| ਵੈਨਕੂਵਰ ਦੇ ਕਬੱਡੀ
ਸੀਜ਼ਨ ਵਿੱਚ ਸਭ ਤੋਂ ਵਧੀਆ ਚੁਣੇ ਗਏ ਧਾਵੀ ਕੁਲਜੀਤਾ ਮਲਸੀਆਂ ਦੀ ਗੱਲ ਕਰਦਿਆ
ਜਲੰਧਰ ਜ਼ਿਲ੍ਹੇ ਦੇ ਪਿੰਡ ਮਲਸੀਆਂ ਵਿਖੇ ਪਿਤਾ ਸ.
ਪਰਮਜੀਤ ਸਿੰਘ ਦੇ ਗ੍ਰਹਿ ਮਾਤਾ ਬਲਵੀਰ ਕੌਰ ਦੀ ਕੁੱਖੋਂ ਜਨਮੇ ਕੁਲਜੀਤਾ
ਮਲਸੀਆਂ ਨੇ ਜੋ ਪਹਿਚਾਣ ਕਬੱਡੀ ਜਗਤ ਵਿੱਚ ਬਣਾਈ ਹੈ ਉਹ ਬਹੁਤ ਹੀ ਘੱਟ
ਖਿਡਾਰੀਆਂ ਨੂੰ ਨਸੀਬ ਹੁੰਦੀ ਹੈ। ਕਬੱਡੀ ਭਾਵੇਂ ਉਹ ਬਚਪਨ ਤੋਂ ਹੀ ਖੇਡਦਾ
ਆ ਰਿਹਾ ਹੈ ਪਰ ਜਦੋਂ ਤੋਂ ਉਹ ਜਿੰਦਰ ਖਾਨੋਵਾਲ ਦੀ ਤਿਆਰ ਕੀਤੀ ਦਸਮੇਸ਼
ਕਲੱਬ ਨਕੋਦਰ ਦੀ ਟੀਮ ਵਿੱਚ ਆਇਆ ਉਸ ਨੇ ਵੱਖਰੇ ਹੀ ਰਿਕਾਰਡ ਬਣਾਉਣੇ ਸ਼ੁਰੂ
ਕਰ ਦਿੱਤੇ। ਸਾਲ 2007-08 ਵਿੱਚ ਕੁਲਜੀਤਾ ਮਲਸੀਆਂ ਨੇ ਪੰਜਾਬ ਦੇ ਕਬੱਡੀ
ਕੱਪਾਂ, ਟੋਰਾਂਟੋ ਦੇ ਕਬੱਡੀ ਕੱਪਾਂ ਅਤੇ ਵੈਨਕੂਵਰ ਦੇ ਕਬੱਡੀ ਕੱਪਾਂ ਵਿੱਚ
ਦੋ ਸਾਲ ਲਗਾਤਾਰ ਵਧੀਆ ਧਾਵੀ ਬਣ ਕੇ ਵੱਖਰੇ ਰਿਕਾਰਡ ਬਣਾਏ ਹਨ। 6 ਮਾਰਚ
2008 ਨੂੰ ਲਿੱਤਰਾਂ ਦੇ ਕਬੱਡੀ ਕੱਪ ਵਿੱਚ ਕਬੱਡੀ ਦੇ ਸਟਾਰ ਧਾਵੀ ਕੁਲਜੀਤਾ
ਮਲਸੀਆਂ ਨੂੰ ਸਫਾਰੀ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਸਾਲ 2008 ਵਿੱਚ
ਵੈਨਕੂਵਰ ਦੇ ਕਬੱਡੀ ਸੀਜ਼ਨ ਵਿੱਚ ਉਸ ਨੇ ਵੈਨਕੂਵਰ ਕਬੱਡੀ ਕਲੱਬ ਦੀ ਟੀਮ
ਵਿੱਚ ਖੇਡਦਿਆਂ 14 ਟੂਰਨਾਮੈਂਟਾਂ ਦੇ 40 ਵਿੱਚ 387 ਕਬੱਡੀਆਂ ਪਾ ਕੇ 349
