ਉਤੱਮ ਖੇਡ ਕਬੱਡੀ ਵਲੋ ਜੀ ਆਇਆਂ ਨੂੰ
                                 
International Players
New Players
Season's best players
Season's best Team
Kabaddi Fedrarions
Tournament Pictures
Kabbadi Cup
Sports Events at Village Level
International Commentators
New Commers in the field of Commentary
Calander of Sports events
Kabbadi Promoters
Kabadi Coach
Referees
Time Keepers
Rules & Regulations of Kabaddi
Kabbadi Academies
Font Download


Your Visitor No is
Visitor Counter by Digits
 

ਬਿੱਟੂ ਦੁਗਾਲ ਨੇ ਇਸ ਸਾਲ ਯੰਗ ਕਬੱਡੀ ਕਲੱਬ ਵੱਲੋਂ ਖੇਡਦਿਆਂ ਵੈਨਕੂਵਰ ਦੇ ਕਬੱਡੀ ਸੀਜ਼ਨ ਵਿੱਚ 13 ਟੂਰਨਾਮੈਂਟ ਖੇਡੇ

ਵੈਨਕੂਵਰ ਦੇ ਕਬੱਡੀ ਸੀਜ਼ਨ ‘ਚ ਸਭ ਤੋਂ ਵਧੀਆ ਚੁਣੇ ਗਏ ਜਾਫੀ ਬਿੱਟੂ ਦੁਗਾਲ ਦੀ ਗੱਲ ਕਰਦਿਆਂ

ਪਟਿਆਲੇ ਜ਼ਿਲ੍ਹੇ ਦੇ ਪਿੰਡ ਦੁਗਾਲ ਵਿਖੇ ਪਿਤਾ ਰਾਮ ਸਿੰਘ ਦੇ ਘਰ ਮਾਤਾ ਰੇਸ਼ਮਾ ਦੇਵੀ ਦੀ ਕੁੱਖੋਂ ਜਨਮੇਂ ਬਿੱਟੂ ਦੁਗਾਲ ਦਾ ਨਾਂਅ ਇਸ ਸਮੇਂ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਹੈ ਪਰ ਬਿੱਟੂ ਦੁਗਾਲ ਦਾ ਅਸਲੀ ਨਾਂਅ ਨਰਿੰਦਰ ਰਾਮ ਹੈ। ਡੀ.ਏ.ਵੀ. ਕਲੱਬ ਮਾਲਵਾ ਕਲੱਬ ਬਠਿੰਡਾ ਦੇ ਕੋਚ ਮਦਨ ਲਾਲ ਡਡਵਿੰਡੀ ਦੇ ਕੋਲੋਂ ਬਿੱਟੂ ਨੇ ਕਬੱਡੀ ਦੇ ਕਬੱਡੀ ਦੇ ਮੁੱਢਲੇ ਦਾਅ-ਪੇਚ ਸਿੱਖੇ ਉਸ ਦੀ ਟੀਮ ਵਿੱਚ ਖੇਡਦਿਆਂ ਬਿੱਟੂ ਦੁਗਾਲ ਨੇ ਕਬੱਡੀ ਦੇ ਤਕਰੀਬਨ ਸਾਰੇ ਹੀ ਸਟਾਰ ਖਿਡਾਰੀਆਂ ਨੂੰ ਜੱਫੇ ਲਾਏ ਇਸ ਲਈ ਉਸ ਦੀ ਚਰਚਾ ਵਿਦੇਸ਼ਾਂ ਵਿੱਚ ਵੀ ਹੋਣ ਲੱਗੀ। ਸਾਲ 2003 ਵਿੱਚ ਪਹਿਲੀ ਵਾਰ ਇੰਗਲੈਂਡ ਦੀ ਧਰਤੀ ‘ਤੇ ਖੇਡਣ ਗਿਆ।
