ ਝਨੀਰ-1, ਸੁੱਖ ਬੱਲੋਵਾਲ-1,ਬਲਜੀਤ ਡਾਕਟਰ-1, ਰਾਜੂ ਧੂੜਕੋਟ-1,
ਬਚਿੱਤਰ ਸੇਰੋਂ-1
ਮੰਗੀ ਬੱਗਾ ਪਿੰਡ ਨੇ ਜਿੰਨੇ 4 ਧਾਵੀਆਂ ਨੂੰ
ਜੱਫੇ ਲਾ ਕੇ ਅੰਕ ਕਾਮਨ ਕੀਤੇ ਉਹਨਾਂ ਦੇ ਨਾਂਅ ਇਸ ਪ੍ਰਕਾਰ ਹਨ :
ਦੀਸ਼ਾ ਮਹੇੜੂ-1, ਚੰਨਾ ਖੀਰਾਂਵਾਲੀ-1, ਖਰਾਜੀ ਪਿੱਥੋਂ-1, ਸਮਿੰਦਰ ਭਗਤਾ
ਭਾਈ-1
|
|
|