|
|
| ਸੰਤ
ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ ਸਾਹਿਬ ਦੀ ਟੀਮ ਦੇ ਧਾਵੀ ਕੀਪਾ ਸੱਦੋਵਾਲ
ਨੇ ਪੰਜਾਬ ਦੇ ਕਬੱਡੀ ਸੀਜ਼ਨ ਦਾ ਪਹਿਲਾ ਸਥਾਨ ਪ੍ਰਾਪਤ ਕਰਕੇ ਕਰਵਾਈ ਬੱਲੇ-ਬੱਲੇ।
|
| ਕੀਪੇ ਸੱਦੋਵਾਲ ਦਾ ਜਨਮ 16 ਫਰਵਰੀ 1982 ਨੂੰ
ਮਾਤਾ ਬਲਜੀਤ ਕੌਰ ਦੀ ਕੁੱਖੋਂ ਪਿਤਾ ਸ: ਦਰਸ਼ਨ ਸਿੰਘ ਦੇ ਗ੍ਰਹਿ ਪਿੰਡ ਸੱਦੋਵਾਲ
ਜ਼ਿਲ੍ਹਾ ਬਰਨਾਲਾ (ਪਹਿਲਾ ਜ਼ਿਲ੍ਹਾ ਸੰਗਰੂਰ) ਵਿਖੇ ਹੋਇਆ। 1998-99 ਵਿੱਚ
ਅਧਿਆਪਕ ਬਲਵਿੰਦਰ ਸਿੰਘ ਚੰਨਣਵਾਲ ਦੀ ਬਦੌਲਤ ਸਕੂਲ ਵਿੱਚ ਕਬੱਡੀ ਖੇਡਣੀ
ਸ਼ੁਰੂ ਕੀਤੀ। ਇੱਕ ਸਾਲ ਨਿਰਭੈ ਸਿੰਘ ਡੀ.ਪੀ.ਏ. ਝੋਰੜਾਂ ਤੋਂ ਕਬੱਡੀ ਦੀ
ਕੋਚਿੰਗ ਲਈ ਅਤੇ ਉਸ ਤੋਂ ਬਾਅਦ ਪਿੰਡ ਅੱਚਰਵਾਲ ਇੱਕ ਪਿੰਡ ਓਪਨ ਦੀ ਟੀਮ
ਵਿੱਚ ਖੇਡਣਾ ਸ਼ੁਰੂ ਕੀਤਾ। 2001 ਵਿੱਚ ਗੁਰੂ ਗੋਬਿੰਦ ਸਿੰਘ ਕਬੱਡੀ ਅਕੈਡਮੀ
ਕੋਟਲੀਥਾਨ ਸਿੰਘ ਵਿਖੇ ਪ੍ਰਸਿੱਧ ਕਬੱਡੀ ਖਿਡਾਰੀ ਬਲਵਿੰਦਰ ਫਿੱਡੂ ਦੀ ਰਹਿਨਮਾਈ
ਹੇਠ ਕੋਚ ਸੁਖਮੰਦਰ ਸਿੰਘ ਬਰਾੜ (ਭਾਗੀਕੇ) ਤੋਂ ਕਬੱਡੀ ਦੇ ਦਾਅ ਪੇਚ ਸਿੱਖਣ
ਲੱਗਿਆ। ਸਾਲ 2003 ਤੋਂ 2005 ਤੱਕ ਲਗਾਤਾਰ ਇੰਗਲੈਂਡ ਦੀ ਧਰਤੀ ‘ਤੇ ਖੇਡਣ
ਜਾਂਦਾ ਰਿਹਾ। ਸਾਲ 2006 ਵਿੱਚ ਕੀਪਾ ਕੈਨੇਡਾ ਦੀ ਧਰਤੀ ‘ਤੇ ਖੇਡਣ ਗਿਆ
ਅਤੇ ਉਸ ਸਾਲ ਤੋਂ ਉਹ ਪੰਜਾਬ ਵਿੱਚ ਸੰਤ ਈਸ਼ਰ ਸਿੰਘ ਕਬੱਡੀ ਅਕੈਡਮੀ ਰਾੜਾ
ਸਾਹਿਬ ਦੀ ਟੀਮ ਵਿੱਚ ਖੇਡਦਾ ਆ ਰਿਹਾ ਹੈ। ਇਸ ਟੀਮ ਦੇ ਕੋਚ ਮਾਸਟਰ ਭੁਪਿੰਦਰ
ਸਿੰਘ ਘਲੋਟੀ ਅਤੇ ਕਬੱਡੀ ਖਿਡਾਰੀ ਜਗਤਾਰ ਧਨੌਲਾ ਤੋਂ ਕਬੱਡੀ ਦੇ ਹੋਰ ਦਾਅ
ਪੇਚ ਸਿੱਖ ਕੇ ਕਬੱਡੀ ਜਗਤ ਵਿੱਚ ਇਸ ਨੇ ਵੱਖਰੀਆਂ ਹੀ ਪੈੜਾਂ ਪਾਈਆਂ। ਇਸ
ਸਾਲ ਪੰਜਾਬ ਦੇ 17 ਕਬੱਡੀ ਕੱਪਾਂ ਵਿੱਚ 38 ਮੈਚ ਖੇਡ ਕੇ 415 ਕਬੱਡੀਆਂ