ਸਾਲ 2004 ਵਿੱਚ ਦੂਜੀ ਵਾਰ ਇੰਗਲੈਂਡ ਦੀ ਧਰਤੀ ‘ਤੇ ਖੇਡਣ ਗਿਆ। ਉਸੇ ਸਾਲ ਇੰਗਲੈਂਡ ਤੋਂ ਟੋਰਾਂਟੋ ਵਿਖੇ ਹੋਣ ਵਾਲੇ ਵਰਲਡ ਕਬੱਡੀ ਕੱਪ ਵਿੱਚ ਖੇਡਣ ਲਈ ਕੈਨੇਡਾ ਚਲਾ ਗਿਆ। ਉਸ ਤੋਂ ਬਾਅਦ 2005 ਵਿੱਚ ਬਿੱਟੂ ਦੁਗਾਲ ਕੈਨੇਡਾ ਵਿੱਚ ਖੇਡਣ ਗਿਆ। ਉਸੇ ਸਾਲ ਕਰਨ ਘੁਮਾਣ ਦਿੜ੍ਹਬਾ ਵੱਲੋਂ ਉਸ ਨੂੰ ਇੰਡੀਕਾ ਗੱਡੀ ਦੇ ਕੇ ਸਨਮਾਨਿਤ ਕੀਤਾ। ਉਸ ਤੋਂ ਬਾਅਦ ਹੁਣ ਤੱਕ ਉਹ ਲਗਾਤਾਰ ਕੈਨੇਡਾ ਦੀ ਧਰਤੀ ‘ਤੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰ ਰਿਹਾ ਹੈ। ਸਾਲ 2007 ਵਿੱਚ 17ਵੇਂ ਵਰਲਡ ਕਬੱਡੀ ਕੱਪ ਟੋਰਾਂਟੋ ਵਿੱਚ ਕਰਨ ਘੁਮਾਣ ਦਿੜ੍ਹਬਾ ਦੀ ਤਿਆਰ ਕੀਤੀ ਪੰਜਾਬ ਕੇਸਰੀ ਦੀ ਟੀਮ ਵੱਲੋਂ ਖੇਡਦਿਆਂ ਬਿੱਟੂ ਦੁਗਾਲ ਨੇ ਜਿੱਥੇ ਪੰਜਾਬ ਕੇਸਰੀ ਦੀ ਟੀਮ ਨੂੰ 17ਵੇਂ ਵਰਲਡ ਕਬੱਡੀ ਕੱਪ ਦੀ ਚੈਂਪੀਅਨ ਟੀਮ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਉੱਥੇ ਕੱਪ ਦਾ ਵਧੀਆ ਜਾਫੀ ਬਣਨ ਦਾ ਮਾਣ ਵੀ ਪ੍ਰਾਪਤ ਕੀਤਾ।
ਸਾਲ 2008 ਵਿੱਚ ਟੋਰਾਂਟੋ ਵਿਖੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਸੈਂਟਰ ਦੀ ਟੀਮ ਵੱਲੋਂ ਖੇਡਿਆ ਅਤੇ ਵੈਨਕੂਵਰ ਵਿਖੇ ਲੱਖਾ ਗਾਜੀਪੁਰ ਦੀ ਤਿਆਰ ਕੀਤੀ ਯੰਗ ਕਬੱਡੀ ਕਲੱਬ ਦੀ ਟੀਮ ਵਿੱਚ ਖੇਡਦਿਆਂ ਉਸਨੇ 29 ਜੂਨ 2008, 27 ਜੁਲਾਈ 2008, 3 ਅਗਸਤ 2008, 17 ਅਗਸਤ 2008 ਦੇ ਚਾਰ ਕਬੱਡੀ ਕੱਪਾਂ ਵਧੀਆ ਜਾਫੀ ਬਣਨ ਦਾ ਮਾਣ ਪ੍ਰਾਪਤ ਕੀਤਾ ਅਤੇ ਇਸੇ ਟੀਮ ਵੱਲੋਂ ਖੇਡਦਿਆਂ ਉਸਨੇ 13 ਟੂਰਨਾਮੈਂਟਾਂ ਵਿੱਚ 39 ਮੈਚਾਂ ਵਿੱਚ 318 ਵਾਰ ਕੋਸ਼ਿਸ਼ ਕਰਕੇ 123 ਜੱਫੇ ਲਾ ਕੇ ਅਤੇ 3 ਅੰਕ ਕਾਮਨ ਕਰਕੇ ਜਿੱਥੇ ਸੀਜ਼ਨ ਦਾ ਸਭ ਤੋਂ ਵਧੀਆ ਜਾਫੀ ਬਣਨ ਦਾ ਮਾਣ ਪ੍ਰਾਪਤ ਕੀਤਾ ਉੱਥੇ ਯੰਗ ਕਬੱਡੀ ਕਲੱਬ ਦੀ ਟੀਮ ਨੂੰ ਵੀ ਸੀਜ਼ਨ ਵਿੱਚ ਸਭ ਤੋਂ ਵਧੀਆ ਟੀਮ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਅੱਜ-ਕੱਲ੍ਹ ਬਿੱਟੂ ਪੰਜਾਬ ਦੇ ਕਬੱਡੀ ਕੱਪਾਂ ਵਿੱਚ ਸ. ਗੁਰਦਿਆਲ ਸਿੰਘ ਪੱਡਾ ਦੇ ਪਰਿਵਾਰ ਵੱਲੋਂ ਸਪਾਂਸਰ ਕੀਤੀ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨਾਰਵੇ ਦੀ ਟੀਮ ਵਿੱਚ ਖੇਡ ਰਿਹਾ ਹੈ। ਬਿੱਟੂ ਦੁਗਾਲ ਦਾ ਨਾਂਅ ਇਸ ਸਮੇਂ ਉਹਨਾਂ ਜਾਫੀਆਂ ਵਿੱਚ ਹੈ ਜਿਨ੍ਹਾਂ ਜਾਫੀਆਂ ‘ਤੇ ਸਟਾਰ ਧਾਵੀ ਵੀ ਬਚ ਕੇ ਕਬੱਡੀ ਪਾਉਂਦੇ ਹਨ।


