ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Promoters
Kabadi Coach
Referees
Time Keepers
Rules & Regulations of Kabaddi
Kabbadi Academies
Font Download


Your Visitor No is
Visitor Counter by Digits
 

ਦਸਮੇਸ਼ ਕਲੱਬ ਨਕੋਦਰ ਦੀ ਟੀਮ ਵਿੱਚ ਖੇਡਦਾ-ਖੇਡਦਾ ਬਣਿਆ ਪੰਜਾਬ ‘ਚ ਦੂਜੀ ਵਾਰ ਲਗਾਤਾਰ ਸਭ ਤੋਂ ਵਧੀਆ ਧਾਵੀ ਬਣਿਆ - ਕੁਲਜੀਤਾ ਮਲਸੀਆਂ।

ਕੁਲਜੀਤਾ ਮਲਸੀਆਂ ਜਲੰਧਰ ਜ਼ਿਲ੍ਹੇ ਦੇ ਪਿੰਡ ਮਲਸੀਆਂ ਵਿਖੇ ਪਿਤਾ ਸ: ਪਰਮਜੀਤ ਸਿੰਘ ਦੇ ਗ੍ਰਹਿ ਮਾਤਾ ਬਲਵੀਰ ਕੌਰ ਦੀ ਕੁੱਖੋਂ ਜਨਮੇ ਕੁਲਜੀਤਾ ਮਲਸੀਆਂ ਨੇ ਜੋ ਪਹਿਚਾਣ ਕਬੱਡੀ ਜਗਤ ਵਿੱਚ ਬਣਾਈ ਹੈ ਉਹ ਬਹੁਤ ਹੀ ਘੱਟ ਖਿਡਾਰੀਆਂ ਨੂੰ ਨਸੀਬ ਹੁੰਦੀ ਹੈ। ਕਬੱਡੀ ਭਾਵੇਂ ਉਹ ਬਚਪਨ ਤੋਂ ਹੀ ਖੇਡਦਾ ਆ ਰਿਹਾ ਹੈ ਪਰ ਜਦੋਂ ਤੋਂ ਉਹ ਕੋਚ ਜਿੰਦਰ ਖਾਨੋਵਾਲ ਦੀ ਤਿਆਰ ਕੀਤੀ ਦਸਮੇਸ਼ ਕਲੱਬ ਨਕੋਦਰ ਦੀ ਟੀਮ ਵਿੱਚ ਆਇਆ ਉਸ ਨੇ ਵੱਖਰੇ ਹੀ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ। ਮੈਂ ਪਿਛਲੇ ਸਾਲ ਤੋਂ ਹੀ ਰਿਕਾਰਡ ਬਣਾਉਣੇ ਸ਼ੁਰੂ ਕੀਤੇ ਹਨ ਅਤੇ ਪਿਛਲੇ ਸਾਲ ਹੀ 2006-2007 ਦੇ 9 ਕਬੱਡੀ ਕੱਪਾਂ ਵਿੱਚ ਉਸ ਨੇ ਭਾਗ ਲੈ ਕੇ 20 ਮੈਚ ਖੇਡੇ ਅਤੇ 252 ਕਬੱਡੀਆਂ ਪਾ ਕੇ 236.50 ਅੰਕ ਪ੍ਰਾਪਤ ਕੀਤੇ। ਜਿਸ ਕਰਕੇ ਉਹ ਪੰਜਾਬ ਦੇ ਕਬੱਡੀ ਸੀਜ਼ਨ ਦਾ ਸਭ ਤੋਂ ਵਧੀਆ ਧਾਵੀ ਚੁਣਿਆ ਗਿਆ। ਪਿਛਲੇ ਸਾਲ ਹੀ ਉਸਨੇ ਟੋਰਾਂਟੋ (ਕੈਨੇਡਾ) ਦੇ ਕਬੱਡੀ ਸੀਜ਼ਨ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਉਸੇ ਸਾਲ ਉਹ ਅਮਰੀਕਾ ਅਤੇ ਦੁਬਈ ਦੀ ਧਰਤੀ ਤੇ ਵੀ ਵਧੀਆ ਖੇਡ ਦਿਖਾ ਕੇ ਆਇਆ।