ਪਾ ਕੇ ਅਤੇ 1 ਅੰਕ ਕਾਮਨ ਕਰਕੇ ਕੁੱਲ 379.50 ਅੰਕ ਪ੍ਰਾਪਤ ਕਰਕੇ ਪੰਜਾਬ
ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡਣ ਵਾਲੀਆਂ ਕਬੱਡੀ ਅਕੈਡਮੀਆਂ
ਦੇ ਖਿਡਾਰੀਆਂ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ
ਸਥਾਨ ਪ੍ਰਾਪਤ ਕੀਤਾ ਅਤੇ 6 ਕਬੱਡੀ ਕੱਪਾਂ ਵਿੱਚ ਵਧੀਆ ਧਾਵੀ ਦਾ ਖਿਤਾਬ
ਵੀ ਜਿੱਤਿਆ। 2 ਫਰਵਰੀ 2008 ਨੂੰ ਕਪੂਰਥਲੇ ਦੇ ਕਬੱਡੀ ਕੱਪ ਤੇ ਕੀਪਾ ਸੱਦੋਵਾਲ
ਅਤੇ ਤੇਜੀ ਪੂਨੀਆ ਨੂੰ ਸਾਂਝੇ ਤੌਰ ਵਧੀਆ ਧਾਵੀ ਚੁਣ ਕੇ ਇਨਾਮ ਵਿੱਚ ਮੋਟਰਸਾਈਕਲ
ਵੀ ਦਿੱਤਾ ਗਿਆ। ਕੀਪਾ ਸੱਦੋਵਾਲ ਨੇ 17 ਕਬੱਡੀ ਕੱਪਾਂ ਵਿੱਚ ਕਿੱਥੇ-ਕਿੱਥੇ
ਕਿੰਨੀਆਂ ਕਬੱਡੀਆਂ ਪਾਈਆਂ ਅਤੇ ਕਿੰਨੇ ਅੰਕ ਪ੍ਰਾਪਤ ਕੀਤੇ ਇਹ ਜਾਨਣ ਲਈ
ਹੇਠਾਂ ਦਿੱਤੇ ਗਏ ਟੇਬਲ ਵਿੱਚ ਪੜ੍ਹੋ।
|
ਲੜੀ ਨੰ: |
ਟੂਰਨਾਮੈਂਟ |
ਮੈਚ ਨੰ: |
ਕੋਸ਼ਿਸ਼ |
ਅੰਕ ਪ੍ਰਾਪਤ |
ਕਾਮਨ |
ਕੁੱਲ ਅੰਕ |
ਜੱਫੇ ਲਾਏ |
1. |
2 ਦਸੰਬਰ 2007 ਲੁਧਿਆਣਾ |
2 |
28 |
25 |
0 |
25 |
3 |
2. |
19 ਦਸੰਬਰ 2007 ਮਹਿਰਾਜ (ਬਠਿੰਡਾ) |
3 |
37 |
33.5 |
0 |
33.5 |
4 |
3. |
10 ਜਨਵਰੀ 2008 ਲੰਢੇਕੇ (ਮੋਗਾ) |
3 |
33 |
28.5 |
0 |
28.5 |
5 |
4. |
13 ਜਨਵਰੀ 2008 ਫਤਿਹਗੜ੍ਹ ਸਾਹਿਬ |
1 |
9 |
7 |
0 |
7 |
2 |
5. |
17 ਜਨਵਰੀ 2008 ਮੋਗਾ |
1 |
6 |
4 |
0 |
4 |
2 |
6. |
19 ਜਨਵਰੀ 2008 ਰਾੜਾ ਸਾਹਿਬ |
2 |
22 |
19 |
0 |
19 |
4 |
7. |
22 ਜਨਵਰੀ 2008 ਬਾਘਾ ਪੁਰਾਣਾ |
3 |
28 |
26 |
0 |
26 |
2 |
8. |
29 ਜਨਵਰੀ 2008 ਜਰਗ |
1 |
13 |
11.5 |
0 |
11.5 |
2 |
9. |