ਲੜੀ ਨੰ:
ਟੂਰਨਾਮੈਂਟ
ਮੈਚ ਨੰ:
ਕੋਸ਼ਿਸ਼
ਅੰਕ ਪ੍ਰਾਪਤ
ਕਾਮਨ
ਕੁੱਲ ਅੰਕ
ਜੱਫੇ ਲਾਏ
1.
22 ਜੂਨ 2008 ਰਿਚਮੰਡ ਕਬੱਡੀ ਕਲੱਬ (ਸਰੀ)
1
11
3
0
3
3
2.
28 ਜੂਨ 2008 ਐਬਸਫੋਰਡ ਕਬੱਡੀ ਕਲੱਬ
2
15
5
0
5
5
3.
29 ਜੂਨ 2008 ਸ਼ਾਨੇ ਪੰਜਾਬ ਕਬੱਡੀ ਕਲੱਬ
4
29
12
0
12
12
4.
27 ਜੁਲਾਈ 2008 ਯੰਗ ਸਪੋਰਟਸ ਕਬੱਡੀ ਕਲੱਬ
4
30
10
1
10.5
10
5.
2 ਅਗਸਤ 2008 ਐਡਮਿੰਟਨ
3
27
10
0
10
10
6.
3 ਅਗਸਤ 2008 ਕੈਲਗਰੀ
3
27
15
0
15
15
7.
10 ਅਗਸਤ 2008 ਫਰੈਂਜ਼ਰ ਵੈਲੀ ਕਬੱਡੀ ਕਲੱਬ
3
30
7
0
7
7
8.
16 ਅਗਸਤ 2008 ਹਰਜੀਤ ਕਬੱਡੀ ਕਲੱਬ (ਐਬਸਫੋਰਡ)
3
30
4
0
4
4
9.
17 ਅਗਸਤ 2008 ਰਾਜਵੀਰ ਰਾਜੂ ਕਬੱਡੀ ਕਲੱਬ
3
23
12
0
12
12
10.
23 ਅਗਸਤ 2008 ਸ਼ਹੀਦ ਬਲਵੀਰ ਸਿੰਘ ਕਬੱਡੀ ਕਲੱਬ ਕੈਲਗਰੀ
3
24
11
0
11
11
11.
18 ਮਈ 2008 ਗੁਰਦੁਆਰਾ ਸਾਹਿਬ
4
26
11
0
11
11
12.
30 ਅਗਸਤ 2008 ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ (ਸਰੀ)
1
7
1
1
1.5
1
13.
6 ਸਤੰਬਰ 2008 ਵੈਨਕੂਵਰ ਕਬੱਡੀ ਕਲੱਬ (ਬਰਨਵੀ)
5
39
22
1
22.5
22
 