ਜੇਕਰ ਸਾਲ 2007 ਅਤੇ 2008 ਦੇ ਪੰਜਾਬ ਦੇ ਕਬੱਡੀ ਸੀਜ਼ਨ ਦੀ ਗੱਲ ਕਰੀਏ ਤਾਂ ਉਸ ਨੇ ਇਸ ਸਾਲ ਹੋਰ ਵੀ ਵਧੀਆ ਖੇਡ ਦਿਖਾਈ। ਇਸ ਸਾਲ ਭਾਵੇਂ ਉਸ ਦੇ ਸੱਟ ਲੱਗ ਗਈ ਸੀ ਪਰ ਫਿਰ ਵੀ ਉਸ ਨੇ 11 ਕਬੱਡੀ ਕੱਪਾਂ ਵਿੱਚ 29 ਮੈਚ ਖੇਡ ਕੇ 347 ਕਬੱਡੀਆਂ ਪਾਈਆਂ ਅਤੇ 2 ਅੰਕਾਂ ਕਾਮਨ ਕਰਕੇ 315 ਅੰਕ ਪ੍ਰਾਪਤ ਕਰਕੇ ਇਸ ਸਾਲ ਵੀ ਪੰਜਾਬ ਦੇ ਸੀਜ਼ਨ ਦਾ ਸਰਵੋਤਮ ਧਾਵੀ ਬਣਨ ਦਾ ਮਾਣ ਪ੍ਰਾਪਤ ਕੀਤਾ। ਉਸ ਨੇ 11 ਕਬੱਡੀ ਕੱਪਾਂ ਜਿੱਥੇ ਚਾਰ ਵਾਰ ਵਧੀਆ ਧਾਵੀ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ 15 ਅਤੇ 16 ਦਸੰਬਰ 2007 ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕੁਲਜੀਤਾ ਮਲਸੀਆਂ ਧਾਵੀ ਵਜੋਂ ਖੇਡਦਿਆਂ ਨੇ ਜਿੱਥੇ ਇੱਕ ਮੈਚ ਵਿੱਚ 23 ਕਬੱਡੀਆਂ ਪਾ ਕੇ 22 ਅੰਕ ਪ੍ਰਾਪਤ ਕਰਕੇ ਇੱਕ ਮੈਚ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਦਾ ਰਿਕਾਰਡ ਬਣਾਇਆ। ਉੱਥੇ ਇਸੇ ਟੂਰਨਾਮੈਂਟ ਵਿੱਚ ਚਾਰ ਮੈਚਾਂ ਵਿੱਚ 51 ਕਬੱਡੀਆਂ ਪਾ ਕੇ ਸਾਢੇ 49 ਅੰਕ ਪ੍ਰਾਪਤ ਕਰਕੇ ਇੱਕ ਕਬੱਡੀ ਕੱਪ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਦਾ ਵੱਖਰਾ ਹੀ ਰਿਕਾਰਡ ਬਣਾਇਆ। ਕੁਲਜੀਤਾ ਮਲਸੀਆਂ ਨੇ ਦਸਮੇਸ਼ ਕਲੱਬ ਨਕੋਦਰ ਦੀ ਟੀਮ ਨੂੰ ਪੰਜਾਬ ਦੀ ਸਭ ਤੋਂ ਵਧੀਆ ਟੀਮ ਬਣਾਉਣ ‘ਚ ਵਿਸ਼ੇਸ਼ ਯੋਗਦਾਨ ਵੀ ਪਾਇਆ ਇਸ ਲਈ 6 ਮਾਰਚ 2008 ਨੂੰ ਲਿੱਤਰਾਂ ਦੇ ਕਬੱਡੀ ਕੱਪ ਵਿੱਚ ਕਬੱਡੀ ਦੇ ਇਸ ਸੀਜ਼ਨ ਦੇ ਸਟਾਰ ਧਾਵੀ ਕੁਲਜੀਤਾ ਮਲਸੀਆਂ ਨੂੰ ਸਫਾਰੀ ਗੱਡੀ ਦੇ ਕੇ ਸਨਮਾਨਿਤ ਕੀਤਾ ਗਿਆ। ਕੁਲਜੀਤਾ ਮਲਸੀਆਂ ਨੇ 10 ਕਬੱਡੀ ਕੱਪਾਂ ਵਿੱਚ ਕਿੱਥੇ-ਕਿੱਥੇ ਕਿੰਨੀਆਂ ਕਬੱਡੀਆਂ ਪਾਈਆਂ ਅਤੇ ਕਿੰਨੇ ਅੰਕ ਪ੍ਰਾਪਤ ਕੀਤਾ ਇਹ ਜਾਨਣ ਲਈ ਹੇਠਾਂ ਦਿੱਤੇ ਗਏ ਟੇਬਲ ਵਿੱਚ ਪੜ੍ਹੋ।