30 ਜਨਵਰੀ 2008 ਆਦਮਪੁਰ |
2 |
25 |
25 |
0 |
25 |
1 |
10. |
1 ਫਰਵਰੀ 2008 ਨਵਾਂ ਸ਼ਹਿਰ |
1 |
14 |
14 |
0 |
14 |
0 |
11. |
2 ਫਰਵਰੀ 2008 ਕਪੂਰਥਲਾ |
3 |
31 |
27 |
1 |
27.5 |
4 |
12. |
6 ਫਰਵਰੀ 2008 ਹਠੂਰ |
3 |
40 |
37.5 |
0 |
37.5 |
3 |
13. |
7 ਫਰਵਰੀ 2008 ਬੰਗਾ |
2 |
18 |
14.5 |
0 |
14.5 |
4 |
14. |
12 ਫਰਵਰੀ 2008 ਕਾਲਖ |
3 |
33 |
34.5 |
0 |
24.5 |
0 |
15. |
14 ਫਰਵਰੀ 2008 ਜਗਰਾਉਂ |
2 |
18 |
14.5 |
0 |
14.5 |
4 |
16. |
20 ਫਰਵਰੀ 2008 ਚਮਕੌਰ ਸਾਹਿਬ |
3 |
20 |
20 |
0 |
20 |
1 |
17. |
23 ਫਰਵਰੀ 2008 ਹਕੀਮਪੁਰ |
3 |
40 |
37.5 |
0 |
37.5 |
3 |
| |
ਜੋੜ: |
38 |
415 |
379 |
1 |
379.5 |
44 |
|
ਕੀਪਾ ਸੱਦੋਵਾਲ ਨੂੰ 44 ਜੱਫੇ ਲਾਉਣ ਵਾਲੇ ਜਾਫੀਆਂ ਦੇ ਨਾਂਅ ਇਸ
ਪ੍ਰਕਾਰ ਹਨ
ਗੁਰਵਿੰਦਰ ਕਾਹਲਵਾਂ-4, ਗੋਲਡੀ ਕੂਮਕਲਾਂ-3, ਤਾਰ ਲੰਡੇ-3, ਮੱਖਣ ਸੈਦੋਕੇ-3,
ਸ਼ਰਮਾ ਬਰੜਵਾਲ-3, ਜੋਬਨ ਅਵਾਣ-2 ਜੱਫੇ 1 ਕਾਮਨ, ਤੱਲਾ ਸਿੱਧਵਾਂ-2, ਜਿੰਦਰ
ਬੋਪਾਰਾਏ-2, ਬਗੀਚਾ ਇੰਦਗੜ੍ਹ-2, ਬਲਜੀਤ ਸੈਦੋਕੇ-2, ਗੁਰਪਿਆਰ ਕਲੇਰ-1,
ਬੂੰਦੀ ਮੂਣਕ-1, ਕੀਪਾ ਟਾਂਡਾ-1, ਕੰਤਾ ਸ਼ਿਕਾਰ ਮਾਛੀਆਂ-1, ਕੰਤਾ ਰਸੂਲਪੁਰ-1,
ਰੂਬੀ ਹਰਖੋਵਾਲ-1, ਸੁੱਖਾ ਵਕੀਲਾਂ ਵਾਲਾ-1, ਜੰਟਾ ਲੰਡੇ-1, ਸੁੱਖਾ ਭੰਡਾਲ
ਦੋਨਾ-1, ਸੁੱਖਾ ਗਾਲਿਬ ਰਣ ਸਿੰਘ-1, ਸੀਰਾ ਮੱਲੇਆਣਾ-1, ਮਨਜੀਤ ਸਿਓੜਾ-1,
ਪ੍ਰੇਮ ਝਨੇਰ-1, ਪੱਪੀ ਜੇਤੋਂ-1, ਪੋਪਾ ਮੌਲੀ-1, ਕੇਵਲ ਤਾਉ-1, ਅੰਮ੍ਰਿਤਪਾਲ
ਜੁਨੇਤਪੁਰਾ-1, ਬਾਲਾ ਖਾਈ-1
ਕਾਮਨ: ਜੋਬਨ ਅਵਾਣ-1 ਕਾਮਨ
|
|
|