ਜੋੜ:
39
318
123
3
124.5
123
               


ਬਿੱਟੂ ਦੁਗਾਲ ਨੇ ਜਿੰਨੇ ਧਾਵੀਆਂ ਨੂੰ 123 ਜੱਫੇ ਲਾਏ ਉਹਨਾਂ ਦੇ ਨਾਂਅ ਇਸ ਪ੍ਰਕਾਰ ਹਨ
ਇੰਦਰਜੀਤ ਬੁਟਰ-8, ਕੁਲਦੀਪ ਲੰਬੜ-6, ਸੰਦੀਪ ਸੁਰਖਪੁਰੀਆ-5, ਜੱਸਾ ਸਿੱਧਵਾਂ-5, ਸੁਖਵੀਰ ਸਰਾਵਾਂ-4, ਮਿੰਦੂ ਪੰਡੋਰੀ-4, ਕਿੰਦਾ ਬਿਹਾਰੀਪੁਰ-4, ਪੰਮਾ ਧੰਜੂ-4, ਲੱਕੀ ਕੁਰਾਲੀ-4, ਸੇਠੀ ਹਰਖੋਵਾਲ-4, ਮੱਤਾ ਗੁਰਦਾਸਪੁਰੀਆ-3, ਗਾਮਾ ਟਿੱਬਾ-3, ਭਜਨ ਗਾਜੀਗਡਾਣਾ-3, ਅਲੀ ਸੰਧੂ-3, ਸੀਰਾ ਜਰਗੜੀ-3, ਜਗਦੀਪ ਢੀਮਾਂਵਾਲੀ-3, ਰੌਕੀ ਕੈਲਗਰੀ-3, ਇੰਦਰਜੀਤ ਲੱਲੀਆਂ ਖੁਰਦ-3, ਤੋਚੀ ਫੱਕਰਝੰਡਾ-2, ਡੰਕਾ ਖਮਾਣੋਂ-2, ਕਾਲਾ ਮੀਆਂਵਿੰਡ-2, ਨਿਰਭੈ ਹਠੂਰ-2, ਅਮਨ ਹੇਰਾਂ-2, ਬੱਬੂ ਲੱਖਣ-ਕੇ-ਪੱਡਾ-2, ਜੋਨੀ ਕੈਲੇਫੋਰਨੀਆ-2, ਦੀਪਾ ਕੁਲਥਮ-2, ਮੀਕਾ ਢਮੇਲੀ-2, ਦਲਜਿੰਦਰ-2 ਕਾਕਾ ਕਾਹਰੀ-ਸਾਹਰੀ-1, ਕਾਲੂ ਰਸੂਲਪੁਰੀਆ-1, ਪ੍ਰਿਤਪਾਲ ਮੋਹੀ-1, ਬਿੱਕਾ ਤਲਵੰਡੀ ਚੌਧਰੀਆ-1, ਜਗਰੂਪ ਅੱਚਰਵਾਲ-1, ਕੀਪਾ ਸੱਦੋਵਾਲ-1, ਸੀਲੂ ਹਰਿਆਣਾ-1, ਲੰਬੜ ਡਫਰ-1, ਕੀਪਾ ਬੱਧਨੀ-1, ਪਾਟਲ ਹਰਿਆਣਾ-1, ਕੀਪਾ ਭਲੂਰ-1, ਸੰਨਦੀਪ ਹਕੀਮਪੁਰ-1, ਗੀਤਾ ਮੂਲੇਵਾਲੀਆ-1, ਸ਼ਿੰਦਾ ਲੋਪੋਂ-1, ਕਮਲਜੀਤ ਜੁਨੇਤਪੁਰਾ-1, ਵੈਲੀ ਚੂਹੜਚੱਕ-1, ਰਣਜੀਤ ਮਹੇੜੂ-1, ਯੋਧਾ ਬਿੱਲੀ ਭੁੱਲਰ-1, , ਦੀਸ਼ਾ ਮਹੇੜੂ-1, ਪਿੰਦਰੀ ਬੱਧਨੀ-1.

ਕਾਮਨ:- ਕੁਲਜੀਤਾ ਮਲਸੀਆਂ-1, ਸੀਲੂ ਹਰਿਆਣਾ-1, ਮੀਕਾ ਢਮੇਲੀ-1

Copyrights: All rights reserved, including the right to reproduce this site in any form whatsoever