ਲੜੀ ਨੰ:
ਟੂਰਨਾਮੈਂਟ
ਮੈਚ ਨੰ:
ਕੋਸ਼ਿਸ਼
ਅੰਕ ਪ੍ਰਾਪਤ
ਕਾਮਨ
ਕੁੱਲ ਅੰਕ
ਜੱਫੇ ਲਾਏ
1.
18 ਨਵੰਬਰ 2007 ਪਰਸਰਾਮਪੁਰ
3
55
45.5
0
47.5
8
2.
16 ਦਸੰਬਰ 2007 ਲੁਧਿਆਣਾ
4
51
49.5
0
49.5
2
3.
16 ਫਰਵਰੀ 2008 ਮੁੱਲਾਂਪੁਰ
2
22
20
0
20
2
4.
17 ਫਰਵਰੀ 2008 ਕਪੂਰਥਲਾ
3
36
30.5
0
30.5
6
5.
21 ਫਰਵਰੀ 2008 ਸਮਰਾਏ
3
32
30
0
30
3
6.
24 ਫਰਵਰੀ 2008 ਹਕੀਮਪੁਰ
3
32
29.5
0
29.5
3
7.
25 ਫਰਵਰੀ 2008 ਕੁਲਥਮ
2
23
19.5
0
19.5
4
8.
26 ਫਰਵਰੀ 2008 ਮੁਠੱਡਾ
2
20
18
0
18
3
9.
2 ਮਾਰਚ 2008 ਭੰਡਾਲ ਬੇਟ
3
32
28.5
1
28.5
3
10.
19 ਮਾਰਚ 2008 ਸਰਹਾਲਾ ਰਾਣੂੰਆਂ
3
30
27.5
1
27.5
2
11.
27 ਮਾਰਚ 2008 ਕਰਤਾਰਪੁਰ
1
14
13
0
13
1
 
ਜੋੜ:
29
347
314
2
315
37

ਕੁਲਜੀਤਾ ਮਲਸੀਆਂ ਨੂੰ 37 ਜੱਫੇ ਲਾਉਣ ਵਾਲੇ ਜਾਫੀਆਂ ਦੇ ਨਾਂਅ ਇਸ ਪ੍ਰਕਾਰ ਹਨ
ਸੀਰਾ ਪਿੱਥੋਂ-6, ਡਮਰੂ ਰੁੜਕੀ-4, ਘੁੱਡਾ ਰੁੜਕੀ-3, ਸਿਕੰਦਰ ਕਾਂਝਲੀ-3, ਸੰਦੀਪ ਨੰਗਲ ਅੰਬੀਆਂ-2, ਰਾਜਾ ਸ਼ਾਹਪੁਰ-2, ਸੇਵਕ ਸਰਾਵਾਂ-2, ਬਿੰਦੂ ਸਨੇਤ-2, ਹਰਦੀਪ ਤਾਉ-2, ਗੋਰਾ ਖੀਰਾਂਵਾਲੀ-2, ਹਰਵਿੰਦਰ ਰੱਬੋਂ-1, ਭੂਰਾ ਘੜੂੰਆਂ-1, ਯਾਦੀ ਨਿਜ਼ਾਮਪੁਰ-1, ਗੋਲਡੀ ਢੋਟੀਆਂ-1, ਜਾਨੂ ਬੱਸੀਆਂ-1, ਸੋਹਣ ਰੁੜਕੀ-1, ਸੀਤਾ ਸੁਰਖਪੁਰੀਆ-1, ਕੁਲਵਿੰਦਰ ਭਗਤਾ ਭਾਈ-1, ਸੋਨੂੰ ਲੱਖਣ-ਕਲਾਂ-1
ਕਾਮਨ:- ਤੇਜੀ ਕਲਸੀਆਂ-1, ਸੋਹਣ ਰੁੜਕੀ-1


Copyrights: All rights reserved, including the right to reproduce this site in any form whatsoever