ਅੰਕ ਪ੍ਰਾਪਤ ਕੀਤੇ ਅਤੇ 5 ਅੰਕ ਕਾਮਨ ਕਰਕੇ ਕੁੱਲ 351.50 ਅੰਕ ਪ੍ਰਾਪਤ
ਕਰਕੇ ਸੀਜ਼ਨ ਵਿੱਚ ਸਭ ਤੋਂ ਵਧੀਆਧਾਵੀ ਬਣਨ ਦਾ ਮਾਣ ਪ੍ਰਾਪਤ ਕੀਤਾ। ਕੁਲਜੀਤਾ
ਭਾਵੇਂ ਸੀਜ਼ਨ ਦਾ ਵਧੀਆ ਧਾਵੀ ਬਣ ਗਿਆ ਪਰ ਵੈਨਕੂਵਰ ਵਿੱਚ ਖੇਡੇ 14 ਕਬੱਡੀ
ਕੱਪਾ ਵਿੱਚ ਉਹ ਇੱਕ ਵਾਰ ਵੀ ਵਧੀਆ ਧਾਵੀ ਦਾ ਖਿਤਾਬ ਨਹੀਂ ਜਿੱਤ ਸਕਿਆ।
|
ਕੁਲਜੀਤਾ ਮਲਸੀਆਂ ਨੂੰ 27 ਜੱਫੇ ਲਾਉਣ ਵਾਲੇ
ਜਾਫੀਆਂ ਦੇ ਨਾਂਅ ਇਸ ਪ੍ਰਕਾਰ ਹਨ
ਗੁਰਵਿੰਦਰ ਕਾਹਲਵਾਂ-6, ਮਨਜਿੰਦਰ ਕਟਾਲਾ ਬੇਟ-3, ਕਾਲਾ ਲੰਢੇਕੇ-3, ਜੀਤਾ
ਜੰਡੀ-2, ਗੋਲਡੀ ਕੂਮਕਲਾਂ-2,
ਡਮਰੂ ਰੁੜਕੀ-1, ਕਰਮਜੀਤ ਲਸਾੜਾ-1, ਸੋਹਣ ਰੁੜਕੀ-1, ਗੋਗੋਂ ਰੁੜਕੀ-1,
ਹੈਪੀ ਆਲੋਵਾਲ-1, ਮਿੰਦੀ ਮਟੋਰੜਾ-1, ਗੋਗੋਂ ਰੁੜਕੀ-1, ਅਮਨ ਕੁੰਡੀ-1,
ਸੁੱਖਾ ਗਾਲਿਬ ਰਣ ਸਿੰਘ-1, ਮੀਕ ਵੈਨਕੂਵਰ-1, ਜੱਸੀ ਲੇਹਲਾਂ-1
ਕਾਮਨ ਕਰਨ ਵਾਲੇ ਪੰਜ ਜਾਫੀਆਂ ਦੇ ਨਾਂਅ
ਸੇਵਕ ਸਰਾਵਾਂ-1, ਹੈਪੀ ਆਲੋਵਾਲ-1, ਗੁਰਵਿੰਦਰ ਕਾਹਲਵਾਂ-1, ਭੋਲੂ ਉਟਾਲਾਂ-1,
ਬਿੱਟੂ ਦੁਗਾਲ-1
ਨੋਟ:- ਭਾਵੇਂ ਕੁਲਜੀਤਾ
ਮਲਸੀਆਂ ਨੂੰ 33 ਜੱਫੇ ਲੱਗੇ ਹਨ ਪਰ ਮੈਂ ਕੁਲਜੀਤੇ ਨੂੰ 27 ਜੱਫੇ ਲਾਉਣ
ਵਾਲੇ ਜਾਫੀਆਂ ਦੇ ਨਾਂਅ ਹੀ ਲਿਖ ਰਿਹਾ ਹਾਂ ਕਿਉਂਕਿ ਉਸ ਨੂੰ ਤਿੰਨ ਜੱਫੇ
11 ਮਈ ਨੂੰ ਅਤੇ ਤਿੰਨ ਜੱਫੇ 18 ਮਈ ਨੂੰ ਲੱਗੇ ਸਨ ਪਰ ਮੈਂ ਕੈਨੇਡਾ ਦੀ
ਧਰਤੀ ਤੇ ਪਹਿਲਾ ਮੈਚ 22 ਜੂਨ ਨੂੰ ਦੇਖਿਆ
|